ਵੱਟਸਐਪ ਵਰਤ ਕੇ ਇਸ ਤਰ੍ਹਾਂ ਕਦੇ ਬੰਦ ਨਾ ਕਰੋ

WHATSAPP LOGO

ਤਸਵੀਰ ਸਰੋਤ, Getty Images

ਜੋ ਲੋਕ ਆਈਫ਼ੋਨ ਦੀ ਵਰਤੋਂ ਕਰ ਰਹੇ ਹਨ ਉਹ ਵਾਟਸਐਪ ਬੰਦ ਕਰਦੇ ਵੇਲੇ ਇੱਕ ਆਉਣ ਵਾਲੇ ਮੈਸੇਜ ਤੋਂ ਪਰੇਸ਼ਾਨ ਹਨ।

ਹੁਣ ਤੱਕ ਲੋਕ ਆਈਫ਼ੋਨ 'ਚ ਵਾਟਸਐਪ ਇਸਤੇਮਾਲ ਕਰਨ ਤੋਂ ਬਾਅਦ ਹੋਮ ਬਟਨ ਨੂੰ ਦੋ ਵਾਰ ਦੱਬ ਕੇ ਸਵਾਈਪ ਕਰਕੇ ਬੰਦ ਕਰ ਦਿੰਦੇ ਸੀ।

ਪਰ ਹੁਣ ਅਜਿਹਾ ਕਰਨ 'ਤੇ ਇੱਕ ਚੇਤਾਵਨੀ ਆ ਰਹੀ ਹੈ। ਚੇਤਾਵਨੀ ਇਹ ਹੈ ਕਿ ਤੁਸੀਂ ਸਵਾਈਪ ਕਰਕੇ ਐਪ ਬੰਦ ਕਰਦੇ ਹੋ ਤਾਂ ਮੈਸੇਜ ਦੇ ਨੋਟੀਫਿਕੇਸ਼ਨ ਤੋਂ ਸੱਖਣੇ ਹੋ ਜਾਵੋਗੇ।

ਅਜਿਹਾ ਆਈਓਐੱਸ 11 ਅਪਡੇਟ ਹੋਣ ਤੋਂ ਬਾਅਦ ਹੋਇਆ ਹੈ। 31 ਅਕਤੂਬਰ ਨੂੰ ਆਈਓਐੱਸ 11 ਆਇਆ ਸੀ। ਇਸ ਸਮੱਸਿਆ ਲਈ ਆਈਓਐੱਸ 11 ਵਿੱਚ ਇੱਕ ਬਗ ਨੂੰ ਜ਼ਿੰਮੇਵਾਰ ਦੱਸਿਆ ਦਾ ਰਿਹਾ ਹੈ ।

APPS

ਤਸਵੀਰ ਸਰੋਤ, SUPPORT.APPLE.COM

ਇਹ ਸਮੱਸਿਆ ਆਈਫ਼ੋਨ ਦੀ ਹਰ ਸੀਰੀਜ਼ 'ਚ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਐੱਪਲ ਨੂੰ ਇਸ ਸਮੱਸਿਆ ਬਾਰੇ ਪਤਾ ਹੈ। ਉੱਥੇ ਹੀ ਵਾਟਸਐਪ ਨੇ ਨਵੇਂ ਵਰਜਨ ਦਾ ਐਪ ਜਾਰੀ ਕੀਤਾ ਹੈ।

ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਐਪ ਤੋਂ ਬਗ ਦੀ ਇਹ ਸਮੱਸਿਆ ਖ਼ਤਮ ਹੋ ਜਾਵੇਗੀ।

ਆਈਫ਼ੋਨ ਦੀ ਵਰਤੋਂ ਕਰਨ ਵਾਲੇ ਲੋਕ ਇਸ ਸਮੱਸਿਆ ਦਾ ਜ਼ਿਕਰ ਸੋਸ਼ਲ ਮੀਡੀਆ 'ਤੇ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਬੰਦ ਕਰਨ ਨਾਲ ਉਨ੍ਹਾਂ ਨੂੰ ਵਾਟਸਐਪ 'ਤੇ ਮੈਸੇਜ ਦਾ ਨੋਟੀਫਿਕੇਸ਼ਨ ਨਹੀਂ ਆ ਰਿਹਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)