ਪਹਿਲਵਾਨ ਜਿੰਦਰ ਮਾਹਲ ਸੁਰਖ਼ੀਆਂ 'ਚ ਕਿਉਂ? ਜਾਣੋ 5 ਖ਼ਾਸ ਗੱਲਾਂ

ਤਸਵੀਰ ਸਰੋਤ, fb/wwemahal
ਰੋਮਨ ਰੇਂਸ 'ਤੇ ਅਟੈਕ ਕਰਨ ਤੋਂ ਬਾਅਦ ਜਿੰਦਰ ਮਾਹਲ ਦੀ ਸੋਸ਼ਲ ਮੀਡੀਆ 'ਤੇ ਤਾਰੀਫ਼ ਜਾਰੀ ਹੈ। ਜਾਣੋ ਉਨ੍ਹਾਂ ਬਾਰੇ 5 ਖ਼ਾਸ ਗੱਲਾਂ
- 30 ਸਾਲ ਦੇ ਰੈਸਲਰ ਜਿੰਦਰ ਮਾਹਲ ਦਾ ਅਸਲੀ ਨਾਂ ਯੁਵਰਾਜ ਸਿੰਘ ਢੇਸੀ ਹੈ।
- ਜਿੰਦਰ ਭਾਰਤੀ ਮੂਲ ਦੇ ਕੈਨੇਡੀਅਨ ਰੈਸਲਰ ਹਨ, ਉਨ੍ਹਾਂ ਦਾ ਸਬੰਧ ਪੰਜਾਬ ਦੇ ਫ਼ਿਲੌਰ ਨਾਲ ਹੈ ਤੇ ਉਹ ਨਾਮੀ ਪਹਿਲਵਾਨ ਗਾਮਾ ਸਿੰਘ ਦੇ ਭਤੀਜੇ ਹਨ।
- WWE 'ਚ ਭਾਰਤੀ ਮੂਲ ਦੇ ਸੁਪਰ ਸਟਾਰ ਜਿੰਦਰ ਮਾਹਲ ਨੇ ਵਰਲਡ ਚੈਂਪੀਅਨਸ਼ਿਪ ਮੈਚ 'ਚ ਰੈਂਡੀ ਆਰਟਨ ਨੂੰ ਹਰਾ ਕੇ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ ਸੀ, ਅਜਿਹਾ ਕਰਨ ਵਾਲੇ ਉਹ ਦ ਗ੍ਰੇਟ ਖ਼ਲੀ ਤੋਂ ਬਾਅਦ ਦੂਜੇ ਭਾਰਤੀ ਸੁਪਰ ਸਟਾਰ ਬਣ ਗਏ ਸਨ।
- ਕਦੇ ਗ੍ਰੇਟ ਖ਼ਲੀ ਨਾਲ ਰਿੰਗ ਵਿੱਚ ਫਾਈਟ ਕਰਨ ਵਾਲੇ ਜਿੰਦਰ ਅੱਜ ਖ਼ਲੀ ਦੇ ਚੰਗੇ ਦੋਸਤ ਹਨ ਤੇ ਉਨ੍ਹਾਂ ਤੋਂ ਟਿਪਸ ਵੀ ਲੈਂਦੇ ਰਹਿੰਦੇ ਹਨ।

ਤਸਵੀਰ ਸਰੋਤ, fb/wwemahal
- ਜਿੰਦਰ ਮਾਹਲ ਨੇ 2003 'ਚ ਮਾਰਸ਼ਲ ਆਰਟਸ ਫ਼ਿਟਨੈੱਸ ਸੈਂਟਰ ਤੋਂ ਰੈਸਲਿੰਗ ਦਾ ਕਰੀਅਰ ਸ਼ੁਰੂ ਕੀਤਾ ਸੀ।
WWE ਰੈਸਲਰ ਬਣਨ ਦੇ ਟੀਚੇ ਲਈ ਜਿੰਦਰ ਮਾਹਲ ਨੇ ਫਲੋਰੀਡਾ 'ਚ ਟ੍ਰੇਨਿੰਗ ਲਈ ਸੀ। ਸਿਕਸ ਪੈਕ ਚੈਲੇਂਜ 'ਚ ਹਿੱਸਾ ਲੈਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲਵਾਨ ਸਨ ਜਿੰਦਰ ਮਾਹਲ।
ਸਾਢੇ ਛੇ ਫੁੱਟ ਦੇ ਜਿੰਦਰ ਕੈਨੇਡਾ ਦੇ ਹੈਵੀ ਵੇਟ ਚੈਂਪੀਅਨ ਹਨ ਅਤੇ ਕਦੇ ਉਨ੍ਹਾਂ 'ਤੇ ਸਟੀਰੁਆਇਡ ਲੈਣ ਦੇ ਵੀ ਇਲਜ਼ਾਮ ਲੱਗ ਚੁੱਕੇ ਹਨ।
ਜਿੰਦਰ ਨੇ ਖ਼ਲੀ, ਰੈਂਡੀ ਆਰਟਨ, ਕੇਨ ਅਤੇ ਅੰਡਰਟੇਕਰ ਵਰਗੇ ਮਸ਼ਹੂਰ ਪਹਿਲਵਾਨਾਂ ਨਾਲ ਕੁਸ਼ਤੀ ਲੜੀ ਅਤੇ ਸਾਲ 2014 ਤੱਕ ਉਹ WWE ਦੇ ਮੁੱਖ ਰੈਸਲਰ ਦੇ ਤੌਰ 'ਤੇ ਮੌਜੂਦ ਰਹੇ।

ਤਸਵੀਰ ਸਰੋਤ, fb/wwemahal
2014 'ਚ ਆਰਥਿਕ ਕਾਰਨਾਂ ਕਰਕੇ ਕਈ ਪਹਿਲਵਾਨਾਂ ਨੂੰ WWE ਨੇ ਆਪਣੇ ਕੰਟਰੈਕਟ ਤੋਂ ਮੁਕਤ ਕਰ ਦਿੱਤਾ ਅਤੇ ਉਨ੍ਹਾਂ 'ਚੋਂ ਜਿੰਦਰ ਮਾਹਲ ਵੀ ਇੱਕ ਸਨ।








