'ਨਰਿੰਦਰ ਮੋਦੀ ਸਵਾਲਾਂ ਤੋਂ ਸੰਜਮ ਗੁਆ ਬੈਠੇ ਤੇ ਉਨ੍ਹਾਂ 3 ਮਿੰਟ 'ਚ ਹੀ ਇੰਟਰਵਿਊ ਛੱਡੀ ਦਿੱਤੀ', ਇਸ ਅਧੂਰੀ ਮੁਲਾਕਾਤ ਦੀ ਕਰਨ ਥਾਪਰ ਨੇ ਦੱਸੀ ਪੂਰੀ ਕਹਾਣੀ

ਜਾਣੇ-ਪਛਾਣੇ ਪੱਤਰਕਾਰ ਕਰਨ ਥਾਪਰ ਨੂੰ 2007 ਵਿੱਚ ਦਿੱਤਾ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਇੰਟਰਵਿਊ ਖ਼ਾਸਾ ਮਸ਼ਹੂਰ ਹੈ। ਮੋਦੀ ਉਸ ਇੰਟਰਵਿਊ ਨੂੰ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ।
ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਨੇ ਕਰਨ ਥਾਪਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਉਸ ਦਿਨ ਦੀ ਪੂਰੀ ਕਹਾਣੀ ਜਾਣੀ।
ਕਰਨ ਥਾਪਰ ਨੇ ਦੱਸਿਆ ਕਿ ਕਿਵੇਂ ਉਸ ਸਮੇਂ ਨਰਿੰਦਰ ਮੋਦੀ ਉਨ੍ਹਾਂ ਦੇ ਇੱਕ ਸਵਾਲ ਤੋਂ ਤੰਗ ਹੋ ਕੇ ਇੰਟਰਵਿਊ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ ਅਤੇ ਹੁਣ ਉਹ ਆਪਣੇ ਮੰਤਰੀਆਂ ਅਤੇ ਪਾਰਟੀ ਆਗੂਆਂ ਨੂੰ ਵੀ ਉਨ੍ਹਾਂ ਨੂੰ ਇੰਟਰਵਿਊ ਨਾ ਦੇਣ ਲਈ ਕਹਿੰਦੇ ਹਨ।
ਇਹ ਵੀ ਪੜ੍ਹੋ:
ਹਾਲਾਂਕਿ ਕਰਨ ਥਾਪਰ ਕਹਿੰਦੇ ਹਨ ਕਿ ਨਰਿੰਦਰ ਮੋਦੀ ਉਨ੍ਹਾਂ ਦੇ ਸਵਾਲਾਂ ਤੋਂ ਕਦੇ ਨਾਰਾਜ਼ ਨਹੀਂ ਹੋਏ, ਸਗੋਂ ਉਨ੍ਹਾਂ ਨੇ ਸੰਜਮ ਗੁਆ ਦਿੱਤਾ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਉਨ੍ਹਾਂ ਨੇ ਦੱਸਿਆ ਕਿ ਉਹ ਤਿੰਨ ਮਿੰਟ ਦਾ ਇੰਟਰਵਿਊ ਹੋਇਆ ਸੀ, ਜਿਸ ਤੋਂ ਬਾਅਦ ਉਹ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ।
ਮੋਦੀ ਨੂੰ ਦੱਸਿਆ 'ਨੀਰੋ'
ਕਰਨ ਥਾਪਰ ਨੇ ਕਿਹਾ, ''ਜੇ ਮੈਨੂੰ ਠੀਕ ਤਰ੍ਹਾਂ ਯਾਦ ਹੈ ਤਾਂ ਮੇਰਾ ਪਹਿਲਾ ਸਵਾਲ ਸੀ ਕਿ ਤੁਸੀਂ ਮੁੱਖ ਮੰਤਰੀ ਦੇ ਰੂਪ 'ਚ ਦੂਜੀਆਂ ਚੋਣਾਂ ਤੋਂ ਛੇ ਹਫ਼ਤੇ ਦੂਰ ਖੜ੍ਹੇ ਹੋ। ਇੰਡੀਆ ਟੂਡੇ ਅਤੇ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਤੁਹਾਨੂੰ ਸਰਬੋਤਮ ਮੁੱਖ ਮੰਤਰੀ ਦੱਸਿਆ ਹੈ ਅਤੇ ਦੂਜੇ ਪਾਸੇ ਹਜ਼ਾਰਾਂ ਮੁਸਲਮਾਨ ਤੁਹਾਨੂੰ ਕਾਤਲ ਦੀ ਤਰ੍ਹਾਂ ਦੇਖਦੇ ਹਨ। ਕੀ ਤੁਹਾਡੇ ਸਾਹਮਣੇ ਇਮੇਜ ਪ੍ਰੋਬਲਮ ਹੈ?''
ਇਸਦੇ ਜਵਾਬ 'ਚ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਸਦੇ ਬਾਰੇ ਅਜਿਹੀ ਸੋਚ ਘੱਟ ਹੀ ਲੋਕਾਂ ਦੀ ਹੈ ਅਤੇ ਬਹੁਤੇ ਲੋਕ ਅਜਿਹਾ ਨਹੀਂ ਸੋਚਦੇ।
ਪਰ ਇਸ 'ਤੇ ਕਰਨ ਥਾਪਰ ਨੇ ਕਿਹਾ ਸੀ ਕਿ ਅਜਿਹਾ ਮੰਨਣ ਵਾਲੇ ਘੱਟ ਤਾਂ ਨਹੀਂ ਹਨ।
ਉਨ੍ਹਾਂ ਕਿਹਾ, ''ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਤੁਹਾਨੂੰ ਆਧੁਨਿਕ ਦੌਰ ਦਾ ਅਜਿਹਾ ਨੀਰੋ ਦੱਸਿਆ ਹੈ, ਜਿਸ ਨੇ ਮਾਸੂਮ ਬੱਚਿਆਂ ਅਤੇ ਬੇਗੁਨਾਹ ਔਰਤਾਂ ਦੇ ਕਤਲ ਦੇ ਸਮੇਂ ਮੂੰਹ ਦੂਜੇ ਪਾਸੇ ਮੋੜ ਲਿਆ ਸੀ।''
ਕਰਨ ਥਾਪਰ ਨੇ ਇਸ ਗੱਲ ਵੱਲ ਵੀ ਨਰਿੰਦਰ ਮੋਦੀ ਦਾ ਧਿਆਨ ਦਿਵਾਇਆ ਸੀ ਕਿ ਕੁੱਲ 4500 ਮਾਮਲਿਆਂ ਵਿੱਚੋਂ ਕਰੀਬ 2600 ਗੁਜਰਾਤ ਤੋਂ ਬਾਹਰ ਭੇਜ ਦਿੱਤੇ ਗਏ।
''ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਟਿੱਪਣੀਆਂ ਕੀਤੀਆਂ ਸਨ, ਇਹ ਸਾਰੀਆਂ ਗੱਲਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ ਕਿ ਅਜਿਹੇ ਘੱਟ ਲੋਕ ਨਹੀਂ ਸਗੋਂ ਵੱਡੀ ਗਿਣਤੀ ਵਿਚ ਹਨ।''

ਦੁਬਾਰਾ ਇੰਟਰਵਿਊ ਲਈ ਰਾਜ਼ੀ ਨਹੀਂ ਹੋਏ ਮੋਦੀ
ਉਦੋਂ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਜੋ ਲੋਕ ਅਜਿਹਾ ਕਹਿੰਦੇ ਹਨ, ਉਹ ਖ਼ੁਸ਼ ਰਹਿਣ। ਇਸ ਤੋਂ ਬਾਅਦ ਉਨ੍ਹਾਂ ਨੇ ਕਰਨ ਥਾਪਰ ਤੋਂ ਪਾਣੀ ਮੰਗਿਆ ਸੀ।
''ਪਰ ਪਾਣੀ ਤਾਂ ਉਨ੍ਹਾਂ ਦੇ ਕੋਲ ਹੀ ਰੱਖਿਆ ਸੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਪਾਣੀ ਤਾਂ ਬਹਾਨਾ ਹੈ ਅਤੇ ਉਹ ਇੰਟਰਵਿਊ ਖ਼ਤਮ ਕਰਨਾ ਚਾਹੁੰਦੇ ਹਨ. ਉਨ੍ਹਾਂ ਮਾਈਕ ਬਾਹਰ ਕੱਢ ਦਿੱਤਾ ਅਤੇ ਇੰਟਰਵਿਊ ਖ਼ਤਮ ਹੋ ਗਿਆ।''
ਇਹ ਵੀ ਪੜ੍ਹੋ:
ਕਰਨ ਥਾਪਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੰਟਰਵਿਊ ਦੁਬਾਰਾ ਸ਼ੁਰੂ ਕਰਵਾਉਣ ਲਈ ਨਰਿੰਦਰ ਮੋਦੀ ਨੂੰ ਕਾਫ਼ੀ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਰਾਜ਼ੀ ਨਹੀਂ ਹੋਏ।
ਉਹ ਕਹਿੰਦੇ ਹਨ, ''ਨਰਿੰਦਰ ਮੋਦੀ ਦੀ ਮੇਜ਼ਬਾਨੀ ਕਾਫ਼ੀ ਚੰਗੀ ਸੀ, ਉਹ ਮੈਨੂੰ ਚਾਹ, ਮਿਠਾਈ ਅਤੇ ਢੋਕਲੇ ਦੀ ਪੇਸ਼ਕਸ਼ ਕਰਦੇ ਰਹੇ, ਪਰ ਇੰਟਰਵਿਊ ਲਈ ਨਹੀਂ ਮੰਨੇ।''
ਇੱਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਰਨ ਥਾਪਰ ਉੱਥੋਂ ਰਵਾਨਾ ਹੋ ਗਏ।

ਤਸਵੀਰ ਸਰੋਤ, manishsaandilya/bbc
30 ਵਾਰ ਮੋਦੀ ਨੂੰ ਦਿਖਾਇਆ ਗਿਆ ਵੀਡੀਓ?
ਕਰਨ ਥਾਪਰ ਨੇ ਕੂਟਨੀਤਕ, ਲੇਖਕ ਅਤੇ ਹੁਣ ਸਿਆਸੀ ਆਗੂ ਪਵਨ ਵਰਮਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਉਨ੍ਹਾਂ ਨੂੰ ਦੱਸਿਆ ਕਿ 2014 ਚੋਣਾਂ ਦੇ ਲਈ ਤਿਆਰ ਕਰਨ ਲਈ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਉਹ ਸੀਨ ਘੱਟੋ-ਘੱਟ 30 ਵਾਰ ਦਿਖਾਇਆ ਸੀ।
ਪਰ ਪਵਨ ਵਰਮਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ..ਤਾਂ ਫ਼ਿਰ ਆਖ਼ਿਰ ਸੱਚ ਕੀ ਹੈ?
ਉਨ੍ਹਾਂ ਨੇ ਕਿਹਾ, ''ਮੈਂ ਹੁਣੇ ਯਾਦ ਕਰਕੇ ਕਹਿ ਰਿਹਾ ਹਾਂ, ਉਨ੍ਹਾਂ ਦੀ ਨਿਗਾਹ ਉਸ ਤਸਵੀਰ ਉੱਤੇ ਪਈ ਜਿਸ 'ਚ ਉਦੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਮਾਈਕ ਕੱਢ ਕੇ ਇੰਟਰਵਿਊ ਵਿਚਾਲੇ ਹੀ ਛੱਡ ਕੇ ਜਾ ਰਹੇ ਹਨ, ਪਵਨ ਨੇ ਪੁੱਛਿਆ ਕਿ ਇਹ ਉਹੀ ਪਲ ਹੈ, ਜਦੋਂ ਉਹ ਉੱਠ ਕੇ ਚਲੇ ਗਏ ਸਨ, ਮੈਂ ਕਿਹਾ, ਹਾਂ।''
''ਇਸ ਤੋਂ ਬਾਅਦ ਪਵਨ ਨੇ ਮੈਨੂੰ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਮੈਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਤਿੰਨ ਮਿੰਟ ਦੀ ਇਹ ਕਲਿੱਪ ਨਰਿੰਦਰ ਮੋਦੀ ਨੂੰ 20-30 ਵਾਰ ਦਿਖਾਈ ਹੈ ਤਾਂ ਜੋ ਉਨ੍ਹਾਂ ਨੂੰ ਇਹ ਸਿਖਾਇਆ ਜਾ ਸਕੇ ਕਿ ਅਜੀਬ-ਮੁਸ਼ਕਿਲ ਸਵਾਲਾਂ ਅਤੇ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਜਾਵੇ। ਉਨ੍ਹਾਂ ਨੇ ਇਸ ਨੂੰ ਸਬਕ ਦੀ ਤਰ੍ਹਾਂ ਇਸਤੇਮਾਲ ਕੀਤਾ, ਪਰ ਨਰਿੰਦਰ ਮੋਦੀ ਨੇ ਪ੍ਰਸ਼ਾਂਤ ਨੂੰ ਕਿਹਾ ਕਿ ਉਹ ਇਸਨੂੰ ਕਦੇ ਨਹੀਂ ਭੁੱਲ ਸਕਦੇ ਅਤੇ ਉਹ ਬਦਲਾ ਜ਼ਰੂਰ ਲੈਣਗੇ।''

ਤਸਵੀਰ ਸਰੋਤ, Getty Images
ਤਾਂ ਕੀ ਉਹ ਬਦਲਾ ਇਹ ਸੀ ਕਿ ਸਾਲ 2016 ਤੋਂ ਬਾਅਦ ਭਾਜਪਾ ਦੇ ਕਿਸੇ ਆਗੂ ਨੇ ਕਰਨ ਥਾਪਰ ਨਾਲ ਗੱਲਬਾਤ ਨਹੀਂ ਕੀਤੀ?
ਇਸ 'ਤੇ ਕਰਨ ਥਾਪਰ ਨੇ ਕਿਹਾ ਕਿ ਉਨ੍ਹਾਂ ਦੇ ਬਾਈਕਾਟ ਦੀ ਸ਼ੁਰੂਆਤ 2016 ਦੇ ਅੱਠਵੇਂ-ਨੌਵੇਂ ਮਹੀਨੇ ਵਿੱਚ ਸ਼ੁਰੂ ਹੋਈ।
ਉਨ੍ਹਾਂ ਨੇ ਕਿਹਾ, ''ਮੈਂ ਆਖ਼ਰੀ ਵਾਰ ਜਨਵਰੀ 2017 'ਚ ਭਾਜਪਾ ਨੇਤਾ ਰਾਮ ਮਾਧਵ ਦਾ ਇੰਟਰਵਿਊ ਲਿਆ ਸੀ। ਭਾਜਪਾ ਦੇ ਕਈ ਮੰਤਰੀਆਂ ਅਤੇ ਬੁਲਾਰਿਆਂ ਨੇ ਮੈਨੂੰ ਦੱਸਿਆ, ਇਸ ਗੱਲ ਦਾ ਜ਼ਿਕਰ ਮੇਰੀ ਕਿਤਾਬ ਵਿੱਚ ਵੀ ਹੈ ਕਿ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਮੈਨੂੰ ਕੋਈ ਇੰਟਰਵਿਊ ਨਹੀਂ ਦੇਣਾ ਹੈ।''
ਇਹ ਵੀ ਪੜ੍ਹੋ:
''ਅਮਿਤ ਸ਼ਾਹ, ਨ੍ਰਿਪੇਂਦਰ ਮਿਸ਼ਰ, ਅਜੀਤ ਡੋਭਾਲ ਸਣੇ ਮੇਰੀ ਭਾਜਪੀ ਦੇ ਕਈ ਦਿੱਗਜਾਂ ਨਾਲ ਮੁਲਾਕਾਤ ਹੋਈ, ਪਰ ਉਨ੍ਹਾਂ ਸਾਰਿਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮੈਂ ਆਪਣੀ ਧਾਰਨਾਵਾਂ ਨਾਲ ਗ੍ਰਸਤ ਹਾਂ ਅਤੇ ਮੈਨੂੰ ਮਿਲਣ ਦਾ ਕੋਈ ਫ਼ਾਇਦਾ ਨਹੀਂ ਹੈ।''
ਆਪਣੀਆਂ ਹੀ ਧਾਰਨਾਵਾਂ ਬਾਰੇ ਦੋਸ਼ਾਂ ਉੱਤੇ ਕਰਨ ਥਾਪਰ ਕੀ ਸੋਚਦੇ ਹਨ?
ਕਰਨ ਥਾਪਰ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹਨ. ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਦੀ ਕਿਸੇ ਗੱਲ ਤੋਂ ਗ੍ਰਸਤ ਨਹੀਂ ਹਨ
ਉਨ੍ਹਾਂ ਨੇ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਦੇ ਲਈ ਕਿਸੇ ਪੱਤਰਕਾਰ ਦਾ ਬਾਈਕਾਟ ਕਰਨਾ ਸਹੀ ਨਹੀਂ ਹੈ।
ਕਰਨ ਥਾਪਰ ਦੀ ਕਿਤਾਬ 'ਡੇਵਿਲਸ ਐਡਵੋਕੇਟ: ਦਿ ਅਨਟੋਲਡ ਸਟੋਰੀ' ਹਾਲ ਹੀ 'ਚ ਪ੍ਰਕਾਸ਼ਿਤ ਹੋਈ ਹੈ।












