ਈ-ਮੇਲ ਲਿਖਣ ਦੇ ਕਿਹੜੇ ਨਿਯਮਾਂ 'ਚ ਹੋਇਆ ਬਦਲਾਅ?

ਦੂਜਿਆਂ ਨੂੰ ਈ-ਮੇਲ ਭੇਜਣ ਦਾ ਤੁਹਾਡਾ ਪਸੰਦੀਦਾ ਤਰੀਕਾ ਕੀ ਹੈ? ਕੀ ਤੁਸੀਂ ਆਪਣਾ ਸੰਦੇਸ਼ ਦੋਸਤਾਨਾ ਸ਼ਬਦਾਂ ਨਾਲ ਖ਼ਤਮ ਕਰਦੇ ਹੋ ਜਾਂ ਲੋਕਚਾਰੀ ਤਰੀਕੇ ਨਾਲ ਜਾਂ ਫਿਰ ਬਹੁਤ ਘੱਟ ਸ਼ਬਦਾਂ ਵਿੱਚ?

ਤੁਸੀਂ ਅਜਿਹਾ ਆਪਣੀ ਅਹਿਮੀਅਤ ਦਿਖਾਉਣ ਲਈ ਕਰਦੇ ਹੋ ਜਾਂ ਖ਼ੁਦ ਨੂੰ ਮਸ਼ਰੂਫ਼ ਸ਼ਖ਼ਸ ਦੇ ਤੌਰ 'ਤੇ ਪੇਸ਼ ਕਰਨ ਲਈ?

ਜਦੋਂ ਰਵਾਇਤੀ ਕਾਗਜ਼ੀ ਚਿੱਠੀਆਂ ਸਨ ਤਾਂ ਇਸਦਾ ਮਤਲਬ ਸੀ ਕਿ ਸਿਰਫ਼ ਲਿਖਤ ਵਿੱਚ ਹੀ ਗੱਲਬਾਤ ਹੁੰਦੀ ਸੀ। ਇਨ੍ਹਾਂ ਚਿੱਠੀਆਂ ਦੇ ਅਖ਼ੀਰ 'ਚ ਦੂਜੇ ਨੂੰ ਸਲਾਮ ਕਰਨਾ ਬਹੁਤ ਸਾਫ਼ ਸ਼ਬਦਾਂ 'ਚ ਲਿਖਿਆ ਹੁੰਦਾ ਸੀ।

ਜੇ ਤੁਸੀਂ ਕਿਸੇ ਅਜਿਹੇ ਸ਼ਖ਼ਸ ਨਾਲ ਗੱਲ ਕਰ ਰਹੇ ਹੋ ਜਿਸ ਨੂੰ ਸ਼ਾਇਦ ਤੁਸੀਂ ਨਹੀਂ ਜਾਣਦੇ ਤਾਂ ਗੱਲਬਾਤ ਖ਼ਤਮ ਕਰਨ ਲਈ ਅੰਗ੍ਰੇਜ਼ੀ ਸ਼ਬਦ ''ਯੂਅਰਸ ਫੇਥਫੁਲੀ'' ਲਿਖਦੇ ਸੀ।

ਜੇ ਤੁਸੀਂ ਅਜਿਹੇ ਵਿਅਕਤੀ ਲਈ ਲਿਖ ਰਹੇ ਹੋ ਜਿਸ ਨੂੰ ਤੁਸੀਂ ਜਾਣਦੇ ਹੋ ਤਾਂ ਉਸ ਨਾਲ ਗੱਲਬਾਤ ਖ਼ਤਮ ਕਰਨ ਲਈ ਤੁਸੀਂ ''ਯੂਅਰਸ ਸਿੰਸੇਅਰਲੀ' ਸ਼ਬਦ ਦੀ ਵਰਤੋਂ ਕਰ ਸਕਦੇ ਹੋ।

ਜਿਹੜੀ ਚਿੱਠੀ ਤੁਸੀਂ ਆਪਣੇ ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਨੂੰ ਲਿਖ ਰਹੇ ਹੋ ਉਸ ਨੂੰ ਖ਼ਤਮ ਕਰਨ ਲਈ ਅਖ਼ੀਰ ਵਿੱਚ ''ਯੂ ਹੈਵ ਆਲ ਦਿ ਲਵ ਫਾਰ ਮੀ'' ਦੀ ਵਰਤੋਂ ਕਰ ਸਕਦੇ ਹੋ।

ਈ-ਮੇਲ ਲਿਖਣ ਲਈ ਕਈ ਨਿਯਮਾਂ 'ਚ ਤਬਦੀਲੀ

ਗੱਲਬਾਤ ਨੂੰ ਵਧਾਉਣ ਲਈ ਜਾਂ ਫੇਰ ਐਮਰਜੈਂਸੀ ਵਿੱਚ ਈ-ਮੇਲ ਕਰਨ ਲਈ ਇਨ੍ਹਾਂ ਨਿਯਮਾਂ ਅਤੇ ਰਵਾਇਤਾਂ ਵਿੱਚ ਤਬਦੀਲੀ ਹੋਈ ਹੈ। ਇਹ ਨਿਯਮ ਬਹੁਤ ਹੀ ਸਪੱਸ਼ਟ ਹਨ ਅਤੇ ਇਸ 'ਚ ਕੁਝ ਵੀ ਤੈਅ ਨਹੀਂ ਹੈ।

ਈ-ਮੇਲ ਨੂੰ ਖ਼ਤਮ ਕਰਨ ਲਈ ਇੱਕ ਵੱਖਰਾ ਸੱਭਿਆਚਾਰ ਅਪਣਾਇਆ ਗਿਆ ਹੈ ਜੋ ਕਿ ਹਰ ਸ਼ਖ਼ਸ ਦੀ ਆਦਤ ਤੇ ਉਸਦੇ ਪਸੰਦੀਦਾ ਤਰੀਕੇ 'ਤੇ ਨਿਰਭਰ ਕਰਦਾ ਹੈ।

ਬ੍ਰਿਟੇਨ ਵਿੱਚ ''TTFN''(ਸੰਖੇਪ ਵਿੱਚ ਗੱਲ ਖ਼ਤਮ ਕਰਨ ਵਾਲਾ ਸ਼ਬਦ ''ਪੀਸ ਨਾਓ'') ਤੇ ਦੂਜਾ ਸ਼ਬਦ ਜਿਵੇਂ ''ਪੀਸ ਆਊਟ'' (ਗੱਲ ਦਾ ਪ੍ਰਗਟਾਵਾ ਕਰਨ ਲਈ ) ਸਾਹਮਣੇ ਆਏ ਹਨ। ਇਹ ਜ਼ਿਆਦਾ ਲੰਬੇ ਨਹੀਂ ਹਨ ਸਿਰਫ਼ ਇਸਦਾ ਮਤਲਬ ਹੈ ਕਿ ਅਸੀਂ ਕੀ ਕਹਿ ਰਹੇ ਹਾਂ, ਪਰ ਇਸ ਨੂੰ ਇਸ ਤਰ੍ਹਾਂ ਜਾਂ ਕਿਉਂ ਕਹਿੰਦੇ ਹਾਂ।

ਬੱਚਿਆਂ ਦੀਆਂ ਕਿਤਾਬਾਂ ਦੇ ਲੇਖਕ ਮਾਈਕਲ ਰੋਸਨ ਕਹਿੰਦੇ ਹਨ,''ਈ-ਮੋਲ ਕੰਮ ਕਰਨ ਦਾ ਤਰੀਕਾ ਬਣ ਗਿਆ ਹੈ, ਸਮਾਂ ਗੁਜ਼ਾਰਣ ਦਾ, ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨ ਦਾ, ਪਿਆਰ ਜ਼ਾਹਰ ਕਰਨ ਦਾ, ਲਗਭਗ ਹਰ ਚੀਜ਼ ਲਈ ਈ-ਮੇਲ ਦੀ ਵਰਤੋਂ ਹੋ ਰਹੀ ਹੈ।''

ਜਦੋਂ ਅਸੀਂ ਈ-ਮੇਲ ਨੂੰ ਖ਼ਤਮ ਕਰਨ ਲਗਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੀਆਂ ਸੱਚੀਆਂ ਭਾਵਾਨਾਂ ਪ੍ਰਗਟ ਕਰੀਏ।

ਰੁਤਬੇ 'ਤੇ ਕਿਵੇਂ ਪੈਂਦਾ ਹੈ ਪ੍ਰਭਾਵ?

ਦੁਨੀਆਂ ਦੇ ਕੁਝ ਕਾਮਯਾਬ ਕਾਰੋਬਾਰੀ ਜਾਣਦੇ ਹਨ ਕਿ ਈ-ਮੇਲ ਜ਼ਰੀਏ ਦੂਜਿਆਂ ਨਾਲ ਗੱਲਬਾਤ ਕਰਨੀ ਹੈ ਅਤੇ ਉਹ ਈ-ਮੇਲ ਖ਼ਤਮ ਕਰਨ ਲਈ ਵਰਤੇ ਜਾਂਦੇ ਸ਼ਬਦਾਂ ਦੀ ਕਦੇ ਪਰਵਾਹ ਨਹੀਂ ਕਰਦੇ।

ਲੇਖਕ ਈਮਾ ਗਨੋਨ ਦਾ ਕਹਿਣਾ ਹੈ,''ਜਦੋਂ ਇਹ ਗੱਲ ਆਉਂਦੀ ਹੈ ਕਿ ਤੁਸੀਂ ਕਿੰਨੀ ਈ-ਮੇਲ ਲਿਖਦੇ ਹੋ ਤਾਂ ਇਹ ਤੁਹਾਡੇ ਰੁਤਬੇ ਜਾਂ ਸਮਾਜਿਕ ਰੁਤਬੇ ਨੂੰ ਪ੍ਰਭਾਵਿਤ ਕਰਦੀ ਹੈ।

''ਜਦੋਂ ਤੁਸੀਂ ਕਿਸੇ ਕੰਪਨੀ ਵਿੱਚ ਵੱਡੇ ਅਹੁਦੇ 'ਤੇ ਹੋ ਤਾਂ ਤੁਸੀਂ ਸੰਦੇਸ਼ਾਂ ਨੂੰ ਲੈ ਕੇ ਕਾਫ਼ੀ ਗੰਭੀਰ ਹੁੰਦੇ ਹੋ।''

ਗਨੋਨ ਯਾਦ ਕਰਦੇ ਹਨ ਕਿ ਕਿਵੇਂ ਇੱਕ ਪ੍ਰਸਿੱਧ ਅਖ਼ਬਾਰ ਦੇ ਸੰਪਾਦਕ ਨੇ ਉਨ੍ਹਾਂ ਪ੍ਰਸਤਾਵਾਂ ਦਾ ਜਵਾਬ ਦਿੱਤਾ ਸੀ ਜਿਹੜੇ ਅਖ਼ਬਾਰ ਲਈ ਲੇਖ ਲਿਖਣਾ ਚਾਹੁੰਦੇ ਸੀ। ਉਹ ਜਵਾਬ ਵਿੱਚ ਸਿਰਫ਼ ਦੋ ਸ਼ਬਦ ਵਰਤਦੇ ਸੀ, ''ਯਪ'' ਜਾਂ ''ਨਪ''।

ਹਾਲਾਂਕਿ ਸੰਖੇਪ ਵਿੱਚ ਦਿੱਤਾ ਉੱਤਰ ਵਿਸ਼ੇਸ਼ ਅਥਾਰਿਟੀ ਜਾਂ ਅਹੁਦੇ ਨੂੰ ਦਰਸਾ ਸਕਦਾ ਹੈ। ਇਹ ਵਿਅਕਤੀ ਦੀ ਮਹੱਤਵਪੂਰਨ ਝਲਕ ਨੂੰ ਵੀ ਦਿਖਾਉਂਦਾ ਹੈ ਜਾਂ ਉਸਦੇ ਹੰਕਾਰ ਅਤੇ ਆਕੜ ਨੂੰ ਵੀ ਪ੍ਰਗਟਾਉਂਦਾ ਹੈ।

ਸਾਡੇ ਵਿੱਚੋਂ ਜ਼ਿਆਦਾਤਰ ਵਪਾਰਕ ਕੰਮਾਂ ਨਾਲ ਨਿਪਟ ਰਹੇ ਹਨ ਜਿਹੜੇ ਛੋਟੀਆਂ ਈ-ਮੇਲ ਭੇਜਦੇ ਹਨ ਤੇ ਸਿਰਫ਼ ਇਹ ਲਿਖਦੇ ਹਨ ਕਿ ਕੰਮ ਖ਼ਤਮ ਹੋ ਗਿਆ ਹੈ? ਜਾਂ ਫਿਰ ਇਸ ਕੰਮ ਵਿੱਚ ਅੱਗੇ ਨਵਾਂ ਕੀ ਹੈ? ਇਹ ਲਿਖਦੇ ਹਨ।

ਬਹੁਤ ਸਾਰੇ ਲੋਕ ਈ-ਮੇਲ ਲਿਖਦੇ ਸਮੇਂ ਆਪਣਾ ਰੁਝੇਵਾਂਪਨ ਦਿਖਾਉਣਾ ਚਾਹੁੰਦੇ ਹਨ। ਸਿੱਧੇ ਤੌਰ 'ਤੇ ਤਾਂ ਨਹੀਂ ਪਰ ਸ਼ਬਦਾਂ ਨਾਲੋਂ ਵਧੇਰੇ ਸੰਖੇਪ ਵਿੱਚ ਲਿਖ ਕੇ।

ਉਦਹਾਰਣ ਦੇ ਤੌਰ 'ਤੇ ਕੁਝ ਲੋਕ ਈ-ਮੇਲ ਖ਼ਤਮ ਹੋਣ 'ਤੇ 'ਕਾਇੰਡ ਰਿਗਾਰਡਸ' ਦੀ ਥਾਂ 'ਕੇ ਆਰ' ਦੀ ਵਰਤੋਂ ਕਰਦੇ ਹਨ।

ਕੁਝ ਲੋਕ ਈ-ਮੇਲ ਖ਼ਤਮ ਕਰਨ ਲਈ ਪੂਰੇ ਸ਼ਬਦਾਂ ਦੀ ਵਰਤੋਂ ਨਾ ਕਰਕੇ ਸਿਰਫ਼ ਆਪਣਾ ਨਾਮ ਹੀ ਲਿਖਦੇ ਹਨ।

ਬ੍ਰਿਟੇਸ਼ ਲਹਿਜ਼ੇ ਦੀ ਵਰਤੋਂ ਗ਼ਲਤ ਸਮਝਿਆ ਜਾਣਾ

ਕੁਝ ਲੋਕ ਈ-ਮੇਲ ਖ਼ਤਮ ਕਰਨ ਲਈ ਅਖ਼ੀਰਲੇ ਸ਼ਬਦ ਵੀ ਨਹੀਂ ਲਿਖਦੇ ਤੇ ਕੁਝ ਦਸਤਖ਼ਤ ਵੀ ਨਹੀਂ ਕਰਦੇ। ਕਈ ਲੋਕ ਇਸਦੇ ਉਲਟ ਹਨ ਉਹ ਆਪਣੀ ਈ-ਮੇਲ ਨੂੰ ਦੋਸਤਾਨਾ ਤਰੀਕੇ ਨਾਲ ਖ਼ਤਮ ਕਰਦੇ ਹਨ।

ਜਦਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕੰਮ ਕਰਨ ਵਾਲੇ ਮਾਹੌਲ ਵਿੱਚ ''ਕਿਸ'' ਦੀ ਕੋਈ ਥਾਂ ਨਹੀਂ ਹੈ। ਇਸ ਸ਼ਬਦ ਨੂੰ ਈ-ਮੇਲ ਦੇ ਸੰਦੇਸ਼ ਵਿੱਚ ਲਿਖਿਆ ਜਾ ਸਕਦਾ ਹੈ।

ਕੁਝ ਮਾਮਲਿਆਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਈ-ਮੇਲ ਦੇ ਅਖ਼ੀਰ ਵਿੱਚ ''X'' ਸ਼ਬਦ(ਜਿਹੜਾ ਕਿ ''ਕਿਸ'' ਨੂੰ ਦਰਸਾਉਂਦਾ ਹੈ) ਦੋਸਤਾਨਾ ਭਾਵਨਾ ਨੂੰ ਦਰਸਾਉਂਦਾ ਹੈ ਜਦਕਿ ਕੁਝ ਮੰਨਦੇ ਹਨ ਇਸਦੀ ਵਰਤੋਂ ਪੂਰੀ ਤਰ੍ਹਾਂ ਬੇਮਤਲਬ ਹੈ।

ਇਹ ਸਪੱਸ਼ਟ ਹੈ ਕਿ ਈ-ਮੇਲ ਦੇ ਅਖ਼ੀਰ ਵਿੱਚ ਵਰਤੇ ਜਾਂਦੇ ਕੁਝ ਬ੍ਰਿਟਿਸ਼ ਲਹਿਜ਼ੇ ਕਈ ਵਾਰ ਗ਼ਲਤ ਮਤਲਬ ਕੱਢਦੇ ਹਨ।

ਉਦਾਹਰਣ ਦੇ ਤੌਰ 'ਤੇ ਯੂਕੇ ਵਿੱਚ ਈ-ਮੇਲ ਦੇ ਅਖ਼ੀਰ ਵਿੱਚ ''ਚੀਅਰਸ'' ਸ਼ਬਦ ਦੀ ਵਰਤੋਂ ਹੁੰਦੀ ਹੈ ਜਿਹੜੀ ਕਿ ਦੂਜੇ ਦੇਸਾਂ ਨੂੰ ਉਲਝਾ ਸਕਦੀ ਹੈ।

ਇਹ ਸ਼ਬਦ ਆਮ ਤੌਰ 'ਤੇ ਉਦੋਂ ਵਰਤਿਆ ਜਾਂਦਾ ਹੈ ਜਦੋਂ ਪੱਬ ਵਿੱਚ ਕਈ ਸਾਥੀ ਇਕੱਠੇ ਹੋ ਕੇ ਸ਼ਰਾਬ ਪੀਂਦੇ ਹਨ ਜਾਂ ਫਿਰ ਕਿਸੇ ਦੁਕਾਨ 'ਤੇ ਗ੍ਰਾਹਕ ਖਰੀਦਦਾਰੀ ਤੋਂ ਬਾਅਦ ਕਹਿੰਦੇ ਹਨ।

ਰੋਸੀਨ ਕਹਿੰਦੇ ਹਨ,''ਅਹਿਮ ਮੁੱਦਾ ਇਹ ਹੈ ਕਿ ਈ-ਮੇਲ ਰਵਾਇਤੀ ਕਾਗਜ਼ੀ ਚਿੱਠੀਆਂ ਦੀ ਤਰ੍ਹਾਂ ਨਹੀਂ ਹੈ। ਮੇਰਾ ਵਿਚਾਰ ਹੈ ਕਿ ਈ-ਮੇਲ SMS ਅਤੇ ਕਾਗਜ਼ ਦੇ ਵਿਚਾਲੇ ਹੈ।''

ਇਹ ਲੇਖ ਰੇਡੀਓ ਐਪੀਸੋਡ 'ਤੇ ਆਧਿਰਾਤ ਹੈ ਜਿਸ ਨੂੰ ਬੀਬੀਸੀ ਰੇਡੀਓ 4 ਦੇ ਸੈਲੀ ਹੈਵਨ ਵੱਲੋਂ ਬਰੋਡਕਾਸਟ ਕੀਤਾ ਗਿਆ, ਮਾਈਕਲ ਰੋਸਨ ਵੱਲੋਂ ਪੇਸ਼ ਕੀਤਾ ਗਿਆ ਅਤੇ ਡਾ. ਲੌਰਾ ਵੱਲੋਂ ਲਿਖਿਆ ਹੈ।

ਅੰਗ੍ਰੇਜ਼ੀ ਵਿੱਚ ਇਸ ਲੇਖ ਨੂੰ ਤੁਸੀਂ ਬੀਬੀਸੀ ਕੈਪੀਟਲ 'ਤੇ ਪੜ੍ਹ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)