ਡੌਨਲਡ ਟਰੰਪ ਦੇ ਸੱਸ ਤੇ ਸਹੁਰਾ ਹੁਣ ਬਣੇ ਅਮਰੀਕੀ ਨਾਗਰਿਕ

ਤਸਵੀਰ ਸਰੋਤ, AFP/getty image
ਇਮੀਗਰੇਸ਼ਨ ਕਾਨੂੰਨ ਨੂੰ ਲੈ ਕੇ ਕਈ ਵਾਰ ਤਿੱਖੇ ਬਿਆਨ ਦੇਣ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਸ ਤੇ ਸਹੁਰੇ ਨੂੰ ਇੱਕ ਨਿਜੀ ਸਮਾਗਮ ਦੌਰਾਨ ਹਾਲ ਵਿੱਚ ਹੀ ਅਮਰੀਕੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ।
ਡੌਨਲਡ ਟਰੰਪ ਦੀ ਪਤਨੀ ਅਤੇ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਦੇ ਸਲੋਵੇਨੀਅਨ ਮਾਤਾ-ਪਿਤਾ ਵਿਕਟਰ ਅਤੇ ਅਮਾਲੀਆ ਨੇਵਸ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੀਰਵਾਰ ਨੂੰ ਨਿਊਯਾਰਕ ਵਿੱਚ ਅਮਰੀਕਾ ਦੀ ਨਾਗਰਿਕਤਾ ਦੀ ਸਹੁੰ ਚੁੱਕੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਮੇਲਾਨੀਆ ਟਰੰਪ ਦੇ ਮਾਤਾ-ਪਿਤਾ ਅਮਰੀਕਾ ਵਿੱਚ ਟਰੰਪ ਵੱਲੋਂ ਦਿੱਤੇ ਗਏ ਗਰੀਨ ਕਾਰਡ ਦੇ ਆਧਾਰ 'ਤੇ ਰਹਿ ਰਹੇ ਸਨ।
ਇਹ ਵੀ ਪੜ੍ਹੋ:
ਦਰਅਸਲ ਹਾਲ ਹੀ ਵਿੱਚ ਅਮਰੀਕਾ ਵਿੱਚ ਆ ਰਹੇ ਗ਼ੈਰ ਕਾਨੂੰਨੀ ਪਰਵਾਸ ਨੂੰ ਰੋਕਣ ਲਈ ਮੈਕਸੀਕੋ ਵਿੱਚ ਹਜ਼ਾਰਾਂ ਪਰਵਾਸੀਆਂ ਨੂੰ ਰੋਕਿਆ ਹੈ ਅਤੇ ਇਸ ਤੋਂ ਪਹਿਲਾਂ ਪਰਵਾਸੀਆਂ ਦੇ ਬੱਚਿਆਂ ਨੂੰ ਮਾਪਿਆਂ ਤੋਂ ਵੱਖ ਕਰਕੇ ਡਿਟੈਂਸ਼ਨ ਕੇਂਦਰ ਵਿੱਚ ਰੱਖਿਆ ਸੀ।
ਹਾਲਾਂਕਿ ਇਸ ਦੀ ਦੁਨੀਆਂ ਭਰ ਵਿੱਚ ਨਿੰਦਾ ਹੋਣ ਤੋਂ ਬਾਅਦ ਮਾਪਿਆਂ ਨੂੰ ਬੱਚਿਆਂ ਨਾਲ ਮਿਲਾ ਦਿੱਤਾ ਗਿਆ ਸੀ।
ਅਤੀਤ ਵਿੱਚ ਰਾਸ਼ਟਰਪਤੀ ਟਰੰਪ ਪਰਿਵਾਰ ਆਧਾਰਤ ਜਾਂ "ਚੇਨ" (ਵੱਖ-ਵੱਖ ਥਾਵਾਂ ਤੋਂ ਹੁੰਦੇ ਜੋ ਅਮਰੀਕਾ ਪਹੁੰਚੇ) ਪਰਵਾਸ ਦੇ ਖ਼ਿਲਾਫ਼ ਸਨ।
ਉਹ ਇਸ ਦੀ ਥਾਂ ਰਿਸ਼ਤੇਦਾਰੀ 'ਤੇ ਪੇਸ਼ੇਵਰਾਂ ਨੂੰ ਪ੍ਰਾਥਮਿਕਤਾ ਦੇਣ ਵਾਲੀ ਯੋਗਤਾ ਆਧਾਰਿਤ ਪ੍ਰਣਾਲੀ ਦੀ ਦਲੀਲ ਦਿੰਦੇ ਹਨ ਅਤੇ ਉਹ ਅਕਸਰ ਪਰਵਾਸੀ ਕਾਨੂੰਨ ਅਤੇ ਪਰਵਾਸੀਆਂ ਬਾਰੇ ਆਪਣੇ ਮੌਖਿਕ ਹਮਲਿਆਂ ਨੂੰ ਲੈ ਕੇ ਆਲੋਚਨਾ ਦਾ ਕਾਰਨ ਬਣਦੇ ਰਹੇ ਹਨ।

ਤਸਵੀਰ ਸਰੋਤ, Donald J. Trump/twitter
ਮਿਲੇਨੀਆ ਟਰੰਪ 2001 ਵਿੱਚ, ਜਦੋਂ ਮਾਡਲ ਵਜੋਂ ਕੰਮ ਕਰ ਰਹੀ ਸੀ ਤਾਂ ਉਸ ਨੇ "ਅਸਾਧਾਰਣ ਯੋਗਤਾ' ਵਾਲੇ ਲੋਕਾਂ ਲਈ ਅਹਿਮ ਈਸਟਨ ਵੀਜ਼ਾ 'ਤੇ ਅਮਰੀਕਾ ਵਿੱਚ ਦਾਖ਼ਲ ਹੋਣ ਤੋਂ ਬਾਅਦ 2006 ਵਿੱਚ ਅਮਰੀਕੀ ਨਾਗਰਿਕਤਾ ਹਾਸਿਲ ਕਰ ਲਈ ਸੀ।
ਅਮਰੀਕਾ ਦੇ ਪਰਵਾਸੀ ਕਾਨੂੰਨ ਦੇ ਆਧਾਰ 'ਤੇ ਮਿਲੇਨੀਆ ਦੇ ਮਾਪਿਆਂ ਨੂੰ ਅਮਰੀਕੀ ਨਾਗਰਿਕਤਾ ਲਈ ਅਪਲਾਈ ਕਰਨ ਤੋਂ ਪਹਿਲਾਂ ਕੋਲ ਘੱਟੋ-ਘੱਟ 5 ਸਾਲਾਂ ਲਈ ਗਰੀਨ ਕਾਰਡ ਹੋਣਾ ਜ਼ਰੂਰੀ ਸੀ।
ਇਹ ਵੀ ਪੜ੍ਹੋ:
ਯੂਐਸ ਸਿਟੀਜ਼ਨਸ਼ਿਪ ਅਤੇ ਇਮੀਗਰੇਸ਼ਨ ਸਰਵਿਸਸ ਦੀ ਵੈਬਸਾਈਟ ਮੁਤਾਬਕ, "ਨਿਊ ਯਾਰਕ ਵਿੱਚ ਸਾਧਾਰਨ ਅਰਜ਼ੀਆਂ 11 ਤੋਂ 12 ਮਹੀਨੇ ਦਾ ਸਮਾਂ ਲੈਂਦੀਆਂ ਹਨ ਅਤੇ ਇਹ ਵੱਖ-ਵੱਖ ਵਿਸ਼ੇਸ਼ਤਾਵਾਂ ਅਤੇ ਰਿਹਾਇਸ਼ੀ ਲੋੜਾਂ 'ਤੇ ਨਿਰਭਰ ਕਰਦਾ ਹੈ।''
ਨਿਊ ਯਾਰਕ ਟਾਈਮਜ਼ ਮੁਤਾਬਕ ਸਮਾਗਮ ਵਿੱਚ ਸ਼ਿਰਕਤ ਕਰਨ ਵਾਲੇ ਉਨ੍ਹਾਂ ਦੇ ਵਕੀਲ ਮਾਈਕਲ ਵਾਇਲਡਸ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾ ਸਾਲ ਵਾਲੀ ਸ਼ਰਤ ਪੂਰੀ ਕਰਨ ਲਈ ਸੀ ਪਰ ਵਧੇਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।

ਤਸਵੀਰ ਸਰੋਤ, REUTERS/Carlos Barria
ਮਾਈਕਲ ਨੇ ਪਰਿਵਾਰ ਆਧਾਰਿਤ ਪਰਵਾਸ ਨੂੰ "ਪਰਵਾਸੀ ਪ੍ਰਣਾਲੀ ਦਾ ਮੂਲ ਸਿਧਾਂਤ" ਦੱਸਿਆ ਅਤੇ ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਜੋੜੇ ਨੇ ਨੇਮਾਂ ਦੇ ਆਧਾਰ 'ਤੇ ਨਾਗਰਿਕਤਾ ਹਾਸਿਲ ਕੀਤੀ ਹੈਂ ਤਾਂ ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ।"
ਵਿਕਟਰ ਨੇਵਸ ਸਲੋਵੇਨੀਆ ਦੇ ਸ਼ਹਿਰ ਸੇਵਨਿਕਾ ਵਿੱਚ ਕਾਰਾਂ ਵੇਚਣ ਦਾ ਕਾਰੋਬਾਰ ਕਰਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਅਮਾਲੀਆ ਇੱਕ ਕੱਪੜੇ ਦੀ ਫੈਕਟਰੀ 'ਚ ਕੰਮ ਕਰਦੀ ਹੈ। ਇਹ ਦੋਵੇਂ 70ਵਿਆਂ ਦੇ ਜੰਮ-ਪਲ ਹਨ।
ਉਨ੍ਹਾਂ ਦੇ ਜਵਾਈ ਟਰੰਪ ਨੇ ਵਾਰ-ਵਾਰ ਅਮੀਰੀਕ ਪਰਵਾਸੀ ਕਾਨੂੰਨ ਦੇ ਹਮਲੇ ਕੀਤੇ ਅਤੇ ਉਨ੍ਹਾਂ ਨੂੰ "ਦੁਨੀਆਂ ਦਾ ਸਭ ਤੋਂ ਕਮਜ਼ੋਰ ਕਾਨੂੰਨ ਦੱਸਿਆ।"












