ਭਾਰਤ ਦਾ ਪਹਿਲਾ ਓਲੰਪਿਕ ਮੈਡਲ ਜੇਤੂ ਅਤੇ ਉਸਦੇ ਪਰਿਵਾਰ ਦੀ ਖੋਜ

ਤਸਵੀਰ ਸਰੋਤ, Gulu Ezekeil collection
ਨੋਰਮਨ ਗਿਲਬਰਟ ਪ੍ਰਿਚਾਰਡ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਸਨ, ਪਰ ਬਹੁਤ ਘੱਟ ਲੋਕ ਉਨ੍ਹਾਂ ਦੀ ਜ਼ਿੰਦਗੀ ਅਤੇ ਪਰਿਵਾਰ ਬਾਰੇ ਜਾਣਦੇ ਹਨ। ਦਿੱਲੀ ਦੇ ਖੇਡ ਪੱਤਰਕਾਰ ਗੁਲੂ ਏਜ਼ੇਕੀਲ ਨੇ ਪ੍ਰਿਚਾਰਡ ਦੇ ਪਰਿਵਾਰ ਨੂੰ ਲੱਭਣ ਬਾਰੇ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਤਿੰਨ ਦਹਾਕੇ ਲੱਗ ਗਏ।
ਭਾਰਤ ਦੇ ਪਹਿਲੇ ਓਲੰਪਿਅਨ ਨੋਰਮਨ ਗਿਲਬਰਟ ਪ੍ਰਿਚਾਰਡ ਦੀ ਜ਼ਿੰਦਗੀ ਨੂੰ ਜਾਣਨ ਬਾਰੇ ਮੇਰਾ ਸਫ਼ਰ 1984 ਵਿੱਚ ਸ਼ੁਰੂ ਹੋਇਆ।
ਉਸ ਸਾਲ ਲਾਸ ਏਂਜਲਸ ਵਿੱਚ ਚੱਲ ਰਹੀਆਂ ਗਰਮੀ ਦੀਆਂ ਓਲੰਪਿਕ ਖੇਡਾਂ ਉੱਤੇ ਇੱਕ ਕਹਾਣੀ ਦੀ ਖੋਜ ਦੌਰਾਨ ਉਨ੍ਹਾਂ ਦਾ ਨਾਂ ਮੇਰੇ ਸਾਹਮਣੇ ਆਇਆ।
ਇਹ ਵੀ ਪੜ੍ਹੋ:
ਪਰ ਪਿਛਲੇ ਮਹੀਨੇ ਆਖ਼ਿਰਕਾਰ ਮੈਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸੰਪਰਕ ਵਿੱਚ ਆਇਆ, ਜੋ ਹੁਣ ਇੰਗਲੈਂਡ ਦੇ ਮਿਡਲਸੈਕਸ ਵਿੱਚ ਰਹਿੰਦੇ ਹਨ।
ਪ੍ਰਿਚਾਰਡ ਦਾ ਜਨਮ ਕੋਲਕਾਤਾ ਵਿੱਚ 23 ਅਪ੍ਰੈਲ 1875 ਨੂੰ ਹੋਇਆ ਸੀ।
ਉਹ ਭਾਰਤ ਵਿੱਚ ਹੀ ਵੱਡੇ ਹੋਏ ਅਤੇ 1905 ਵਿੱਚ ਕਾਰੋਬਾਰ ਲਈ ਇੰਗਲੈਂਡ ਜਾਣ ਤੋਂ ਪਹਿਲਾਂ ਖੇਡਾਂ ਲਈ ਉਨ੍ਹਾਂ ਤਿਆਰੀ ਭਾਰਤ ਵਿੱਚ ਹੀ ਸ਼ੁਰੂ ਕਰ ਦਿੱਤੀ ਸੀ।
ਇਸ ਤੋਂ ਬਾਅਦ ਉਹ ਆਪਣੇ ਅਦਾਕਾਰੀ ਦੇ ਕਰੀਅਰ ਲਈ ਅਮਰੀਕਾ ਚਲੇ ਗਏ।
ਪ੍ਰਿਚਾਰਡ ਇੱਕ ਬਹੁਪੱਖੀ ਐਥਲੀਟ ਸਨ। ਭਾਰਤੀ ਫੁੱਟਬਾਲ ਵਿੱਚ ਉਨ੍ਹਾਂ 1899 'ਚ ਪਹਿਲੀ ਹੈਟ੍ਰਿਕ ਬਣਾਈ, ਉਹ ਰਗਬੀ ਖੇਡਣ ਵਿੱਚ ਮਾਹਿਰ ਸਨ ਅਤੇ ਉਨ੍ਹਾਂ ਕਈ ਟ੍ਰੈਕ ਈਵੇਂਟਸ 'ਚ ਹਿੱਸਾ ਲਿਆ।
ਉਨ੍ਹਾਂ ਦੇ ਨਾਂ ਕਈ ਪਹਿਲੇ ਕੰਮ ਦਰਜ ਹਨ:
- ਪ੍ਰਿਚਾਰਡ ਪਹਿਲੇ ਭਾਰਤੀ ਓਲੰਪਿਅਨ ਸਨ
- ਉਹ 200 ਮੀਟਰ ਅਤੇ 200 ਮੀਟਰ ਹਰਡਲਜ਼ 'ਚ ਸਿਲਵਰ ਮੈਡਲ ਜਿੱਤਣ ਵਾਲੇ ਪਹਿਲੇ ਏਸ਼ੀਆਈ ਖਿਡਾਰੀ ਸਨ
- ਇੰਗਲੈਂਡ ਵਿੱਚ ਸਟੇਜ 'ਤੇ ਅਦਾਕਾਰੀ ਕਰਨ ਵਾਲੇ ਪਹਿਲੇ ਓਲੰਪਿਅਨ
- ਵੱਡੇ ਪਰਦੇ 'ਤੇ ਮੂਕ ਹਾਲੀਵੁੱਡ ਫ਼ਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ਪਹਿਲੇ ਓਲੰਪਿਅਨ
ਅਦਾਕਾਰ ਦੇ ਤੌਰ 'ਤੇ ਕੰਮ ਕਰਨ ਲਈ ਉਨ੍ਹਾਂ ਦਾ ਫ਼ਿਲਮੀ ਨਾਂ ਨੋਰਮਨ ਟ੍ਰੇਵਰ ਸੀ। ਹਾਲਾਂਕਿ ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ।

ਤਸਵੀਰ ਸਰੋਤ, Gilbert Cann
ਕਈ ਸਾਲਾਂ ਤੱਕ ਪ੍ਰਿਚਾਰਡ ਬਾਰੇ ਮੇਰੀ ਖੋਜ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਔਲਾਦ ਨੂੰ ਲੱਭਣ ਕਾਰਨ ਰੁਕੀ ਰਹੀ। ਮੈਨੂੰ ਪਤਾ ਸੀ ਕਿ ਉਸਦੀ ਧੀ ਡੋਰੋਥੀ ਹੈ ਪਰ ਇਸ ਤੋਂ ਵੱਧ ਨਹੀਂ ਪਤਾ ਸੀ।
ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲੱਭਣ ਲਈ ਯੂਕੇ ਸਥਿਤ ਡਾਕਟਰ ਦੋਸਤ ਨਾਟਾਲੀ ਕੁੱਕ ਅਤੇ ਕ੍ਰਿਕਟ ਇਤਿਹਾਸਕਾਰ ਮਾਰਟਿਨ ਚੈਂਡਲਰ ਦਾ ਮੈਂ ਧੰਨਵਾਦੀ ਹਾਂ।
ਇਹ ਵੀ ਪੜ੍ਹੋ:
ਮਿਸ ਕੁੱਕ ਨੇ ਪ੍ਰਿਚਾਰਡ ਦੇ ਪਰਿਵਾਰ ਨੂੰ ਲੱਭਿਆ, ਜਿਸ ਵਿੱਚ ਇਸ ਭਾਰਤੀ ਓਲੰਪਿਅਨ ਦੀ ਛੋਟੀ ਭੈਣ ਸੇਲੀਨਾ ਫਰਾਂਸਿਸ ਕੈਨ ਸੀ।
ਉਨ੍ਹਾਂ ਦੇ ਪੋਤੇ ਦਾ ਜਨਮ ਕੋਲਕਾਤਾ ਵਿੱਚ ਹੋਇਆ, ਪਰ ਉਹ 1961 ਵਿੱਚ ਮਾਪਿਆਂ ਨਾਲ ਇੰਗਲੈਂਡ ਆ ਗਿਆ।
ਮੇਰਾ ਸੰਪਰਕ ਫੇਸਬੁੱਕ ਰਾਹੀਂ ਪ੍ਰਿਚਾਰਡ ਦੀ ਸਭ ਤੋਂ ਵੱਡੀ ਧੀ ਨਾਟਾਲੀ ਕੇਨ ਨਾਲ ਹੋਇਆ।

ਤਸਵੀਰ ਸਰੋਤ, Getty Images
ਪ੍ਰਿਚਾਰਡ ਦੀਆਂ ਵਿਲੱਖਣ ਪ੍ਰਾਪਤੀਆਂ ਨੇ ਮੇਰੀ ਦਿਲਚਸਪੀ ਹੋਰ ਵਧਾਈ - ਅਤੇ ਇਹ ਤੱਥ ਕਿ ਭਾਰਤ ਨੇ 1900 ਵਿੱਚ ਦੋ ਓਲੰਪਿਕ ਮੈਡਲ ਹਾਸਿਲ ਕੀਤੇ, ਪੂਰੀ ਦੁਨੀਆਂ ਅਤੇ ਭਾਰਤ ਵਿੱਚ ਇਸ ਬਾਰੇ ਘੱਟ ਜਾਣਕਾਰੀ ਹੈ।
ਸ਼੍ਰੀਮਾਨ ਕੇਨ ਨੇ ਮੈਨੂੰ ਦੱਸਿਆ, ''ਅਸੀਂ ਸਾਰੇ ਨੋਰਮਨ ਦੇ ਓਲੰਪਿਕ ਪ੍ਰਾਪਤੀਆਂ ਤੇ ਅਦਾਕਾਰੀ ਦੇ ਕਰੀਅਰ ਪ੍ਰਤੀ ਜਾਣੂ ਸੀ, ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਦੋ ਨਾਂ ਦਿੱਤੇ ਗਏ, ਨੋਰਮਨ ਗਿਲਬਰਟ ਪ੍ਰਿਚਾਰਡ ਜਾਂ ਟ੍ਰੇਵਰ।''
''ਹਾਲਾਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਪਰਿਵਾਰ ਦੇ ਸੀਨੀਅਰ ਮੈਂਬਰ ਜਾਣਦੇ ਸਨ, ਜੋ ਹੁਣ ਨਹੀਂ ਰਹੇ।''
ਨੋਰਮਨ ਪ੍ਰਿਚਾਰਡ ਨੇ ਸੰਨ 1960 ਵਿੱਚ ਕੋਲਕਾਤਾ ਦੇ ਸਕੂਲ ਵਿੱਚ ਆਖਰੀ ਸਾਲ ਦੌਰਾਨ ਟ੍ਰੈਕ ਅਤੇ ਫੀਲਡ ਈਵੇਂਟਸ 'ਚ ਕਈ ਸੋਨ ਤਗਮੇ ਜਿੱਤੇ ਸਨ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹ ਫੁੱਟਬਾਲ, ਕ੍ਰਿਕਟ ਅਤੇ ਹਾਕੀ ਦੀ ਟੀਮ ਦੇ ਕਪਤਾਨ ਸਨ।
ਇਹ ਵੀ ਪੜ੍ਹੋ:
ਉਹ ਕੋਲਕਾਤਾ ਪੁਲਿਸ ਲਈ ਪਹਿਲੀ ਡਿਵੀਜ਼ਨ ਹਾਕੀ ਖੇਡਣ ਦੇ ਨਾਲ-ਨਾਲ ਡਲਹੌਜ਼ੀ ਇੰਸਟੀਚਿਊਟ ਲਈ ਕ੍ਰਿਕਟ ਅਤੇ ਹਾਕੀ ਖੇਡਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਸਨ।
ਸਾਬਕਾ ਬੰਗਾਲ ਰਣਜੀ ਟਰਾਫ਼ੀ ਅਤੇ ਪੂਰਬੀ ਜ਼ੋਨ ਦੇ ਕਪਤਾਨ ਰਾਜੂ ਮੁਖ਼ਰਜੀ ਆਪਣੇ ਸਕੂਲ ਵੇਲੇ ਦੇ ਦੋਸਤ ਗਿੱਲੀ (ਪਿਆਰ ਨਾਲ ਦਿੱਤਾ ਨਾਂ) ਨੂੰ ਯਾਦ ਕਰਦਿਆਂ ਕਹਿੰਦੇ ਹਨ, ''ਉਹ ਇੱਕ ਖ਼ਾਸ ਐਥਲੀਟ ਸੀ। ਬਹੁਤ ਵਧੀਆ ਖਿਡਾਰੀ ਹੋਣ ਦੇ ਨਾਲ-ਨਾਲ ਉਹ ਤੇਜ਼ ਗੇਂਦਬਾਜ਼, ਬਿਹਤਰੀਨ ਬੱਲੇਬਾਜ਼ ਅਤੇ ਕਮਾਲ ਦੇ ਫ਼ੀਲਡਰ ਸੀ।''
ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰ ਆਪਣੇ ਵਿਲੱਖਣ ਵਡੇਰਿਆਂ ਦੇ ਖੇਡ ਦੇ ਜੀਨਜ਼ ਨੂੰ ਵਿਰਸੇ ਵਿੱਚ ਪ੍ਰਾਪਤ ਕਰਦੇ ਹਨ।

ਤਸਵੀਰ ਸਰੋਤ, Wanda Cann
ਆਖ਼ਿਰ ਨੋਰਮਨ ਪ੍ਰਿਚਾਰਡ ਦੀ ਜ਼ਿੰਦਗੀ ਵਿੱਚ ਵੱਡੀ ਘਾਟ ਕੀ ਹੈ? ਕੀ ਇਹ ਉਸ ਦੀ ਧੀ ਡੋਰੋਥੀ ਹੈ, ਜਿਸਨੇ ਵਿਆਹ ਕਰਵਾ ਲਿਆ ਤੇ ਉਸਦੇ ਹੁਣ ਬੱਚੇ ਹਨ।
ਪ੍ਰਿਚਾਰਡ ਦੀ ਮੌਤ ਬਾਰੇ ਨਿਊ ਯਾਰਕ ਟਾਈਮਜ਼ ਦੀ ਸੋਗ ਸਬੰਧੀ ਖ਼ਬਰ ਅਨੁਸਾਰ, ਜਦੋਂ 1929 ਵਿੱਚ ਕੈਲੀਫੋਰਨੀਆ 'ਚ ਉਨ੍ਹਾਂ ਦੀ ਮੌਤ ਹੋਈ ਤਾਂ ਡੋਰੋਥੀ ਕੁਆਰੀ ਸੀ ਅਤੇ ਨਿਊ ਯਾਰਕ ਵਿੱਚ ਰਹਿ ਰਹੀ ਸੀ।
ਡੋਰੋਥੀ ਨਾਲ ਕੀ ਹੋਇਆ, ਇਸ ਬਾਰੇ ਪਰਿਵਾਰ ਅਣਜਾਣ ਹੈ ਅਤੇ ਇਹ ਇੱਕ ਰਹੱਸ ਹੈ।
ਭਾਵੇਂ ਕੈਨ ਭਾਰਤ ਵਾਪਸ ਨਹੀਂ ਆਏ, ਉਹ ਇੱਕ ਦਿਨ ਅਜਿਹਾ ਕਰਨ ਦੀ ਉਮੀਦ ਕਰਦੇ ਹਨ।
ਇਹ ਵੀ ਪੜ੍ਹੋ:
ਕੈਨ ਕੋਲਕਾਤਾ ਦੀ ਜ਼ਿੰਦਗੀ ਨੂੰ ਬੜੀ ਖੁਸ਼ੀ ਨਾਲ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਮੇਰੇ ਨਾਲ ਹੋਈ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਫੇਰੀ ਦਾ ਇੰਤਜ਼ਾਰ ਰਹੇਗਾ।
ਮੇਰੇ ਲਈ ਇਹ ਭਾਵਨਾਤਮਕ ਸੀ ਕਿ ਇੰਨੇ ਸਾਲਾਂ ਬਾਅਦ ਮੈਂ ਕਦੇ ਸ਼ਾਨਦਾਰ ਨੋਰਮਨ ਪ੍ਰਿਚਾਰਡ ਦੇ ਜੀਵਤ ਰਿਸ਼ਤੇਦਾਰਾਂ ਨੂੰ ਸੰਪਰਕ ਕਰਨ ਦੇ ਯੋਗ ਹੋਵਾਂਗਾ।
(ਗੁਲੂ ਏਜ਼ੇਕੀਲ ਦਿੱਲੀ ਸਥਿਤ ਸੁਤੰਤਰ ਖੇਡ ਪੱਤਰਕਾਰ ਤੇ ਲੇਖਕ ਹਨ। ਉਹ ਗ੍ਰੇਟ ਇੰਡੀਅਨ ਓਲੰਪਿਅਨਜ਼ ਅਤੇ ਹੋਰ ਕਈ ਖੇਡ ਕਿਤਾਬਾਂ ਦੇ ਸਹਿ-ਲੇਖਕ ਹਨ)












