'ਉੱਤਰੀ ਕੋਰੀਆ ਨਵੀਆਂ ਮਿਜ਼ਾਇਲਾਂ ਬਣਾਉਣ 'ਤੇ ਕੰਮ ਕਰ ਰਿਹਾ ਹੈ'

ਤਸਵੀਰ ਸਰੋਤ, AFP
ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਗਰਮਜੋਸ਼ੀ ਵਾਲੇ ਸੰਬੰਧਾਂ ਦੇ ਬਾਵਜੂਦ ਉੱਤਰੀ ਕੋਰੀਆ ਨਵੀਆਂ ਮਿਜ਼ਾਇਲਾਂ ਬਣਾ ਰਿਹਾ ਹੈ।
ਅਮਰੀਕਾ ਦੇ ਇੱਕ ਅਧਿਕਾਰੀ ਨੇ 'ਵਾਸ਼ਿੰਗਟਨ ਪੋਸਟ' ਨੂੰ ਦੱਸਿਆ ਹੈ ਕਿ ਜਾਸੂਸੀ ਸੈਟੇਲਾਈਟਸ ਨੇ ਬੈਲੇਸਟਿਕ ਮਿਜ਼ਾਇਲਾਂ ਦੀ ਸਾਈਟ 'ਤੇ ਲਗਾਤਾਰ ਗਤੀਵਿਧੀਆਂ ਹੁੰਦੀਆਂ ਦੇਖੀਆਂ ਹਨ।
ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਇਹ ਨਹੀਂ ਕਿਹਾ ਜਾ ਸਕਦਾ ਹੈ ਕਿੰਨਾ ਕੰਮ ਹੋ ਚੁੱਕਾ ਹੈ।
ਪਿਛਲੇ ਮਹੀਨੇ ਜੂਨ ਵਿੱਚ ਹੀ ਅਮਰੀਕੀ ਰਾਸ਼ਟਰਪਤੀ ਨੇ ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਨਾਲ ਸਿੰਗਾਪੁਰ 'ਚ ਬੈਠਕ ਕੀਤੀ ਸੀ।
ਇਹ ਵੀ ਪੜ੍ਹੋ:

ਤਸਵੀਰ ਸਰੋਤ, AFP
ਦੋਵਾਂ ਅਗੂਆਂ ਦੀ ਬੈਠਕ ਤੋਂ ਬਾਅਦ ਦੋਵਾਂ ਨੇ ਪਰਮਾਣੂ ਹਥਿਆਰਾਂ ਦੇ ਖਾਤਮੇ ਦਾ ਪ੍ਰਣ ਲਿਆ ਸੀ ਅਤੇ ਟਰੰਪ ਨੇ ਕਿਹਾ ਸੀ ਕਿ ਹੁਣ ਉੱਤਰੀ ਕੋਰੀਆ "ਪਰਮਾਣੂ ਖ਼ਤਰਾ ਨਹੀਂ ਰਿਹਾ।"
ਪਰ ਟਰੰਪ ਨੇ ਕਿਸੇ ਪ੍ਰਕਾਰ ਦੀ ਵਚਨਬੱਧਤਾ ਨੂੰ ਸੁਰੱਖਿਅਤ ਕੀਤੇ ਬਿਨਾਂ ਬਣਾਈਆਂ ਗਈਆਂ ਪਰਮਾਣੂ ਹਥਿਆਰਾਂ ਅਤੇ ਮਿਜ਼ਾਇਲ ਪ੍ਰੋਗਰਾਮਾਂ ਦੇ ਖ਼ਾਤਮੇ ਲਈ ਰਣਨੀਤੀਆਂ ਲਈ ਕਿਮ ਦੀ ਆਲੋਚਨਾ ਵੀ ਕੀਤੀ।
ਕੀ ਕਹਿੰਦੀ ਹੈ ਤਾਜ਼ਾ ਰਿਪੋਰਟ?
ਦਰਅਸਲ ਸੋਮਵਾਰ ਨੂੰ 'ਵਾਸ਼ਿੰਗਟਨ ਪੋਸਟ' ਅਖ਼ਬਾਰ ਨੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਲਿਖਿਆ ਕਿ ਉੱਤਰੀ ਕੋਰੀਆ ਰਾਜਧਾਨੀ ਪਿਓਂਗਯਾਂਗ ਨੇੜੇ ਸਾਨੂਮਡੋਂਗ 'ਚ ਇੱਕ ਜਾਂ ਦੋ ਨਵੀਆਂ ਇੰਟਰਕੌਂਟੀਨੈਂਟਲ ਮਿਜ਼ਾਇਲਾਂ ਦਾ ਨਿਰਮਾਣ ਕਰ ਰਿਹਾ ਹੈ।

ਤਸਵੀਰ ਸਰੋਤ, Reuters
ਅਖ਼ਬਾਰ ਨੇ ਇਸ ਬਾਰੇ ਇਹ ਵੀ ਲਿਖਿਆ ਕਿ ਇਸ ਫੈਕਟਰੀ ਨੇ ਹੀ ਅਮਰੀਕਾ ਤੱਕ ਪਹੁੰਚਣ ਦੀ ਸਮਰੱਥਾ ਵਾਲੀ ਪਹਿਲੀ ਇੰਟਰਕੌਂਟੀਨੈਂਟਲ ਮਿਜ਼ਾਇਲ Hwasong-15 ਦਾ ਨਿਰਮਾਣ ਕੀਤਾ ਸੀ।
'ਰਾਇਟਰਜ਼' ਮੁਤਾਬਕ ਸੈਟੇਲਾਈਟ ਦੀਆਂ ਤਸਵੀਰਾਂ ਵਿੱਚ ਇਸ ਥਾਂ ਤੋਂ ਵਾਹਨ ਆਉਂਦੇ-ਜਾਂਦੇ ਨਜ਼ਰ ਆ ਰਹੇ ਹਨ ਪਰ ਕਿਸੇ ਵੀ ਮਿਜ਼ਾਇਲ ਦੇ ਨਿਰਮਾਣ ਬਾਰੇ ਵਿਸਥਾਰ ਨਹੀਂ ਹੈ।
ਹਾਲਾਂਕਿ ਉੱਤਰੀ ਕੋਰੀਆ ਵੱਲੋਂ ਆਪਣੇ ਹਥਿਆਰਾਂ ਦੇ ਪ੍ਰੋਗਰਾਮ ਚਲਾਏ ਜਾਣ ਬਾਰੇ ਇਹ ਅਜਿਹੀਆਂ ਪਹਿਲੀਆਂ ਰਿਪੋਰਟਾਂ ਨਹੀਂ ਹਨ, ਸਿੰਗਾਪੁਰ ਦੇ ਸਿਖ਼ਰ ਸੰਮੇਲਨ ਵਿੱਚ ਵੀ ਇਸ ਦੇ ਪ੍ਰਭਾਵ ਦਾ ਸ਼ੱਕ ਸੀ।
ਇਹ ਵੀ ਪੜ੍ਹੋ:
ਜੂਨ ਦੇ ਅਖ਼ੀਰ ਦੇ ਮੀਡੀਆ 'ਚ ਖ਼ੁਫ਼ੀਆਂ ਜਾਣਕਾਰੀ ਲੀਕ ਹੋਣ 'ਤੇ ਆਧਾਰਿਤ ਰਿਪੋਰਟਾਂ ਆਈਆਂ ਕਿ ਉੱਤਰੀ ਕੋਰੀਆ ਆਪਣੀਆਂ ਹੋਰ ਗਤੀਵਿਧੀਆਂ ਦੇ ਨਾਲ-ਨਾਲ ਪਰਮਾਣੂ ਸਾਈਟਾਂ ਨੂੰ ਵੀ ਅਪਗ੍ਰੇਡ ਕਰ ਰਿਹਾ ਹੈ।
ਪਿਛਲੇ ਹਫ਼ਤੇ ਅਮਰੀਕਾ ਦੇ ਸਟੇਟ ਸਕੱਤਰ ਮਾਈਕ ਪੌਂਪੀਓ ਨੇ ਸੈਨੇਟਰਾਂ ਨੂੰ ਦੱਸਿਆ ਕਿ ਉੱਤਰੀ ਕੋਰੀਆਂ ਦੇ ਕਾਰਖਾਨੇ ਪਰਮਾਣੂ ਹਥਿਆਰ ਬਣਾਉਣ ਲਈ "ਲਗਾਤਾਰ ਐਟਮੀ ਸਮੱਗਰੀ ਦਾ ਉਤਪਾਦਨ ਕਰ ਰਿਹਾ ਹੈ।"
ਉੱਤਰੀ ਕੋਰੀਆਂ ਦੇ ਮੁੱਖ ਮਿਜ਼ਾਇਲ ਟੈਸਟ
ਪਿਛਲੇ ਸਾਲ ਉੱਤਰੀ ਕੋਰੀਆ ਨੇ ਕਈ ਮਿਜ਼ਾਇਲ ਪਰੀਖਣ ਕੀਤੇ ਜੋ ਅਮਰੀਕਾ ਦੀ ਚਿੰਤਾ ਦਾ ਵਿਸ਼ਾ ਬਣੇ।
ਇਹ ਵੀ ਪੜ੍ਹੋ:

ਤਸਵੀਰ ਸਰੋਤ, KCNA
12 ਫਰਵਰੀ 2017
ਪੱਛਮੀ ਤੱਟ ਨੇੜਿਓਂ ਤੋਂ ਜਾਰੀ ਕੀਤੀ ਬੈਂਗਿਓਂਨ ਏਅਰ ਬੇਸ ਤੋਂ ਜਾਰੀ ਕੀਤੀ ਇੱਕ ਮੱਧ-ਰੇਂਜ ਦੀ ਬੈਲੇਸਟਿਕ ਮਿਜ਼ਾਈਲ।
ਇਹ ਪੂਰਵ ਵੱਲ ਜਾਪਾਨ ਦੇ ਸਮੁੰਦਰ ਨੂੰ ਕਰੀਬ 500 ਕਿਲੋਮੀਟਰ ਦੂਰ ਗਈ।
4 ਜੁਲਾਈ 2017
ਪਿਓਂਗਯਾਂਗ ਨੇ ਪਹਿਲੀ ਵਾਰ ਇੰਟਰਕੌਂਟੀਨੈਂਟਲ ਬੈਲੇਸਟਿਕ ਦਾ ਸਫ਼ਲ ਪਰੀਖਣ ਕਰਨ ਦਾ ਦਾਅਵਾ ਕੀਤਾ। ਅਧਿਕਾਰੀਆਂ ਮੁਤਾਬਕ ਇਹ 2802 ਕਿਲੋਮੀਟਰ ਉੱਚੀ ਅਤੇ 39 ਮਿੰਟ ਉੱਡੀ ਸੀ।
29 ਅਗਸਤ 2017
ਉੱਤਰੀ ਕੋਰੀਆ ਇਸ ਨੂੰ ਜਾਪਾਨ 'ਤੇ ਆਪਣੀ ਪਹਿਲੀ ਪਰਮਾਣੂ ਹਥਿਆਰ ਸਮਰੱਥ ਬੈਲੇਸਟਿਕ ਮਿਜ਼ਾਇਲ ਮੰਨ ਕੇ ਉਤਸ਼ਾਹਿਤ ਹੁੰਦਾ ਹੈ।
ਇਹ ਪਿਓਂਗਯਾਂਗ ਨੇੜਿਓਂ ਅਤੇ ਲਾਂਚ ਕੀਤੀ ਅਤੇ ਕਰੀਬ 550 ਕਿਲੋਮੀਟਰ ਤੱਕ ਮਾਰ ਕੀਤੀ।
15 ਸਤੰਬਰ 2017
ਇਹ ਜਾਪਾਨ ਤੱਕ ਮਾਰ ਕਰਨ ਵਾਲੀ ਦੂਜੀ ਬੈਲੇਸਟਿਕ ਮਿਜ਼ਾਇਲ ਸੀ ਅਤੇ ਹੋਕੈਡੋ ਸਮੁੰਦਰ ਵਿੱਚ ਡਿੱਗੀ ਸੀ।
ਇਸ ਨੇ 770 ਕਿਲੋਮੀਟਰ ਦੀ ਉਚਾਈ ਅਤੇ 3700 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ।
29 ਨਵੰਬਰ 2017
ਉੱਤਰੀ ਕੋਰੀਆ ਨੇ ਕਿਹਾ ਕਿ ਉਸ ਨੇ ਸਫ਼ਲਤਾਪੂਰਵਕ ਇੱਕ ਨਵੇਂ ਪ੍ਰਕਾਰ ਦੀ ਇੰਟਰਕੌਂਟੀਨੈਂਟਲ ਮਿਜ਼ਾਈਲ ਦਾ ਟੈਸਟ ਕੀਤਾ ਹੈ ਜੋ ਪੂਰੇ ਅਮਰੀਕਾ ਤੱਕ ਮਾਰ ਕਰ ਸਕਦੀ ਹੈ।
ਦਿ ਹਵਾਸੌਂਗ-15 ਮਿਜ਼ਾਇਲ ਜਾਪਾਨ ਦੇ ਪਾਣੀ ਵਿੱਚ ਉਤਰੀ ਪਰ ਇਸ ਨੇ ਪਹਿਲਾਂ ਟੈਸਟ ਕੀਤੀਆਂ ਬਾਕੀਆਂ ਮਿਜ਼ਾਈਲਾਂ ਨਾਲੋਂ ਜ਼ਿਆਦਾ ਉਡਾਣ ਭਰੀ।
ਇਹ ਵੀ ਪੜ੍ਹੋ
ਉੱਤਰੀ ਕੋਰੀਆ ਕੋਲ ਜਿਹੜੀਆਂ ਮਿਜ਼ਾਇਲਾਂ ਹਨ
- ਨੋਡੋਂਗ ਮਿਜ਼ਾਇਲ: 1,300 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ
- ਮੁਸੂਡੈਨ ਮਿਜ਼ਾਇਲ: 3,500 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ
- ਹਵਾਂਸੰਗ-12: ਇਸ ਮਿਜ਼ਾਇਲ ਦੀ 4,500 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਹੈ
- ਹਵਾਂਸੰਗ-14: ਇਹ ਮਿਜ਼ਾਇਲ 8000 ਕਿਲੋਮੀਟਰ ਤੱਕ ਮਾਰ ਕਰਨ ਸਕਦੀ ਹੈ













