ਪੀ ਵੀ ਸਿੰਧੂ ਬਣੀ ਵਿਸ਼ਵ ਦੀ 7ਵੀਂ ਸਭ ਤੋਂ ਕਮਾਊ ਖਿਡਾਰਨ

ਸਿੰਧੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਕੇ ਨਵਾਂ ਰਿਕਾਰਡ ਬਣਾਇਆ ਹੈ

ਏਸ਼ੀਆਈ ਖੇਡਾਂ 2018 ਵਿੱਚ ਪੀ ਵੀ ਸਿੰਧੂ ਨੇ ਬੈਡਮਿਨਟਨ ਵਿੱਚ ਚਾਂਦੀ ਦਾ ਤਗ਼ਮਾ ਜਿੱਤਕੇ ਨਵਾਂ ਰਿਕਾਰਡ ਬਣਾਇਆ ਹੈ, ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਹੈ।

ਸਿੰਧੂ ਭਾਰਤ ਲਈ ਓਲੰਪਿਕ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਵੀ ਪਹਿਲੀ ਮਹਿਲਾ ਹੈ।

2016 ਓਲੰਪਿਕ ਦੇ ਇਸ ਮੈਡਲ ਤੋਂ ਇਲਾਵਾ ਉਸ ਨੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਸਿਲਵਰ ਮੈਡਲ ਜਿੱਤਿਆ ਸੀ। ਸਿੰਧੂ ਦੁਨੀਆਂ ਦੀ ਸੱਤਵੀਂ ਸਭ ਤੋਂ ਕਮਾਊ ਮਹਿਲਾ ਖਿਡਾਰਨ ਹੈ।

ਸਿੰਧੂ ਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਪਦਮ ਸ਼੍ਰੀ, ਵੀ ਦਿੱਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ:

ਕੌਣ ਹੈ ਪੀ.ਵੀ. ਸਿੰਧੂ?

5 ਜੁਲਾਈ 1995 ਨੂੰ ਤੇਲੰਗਾਨਾ ਵਿੱਚ ਪੈਦਾ ਹੋਈ 22 ਸਾਲਾ ਪੀਵੀ ਸਿੰਧੂ ਦਾ ਸਿਤਾਰਾ ਇਨ੍ਹਾਂ ਦਿਨੀਂ ਚੜ੍ਹਤ 'ਤੇ ਹੈ। ਉਹ ਵਿਸ਼ਵ ਰੈਂਕਿੰਗ ਵਿੱਚ ਤੀਜੇ ਨੰਬਰ ਦੀ ਖਿਡਾਰਨ ਹਨ।

ਸਾਇਨਾ ਨੇਹਵਾਲ ਵਾਂਗ ਹੀ ਸਿੰਧੂ ਨੂੰ ਵੀ ਕੋਚ ਗੋਪੀ ਚੰਦ ਨੇ ਹੀ ਪਰਖਿਆ ਤੇ ਤਰਾਸ਼ਿਆ ਹੈ।

ਸਾਇਨਾ ਵਾਂਗ ਹੀ ਘੱਟ ਉਮਰ ਵਿੱਚ ਸਿੰਧੂ ਦਾ ਜੇਤੂ ਸਫਰ ਸ਼ੁਰੂ ਹੋਇਆ ਸੀ- ਅੰਡਰ-10, ਅੰਡਰ-13 ਵਰਗੇ ਮੁਕਾਬਲੇ ਉਹ ਲਗਾਤਾਰ ਜਿੱਤਣ ਲੱਗੇ।

2013 ਅਤੇ 2014 ਵਿੱਚ ਉਨ੍ਹਾਂ ਨੇ ਲਗਾਤਾਰ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤੇ। ਬੈਡਮਿੰਟਨ ਵਿੱਚ ਕਿਸੇ ਭਾਰਤੀ ਮਹਿਲਾ ਨੇ ਅਜਿਹਾ ਮਾਅਰਕਾ ਪਹਿਲੀ ਵਾਰ ਮਾਰਿਆ ਸੀ। ਇਹ ਉਹ ਸਮਾਂ ਸੀ ਜਦੋਂ ਸਾਇਨਾ ਨੇਹਵਾਲ ਵੀ ਟਾਪ ਫਾਰਮ ਵਿੱਚ ਚੱਲ ਰਹੇ ਸਨ। ਦੋਹਾਂ ਵਿੱਚ ਕਾਂਪੀਟੀਸ਼ਨ ਸ਼ੁਰੂ ਹੋ ਚੁੱਕਿਆ ਸੀ।

23 ਸਾਲਾਂ ਦੀ ਸਿੰਧੂ ਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਪਦਮ ਸ਼੍ਰੀ, ਵੀ ਦਿੱਤਾ ਜਾ ਚੁੱਕਾ ਹੈ

ਤਸਵੀਰ ਸਰੋਤ, SAJJAD HUSSAIN/AFP/Getty Images

ਤਸਵੀਰ ਕੈਪਸ਼ਨ, 23 ਸਾਲਾਂ ਦੀ ਸਿੰਧੂ ਨੂੰ ਭਾਰਤ ਦਾ ਚੌਥਾ ਸਭ ਤੋਂ ਉੱਚਾ ਨਾਗਰਿਕ ਸਨਮਾਨ, ਪਦਮ ਸ਼੍ਰੀ, ਵੀ ਦਿੱਤਾ ਜਾ ਚੁੱਕਾ ਹੈ

ਸਾਲ 2016 ਦੇ ਓਲੰਪਿਕ ਵਿੱਚ ਸਿੰਧੂ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ। ਫਾਈਨਲ ਵਿੱਚ ਉਹ ਹਾਰ ਭਾਵੇਂ ਗਏ ਪਰ ਚਾਂਦੀ ਦਾ ਮੈਡਲ ਉਨ੍ਹਾਂ ਲਈ ਵੱਡੀ ਪ੍ਰਾਪਤੀ ਸੀ। ਉਹ ਵੀ ਉਸ ਸਮੇਂ ਜਦੋਂ ਸਾਇਨਾ ਸੱਟ ਲੱਗਣ ਕਰਕੇ ਓਲੰਪਿਕ ਤੋਂ ਬਾਹਰ ਹੋ ਗਏ ਸਨ।

ਲਗਪਗ 5 ਫੁੱਟ 11 ਇੰਚ ਲੰਮੀ ਪੀ ਵੀ ਸਿੰਧੂ ਦੇ ਪਿਤਾ ਪੀ ਵੀ ਰਮੱਨਾ ਅਤੇ ਮਾਂ ਪੀ ਵਿਜਿਆ ਵਾਲੀਬਾਲ ਖਿਡਾਰੀ ਰਹਿ ਚੁੱਕੇ ਹਨ।

ਸਾਬਕਾ ਏਸ਼ੀਅਨ ਚੈਂਪੀਅਨ ਦਿਨੇਸ਼ ਖੰਨਾ ਨੇ ਬੀਬੀਸੀ ਨੂੰ ਦਸਿਆ ਕਿ ਸਿੰਧੂ ਹਮੇਸ਼ਾ ਵੱਡੇ ਖਿਡਾਰੀਆਂ ਲਈ ਖਤਰੇ ਖੜ੍ਹੇ ਕਰਦੇ ਰਹੇ ਹਨ ਪਰ ਜਿਵੇਂ ਹੀ ਉਨ੍ਹਾਂ ਦਾ ਸਾਹਮਣਾ ਘੱਟ ਰੈਂਕਿੰਗ ਵਾਲੇ ਜਾਂ ਕਮਜ਼ੋਰ ਖਿਡਾਰੀ ਨਾਲ ਹੁੰਦਾ ਹੈ ਤਾਂ ਉਨ੍ਹਾਂ ਦੀ ਖੇਡ ਵੀ ਕਮਜ਼ੋਰ ਹੋ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)