ਕਾਮਨਵੈਲਥ ਖੇਡਾਂ꞉ ਨੌਂਵੇਂ ਦਿਨ ਤੇਜਸਵਨੀ ਤੇ ਅਨੀਸ਼ ਨੂੰ ਸੋਨ ਤਗਮਾ

ਰਾਸ਼ਟਰਮੰਡਲ ਖੇਡਾਂ ਵਿੱਚ ਤੇਜਸਵਨੀ ਸਾਵੰਤ ਨੇ ਨੌਂਵੇਂ ਦਿਨ ਦੀ ਬੋਹਣੀ ਸੋਨ ਤਗਮੇ ਨਾਲ ਕਰਵਾਈ ਹੈ। ਆਸਟ੍ਰੇਲੀਆ ਦੇ ਗੋਲਡ ਕੋਸਟ ਵਿੱਚ ਖੇਡੀਆਂ ਜਾ ਰਹੀਆਂ ਖੇਡਾਂ ਵਿੱਚ ਉਨ੍ਹਾਂ ਨੇ ਇਹ ਤਗਮਾ 50 ਮੀਟਰ ਥਰੀ ਪੁਜੀਸ਼ਨ ਵਿੱਚ ਜਿੱਤਿਆ।

ਇਨ੍ਹਾਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਦਾ ਇਹ ਪੰਦਰਵਾਂ ਸੋਨੇ ਦਾ ਮੈਡਲ ਹੈ।

ਇਸ ਗਿਣਤੀ ਨਾਲ ਭਾਰਤ ਨੇ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਜਿੱਤੇ ਆਪਣੇ ਮੈਡਲਾਂ ਦੀ ਬਰਾਬਰੀ ਕਰ ਲਈ ਹੈ।

ਇਸ ਤੋਂ ਪਹਿਲਾਂ ਤੇਜਸਵਨੀ ਨੇ 50 ਮੀਟਰ ਰਾਈਫਲ ਪ੍ਰੋਨ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ। 50 ਮੀਟਰ ਥਰੀ ਪੁਜੀਸ਼ਨ ਵਿੱਚ ਚਾਂਦੀ ਦਾ ਤਗਮਾ ਵੀ ਭਾਰਤ ਲਈ 24 ਸਾਲਾ ਨਿਸ਼ਾਨੇਬਾਜ਼ ਅੰਜੁਮ ਮੋਦਗਿਲ ਨੇ ਜਿੱਤਿਆ ਹੈ।

ਹਾਲ ਹੀ ਵਿੱਚ ਖੇਡਾਂ ਬਾਰੇ ਇੱਕ ਵੈੱਬਸਾਈਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅੰਜੁਮ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੂੰ ਸ਼ੂਟਿੰਗ ਛੱਡਣੀ ਪਈ ਸੀ। ਅੰਜੁਮ ਨੇ ਇੱਕ ਸਫ਼ਲ ਨਿਸ਼ਾਨਚੀ ਬਣ ਕੇ ਆਪਣੀ ਮਾਂ ਦੇ ਸੁਫਨੇ ਨੂੰ ਹੀ ਪੂਰਾ ਕੀਤਾ ਹੈ।

ਗੋਲਡ ਕੋਸਟ, ਅੰਜੁਮ ਲਈ ਪਹਿਲੀਆਂ ਰਾਸ਼ਟਰ ਮੰਡਲ ਖੇਡਾਂ ਹਨ। ਇੱਥੇ ਮੈਡਲ ਜਿੱਤ ਕੇ ਵਧੀਆ ਸ਼ੁਰੂਆਤ ਕੀਤੀ ਹੈ

15 ਸਾਲ ਦੇ ਅਨੀਸ਼ ਭਾਨਵਾਲਾ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਹੈ।

ਇਹ ਕਾਮਨਵੈਲਥ ਖੇਡਾਂ ਵਿਚ ਸ਼ੁੱਕਰਵਾਰ ਦੀ ਦੂਜਾ ਭਾਰਤ ਦਾ 16 ਵਾਂ ਸੋਨ ਤਮਗਾ ਹੈ।

ਸਾਬਕਾ ਭਾਰਤੀ ਨਿਸ਼ਾਨੇਬਾਜ਼ ਜਸਪਾਲ ਰਾਣਾ ਅਨੀਸ਼ ਭਾਨਵਾਲਾ ਦਾ ਕੋਚ ਹੈ।

ਕਾਮਨਵੈਲਥ 2018 ਵਿੱਚ ਮਹਿਲਾ ਮੁਕਾਬਲੇ

  • 10 ਮੀਟਰ ਏਅਰ ਪਿਸਟਲ-ਹਿਨਾ ਸਿੱਧੂ, ਮਨੂ ਭਾਕਰ, 8 ਅਪ੍ਰੈਲ
  • ਸਕੀਟ-ਸਾਨਿਆ ਸ਼ੇਖ, ਮਹੇਸ਼ਵਰੀ ਚੌਹਾਨ 8 ਅਪ੍ਰੈਲ
  • 10 ਮੀਟਰ ਏਅਰ ਰਾਇਫਲ- ਅਪੂਰਵੀ ਚੰਦੇਲਾ, ਮੇਹੁਲੀ ਘੋਸ਼, 9 ਅਪ੍ਰੈਲ
  • 25 ਮੀਟਰ- ਹਿਨਾ ਸਿੱਧੂ ,ਅਨੁਰਾਜ ਸਿੰਘ, 10 ਅਪ੍ਰੈਲ
  • ਡਬਲ ਟ੍ਰੈਪ-ਸ਼੍ਰੇਅਸੀ ਸਿੰਘ, ਵਰਸ਼ਾ ਵਰਮਨ, 11 ਅਪ੍ਰੈਲ
  • 50 ਮੀਟਰ ਰਾਈਫਲ ਪ੍ਰੋਨ-ਅੰਜੁਮ ਮੋਦਗਿੱਲ, ਤੇਜਸਵਨੀ ਸਾਵੰਤ, 12 ਅਪ੍ਰੈਲ
  • 50 ਮੀਟਰ ਰਾਈਫਲ ਥ੍ਰੀ ਪ੍ਰੋਜ਼ਿਸ਼ਨ- ਅੰਜੁਮ ਮੋਦਗਿੱਲ, ਤੇਜਸਵਨੀ ਸਾਵੰਤ, 13 ਅਪ੍ਰੈਲ
  • ਟ੍ਰੈਪ-ਸ਼੍ਰੇਅਸੀ ਸਿੰਘ, ਸੀਮਾ ਤੋਮਰ, 13 ਅਪ੍ਰੈਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)