7 ਸਟਾਰ ਜੋੜੀਆਂ ਜਿਨ੍ਹਾਂ ਦੇ ਰਿਸ਼ਤੇ ਦੀ ਦੁਨੀਆਂ ਭਰ 'ਚ ਹੋਈ ਚਰਚਾ

    • ਲੇਖਕ, ਟੇਲਰ ਡਾਇਰ ਰੰਬਲ
    • ਰੋਲ, ਐਂਟਰਟੇਨਮੈਂਟ ਪੱਤਰਕਾਰ

ਕਿਹਾ ਜਾ ਰਿਹਾ ਹੈ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਕਰੀਬ ਦੋ ਮਹੀਨਿਆਂ ਤੋਂ ਡੇਟ ਕਰ ਰਹੇ ਹਨ ਅਤੇ ਪੀਪਲ ਮੈਗਜ਼ੀਨ ਦੇ ਸੂਤਰ ਮੁਤਾਬਕ ਸੰਗੀਤਕਾਰ ਜੋਨਸ ਨੇ ਲੰਡਨ ਵਿੱਚ ਪਿਛਲੇ ਹਫ਼ਤੇ ਪ੍ਰਿਅੰਕਾ ਚੋਪੜਾ ਨੂੰ ਪ੍ਰਪੋਜ਼ ਵੀ ਕੀਤਾ ਹੈ।

ਹਾਲਾਂਕਿ ਨਾ ਜੋਨਸ ਨੇ ਅਤੇ ਨਾ ਹੀ ਪ੍ਰਿਅੰਕਾ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਪਰ ਸਿਰਫ਼ ਇਹੀ ਦੋ ਅਜਿਹੇ ਨਹੀਂ ਹਨ ਜਿੰਨ੍ਹਾਂ ਨੇ ਰੁਮਾਂਸ ਤੋਂ ਬਾਅਦ ਝਟ ਮੰਗਣੀ ਕਰਵਾਈ ਹੈ, ਕੁਝ ਹੋਰ ਵੀ ਪ੍ਰਸਿੱਧ ਹਸਤੀਆਂ ਹਨ, ਜਿਨ੍ਹਾਂ ਦੀ ਹਾਲ ਹੀ ਵਿੱਚ ਮੰਗਣੀ ਹੋਈ ਹੈ।

ਇਹ ਵੀ ਪੜ੍ਹੋ:

ਜਸਟਿਨ ਬੀਬਰ ਅਤੇ ਹੈਲੇ ਬਾਲਡਵਿਨ

24 ਸਾਲਾਂ ਸਟਾਰ ਗਾਇਕ ਜਸਟਿਨ ਬੀਬਰ ਦੀ ਇਸ ਮਹੀਨੇ ਇੱਕ ਮਾਡਲ ਨਾਲ ਬਾਹਾਮਾਸ ਦੇ ਇੱਕ ਰਿਸੋਰਟ ਵਿੱਚ ਮੰਗਣੀ ਕਰਨ ਦੀ ਖ਼ਬਰ ਮਿਲੀ।

ਇਹ ਜੋੜਾ 2016 ਵਿੱਚ ਡੇਟਿੰਗ ਤੋਂ ਬਾਅਦ ਹਾਲ ਹੀ ਵਿੱਚ ਦੁਬਾਰਾ ਮਿਲਿਆ ਸੀ।

ਬੀਬਰ ਨੇ ਇਸ ਦੀ ਪੁਸ਼ਟੀ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਹੈਲੇ, ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਤੇਰੇ ਨਾਲ ਜ਼ਿੰਦਗੀ ਬਿਤਾਉਣ ਦਾ ਵਾਅਦਾ ਕਰਦਾ ਹਾਂ।"

ਪਾਮਲਾ ਐਂਡਰੇਸਨ ਅਤੇ ਟੋਮੀ ਲੀ

ਪਾਮੇਲਾ ਐਂਡਰੇਸਨ ਅਤੇ ਟੋਮੀ ਲੀ ਦੇ ਸਾਹਮਣੇ ਅਜੋਕੇ ਸਿਤਾਰੇ ਵੀ ਫਿੱਕੇ ਨਜ਼ਰ ਆਉਂਦੇ ਹਨ, ਇਨ੍ਹਾਂ ਨੇ ਹਾਲ ਹੀ ਵਿੱਚ ਮਿਲਣ ਤੋਂ ਕੁਝ ਦਿਨਾਂ ਬਾਅਦ ਹੀ ਵਿਆਹ ਕਰਵਾ ਲਿਆ ਹੈ। ਇਨ੍ਹਾਂ ਦਾ ਇਹ 90ਵਿਆਂ ਦਾ ਪਿਆਰ ਹੈ।

ਇਹ ਵੀ ਪੜ੍ਹੋ:

ਆਰੀਆਨਾ ਗ੍ਰਾਂਡੇ ਅਤੇ ਪੈਟ ਡੇਵਿਡਸਨ

ਆਰੀਆਨਾ ਗ੍ਰਾਂਡ ਨੇ ਮਈ 2018 'ਚ ਰੈਪਰ ਮੈਕਮਿਲਰ ਨਾਲ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦੀ ਪੁਸ਼ਟੀ ਕਰਕੇ ਪ੍ਰਸ਼ੰਸਕਾਂ ਨੂੰ ਅਚਾਨਕ ਹੈਰਾਨ ਕਰ ਦਿੱਤਾ।

ਫੇਰ ਕੁਝ ਹੀ ਹਫ਼ਤਿਆਂ ਬਾਅਦ ਉਸ ਨੇ ਕਾਮੇਡੀਅਨ ਪੈਟ ਡੇਵਿਡਸਨ ਨਾਲ ਡੇਟਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਜੂਨ ਵਿੱਚ ਉਸ ਨੇ ਅਚਾਨਕ ਹੀ ਆਪਣੀ ਮੰਗਣੀ ਦਾ ਐਲਾਨ ਵੀ ਕਰ ਦਿੱਤਾ।

ਇਹ ਵੀ ਪੜ੍ਹੋ:

ਮਾਰੀਆ ਕੈਰੇ ਅਤੇ ਨਿੱਕ ਕੈਨਨ

ਇਹ ਥੋੜ੍ਹਾ ਜਿਹਾ ਵੱਖਰਾ ਜੋੜਾ ਹੈ, ਇਨ੍ਹਾਂ ਨੇ ਅਪ੍ਰੈਲ 2008 ਵਿੱਚ ਇੱਕ ਮਹੀਨਾ ਡੇਟ ਕਰਨ ਤੋਂ ਬਾਅਦ ਵਿਆਹ ਕਰਵਾ ਲਿਆ ਸੀ।

ਫੇਰ ਸਾਲ 2014 ਵਿੱਚ ਤਲਾਕ ਦੀ ਅਰਜ਼ੀ ਲਾਈ ਜੋ 2016 ਵਿੱਚ ਪੂਰੀ ਹੋ ਗਈ। ਉਨ੍ਹਾਂ ਦੇ ਜੁੜਵਾਂ ਬੱਚੇ ਹਨ।

ਬ੍ਰਿਟਨੀ ਸਪੀਅਰਸ ਅਤੇ ਕੇਵਿਨ ਫੈਡਰਲਾਈਨ

ਪ੍ਰਸਿੱਧ ਪੋਪ ਗਾਇਕਾ ਬ੍ਰਿਟਨੀ ਸਪੀਅਰਸ ਨੇ ਆਪਣੇ ਪਿੱਛੇ ਨੱਚਣ ਵਾਲੇ ਇੱਕ ਡਾਂਸਰ ਕੈਵਿਨ ਨਾਲ ਮੁਲਾਕਾਤ ਤੋਂ ਤਿੰਨ ਮਹੀਨਿਆਂ ਬਾਅਦ ਜੂਨ 2004 'ਚ ਵਿਆਹ ਕਰਵਾ ਲਿਆ ਸੀ।

ਉਨ੍ਹਾਂ ਦੇ ਦੋ ਬੱਚੇ ਹਨ ਅਤੇ ਉਨ੍ਹਾਂ ਦਾ ਰਿਸ਼ਤਾ ਕੁੜੱਤਣ ਭਰਿਆ ਰਿਹਾ ਸੀ, ਜਿਸ ਨੂੰ ਬ੍ਰਿਟਨੀ ਅਤੇ ਕੈਵਿਨ ਦੇ ਪਹਿਲੇ ਰਿਆਲਟੀ ਸ਼ੋਅ ਚਾਓਟਿਕ ਵਿੱਚ ਵੇਖਿਆ ਗਿਆ ਸੀ।

ਸਾਲ 2007 ਵਿੱਚ ਉਨ੍ਹਾਂ ਦਾ ਤਲਾਕ ਹੋਇਆ ਅਤੇ ਅਜੇ ਤੱਕ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ।

ਕਿਮ ਕਰਦਾਸ਼ੀਆਂ ਅਤੇ ਕ੍ਰਿਸ ਹਮਫ੍ਰੈਸ

ਰਿਅਇਲਟੀ ਸ਼ੋਅ ਦੀ ਸਟਾਰ ਕਿਮ ਦਾ ਐਨਬੀਏ (ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ) ਦੇ ਖਿਡਾਰੀ ਨਾਲ ਅਕਤੂਬਰ 2010 ਤੋਂ ਡੇਟਿੰਗ ਕਰਨ ਤੋਂ ਬਾਅਦ ਮਈ 2011 'ਚ ਮੰਗਣੀ ਹੋਈ।

ਉਨ੍ਹਾਂ ਦਾ ਵਿਆਹ ਅਗਸਤ ਵਿੱਚ ਹੋਇਆ ਅਤੇ ਵਿਆਹ ਤੋਂ 72 ਦਿਨਾਂ ਬਾਅਦ ਕਿਮ ਨੇ ਤਲਾਕ ਲਈ ਅਰਜ਼ੀ ਵੀ ਪਾ ਦਿੱਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)