You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਜਦੋਂ ਗੋਰੀਆਂ ਮਾਡਲਾਂ ਦਾ ਮੂੰਹ ਕੀਤਾ ਗਿਆ 'ਕਾਲਾ'
ਪਾਕਿਸਤਾਨ ਦੇ ਇੱਕ ਸਵੇਰ ਦੇ ਟੀਵੀ ਪ੍ਰੋਗਰਾਮ ਨੇ ਗੋਰੀਆਂ ਮਾਡਲਾਂ ਦਾ ਮੂੰਹ ਕਾਲਾ ਕਰ ਕੇ ਪ੍ਰਤੀਯੋਗੀਆਂ ਤੋਂ ਉਨ੍ਹਾਂ ਨੂੰ ਸੋਹਣੀਆਂ ਵਿਆਂਹਦੜਾਂ ਵਿੱਚ ਬਦਲਣ ਲਈ ਰਾਇ ਮੰਗੀ।
ਇਸ ਤੋਂ ਬਾਅਦ ਪਾਕਿਸਤਾਨ ਵਿੱਚ ਸੋਸ਼ਲ ਮੀਡੀਆ 'ਤੇ ਗ਼ੁੱਸੇ ਦੀ ਲਹਿਰ ਦੌੜ ਗਈ।
ਜਾਗੋ ਪਾਕਿਸਤਾਨ ਜਾਗੋ ਨੇ ਪ੍ਰਤੀਯੋਗੀਆਂ ਤੋਂ ਪੁੱਛਿਆ ਕਿ ਕਾਲੇ ਰੰਗ ਦੀਆਂ ਵਿਆਂਹਦੜਾਂ ਦਾ ਮੇਕਅਪ ਕਿਸ ਤਰ੍ਹਾਂ ਕਰਨਾ ਹੈ।
ਹਾਲਾਂਕਿ ਗੋਰੇ ਰੰਗ ਦੀਆਂ ਮਾਡਲਾਂ ਨੂੰ ਕਾਲਾ ਬਣਾਉਣ ਦੇ ਨਾਲ ਇਸ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ 'ਤੇ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ।
ਕਈ ਲੋਕਾਂ ਨੇ ਇਸ ਪ੍ਰੋਗਰਾਮ ਦਾ ਪਾਕਿਸਤਾਨ ਵਿੱਚ ਗੋਰੇ ਰੰਗ ਲਈ ਪਾਗਲਪਣ ਨੂੰ ਉਤਸ਼ਾਹਿਤ ਕਰਨ ਲਈ ਵਿਰੋਧ ਕੀਤਾ।
ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੇ ਦਰਸ਼ਕਾਂ ਨੂੰ ਸੁਝਾਅ ਦਿੱਤੇ ਕਿ ਕਾਲੇ ਰੰਗ 'ਤੇ ਮੇਕਅਪ ਕਿਸ ਤਰ੍ਹਾਂ ਕਰਨਾ ਹੈ।
ਇਸ ਗੱਲ ਦਾ ਵੀ ਵਿਰੋਧ ਹੋਇਆ ਕਿ ਮਾਡਲਾਂ ਦੇ ਮੂੰਹ ਕਾਲੇ ਕਰ ਦਿੱਤੇ ਗਏ ਪਰ ਉਨ੍ਹਾਂ ਦੀਆਂ ਬਾਂਹਾਂ ਗੋਰਿਆਂ ਹੀ ਰੱਖੀਆਂ ਗਾਈਆਂ।
ਲੋਕਾਂ ਨੇ ਕਿਹਾ, "ਨਸਲਵਾਦ ਸਹੀ ਨਹੀਂ ਹੈ। ਨਾ ਹੀ ਪੱਛਮ ਵਿੱਚ ਤੇ ਨਾ ਹੀ ਪੂਰਬ ਵਿੱਚ। ਕੀਤੇ ਵੀ ਨਹੀਂ।"
ਪਾਕਿਸਤਾਨ ਤੋਂ ਛਾਪਦੇ ਦਿ ਡਾਨ ਅਖ਼ਬਾਰ ਦੇ ਸਭਿਆਚਾਰਕ ਸੰਪਾਦਕ, ਹਮਨਾ ਜ਼ੁਬੈਰ ਨੇ ਕਿਹਾ, "ਚਿਹਰੇ ਦਾ ਰੰਗ ਕਾਲਾ ਕਰਨਾ ਸਹੀ ਨਹੀਂ ਹੈ।"
ਉਨ੍ਹਾਂ ਅੱਗੇ ਕਿਹਾ, "ਇਹ ਵੀ ਕਹਿਣਾ ਸਹੀ ਨਹੀਂ ਹੈ ਕਿ ਕਾਲੀ ਚਮੜੀ ਵਾਲੇ ਲੋਕਾਂ ਉੱਤੇ ਮੇਕਅਪ ਕਰਨਾ ਕਾਫ਼ੀ ਔਖਾ ਹੈ।"
ਇੰਸਟਾਗ੍ਰਾਮ 'ਤੇ ਆਪਣੀ ਕਾਮੇਡੀ ਲਈ ਮਸ਼ਹੂਰ ਅਮਰੀਕੀ-ਪਾਕਿਸਤਾਨੀ ਸਾਹਿਰ ਸੁਹੇਲ ਵੀ ਕਾਫ਼ੀ ਗ਼ੁੱਸੇ ਵਿੱਚ ਸਨ।
ਉਨ੍ਹਾਂ ਕਿਹਾ, "ਤੁਸੀਂ ਕੀ ਸੋਚ ਰਹੇ ਸੀ?"
ਉਨ੍ਹਾਂ ਅੱਗੇ ਕਿਹਾ, "ਜਦੋਂ ਤੁਹਾਡੇ ਵਿੱਚੋਂ ਕਈਆਂ ਨੇ ਮੇਰੇ ਨਾਲ ਇਹ ਸਾਂਝਾ ਕੀਤਾ ਤਾਂ ਮੈਂ ਇਸ 'ਤੇ ਯਕੀਨ ਨਹੀਂ ਕਰ ਸਕੀ।"
ਉਨ੍ਹਾਂ ਦੀ ਇਸ ਪੋਸਟ ਨੂੰ 7000 ਲੋਕਾਂ ਨੇ ਪਸੰਦ ਕੀਤਾ।
ਸੋਸ਼ਲ ਮੀਡੀਆ ਤੋਂ ਕਈ ਲੋਕਾਂ ਨੇ ਇਸ ਪ੍ਰੋਗਰਾਮ ਦੀ ਮੰਚ ਸੰਚਾਲਕ, ਸੁਨਮ ਜੰਗ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਿੱਧਾ ਨਿਸ਼ਾਨਾ ਸਾਦਿਆਂ।
ਉਨ੍ਹਾਂ ਕਿਹਾ, "ਅਜੇ ਵੀ ਕੋਈ ਮੁਆਫ਼ੀ ਨਹੀਂ?