You’re viewing a text-only version of this website that uses less data. View the main version of the website including all images and videos.
ਕੈਨੇਡਾ: ਗੋਲੀਬਾਰੀ ਦੌਰਾਨ 2 ਪੁਲਿਸ ਮੁਲਾਜ਼ਮਾਂ ਸਣੇ 4 ਮੌਤਾਂ
ਕੈਨੇਡੀਅਨ ਪੁਲਿਸ ਦਾ ਕਹਿਣਾ ਹੈ ਕਿ ਨਿਊ ਬਰਨਜ਼ਵਿਕ ਸੂਬੇ ਦੇ ਸ਼ਹਿਰ ਫਰੈਡਰਿਕਟਨ ਵਿਚ ਹੋਈ ਗੋਲੀਬਾਰੀ ਦੌਰਾਨ ਦੋ ਪੁਲਿਸ ਮੁਲਾਜ਼ਮਾਂ ਸਣੇ ਚਾਰ ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਗੋਲੀਬਾਰੀ ਤੋਂ ਬਾਅਦ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ।
ਇਹ ਗੋਲੀਬਾਰੀ ਕਿਸ ਨੇ ਕੀਤੀ, ਇਹ ਵਾਰਦਾਤ ਕਿਹੋ ਜਿਹੀ ਸੀ ਇਸ ਬਾਰੇ ਅਜੇ ਕੁਝ ਵੀ ਸਾਫ਼ ਨਹੀਂ ਹੋ ਸਕਿਆ ਹੈ। ਆਖ਼ਰੀ ਖ਼ਬਰਾਂ ਮਿਲਣ ਤੱਕ ਪੁਲਿਸ ਨੇ ਇਲਾਕੇ ਦੀ ਘੇਰੇਬੰਦੀ ਚੁੱਕ ਦਿੱਤੀ ਹੈ ਪਰ ਮਾਮਲੇ ਦੀ ਜਾਂਚ ਜਾਰੀ ਹੈ।
ਫਰੈਡਰਿਕਟਨ ਪੁਲਿਸ ਨੇ ਟਵੀਟ ਕਰਕੇ ਮ੍ਰਿਤਕ ਦੋਹਾਂ ਪੁਲਿਸਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਇਸ ਗੋਲੀਬਾਰੀ ਵਿੱਚ 45 ਸਾਲ ਦੇ ਲੌਰੇਂਸ ਕੋਸਟੇਲੋ ਅਤੇ 43 ਸਾਲ ਦੀ ਸਾਰਾ ਬਰਨਸ ਦੀ ਮੌਤ ਹੋ ਗਈ। ਮਾਰੇ ਗਏ ਦੋ ਹੋਰ ਲੋਕਾਂ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।
ਇਹ ਵੀ ਪੜ੍ਹੋ:
ਇਸ ਤੋਂ ਪਹਿਲਾਂ ਪੁਲਿਸ ਨੇ ਬਰੂਕਸਾਇਡ ਡਰਾਇਵ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਤੇ ਸੁਰੱਖਿਆ ਲਈ ਚੰਗੀ ਤਰ੍ਹਾਂ ਤਾਲੇ ਲਗਾ ਕੇ ਸੁਰੱਖਿਆ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਸੀ।
ਪੁਲਿਸ ਨੇ ਕਿਹਾ ਸੀ ਕਿ ਲੋਕ ਵਾਰਦਾਤ ਵਾਲੇ ਇਲਾਕੇ ਵਿਚ ਨਾ ਆਉਣ ਅਤੇ ਇਸ ਬਾਰੇ ਸਾਰੀ ਜਾਣਕਾਰੀ ਪੁਲਿਸ ਜਲਦ ਹੀ ਸਾਂਝੀ ਕਰੇਗੀ।
ਸਥਾਨਕ ਟੀਵੀ ਪੱਤਰਕਾਰ ਮੁਤਾਬਕ ਉਸ ਨੂੰ 11 ਵਜੇ ਦੇ ਕਰੀਬ ਚਾਰ ਵਿਅਕਤੀਆਂ ਦੇ ਗੋਲੀਬਾਰੀ ਵਿਚ ਮਾਰੇ ਜਾਣ ਦੀ ਖ਼ਬਰ ਮਿਲੀ।
ਮੂਰ ਨੇ ਟਵੀਟ ਕਰਕੇ ਦੱਸਿਆ ਕਿ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਜਦੋਂ ਪੁਲਿਸ ਇੱਕ ਔਰਤ ਨੂੰ ਘਰ ਵਿੱਚੋਂ ਬਚਾ ਕੇ ਲਿਜਾ ਰਹੀ ਸੀ ਤਾਂ ਮੂਰ ਨੇ ਉਸ ਨਾਲ ਗੱਲ ਕੀਤੀ।
ਮੂਰ ਮੁਤਾਬਕ ਉਸ ਔਰਤ ਨੇ ਦੱਸਿਆ ਕਿ ਉਸਨੇ ਬਹੁਤ ਸਾਰੀਆਂ ਗੋਲੀਆਂ ਚੱਲਣ ਦੀਆਂ ਅਵਾਜ਼ਾਂ ਸੁਣੀਆਂ ਪਰ ਉਸ ਨੂੰ ਇਹ ਨਹੀਂ ਪਤਾ ਇਕ ਇਸ ਵਿਚ ਕਿੰਨੇ ਬੰਦੇ ਮਰੇ ਹਨ।
ਸੀਟੀਵੀ ਅਟਲਾਂਟਿਕ ਦੇ ਪੱਤਰਕਾਰ ਨਿਕ ਮੂਰ ਨੇ ਆਪਣੇ ਟਵਿੱਟਰ ਹੈਂਡਲ ਉੱਤੇ ਵਾਰਦਾਤ ਦੀ ਥਾਂ ਦੀ ਵੀਡੀਓ ਪੋਸਟ ਕੀਤੀ ਹੈ। ਜਿਸ ਵਿਚ ਇੱਕ ਘਰ ਦੇ ਬਾਹਰ ਐਮਰਜੈਂਸੀ ਵਾਹਨ ਖੜ੍ਹੇ ਦਿਖਾਈ ਦੇ ਰਹੇ ਹਨ।
ਵਾਰਦਾਤ ਦੇ ਵਿਸਥਾਰਤ ਬਿਊਰੇ ਦੀ ਉਡੀਕ ਕੀਤੀ ਜਾ ਰਹੀ ਹੈ। ਜਿਸ ਸ਼ਹਿਰ ਵਿਚ ਗੋਲਾਬਾਰੀ ਹੋਈ ਹੈ ਉਹ ਨਿਊ ਬਰਨਜ਼ਵਿਕ ਸੂਬੇ ਦੀ ਰਾਜਧਾਨੀ ਹੈ ਅਤੇ ਇਸ ਵਿਚ 56000 ਲੋਕ ਵੱਸਦੇ ਹਨ।