ਬ੍ਰੈਕਸਿਟ ਕਾਰਨ ਬਰਤਾਨਵੀ ਸਰਕਾਰ ਵਿੱਚ ਅਹਿਮ ਫੇਰਬਦਲ

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇ ਨੇ ਸਿਹਤ ਮੰਤਰੀ ਜੇਰੇਮੀ ਹੰਟ ਨੂੰ ਨਵਾਂ ਵਿਦੇਸ਼ ਮੰਤਰੀ ਬਣਾ ਦਿੱਤਾ ਹੈ।

ਇਸ ਤੋਂ ਪਹਿਲਾਂ ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੌਰਿਸ ਜਾਨਸਨ ਨੇ ਅਸਤੀਫ਼ਾ ਦੇ ਦਿੱਤਾ ਸੀ। ਬ੍ਰੈਕਸਿਟ ਦੇ ਮਾਮਲੇ ਵਿੱਚ ਬ੍ਰਿਟੇਨ ਦੀ ਸਰਕਾਰ ਦੇ ਵਾਰਤਾਕਾਰ ਰਹੇ ਡੇਵਿਡ ਡੇਵਿਸ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।

ਇਹ ਖ਼ਬਰ ਉਸ ਸਮੇਂ ਆਈ ਹੈ ਜਦੋਂ ਉਨ੍ਹਾਂ ਦੀ ਸਰਕਾਰ ਬ੍ਰਿਟੇਨ ਦੇ ਯੂਰਪੀ ਯੂਨੀਅਨ ਨੂੰ ਛੱਡਣ ਬਾਰੇ ਆਪਣੀ ਰਣਨੀਤੀ ਕਰਕੇ ਸੰਕਟ ਵਿੱਚ ਘਿਰੀ ਹੋਈ ਹੈ।

ਪ੍ਰਧਾਨ ਮੰਤਰੀ ਟੈਰੀਜ਼ਾ ਮੇ ਨੇ ਸੰਸਦ ਵਿੱਚ ਆਪਣੀ ਸਰਕਾਰ ਦੀ ਬ੍ਰੈਕਸਿਟ ਬਾਰੇ ਨਵੀਂ ਨੀਤੀ ਦਾ ਐਲਾਨ ਵੀ ਕਰਨਾ ਹੈ, ਜਿਸ ਕਰਕੇ ਕੰਜਰਵੇਟਿਵ ਪਾਰਟੀ ਦੇ ਕਈ ਸੰਸਦ ਮੈਂਬਰ ਖਫਾ ਹੋਏ ਹਨ।

ਬ੍ਰਿਟੇਨ ਨੇ 29 ਮਾਰਚ, 2019 'ਚ ਯੂਰਪੀ ਯੂਨੀਅਨ ਨੂੰ ਛੱਡਣਾ ਹੈ।

ਕੀ ਕਹਿੰਦੇ ਹਨ ਮਾਹਿਰ

ਬੀਬੀਸੀ ਦੇ ਸਿਆਸੀ ਮਸਲਿਆਂ ਬਾਰੇ ਸੰਪਾਦਕ ਲੌਰਾ ਕੁਏਨਸਬਰਗ ਮੁਤਾਬਕ ਜੌਹਨਸਨ ਦੇ ਜਾਣ ਨਾਲ ਟੈਰੀਜ਼ਾ ਮੇਅ ਸਰਕਾਰ ਦਾ ਸੰਕਟ ਹੋਰ ਗਹਿਰਾ ਹੋ ਜਾਵੇਗਾ।

ਬੌਰਿਸ ਜੋਹਨਸਨ, ਟੈਰੀਜ਼ਾ ਮੇਅ ਦੀਆਂ ਬਾਰੇ ਨੀਤੀਆਂ ਤੋਂ ਨਾਖੁਸ਼ ਸਨ।

ਉਨ੍ਹਾਂ ਦੇ ਅਸਤੀਫ਼ੇ ਨਾਲ ਨਾ ਸਿਰਫ ਟੈਰੀਜ਼ਾ ਮੇਅ ਦੀ ਸਰਕਾਰ ਬਲਕਿ ਯੂਰਪੀ ਯੂਨੀਅਨ ਨੂੰ ਛੱਡਣ ਦੀ ਸਮੁੱਚੀ ਯੋਜਨਾ ਉੱਪਰ ਅਸਰ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)