You’re viewing a text-only version of this website that uses less data. View the main version of the website including all images and videos.
ਟਵਿੱਟਰ ਨੇ ਯੂਜ਼ਰਜ਼ ਨੂੰ ਕਿਹਾ 'ਬਦਲੋ ਪਾਸਵਰਡ'
ਟਵਿੱਟਰ ਦੇ ਅੰਦਰੂਨੀ ਨੈੱਟਵਰਕ ਵਿੱਚ ਕੁਝ ਗੜਬੜੀਆਂ ਸਾਹਮਣੇ ਆਉਣ ਤੋਂ ਬਾਅਦ ਟਵਿੱਟਰ ਵੱਲੋਂ ਆਪਣੇ 33 ਕਰੋੜ ਯੂਜ਼ਰਜ਼ ਨੂੰ ਚੇਤਵਾਨੀ ਦਿੱਤੀ ਗਈ ਕਿ ਉਹ ਆਪਣੇ ਅਕਾਊਂਟ ਦਾ ਪਾਸਵਰਡ ਬਦਲ ਲੈਣ।
ਟਵਿੱਟਰ ਨੇ ਕਿਹਾ ਹੈ ਕਿ ਅੰਦਰੂਨੀ ਜਾਂਚ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਕਿ ਪਾਸਵਰਡ ਚੋਰੀ ਕੀਤੇ ਗਏ ਹਨ ਜਾਂ ਫਿਰ ਉਨ੍ਹਾਂ ਦੀ ਦੁਰਵਰਤੋਂ ਕੀਤੀ ਗਈ ਹੈ।
ਇਸਦੇ ਬਾਵਜੂਦ ਟਵਿੱਟਰ ਵੱਲੋਂ ਆਪਣੇ ਯੂਜ਼ਰਜ਼ ਨੂੰ ਸਾਵਧਾਨੀ ਦੇ ਤੌਰ 'ਤੇ ਪਾਸਵਰਡ ਬਦਲਣ 'ਤੇ ਗੌਰ ਕਰਨ ਦੀ ਅਪੀਲ ਕੀਤੀ ਗਈ ਹੈ।
ਟਵਿੱਟਰ ਵੱਲੋਂ ਇਸ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਕੀ ਕਿੰਨੇ ਪਾਸਵਰਡ ਪ੍ਰਭਾਵਿਤ ਹੋਏ ਹਨ।
ਇਹ ਮੰਨਿਆ ਜਾ ਸਕਦਾ ਹੈ ਕਿ ਅੰਕੜਾ ਵੱਡਾ ਹੀ ਸੀ।
ਰੋਇਟਰਸ ਏਜੰਸੀ ਮੁਤਾਬਕ ਕੁਝ ਹਫ਼ਤੇ ਪਹਿਲਾਂ ਟਵਿੱਟਰ ਵੱਲੋਂ ਇੱਕ ਬਗ ਲੱਭਿਆ ਗਿਆ ਸੀ ਅਤੇ ਕੁਝ ਰੈਗੂਲੇਟਰਸ ਨੂੰ ਇਸ ਬਾਰੇ ਰਿਪੋਰਟ ਕੀਤੀ ਗਈ ਸੀ।
ਚੀਫ਼ ਅਗਜ਼ੈਕਟਿਵ ਜੈਕ ਡੋਰਸੀ ਵੱਲੋਂ ਟਵੀਟ ਕਰਕੇ ਕਿਹਾ ਗਿਆ ਕਿ ਗੜਬੜੀ ''ਹੈਸ਼ਿੰਗ'' ਦੀ ਵਰਤੋਂ ਨਾਲ ਸਬੰਧ ਸੀ। ਇਸ ਵਿੱਚ ਉਪਭੋਗਤਾ ਉਸ ਨੂੰ ਨੰਬਰਜ਼ ਅਤੇ ਲੈਟਰਸ ਨਾਲ ਬਦਲਦਾ ਹੈ।
'ਹੈਸ਼ਿੰਗ' ਪ੍ਰਕਿਰਿਆ ਪੂਰੀ ਕਰਨ ਤੋਂ ਪਹਿਲਾਂ ਇੱਕ ਬਗ ਕਾਰਨ ਸਾਰੇ ਪਾਸਵਰਡ ਅੰਦਰੂਨੀ 'ਕੰਪਿਊਟਰ ਲੋਗ' ਵਿੱਚ ਸਟੋਰ ਹੋ ਗਏ।
ਟਵਿੱਟਰ ਨੇ ਆਪਣੇ ਬਲਾਗ 'ਤੇ ਲਿਖਿਆ ਕਿ ਅਸੀਂ ਇਸ ਲਈ ਮਾਫ਼ੀ ਮੰਗਦੇ ਹਾਂ।
ਪਾਸਵਰਡ ਵਿੱਚ ਬਦਲਾਅ ਕਰਨ ਦੇ ਨਾਲ ਯੂਜ਼ਰਜ਼ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਅਕਾਊਂਟ ਨੂੰ ਹੈਕ ਹੋਣ ਤੋਂ ਬਚਾਉਣ ਲਈ ਦੋ ਪੱਧਰੀ ਪ੍ਰਮਾਣੀਕਤਾ ਦਾ ਪਾਲਣ ਕਰਨ।