ਹੀਰ ਦੀ ਕਹਾਣੀ ਨੂੰ ਬਿਆਨ ਕਰਦੀਆਂ ਤਸਵੀਰਾਂ

ਇਤਿਹਾਸਕਾਰ ਈਸ਼ਵਰ ਦਿਆਲ ਗੌਡ ਨੇ ਹੀਰ ਬਾਬਤ ਖਰੜਿਆਂ, ਤਸਵੀਰਾਂ, ਚਿੱਤਰਾਂ, ਕਿਤਾਬਾਂ ਦੀ ਜਿਲਦਾਂ, ਫਿਲਮਾਂ ਦੇ ਪੋਸਟਰਾਂ ਦੀ ਨੁਮਾਇਸ਼ ਬਣਾਈ ਹੈ ਜੋ ਵੱਖ-ਵੱਖ ਸ਼ਹਿਰਾਂ-ਕਸਬਿਆਂ ਦੀ ਯਾਤਰਾ ਕਰ ਰਹੀ ਹੈ।

Heer

ਤਸਵੀਰ ਸਰੋਤ, Ishwar Dyal Gaur

ਤਸਵੀਰ ਕੈਪਸ਼ਨ, ਪੰਜਾਬੀ ਸਹਿਤ ਵਿੱਚ ਗੁਰਬਾਣੀ, ਸੂਫ਼ੀ ਅਤੇ ਲੋਕ ਸਾਹਿਤ ਦੇ ਨਾਲ-ਨਾਲ ਕਿੱਸਾ ਕਾਵਿ ਅਹਿਮ ਧਾਰਾ ਹੈ। ਕਿੱਸਾ ਕਾਵਿ ਵਿੱਚ ਹੀਰ-ਰਾਂਝਾ ਨੂੰ ਉਸਤਾਦ ਆਸ਼ਿਕ ਮੰਨਿਆ ਜਾਂਦਾ ਹੈ। ਬਹੁਤ ਸਾਰੇ ਕਵੀਆਂ ਨੇ ਹੀਰ-ਰਾਂਝਾ ਦਾ ਕਿੱਸਾ ਲਿਖਿਆ ਹੈ ਪਰ ਵਾਰਿਸ਼ ਸ਼ਾਹ ਨੂੰ ਸਿਰਮੌਰ ਕਿੱਸਾਕਾਰ ਮੰਨਿਆ ਜਾਂਦਾ ਹੈ।
Heer

ਤਸਵੀਰ ਸਰੋਤ, Ishwar Dyal Gaur

ਤਸਵੀਰ ਕੈਪਸ਼ਨ, ਕਿੱਸਾ ਕਾਵਿ ਦੀਆਂ ਕਹਾਣੀਆਂ ਨੇ ਲਿਖਤ ਵਿੱਚ ਦਰਜ ਹੋਣ ਤੋਂ ਪਹਿਲਾਂ ਲੋਕਾਂ ਦੇ ਚੇਤਿਆਂ ਵਿੱਚ ਵਾਸ ਕੀਤਾ ਹੈ। ਪੀੜ੍ਹੀ ਦਰ ਪੀੜ੍ਹੀ ਤੁਰਦੇ ਕਿੱਸਿਆਂ ਨੇ ਤਬਦੀਲੀ ਨੂੰ ਸਦਾ ਸੰਗ ਰੱਖਿਆ ਹੈ। ਜਦੋਂ ਅੰਗਰੇਜ਼ ਮਾਨਵ-ਵਿਗਿਆਨੀਆਂ ਨੇ ਲੋਕ ਗਾਇਕਾਂ ਤੋਂ ਸੁਣ ਕੇ ਕਿੱਸੇ ਦਰਜ ਕੀਤੇ ਤਾਂ ਵੀ ਇਨ੍ਹਾਂ ਦੇ ਪਾਠ ਵਿੱਚ ਵੰਨ-ਸਵੰਨਤਾ ਸੀ।
heer

ਤਸਵੀਰ ਸਰੋਤ, Ishwar Dyal Gaur

ਤਸਵੀਰ ਕੈਪਸ਼ਨ, ਸੁਣਾਉਣ ਵਾਲੇ ਇਨ੍ਹਾਂ ਕਿੱਸਿਆਂ ਵਿੱਚ ਸੁਚੇਤ ਵਾਧਾ-ਘਾਟ ਕਰਦੇ ਸਨ ਅਤੇ ਕਈ ਵਾਰ ਉਨ੍ਹਾਂ ਦੀ ਯਾਦ ਸ਼ਕਤੀ ਉੱਤੇ ਮਨੁੱਖੀ ਹੱਦਬੰਦੀ ਲਾਗੂ ਹੁੰਦੀ ਸੀ। ਕਈ ਮਾਨਵ-ਵਿਗਆਨੀਆਂ ਨੇ ਦਰਜ ਕੀਤਾ ਹੈ ਕਿ ਕਈ ਵਾਰ-ਵਾਰ ਇੱਕੋ ਜੀਅ ਵੀ ਕਹਾਣੀ ਵੱਖ-ਵੱਖ ਅੰਦਾਜ਼ ਵਿੱਚ ਸੁਣਾਉਦਾ ਸੀ ਅਤੇ ਪਾਠ ਵੀ ਵੱਖ-ਵੱਖ ਹੋ ਜਾਂਦਾ ਸੀ।
Heer

ਤਸਵੀਰ ਸਰੋਤ, Ishwar Dyal Gaur

ਤਸਵੀਰ ਕੈਪਸ਼ਨ, ਈਸ਼ਵਰ ਦਿਆਲ ਗੌਡ ਦਾ ਕਹਿਣਾ ਹੈ ਕਿ ਹੀਰ ਪੰਜਾਬੀ ਸੱਭਿਆਚਾਰ ਦਾ ਸਭ ਤੋਂ ਅਹਿਮ ਦਸਤਾਵੇਜ ਹੈ ਜੋ ਸਿੰਧ ਅਤੇ ਯਮੁਨਾ ਦੇ ਵਿਚਕਾਰਲੇ ਖਿੱਤੇ ਨੂੰ ਜੋੜਦੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਹੀਰ ਪੰਜਾਬੀ ਬੰਦੇ ਦੀ ਹਰ ਤਰ੍ਹਾਂ ਦੀਆਂ ਜਾਤੀ, ਜਮਾਤੀ ਅਤੇ ਮਜ਼ਹਵੀ ਵੰਡੀਆਂ ਤੋਂ ਸੁੱਚੀ ਪਛਾਣ ਹੈ। ਉਹ ਲਿਖਦੇ ਹਨ, "ਸੱਭਿਆਚਾਰਕ ਇਲਮਾਂ ਤੋਂ ਸੱਖਣੇ ਬੰਦੇ ਨੂੰ ਨਾ ਬਦਰੂਹਾਂ ਨਾਲ ਲੜਨ ਦਾ ਵੱਲ ਆਉਂਦਾ ਹੈ ਅਤੇ ਨਾ ਬਲ ਮਿਲਦਾ ਹੈ।"
heer

ਤਸਵੀਰ ਸਰੋਤ, Ishwar Dyal Gaur

ਤਸਵੀਰ ਕੈਪਸ਼ਨ, ਹੀਰ-ਰਾਂਝਾ ਦਾ ਕਿੱਸਾ ਕਵਿਤਾ/ਗਾਇਨ ਤੱਕ ਮਹਿਦੂਦ ਨਾ ਰਹਿ ਕੇ ਕਲਾ ਦੀਆਂ ਦੂਜੀਆਂ ਵਿਧਾਵਾਂ ਵਿੱਚ ਫੈਲਿਆ ਹੋਇਆ ਹੈ। ਇਨ੍ਹਾਂ ਕਿੱਸਿਆਂ ਨੇ ਨਾਟਕਾਂ, ਚਿੱਤਰਕਾਰੀ, ਨਾਟਕ, ਫਿਲਮ ਅਤੇ ਤਨਕੀਦ ਵਿੱਚ ਆਪਣੀ ਚੋਖੀ ਹਾਜ਼ਰੀ ਦਰਜ ਕਰਵਾਈ ਹੈ।
Heer

ਤਸਵੀਰ ਸਰੋਤ, Ishwar Dyal Gaur

ਤਸਵੀਰ ਕੈਪਸ਼ਨ, ਕਿੱਸਿਆਂ ਦੀ ਅਹਿਮੀਅਤ ਅਮ੍ਰਿਤਾ ਪ੍ਰੀਤਮ ਦੀ ਹੂਕਨੁਮਾ ਕਵਿਤਾ ਤੋਂ ਸਮਝ ਆਉਂਦੀ ਹੈ ਜਦੋਂ ਵੰਡ ਦੀ ਕਤਲੋਗਾਰਤ ਵਿੱਚ ਉਹ ਵਾਰਿਸ਼ ਸ਼ਾਹ ਨੂੰ ਕਬਰਾਂ ਵਿੱਚੋਂ ਨਿਕਲ ਆਉਣ ਦੀ ਆਵਾਜ਼ ਮਾਰਦੀ ਹੈ। ਅਮ੍ਰਿਤਾ ਦੀ ਇਸ ਹੂਕ ਦੀ ਰਮਜ਼ ਪੂਰਨ ਸਿੰਘ ਨਾਲ ਜੁੜਦੀ ਹੈ ਜੋ ਲਿਖਦੇ ਹਨ, "ਆ ਵੀਰ ਰਾਂਝਿਆ, ਆ ਭੈਣ ਹੀਰੇ, ਸਾਨੂੰ ਛੋਡ ਨਾ ਜਾਇਓ, ਤੁਝ ਬਿਨਾਂ ਅਸੀਂ ਸੱਖਣੇ ..."