ਡੇਟਿੰਗ ਵੈੱਬਸਾਈਟ ਤੋਂ YouTube ਬਣਨ ਦੀ ਦਿਲਚਸਪ ਕਹਾਣੀ

ਤਸਵੀਰ ਸਰੋਤ, Getty Images/Jawed Karim
ਕੀ ਤੁਹਾਨੂੰ ਪਤਾ ਹੈ ਵੀਡੀਓਜ਼ ਲਈ ਪੂਰੀ ਦੁਨੀਆਂ ਵਿੱਚ ਮਸ਼ਹੂਰ ਯੂਟਿਊਬ ਪਹਿਲਾਂ ਦਿਲਾਂ ਨੂੰ ਮਿਲਾਉਣ ਵਾਲੀ ਸਿਰਫ ਇੱਕ ਸਾਧਾਰਨ ਜਿਹੀ ਡੇਟਿੰਗ ਵੈੱਬਸਾਈਟ ਸੀ ਅਤੇ ਇਸ ਦੀ ਨੀਂਹ ਅੱਜ ਤੋਂ 13 ਸਾਲ ਪਹਿਲਾਂ ਵੈਲੇਨਟਾਈਨ ਡੇਅ ਵਾਲੇ ਦਿਨ ਰੱਖੀ ਗਈ ਸੀ।
ਕਹਾਣੀ ਤਿੰਨ ਦੋਸਤਾਂ ਦੀ ਜਿਨ੍ਹਾਂ ਕੀਤਾ ਇੱਕ ਸਟਾਰਟਅੱਪ ਜੋ ਅੱਜ YouTube ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਤਿੰਨ ਨੌਜਵਾਨਾਂ ਸਟੀਵ ਚੈਨ, ਚੈਡ ਹਰਲੀ ਅਤੇ ਜਾਵੇਦ ਕਰੀਮ ਨੇ ਸਾਲ 2005 ਵਿੱਚ ਵੈਲੇਨਟਾਈਨ ਡੇਅ 'ਤੇ ਇਸ ਨੂੰ ਰਜਿਸਟਰਡ ਕਰਾਇਆ ਸੀ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
ਕਰੀਮ ਜਾਵੇਦ ਉਸੇ ਸਾਲ 23 ਅਪ੍ਰੈਲ ਨੂੰ 18 ਸਕਿੰਟਾਂ ਦੀ ਪਹਿਲੀ ਯੂਟਿਊਬ ਵੀਡੀਓ ਪਾਈ ਗਈ ਸੀ ਜਿਸ ਦਾ ਨਾਂ ਸੀ "Yo en el zoológico" ।
ਹਾਲਾਂਕਿ ਸ਼ੁਰੂਆਤ ਵਿੱਚ ਇਹ ਡੇਟਿੰਗ ਵੈੱਬਸਾਈਟ ਸੀ ਇਸ ਲਈ ਕਿਹਾ ਜਾ ਸਕਦਾ ਹੈ ਕਿ ਜਾਵੇਦ ਕਰੀਮ ਵੱਲੋਂ ਅਪਲੋਡ ਕੀਤੀ ਗਈ ਵੀਡੀਓ ਬਿਲਕੁਲ ਵੀ ਰੁਮਾਂਟਿਕ ਨਹੀਂ ਸੀ। ਵੀਡੀਓ ਵਿੱਚ ਕੁਝ ਹਾਥੀਆਂ ਅੱਗੇ ਖੜ੍ਹਕੇ ਉਨ੍ਹਾਂ ਬਾਰੇ ਦੱਸਿਆ ਜਾ ਰਿਹਾ ਸੀ।
ਕੁਝ ਸਮੇਂ ਵਿੱਚ ਤਿੰਨਾਂ ਨੂੰ ਪਤਾ ਲੱਗਾ ਕਿ ਇਹ ਆਈਡੀਆ ਕੰਮ ਦਾ ਨਹੀਂ ਹੈ।
ਜਿਸ ਤੋਂ ਬਾਅਦ ਉਨ੍ਹਾਂ ਡੇਟਿੰਗ ਵਾਲਾ ਆਈਡੀਆ ਛੱਡ ਕੇ ਹਰ ਤਰ੍ਹਾਂ ਦੀਆਂ ਵੀਡੀਓਜ਼ ਪਾਉਣਾ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
ਕੁਝ ਸਾਲ ਪਹਿਲਾਂ ਟੈਕਸਸ ਵਿੱਚ ਹੋਈ ਇੱਕ ਕਾਨਫਰੰਸ ਦੌਰਾਨ ਚੈਨ ਨੇ ਦੱਸਿਆ ਸੀ ਕਿ ਡੇਟਿੰਗ ਸਾਈਟ ਵਾਲਾ ਆਈਡੀਆ ਭੁੱਲ ਕੇ ਇਸ ਨੂੰ ਕਿਸੇ ਵੀ ਤਰ੍ਹਾਂ ਦੇ ਵੀਡੀਓ ਪਾਉਣ ਲਈ ਖੋਲ੍ਹ ਦਿੱਤਾ ਗਿਆ।
ਅਜੇ ਮੁਸ਼ਕਲ ਨਾਲ ਇੱਕ ਸਾਲ ਹੀ ਬੀਤਿਆ ਸੀ ਕਿ ਤਿੰਨਾਂ ਨੇ ਅਕਤੂਬਰ 2006 ਵਿੱਚ ਇਹ ਪਲੈਟਫਾਰਮ ਗੂਗਲ ਨੂੰ 1,650 ਮਿਲੀਅਨ ਅਮਰੀਕੀ ਡਾਲਰਾਂ 'ਚ ਵੇਚ ਦਿੱਤਾ।
ਚੈਨ, ਕਰੀਮ ਅਤੇ ਹਰਲੀ ਨੂੰ ਡੇਟਿੰਗ ਸਾਈਟ ਵਜੋਂ ਸਫਲਤਾ ਤਾਂ ਨਹੀਂ ਮਿਲੀ। ਤਿੰਨੋ ਖੁਸ਼ ਸਨ ਕਿ ਉਨ੍ਹਾਂ ਦੇ ਰੁਮਾਂਟਿਕ ਆਈਡੀਆ ਦਾ ਮੁੱਲ ਪੈ ਗਿਆ।
ਕਿਵੇਂ ਮਿਲੇ ਤਿੰਨੋ?
ਯੂਟਿਊਬ ਦੇ ਤਿੰਨੇ ਸਹਿ-ਸੰਸਥਾਪਕ ਵੱਖ-ਵੱਖ ਥਾਵਾਂ ਤੋਂ ਹਨ ਪਰ ਯੂਨੀਵਰਸਿਟੀ ਦੀ ਪੜ੍ਹਾਈ ਮਗਰੋਂ ਇਨ੍ਹਾਂ ਦੇ ਰਾਹ ਇੱਕ ਹੋ ਗਏ।
ਸਟੀਵ ਸ਼ਿਹ ਚੈਨ ਦਾ ਜਨਮ 1978 ਵਿੱਚ ਤਾਇਵਾਨ ਵਿੱਚ ਹੋਇਆ ਸੀ। ਉਹ ਆਪਣੇ ਆਪਣੇ ਪਰਿਵਾਰ ਨਾਲ ਅਮਰੀਕਾ ਆ ਗਏ ਅਤੇ ਇਲੀਨੋਇਸ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ।

ਤਸਵੀਰ ਸਰੋਤ, Getty Images
ਜਾਵੇਦ ਕਰੀਮ ਵੀ ਪਰਵਾਸੀ ਸਨ। ਉਨ੍ਹਾਂ ਦਾ ਜਨਮ 1979 'ਚ ਜਰਮਨ ਡੈਮੋਕ੍ਰੈਟਿਕ ਰਿਪਬਲਿਕ ਵਿੱਚ ਹੋਇਆ ਅਤੇ 1990 ਦੀ ਸ਼ੁਰੂਆਤ 'ਚ ਆਪਣੇ ਪਰਿਵਾਰ ਨਾਲ ਅਮਰੀਕਾ ਆ ਗਏ। ਉਨ੍ਹਾਂ ਨੇ ਵੀ ਇਲੀਨੋਇਸ ਯੂਨੀਵਰਸਿਟੀ ਵਿੱਚ ਹੀ ਪੜ੍ਹਾਈ ਕੀਤੀ ਸੀ।
ਚੈਡ ਹਰਲੀ ਦਾ ਜਨਮ 1977 'ਚ ਪੈਨਸਿਲਵੇਨੀਆ (ਪੂਰਬੀ ਅਮਰੀਕਾ) 'ਚ ਹੋਇਆ ਅਤੇ ਉਸ ਨੇ ਇੰਡੀਆਨਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ।
ਤਿੰਨਾਂ ਦੀ ਮੁਲਾਕਾਤ 1999 ਵਿੱਚ ਸਿਲੀਕੌਨ ਵੈਲੀ 'ਚ ਇਲੈਕਟ੍ਰਾਨਿਕ ਪੇਮੈਂਟ ਸਾਈਟ 'ਪੇਅਪਲ' (PayPal) ਵਿੱਚ ਨੌਕਰੀ ਦੇ ਪਹਿਲੇ ਦਿਨ ਹੋਈ।
ਚੈਨ ਨੇ ਇੰਜੀਨੀਅਰ ਵਜੋਂ ਕੰਪਨੀ ਵਿੱਚ ਸਾਈਟ ਡੈਵਲਪਮੈਂਟ ਦਾ ਕੰਮ ਕੀਤਾ, ਕਰੀਮ ਨੇ ਐਂਟੀ-ਫ੍ਰਾਡ ਸੁਰੱਖਿਆ ਸਿਸਟਮ ਦਾ ਸੰਚਾਲਨ ਸਾਂਭਿਆ ਅਤੇ ਹਰਲੀ ਯੂਜ਼ਰ ਇੰਟਰਫੇਸ ਦੇ ਡਿਜ਼ਾਇਨ 'ਤੇ ਕੰਮ ਕਰਦੇ ਸਨ।
ਇਸ ਤਰ੍ਹਾਂ ਇਨ੍ਹਾਂ ਤਿੰਨਾਂ ਨੇ 2005 ਵਿੱਚ ਯੂਟਿਊਬ ਦਾ ਪਹਿਲਾਂ ਵਰਜ਼ਨ ਤਿਆਰ ਕੀਤਾ।
ਚੈੱਨ ਅਤੇ ਹਰਲੀ ਹੋਏ ਇਕੱਠੇ
ਯੂਟਿਊਬ ਐਗਜ਼ਿਕਿਊਟਿਵ ਵਜੋਂ ਕੰਮ ਕਰਨ ਦੇ ਕੁਝ ਸਾਲਾਂ ਬਾਅਦ ਦੋਹਾਂ ਨੇ ਆਪਣਾ ਵੱਖਰਾ ਕੰਮ ਸ਼ੁਰੂ ਕੀਤਾ।
ਸਟੀਵ ਚੈੱਨ ਅਤੇ ਚਡ ਹਰਲੀ ਨੇ ਮਿਲਕੇ 2011 ਵਿੱਚ ਅਵੋਸ ਸਿਸਟਮਜ਼ (AVOS Systems) ਨਾਂ ਦੀ ਕੰਪਨੀ ਦੀ ਸ਼ੁਰੂਆਤ ਕੀਤੀ।
ਇਹ ਇੱਕ ਟੈਕਨੋਲੋਜੀ ਕੰਪਨੀ ਸੀ ਜੋ ਮੋਬਾਈਲ ਐਪਲੀਕੇਸ਼ਨਜ਼ ਬਣਾਉਣ ਵਿੱਚ ਮਦਦ ਕਰਦੀ ਸੀ।

ਤਸਵੀਰ ਸਰੋਤ, Getty Images
ਉਨ੍ਹਾਂ ਨੇ ਮਿਕਸਬਿਟ (Mixbit) ਅਤੇ ਵੈਨਪਾਈ (Wanpai) ਨਾਂ ਦੀਆਂ ਦੋ ਐਪਲੀਕੇਸ਼ਨਜ਼ ਵੀ ਬਣਾਈਆਂ ।
ਮਿਕਸਬਿਟ ਰਾਹੀਂ ਵੀਡੀਓਜ਼ ਨੂੰ ਐਡਿਟ ਕੀਤਾ ਜਾ ਸਕਦਾ ਸੀ ਅਤੇ ਵੈਨਪਾਈ ਛੋਟੀਆਂ ਵੀਡੀਓਜ਼ ਨੂੰ ਸਾਂਝਾ ਕਰਨ ਲਈ ਸੀ।
2011 ਤੋਂ 2014 ਤੱਕ ਉਨ੍ਹਾਂ ਨੇ 'ਡਿਲੀਸ਼ੀਅਸ' ਨਾਂ ਦਾ ਪਲੈਟਫੌਰਮ ਵੀ ਚਲਾਇਆ ਜਿਸ ਰਾਹੀਂ ਵੈੱਬ ਲਿੰਕਸ ਨੂੰ ਸੇਵ ਕੀਤਾ ਜਾ ਸਕਦਾ ਸੀ। ਇਹ ਸਰਵਿਸ ਹੁਣ ਬੰਦ ਹੋ ਚੁੱਕੀ ਹੈ।
ਚੈੱਨ ਅੱਜ ਕੱਲ੍ਹ GV ਲਈ ਕੰਮ ਕਰਦੇ ਹਨ। ਇਹ ਗੂਗਲ ਦੀ ਮੂਲ ਕੰਪਨੀ ਐਲਫਾਬੇਥ ਦੀ ਬ੍ਰਾਂਚ ਹੈ ਜੋ ਤਕਨੀਕੀ ਕਾਰੋਬਾਰਾਂ ਵਿੱਚ ਨਿਵੇਸ਼ ਕਰਦੀ ਹੈ।
ਬਲੂਮਬਰਗ ਮੁਤਾਬਕ ਉਹ ਕਈ ਕੰਪਨੀਆਂ ਦੇ ਸਲਾਹਕਾਰ ਵੀ ਰਹੇ ਹਨ ਜਿਵੇਂ ਕਿ WI ਹਾਰਪਰ ਗਰੁੱਪ, ਹੀਅਰਸੇਅ ਸੋਸ਼ਲ, ਕੀਵਾ ਮਾਇਕ੍ਰੋਫੰਡਸ ਅਤੇ ਵੈਨਚਰਬੀਟ ਪ੍ਰੋਫਾਈਲਜ਼।
ਹਰਲੀ ਵੀ GV ਵਿੱਚ ਸਲਾਹਕਾਰ ਰਹਿ ਚੁੱਕੇ ਹਨ ਪਰ ਫਿਲਹਾਲ ਉਹ ਐਵੌਸ ਸਿਸਟਮਜ਼ ਵਿੱਚ ਕਾਰਜਕਾਰੀ ਡਾਇਰੈਕਟਰ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਦੀ ਖੇਡਾਂ ਵਿੱਚ ਵੀ ਦਿਲਚਸਪੀ ਹੈ। ਉਹ ਐਨਬੀਏ ਬਾਸਕਟਬਾਲ ਦੇ ਗੋਲਡਨ ਸਟੇਟ ਵਾਰੀਅਰਜ਼ (Golden State Warriors)ਦੇ ਮੈਂਬਰ ਅਤੇ ਅਮਰੀਕੀ ਫੁੱਟਬਾਲ ਦੀ ਐਮਐਲਐਸ (MLS ) ਲੀਗ ਦੀ ਨਵੀਂ ਟੀਮ ਲੌਸ ਐਂਜੇਲਸ ਐਫਸੀ ਦੇ ਮਾਲਕ ਹਨ।
ਸੂਝਵਾਨ ਜਾਵੇਦ ਕਰੀਮ
ਯੂਟਿਊਬ 'ਤੇ ਆਉਣ ਵਾਲਾ ਪਹਿਲਾ ਚਿਹਰਾ ਹੋਣ ਦੇ ਬਾਵਜੂਦ ਜਾਵੇਦ ਲੋਅ ਪ੍ਰੋਫਾਈਲ ਰਹਿੰਦੇ ਹਨ। ਉਹ ਜਨਤਕ ਤੌਰ 'ਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ।
2008 ਵਿੱਚ ਉਨ੍ਹਾਂ ਨੇ 'ਯੂਨੀਵਰਸਿਟੀ ਵੈਂਚਰਜ਼' (Youniversity Ventures)ਨਾਂ ਦੀ ਆਪਣੀ ਖੁਦ ਦੀ ਕੰਪਨੀ ਖੋਲ੍ਹੀ।
ਇਸ ਰਾਹੀਂ ਉਹ ਯੁਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੇ ਬਿਜ਼ਨਸ ਆਈਡੀਆਜ਼ ਲਾਂਚ ਕਰਨ ਵਿੱਚ ਮਦਦ ਕਰਦੇ ਸਨ।
ਉਹ ਅੱਜ ਕੱਲ੍ਹ ਟੌਕਸਬੌਕਸ (TokBox, Inc.,)ਦੇ ਬੋਰਡ ਮੈਂਬਰ ਹਨ ਜੋ ਓਪਨਟੌਕ (OpenTok) ਚਲਾਉਂਦੀ ਹੈ। ਓਪਨਟੌਕ ਰਾਹੀਂ ਵੈਬਸਾਈਟਜ਼ ਆਪਣੇ ਕਨਟੈਂਟ ਵਿੱਚ ਵੀਡੀਓ, ਵੌਇਸ ਅਤੇ ਮੈਸੇਜਿੰਗ ਜੋੜ ਸਕਦੀਆਂ ਹਨ।
ਉਹ ਸੈਕੌਯਾ ਕੈਪੀਟਲ ਦੇ ਵੀ ਹਿੱਸੇਦਾਰ ਹਨ। ਇਹ ਮਾਲੀ ਮਦਦ ਮੁਹੱਈਆ ਕਰਾਉਣ ਵਾਲੀ ਕੰਪਨੀ ਹੈ ਜਿਸਦਾ ਯੂਟਿਊਬ ਵੀ ਗਾਹਕ ਰਹਿ ਚੁੱਕਿਆ ਹੈ।
ਕਰੀਮ ਆਨਲਾਈਨ ਵਿਕਰੀ ਕੰਪਨੀ Milo.com (ਜਿਸ ਨੂੰ 2010 'ਚ ਈਬੇਅ ਨੇ ਖਰੀਦ ਲਿਆ) ਅਤੇ Eventbrite ਦੇ ਸਲਾਹਕਾਰ ਹਨ।
ਇਹ ਕੰਪਨੀਆਂ ਇੰਟਰਨੈੱਟ ਰਾਹੀਂ ਅਕਾਦਿਮਕ, ਕਲਾਤਮਕ ਅਤੇ ਸੋਸ਼ਲ ਪ੍ਰੋਗਰਾਮਾਂ ਲਈ ਮੰਚ ਤਿਆਰ ਕਰਦੀਆਂ ਹਨ।












