ਅਮਰੀਕਾ ਵਿੱਚ ਹੇਠੀ ਵਾਲੀ ਟਿੱਪਣੀ 'ਤੇ ਸਿੱਖ ਅਟਾਰਨੀ ਜਨਰਲ ਨੇ ਕਿਹਾ, ‘ਮੇਰਾ ਨਾਂ ਗੁਰਬੀਰ ਗਰੇਵਾਲ ਹੈ’

ਅਟਾਰਨੀ ਜਨਰਲ ਗੁਰਬੀਰ ਸਿੰਘ ਨੇ ਟਵੀਟ ਕਰਕੇ ਕਿਹਾ ਅਜਿਹੀ ਇਹ ਟਿੱਪਣੀ ਪਹਿਲੀ ਵਾਰੀ ਨਹੀਂ ਹੈ।

ਤਸਵੀਰ ਸਰੋਤ, facebook/New Jersey OAG

ਤਸਵੀਰ ਕੈਪਸ਼ਨ, ਅਟਾਰਨੀ ਜਨਰਲ ਗੁਰਬੀਰ ਸਿੰਘ ਨੇ ਟਵੀਟ ਕਰਕੇ ਕਿਹਾ ਅਜਿਹੀ ਇਹ ਟਿੱਪਣੀ ਪਹਿਲੀ ਵਾਰੀ ਨਹੀਂ ਹੈ

ਅਮਰੀਕਾ ਦੇ ਨਿਊ ਜਰਸੀ ਵਿੱਚ ਸਿੱਖ ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ 'ਟਰਬਨਮੈਨ' ਕਹਿਣ ਵਾਲੇ ਦੋ ਰੇਡੀਓ ਹੋਸਟਾਂ ਨੂੰ 'ਹੇਠੀ ਵਾਲੀ ਟਿੱਪਣੀ' ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ।

ਐੱਨਜੇ 101.5 ਐੱਫਐੱਮ 'ਤੇ 'ਡੈਨਿਸ ਐਂਡ ਜੁਡੀ ਸ਼ੋਅ' ਪੇਸ਼ ਕਰਨ ਵਾਲੇ ਡੈਨਿਸ ਮੈਲੋਏ ਅਤੇ ਜੁਡੀ ਫਰੈਂਕੋ ਨੇ ਪ੍ਰੋਗਰਾਮ ਦੌਰਾਨ ਗੁਰਬੀਰ ਸਿੰਘ ਨੂੰ 'ਟਰਬਨਮੈਨ' ਕਹਿ ਕੇ ਸੰਬੋਧਨ ਕੀਤਾ।

ਮੈਲੋਏ ਨੇ ਕਿਹਾ, ''ਤੁਸੀਂ ਅਟਾਰਨੀ ਜਨਰਲ ਨੂੰ ਜਾਣਦੇ ਹੋ? ਮੈਂ ਉਨ੍ਹਾਂ ਦਾ ਨਾਂ ਨਹੀਂ ਜਾਣਨਾ ਚਾਹੁੰਦਾ। ਸਿਰਫ਼ ਉਨ੍ਹਾਂ ਨੂੰ 'ਟਰਬਨਮੈਨ' ਕਹਾਂਗਾ।''

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਗੁਰਬੀਰ ਸਿੰਘ ਗਰੇਵਾਲ ਨੇ ਕਈ ਟਵੀਟ ਕੀਤੇ। ਉਨ੍ਹਾਂ ਲਿਖਿਆ, "ਮੇਰਾ ਨਾਮ ਗੁਰਬੀਰ ਗਰੇਵਾਲ ਹੈ। ਮੈਂ ਨਿਊ ਜਰਸੀ ਦਾ 61ਵਾਂ ਅਟਾਰਨੀ ਜਨਰਲ ਹਾਂ। ਮੈਂ ਅਮਰੀਕੀ ਸਿੱਖ ਹਾਂ। ਮੇਰੀਆਂ 3 ਧੀਆਂ ਹਨ। ਮੈਂ ਉਨ੍ਹਾਂ ਨੂੰ ਰੇਡੀਓ ਟਰਨ ਔਫ ਕਰਨ ਲਈ ਕਿਹਾ।"

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਇਸ ਤੋਂ ਬਾਅਦ ਡੇਨਿਸ ਮੈਲੋਏ ਨੇ ਅਟਾਰਨੀ ਜਨਰਲ ਗੁਰਬੀਰ ਸਿੰਘ ਤੋਂ ਮਾਫ਼ੀ ਮੰਗੀ। ਇਸ ਸਬੰਧੀ ਵੀਡੀਓ ਐੱਨਜੇ 101.5 ਐੱਫਐੱਮ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ, "ਮੈਂ ਦਿਲ ਤੋਂ ਅਟਾਰਨੀ ਜਨਰਲ ਤੋਂ ਮਾਫ਼ੀ ਮੰਗਦਾ ਹਾਂ। ਉਹ ਇੱਜ਼ਤ ਦੇ ਹੱਕਦਾਰ ਹਨ। ਸਿੱਖ ਭਾਈਚਾਰੇ ਦਾ 20 ਸਾਲਾਂ ਤੋਂ ਵੀ ਜ਼ਿਆਦਾ ਡੂੰਘਾ ਰਿਸ਼ਤਾ ਹੈ। ਅਸੀਂ ਆਪਣੇ ਸ਼ੋਅ ਵਿੱਚ ਮਜ਼ਾਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਇਸ ਵਾਰੀ ਫੇਲ੍ਹ ਹੋ ਗਏ ਅਤੇ ਅਸੀਂ ਅਟਾਰਨੀ ਜਨਰਲ ਗਰੁਬੀਰ ਸਿਘ ਸਣੇ ਜੋ ਵੀ ਇਸ ਕਮੈਂਟ ਨਾਲ ਦੁਕੀ ਹੋਇਆ ਹੈ ਉਨ੍ਹਾਂ ਤੋਂ ਮਾਫ਼ੀ ਮੰਗਦੇ ਹਾਂ।"

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਫਿਰ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤਾ ਜੋ ਕਿ ਮਈ ਮਹੀਨੇ ਦੀ ਹੈ ਜਿਸ ਵਿੱਚ ਉਨ੍ਹਾਂ ਨਸਲੀ ਟਿਪਣੀ ਸਬੰਧੀ ਸੰਬੋਧਨ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਕਿਵੇਂ ਉਨ੍ਹਾਂ 'ਤੇ ਆਨਲਾਈਨ ਨਸਲੀ ਕਮੈਂਟ ਕੀਤੇ ਜਾਂਦੇ ਹਨ।

ਉਨ੍ਹਾਂ ਟਵੀਟ ਕੀਤਾ, "ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਮੈਨੂੰ ਅਜਿਹੀ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਸ਼ਾਇਦ ਇਹ ਆਖਿਰੀ ਵੀ ਨਾ ਹੋਵੇ। ਕਈ ਵਾਰੀ ਮੈਂ ਇਕੱਲੇ ਹੀ ਝੱਲ ਲੈਂਦਾ ਹਾਂ। ਕੱਲ੍ਹ ਸਾਰੇ ਨਿਊ ਜਰਸੀ ਨੇ ਸੁਣਿਆ ਹੈ। ਸਮਾਂ ਆ ਗਿਆ ਹੈ ਕਿ ਛੋਟੀ-ਸੋਚ ਵਾਲੀ ਅਸਹਿਣਸ਼ੀਲਤਾ ਨੂੰ ਖ਼ਤਮ ਕੀਤਾ ਜਾਵੇ।"

Skip X post, 3
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 3

ਗੁਰਬੀਰ ਸਿੰਘ ਗਰੇਵਾਲ ਨੇ ਆਪਣੇ ਪੁਰਾਣੇ ਭਾਸ਼ਣ ਵਿੱਚ ਕਿਹਾ ਸੀ ਕਿ ਕਈ ਲੋਕਾਂ ਨੇ ਤਾਂ ਉਨ੍ਹਾਂ ਤੋਂ ਵੀ ਜ਼ਿਆਦਾ ਮਾੜਾ ਵਤੀਰਾ ਬਰਦਾਸ਼ਤ ਕੀਤਾ ਹੈ। ਦੇਸ ਵਿੱਚ ਹਮਲੇ ਅਤੇ ਬੇਇੱਜ਼ਤੀ ਵਧੀ ਹੈ। ਇਹ ਹਮਲੇ ਅਮਰੀਕੀਆਂ, ਅਫ਼ਰੀਕੀ ਅਮਰੀਕੀਆਂ, ਮੁਸਲਮਾਨਾਂ, ਕੈਥੋਲੀਕਜ਼, ਕਈ ਦੱਬੇ ਹੋਏ ਗੁੱਟਾਂ 'ਤੇ ਹਮਲੇ ਕੀਤੇ ਹਨ।

Skip X post, 4
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 4

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)