ਤਸਵੀਰਾਂ: ਕਿਹੋ ਜਿਹਾ ਰਿਹਾ ਰਾਸ਼ਟਰਮੰਡਲ ਖੇਡਾਂ ਦਾ ਰੰਗਾ-ਰੰਗ ਆਗ਼ਾਜ਼

ਰਾਸ਼ਟਰਮੰਡਲ ਖੇਡਾਂ 2018 ਦਾ ਆਗਾਜ਼ ਹੋ ਗਿਆ ਹੈ। ਆਸਟਰੇਲੀਆ ਦੇ ਗੋਲਡ ਕੋਸਟ ਦੇ ਸਟੇਡੀਅਮ ਕਰਾਰਾ ਸਟੇਡੀਅਮ ਵਿੱਚ ਰੰਗਾਂ-ਰੰਗ ਅੰਦਾਜ਼ ਵਿੱਚ ਕਾਮਨਵੈਲਥ ਖੇਡਾਂ ਦੀ ਸ਼ੁਰੂਆਤ ਹੋਈ।

ਰਾਸ਼ਟਰਮੰਡਲ ਖੇਡਾਂ ਲਈ ਆਸਟਰੇਲੀਆ ਦੇ ਕਰਾਰਾ ਸਟੇਡੀਅਮ ਵਿੱਚ ਵੱਖ-ਵੱਖ ਦੇਸਾਂ ਦੀਆਂ ਟੀਮਾਂ ਦੇ ਸਵਾਗਤ ਵਿੱਚ ਕਰਵਾਏ ਗਏ ਰੰਗਾਂ-ਰੰਗ ਸਮਾਗਮ।

ਰਾਸ਼ਟਰਮੰਡਲ ਖੇਡਾਂ ਦੇ ਆਗ਼ਾਜ਼ ਦੌਰਾਨ ਭਾਰਤ ਦਾ ਝੰਡਾ ਲੈ ਕੇ ਦਾਖ਼ਲ ਹੁੰਦੀ ਹੋਈ ਬੈਡਮਿੰਟਨ ਖਿਡਾਰਣ ਪੀਵੀ ਸੰਧੂ।

ਓਪਨਿੰਗ ਸੈਰੇਮਨੀ ਦੌਰਾਨ ਆਸਟਰੇਲੀਆਈ ਪ੍ਰਸ਼ੰਸਕ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ।

ਓਪਨਿੰਗ ਸੈਰੇਮਨੀ ਵਿੱਚ ਵੇਲਸ ਦੀ ਟੀਮ ਆਪਣੇ ਦੇਸ ਦੇ ਝੰਡੇ ਨਾਲ ਦਾਖ਼ਲ ਹੁੰਦੇ ਹੋਏ।

ਕਰਾਰਾ ਸਟੇਡੀਅਮ ਦੇ ਬਾਹਰ ਖੜ੍ਹੇ ਹੋ ਕੇ ਫੋਟੋ ਖਿੱਚਦੇ ਲੋਕ।

ਰਾਸ਼ਟਰਮੰਡਲ ਖੇਡਾਂ 2018 ਲਈ ਟੀਮਾਂ ਦੇ ਸਵਾਗਤ ਵਿੱਚ ਰੱਖਿਆ ਗਿਆ ਇੱਕ ਪ੍ਰੋਗ੍ਰਾਮ।

ਰਾਸ਼ਟਰਮੰਡਲ ਖੇਡਾਂ 2018 ਦੇ ਜਸ਼ਨ ਵਿੱਚ ਸਜਾਇਆ ਗਿਆ ਕਰਾਰਾ ਸਟੇਡੀਅਮ।

ਰਾਸ਼ਟਰਮੰਡਲ ਖੇਡਾਂ ਲਈ ਸ਼ਾਮਲ ਹੁੰਦੀ ਹੋਈ ਨਾਈਜੀਰੀਆ ਦੀ ਟੀਮ।

ਸਟੇਡੀਅਮ ਦੇ ਬਾਹਰ ਪ੍ਰਸ਼ੰਸਕ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ।

ਰਾਸ਼ਟਰਮੰਡਲ ਖੇਡਾਂ 2018 ਦੇ ਆਗਾਜ਼ ਦੇ ਜਸ਼ਨ ਵਿੱਚ ਡੁੱਬਿਆ ਕਰਾਰਾ ਸਟੇਡੀਅਮ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)