ਮਿਸਰ ਦੀ ਅਦਾਕਾਰਾ ਜਿਸ ਨੇ ਹਿਜਾਬ ਉਤਾਰ ਕੇ ਕੀਤੀ ਸੋਸ਼ਲ ਮੀਡੀਆ 'ਤੇ ਵਾਪਸੀ

ਹਾਲਾ ਸ਼ਿਹਾ ਦੀ ਸਾਲ 2005 ਵਿੱਚ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਦੀ ਤਸਵੀਰ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਾਲਾ ਸ਼ਿਹਾ ਦੀ ਸਾਲ 2005 ਵਿੱਚ ਰਿਟਾਇਰਮੈਂਟ ਲੈਣ ਤੋਂ ਪਹਿਲਾਂ ਦੀ ਤਸਵੀਰ ਜੋ ਸੋਸ਼ਲ ਮੀਡੀਆ ਉੱਪਰ ਘੁੰਮਦੀ ਰਹੀ ਹੈ।
    • ਲੇਖਕ, ਸ਼ੈਰੀ ਰਾਇਡਰ ਅਤੇ ਔਮਨੀਆ ਅਲ ਨਗਾਰ
    • ਰੋਲ, ਬੀਬੀਸੀ ਯੂਜੀਸੀ ਅਤੇ ਸੋਸ਼ਲ ਨਿਊਜ਼, ਬੀਬੀਸੀ ਮਾਨਿਟਰਿੰਗ

ਮਿਸਰ ਦੀ ਅਦਾਕਾਰਾ ਹਾਲਾ ਸ਼ਿਹਾ ਜਿਨ੍ਹਾਂ ਨੇ ਧਾਰਮਿਕ ਕਾਰਨਾਂ ਕਰਕੇ ਸਾਲ 2005 ਵਿੱਚ ਰਿਟਾਇਰਮੈਂਟ ਲੈ ਲਈ ਸੀ ਅਤੇ ਹਿਜਾਬ ਪਾਉਣਾ ਸ਼ੁਰੂ ਕਰ ਦਿੱਤਾ ਸੀ ਨੇ ਅਚਾਨਕ ਸੋਸ਼ਲ ਮੀਡੀਆ ਉੱਪਰ ਵਾਪਸੀ ਕੀਤੀ ਹੈ।

ਉਨ੍ਹਾਂ ਨੇ ਸਾਲ 2005 ਵਿੱਚ 26 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਲੈ ਲਈ ਸੀ।

ਇਹ ਵੀ ਪੜ੍ਹੋ꞉

ਉਨ੍ਹਾਂ ਨੇ ਵੀਰਵਾਰ ਨੂੰ ਇੱਚ ਟਵਿੱਟਰ ਅਕਾਊਂਟ ਬਣਾਇਆ ਅਤੇ ਸ਼ੁਰੂਆਤੀ ਘੰਟਿਆਂ ਵਿੱਚ ਹੀ ਉਨ੍ਹਾਂ ਦੇ ਹਜ਼ਾਰਾ ਫੌਲੋਵਰ ਹੋ ਗਏ। ਉਨ੍ਹਾਂ ਨੇ ਆਪਣੇ ਬਾਰੇ ਲਿਖਿਆ, "ਮਿਸਰੀ ਅਦਾਕਾਰਾ ਜੋ ਮੁੜ ਚਮਕੀ ਹੈ" ਅਤੇ ਉਨ੍ਹਾਂ ਟਵੀਟ ਕੀਤਾ ਕਿ ਉਹ ਸ਼ੁਰੂ ਤੋਂ ਹੀ "ਇੱਕ ਮਜ਼ਬੂਤ ਅਤੇ ਅਜ਼ਾਦ ਔਰਤ ਰਹੇ ਹਨ।"

ਹਾਲਾ ਸ਼ਿਹਾ

ਤਸਵੀਰ ਸਰੋਤ, TWITTER

ਤਸਵੀਰ ਕੈਪਸ਼ਨ, ਲਿਖੇ ਜਾਣ ਸਮੇਂ ਇਹ ਅਕਾਊਂਟ ਸਸਪੈਂਡਿਡ ਸੀ ਅਤੇ ਖੁੱਲ੍ਹ ਨਹੀਂ ਸੀ ਰਿਹਾ।

ਉਨ੍ਹਾਂ ਨੇ ਇੰਸਟਾਗਰਾਮ ਉੱਪਰ ਵੀ ਅਕਾਊਂਟ ਬਣਾਇਆ ਅਤੇ ਬਿਨਾਂ ਹਿਜਾਬ ਤੋਂ ਆਪਣੀਆਂ ਤਸਵੀਰਾ ਪਾਈਆਂ।

ਇੰਸਟਾਗਰਾਮ ਉੱਪਰ "ਵਾਪਸੀ" ਲਿਖ ਕੇ ਆਪਣੀਆਂ ਤਸਵੀਰਾਂ ਪਾਉਣ ਦੇ ਪਹਿਲੇ ਦਿਨ ਹੀ ਉਨ੍ਹਾਂ ਦੇ 38000 ਫੌਲੋਵਰ ਹੋ ਗਏ।

ਸ਼ਿਹਾ ਦੀ ਸੋਸ਼ਲ ਮੀਡੀਆ ਉੱਪਰ ਵਾਪਸੀ ਮਗਰੋਂ ਰਲਵੀਂ-ਮਿਲਵੀਂ ਪ੍ਰਤੀਕਿਰਿਆ ਹੋਈ ਅਤੇ ਮਿਸਰ ਵਿੱਚ ਉਨ੍ਹਾਂ ਦੇ ਨਾਮ ਦਾ ਅਰਬੀ ਭਾਸ਼ਾ ਵਿੱਚ ਹੈਸ਼ਟੈਗ ਚੱਲ ਰਿਹਾ ਹੈ।

Skip Instagram post
Instagram ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Instagram ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Instagram ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of Instagram post

ਕਈ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਇੱਕ ਔਰਤ ਨਾਦਾ ਅਸ਼ਰਫ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਵਾਪਸੀ ਲਈ ਹਨੇਰੀਆਂ ਗੁਫਾਵਾਂ ਅਤੇ ਮੱਧ ਯੁੱਗ ਵਿੱਚੋਂ ਬਚਾ ਲਏ ਜਾਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ।

ਜਦਕਿ @Menna521990121 ਨੇ ਲਿਖਿਆ ਕਿ ਅਜਿਹਾ ਕਰਕੇ ਉਹ ਖ਼ੁਦ ਨੂੰ ਰੱਬ ਤੋਂ ਦੂਰ ਕਰ ਰਹੇ ਹਨ।

ਹਾਲਾ ਸ਼ਿਹਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਹਾਲਾ ਸ਼ਿਹਾ ਨੇ 13 ਸਾਲ ਦੇ ਜਨਤਕ ਜੀਵਨ ਤੋਂ ਬਾਅਦ ਰਿਟਾਇਰਮੈਂਟ ਲੈ ਲਈ ਸੀ।

ਲੰਡਨ ਦੇ ਇੱਕ ਵਿਦਿਆਰਥੀ, ਮੁਹੰਮਦ ਮੈਗਡਲਿਨ ਨੇ ਉਨ੍ਹਾਂ ਦਾ ਪੱਖ ਲਿਆ ਅਤੇ ਲੋਕਾਂ ਨੂੰ ਉਨ੍ਹਾਂ ਬਾਰੇ ਫੈਸਲੇ ਨਾ ਸੁਣਾਉਣ ਦੀ ਸਲਾਹ ਦਿੱਤੀ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਇੱਕ ਹੋਰ ਟਵਿੱਟਰ ਵਰਤੋਂਕਾਰ ਨੇ ਉਨ੍ਹਾਂ ਦੀ ਵਾਪਸੀ ਦਾ ਸਵਾਗਤ ਕੀਤਾ ਅਤੇ ਇਸ ਨੂੰ ਅਦਾਕਾਰਾ ਦਾ ਨਿੱਜੀ ਮਸਲਾ ਦੱਸਿਆ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)