ਹੈਰੀ ਮੇਘਨ ਦੇ ਵਿਆਹ 'ਤੇ ਕਿਉਂ ਨਹੀਂ ਸੱਦੇ ਗਏ ਸਿਆਸੀ ਆਗੂ?

ਤਸਵੀਰ ਸਰੋਤ, PA
ਪ੍ਰਿੰਸ ਹੈਰੀ ਅਤੇ ਮੇਘਨ ਮਾਰਕਲ ਨੇ ਟੈਰੀਜ਼ਾ ਮੇਅ ਜਾਂ ਜੇਰਮੀ ਕੌਰਬਿਨ ਨੂੰ ਆਪਣੇ ਵਿਆਹ 'ਤੇ ਨਹੀਂ ਸੱਦਿਆ ਹੈ।
ਵਿਆਹ ਲਈ ਸਿਆਸੀ ਆਗੂਆਂ ਦੀ ਅਧਿਕਾਰਕ ਸੂਚੀ ਨਹੀਂ ਬਣਾਈ ਗਈ ਹੈ। ਇਸ ਦਾ ਮਤਲਬ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਵੀ ਸੱਦਾ ਨਹੀਂ ਦਿੱਤਾ ਜਾਵੇਗਾ।
ਫੈਸਲਾ ਗਿਰਜਾਘਰ ਦੇ ਆਕਾਰ ਅਨੁਸਾਰ ਲਿਆ ਗਿਆ ਹੈ। ਹੈਰੀ ਗੱਦੀ 'ਤੇ ਬੈਠਣ ਵਾਲੇ ਪੰਜਵੇਂ ਵਾਰਸ ਹੋਣਗੇ।
ਪ੍ਰਿੰਸ ਦੇ ਕਰੀਬੀ ਦੋਸਤਾਂ ਬਰਾਕ ਅਤੇ ਮਿਸ਼ੈਲ ਓਬਾਮਾ ਨੂੰ ਵੀ ਨਹੀਂ ਸੱਦਿਆ ਗਿਆ ਹੈ।
19 ਮਈ ਨੂੰ ਵਿੰਡਸਰ ਕੈਸਲ ਵਿੱਚ ਹੋਣ ਵਾਲੇ ਵਿਆਹ ਸਮਾਗਮ 'ਚ ਮੈਨਚੈਸਟਰ ਅਰੀਨਾ ਅਟੈਕ ਵਿੱਚ ਜ਼ਖਮੀ ਹੋਈ 12 ਸਾਲ ਦੀ ਕੁੜੀ ਅਮੀਲੀਆ ਥੌਂਪਸਨ ਨੂੰ ਸੱਦਿਆ ਗਿਆ ਹੈ।
ਮਈ 2017 ਵਿੱਚ ਅਰੀਆਨਾ ਗਰਾਂਡ ਕੰਸਰਟ ਵਿੱਚ ਹੋਇਆ ਬੰਬ ਧਮਾਕਾ ਵੇਖ ਕੇ ਅਮੀਲੀਆ ਡਰ ਗਈ ਸੀ। ਡਰ ਵਿੱਚ ਚੀਕਣ ਨਾਲ ਉਸ ਦੀਆਂ ਵੋਕਲ ਕੌਰਡਜ਼ ਵੀ ਖਰਾਬ ਹੋ ਗਈਆਂ ਸਨ।

ਤਸਵੀਰ ਸਰੋਤ, PA
ਕੈਸਿੰਗਟਨ ਪੈਲੇਸ ਦੇ ਬੁਲਾਰੇ ਨੇ ਕਿਹਾ, ''ਵਿਆਹ ਲਈ ਰਾਜਨੀਤਕ ਆਗੂਆਂ ਦੀ 'ਆਫੀਸ਼ੀਅਲ ਸੂਚੀ' ਨਾ ਰੱਖਣ ਦਾ ਫੈਸਲਾ ਸਰਕਾਰ ਨਾਲ ਰਲ ਕੇ ਲਿਆ ਗਿਆ ਹੈ।
2011 ਵਿੱਚ ਡਿਊਕ ਅਤੇ ਡਚਿਸ ਆਫ ਕੈਂਬਰਿਜ ਦੇ ਵਿਆਹ ਵਿੱਚ ਸਾਰੇ ਰਾਜਨੀਤਕ ਪਤਵੰਤੇ ਬੁਲਾਏ ਗਏ ਸਨ।
ਕਿਸ ਕਿਸ ਨੂੰ ਦਿੱਤਾ ਸੱਦਾ?
14 ਸਾਲ ਦੇ ਰਿਊਬੈਨ ਲਿਦਰਲੈਂਡ ਨੂੰ ਬਾਹਰ ਦੇ ਇਲਾਕੇ ਦਾ ਸੱਦਾ ਆਇਆ ਹੈ। ਉਹ ਗੂੰਗੇ ਤੇ ਬੋਲਿਆਂ (ਡੈੱਫ) ਦੀ ਮਦਦ ਲਈ ਕੰਮ ਕਰਦਾ ਹੈ।
ਰਿਊਬੇਨ ਨੇ ਕਿਹਾ, ''ਮੈਂ ਚਿੱਠੀ ਖੋਲ੍ਹੀ ਅਤੇ ਮੈਨੂੰ ਯਕੀਨ ਨਹੀਂ ਹੋਇਆ। ਅਸੀਂ ਬਹੁਤ ਖੁਸ਼ ਹਾਂ।''
52 ਸਾਲ ਦੀ ਪੈਮੀਲਾ ਐਨਮਨੀਜ਼ ਨੂੰ ਵੀ ਸੱਦਾ ਦਿੱਤਾ ਗਿਆ ਹੈ। ਉਹ ਮਾਨਸਿਕ ਰੋਗ ਨਾਲ ਜੂਝ ਰਹੇ ਲੋਕਾਂ ਦੀ ਕਲਾ ਨਾਲ ਮਦਦ ਕਰਦੀ ਹੈ।
ਤਿੰਨ ਬੱਚਿਆਂ ਦੀ ਮਾਂ ਨੇ ਕਿਹਾ ਕਿ ਸ਼ੁਰੂਆਤ ਵਿੱਚ ਉਸਨੂੰ ਇਹ ਅਪ੍ਰੈਲ ਫੂਲ ਲੱਗਿਆ ਸੀ। ਉਹ ਆਪਣੇ ਨਾਲ 15 ਸਾਲ ਦੇ ਮੁੰਡੇ ਜੂਡ ਨੂੰ ਵੀ ਲੈ ਕੇ ਜਾਵੇਗੀ।












