You’re viewing a text-only version of this website that uses less data. View the main version of the website including all images and videos.
ਜਾਸੂਸ ਨੂੰ ਜ਼ਹਿਰ: ਚੁਫੇਰਿਓ ਘਿਰੇ ਰੂਸ ਵਲੋਂ ਚੈੱਕ ਗਣਰਾਜ ਸਿਰ ਭਾਂਡਾ ਭੰਨਣ ਦੀ ਕੋਸ਼ਿਸ਼
ਚੈੱਕ ਗਣਰਾਜ ਨੇ ਰੂਸ ਦੇ ਉਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਰੂਸੀ ਜਾਸੂਸ 'ਤੇ ਬ੍ਰਿਟੇਨ ਵਿੱਚ ਹੋਏ ਹਮਲੇ ਵਿੱਚ ਉਸਦਾ ਹੱਥ ਹੋ ਸਕਦਾ ਹੈ।
ਚੈੱਕ ਗਣਰਾਜ ਦੇ ਵਿਦੇਸ਼ ਮੰਤਰੀ ਮਾਰਟਿਨ ਸਟਰੌਪਨਿਕੀ ਨੇ ਕਿਹਾ ਸੀ ਕਿ ਇਲਜ਼ਾਮ ਬੇਤੁਕੇ ਅਤੇ ਕਿਆਸਬਾਜ਼ੀ ਤੋਂ ਇਲਾਵਾ ਕੁਝ ਨਹੀਂ ਹਨ।
ਬ੍ਰਿਟੇਨ ਵਿੱਚ ਰੂਸ ਦੇ ਸਾਬਕਾ ਰਾਜਦੂਤ ਅਤੇ ਉਨ੍ਹਾਂ ਦੀ ਕੁੜੀ ਨੂੰ 4 ਮਾਰਚ ਨੂੰ ਨਰਵ ਏਜੰਟ ਜ਼ਰੀਏ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਜੇ ਦੋਵੇਂ ਹਸਪਤਾਲ ਵਿੱਚ ਭਰਤੀ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੈ।
ਬ੍ਰਿਟੇਨ ਦਾ ਇਲਜ਼ਾਮ ਹੈ ਕਿ ਇਸ ਹਮਲੇ ਲਈ ਰੂਸ ਜ਼ਿੰਮੇਵਾਰ ਹੈ ਅਤੇ ਉਸ ਨੇ ਨਰਵ ਏਜੰਟ ਨੋਵਿਚੋਕ ਦੀ ਵਰਤੋਂ ਕੀਤੀ ਸੀ।
ਭਾਵੇਂ ਰੂਸ ਨੇ ਇਨ੍ਹਾਂ ਇਲਜ਼ਾਮਾ ਨੂੰ ਖਾਰਜ ਕੀਤਾ ਹੈ ਪਰ ਜਦੋਂ ਬ੍ਰਿਟੇਨ ਨੇ ਉਸ ਦੇ 23 ਕੂਟਨੀਤਕਾਂ ਨੂੰ ਕੱਢਣ ਦਾ ਐਲਾਨ ਕੀਤਾ ਤਾਂ ਰੂਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਐਨੇ ਹੀ ਬਰਤਾਨਵੀ ਕੂਟਨੀਤਕਾਂ ਨੂੰ ਰੂਸ ਛੱਡ ਕੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ।
ਰੂਸ ਅਤੇ ਯੂਰੋਸ਼ਿਆ ਮਾਮਲਿਆਂ ਦੇ ਜਾਣਕਾਰ ਜੇਮਸ ਸ਼ਰਰ ਕਹਿੰਦੇ ਹਨ,''ਹੁਣ ਇਹ ਮਾਇਨੇ ਰਖਦਾ ਹੈ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਕਿੰਨੀ ਸੁਰੱਖਿਆ ਦੇ ਸਕਦੇ ਹਾਂ।''
''ਇਸਦੇ ਨਾਲ ਹੀ ਕਾਨੂੰਨੀ ਤਰੀਕੇ ਨਾਲ ਇੱਥੇ ਰਹਿ ਰਹੇ ਲੋਕਾਂ ਨੂੰ ਵੀ ਭਰੋਸਾ ਦੁਆ ਸਕਦੇ ਹਾਂ ਕਿ ਉਹ ਇੱਥੇ ਮਹਿਫੂਜ਼ ਹਨ। ਇਸ ਤੋਂ ਇਲਾਵਾ ਰੂਸ ਇਸ ਗੱਲ 'ਤੇ ਵੀ ਨਜ਼ਰ ਰੱਖ ਰਿਹਾ ਹੋਵੇਗਾ ਕਿ ਕਿਤੇ ਬ੍ਰਿਟੇਨ, ਰੂਸੀ ਕੰਪਨੀਆਂ ਖ਼ਿਲਾਫ਼ ਕੋਈ ਕਦਮ ਤਾਂ ਨਹੀਂ ਚੁੱਕ ਰਿਹਾ।''
ਰੂਸ ਅਤੇ ਬ੍ਰਿਟੇਨ ਦੇ ਵਿੱਚ ਚੱਲ ਰਿਹਾ ਸ਼ਹਿ ਅਤੇ ਮਾਤ ਦਾ ਇਹ ਖੇਡ ਅਜੇ ਇੱਥੇ ਰੁਕਣ ਵਾਲਾ ਨਹੀਂ ਹੈ। ਰੂਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਰੀਆ ਜਾਖ਼ਾਰੋਵਾ ਨੇ ਦਾਅਵਾ ਕੀਤਾ ਕਿ ਨਰਵ ਏਜੰਟ ਨੋਵਿਚੋਕ ਬਣਾਉਣ ਪਿੱਛੇ ਚੈੱਕ ਗਣਰਾਜ, ਸਲੋਵਾਕਿਆ, ਬ੍ਰਿਟੇਨ ਜਾਂ ਸਵੀਡਨ ਦਾ ਹੱਥ ਹੋ ਸਕਦਾ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਉਹ ਦੇਸ ਹਨ ਜੋ 1990 ਦੇ ਦਹਾਕੇ ਤੋਂ ਹੀ ਇਸ ਨਰਵ ਏਜੰਟ ਨੂੰ ਬਣਾਉਣ 'ਤੇ ਕੰਮ ਕਰ ਰਿਹਾ ਸੀ।
ਰੂਸ ਦੇ ਲੋਕਾਂ ਵਿੱਚ ਗੁੱਸਾ
ਰੂਸ ਅਤੇ ਬ੍ਰਿਟੇਨ ਨੇ ਇਨ੍ਹਾਂ ਦਾਅਵਿਆਂ ਵਿੱਚ ਕਿੰਨਾ ਸੱਚ ਹੈ ਇਸ 'ਤੇ ਅਜੇ ਕੁਝ ਕਹਿਣਾ ਮੁਸ਼ਕਿਲ ਹੈ, ਪਰ ਕੂਟਨੀਤਕਾਂ ਨੂੰ ਕੱਢਣ ਦੀ ਬ੍ਰਿਟੇਨ ਦੀ ਕਾਰਵਾਈ 'ਤੇ ਰੂਸ ਦੇ ਲੋਕਾਂ ਵਿੱਚ ਕਾਫ਼ੀ ਗੁੱਸਾ ਹੈ।
ਮਾਸਕੋ ਵਿੱਚ ਰਹਿਣ ਵਾਲੇ ਬੋਰਿਸ ਕਹਿੰਦੇ ਹਨ,''ਬ੍ਰਿਟੇਨ ਦੀ ਇਸ ਕਾਰਵਾਈ ਦਾ ਜਵਾਬ ਦੇਣਾ ਚਾਹੀਦਾ ਹੈ। ਨਾ ਸਿਰਫ਼ ਬ੍ਰਿਟੇਨ ਦੇ 23 ਕੂਟਨੀਤਕਾਂ ਨੂੰ ਬਲਕਿ ਰੂਸ ਦੀ ਧਰਤੀ 'ਤੇ ਕੰਮ ਕਰ ਰਹੇ ਬ੍ਰਿਟੇਨ, ਅਮਰੀਕਾ ਅਤੇ ਪੂਰਬੀ ਯੁਰਪ ਦੇ ਸਾਰੇ ਖੂਫ਼ੀਆ ਕਰਮਚਾਰੀਆਂ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ।''
ਹਾਲਾਂਕਿ ਅਜਿਹੇ ਲੋਕਾਂ ਦੀ ਵੀ ਕਮੀ ਨਹੀਂ ਹੈ ਜੋ ਬ੍ਰਿਟੇਨ ਅਤੇ ਰੂਸ ਦੀ ਇਸ ਤਕਰਾਰ ਨੂੰ ਕਿਸੇ ਦੇ ਹਿੱਤ ਵਿੱਚ ਨਹੀਂ ਮੰਨਦੇ।
ਮਾਸਕੋ ਦੀ ਰਹਿਣ ਵਾਲੀ ਨਾਸਤਿੱਆ ਦਾ ਕਹਿਣਾ ਹੈ,''ਮੈਂ ਨਹੀਂ ਸਮਝਦੀ ਕਿ ਇਹ ਕਿਸੇ ਲਈ ਵੀ ਫਾਇਦੇ ਦੀ ਗੱਲ ਹੈ। ਪਤਾ ਨਹੀਂ ਇਹ ਬ੍ਰਿਟੇਨ ਦੇ ਹਿੱਤ ਵਿੱਚ ਹੈ ਜਾਂ ਨਹੀਂ ਅਤੇ ਕੀ ਉਹ ਕੋਈ ਫੌਜੀ ਕਾਰਵਾਈ ਸ਼ੁਰੂ ਕਰਨਾ ਚਾਹੁੰਦੇ ਹਨ।''
ਅਜਿਹੇ ਹਾਲਾਤ ਵਿੱਚ ਬ੍ਰਿਟੇਨ ਰੂਸ ਨੂੰ ਕਿਸੇ ਤਰ੍ਹਾਂ ਦੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਉਸ ਨੇ ਅਮਰੀਕਾ, ਰੂਸ, ਫਰਾਂਸ ਅਤੇ ਜਰਮਨੀ ਦੇ ਨਾਲ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰੂਸ ਦੇ ਕੋਲ ਸਫ਼ਾਈ ਦੇਣ ਦਾ ਬਦਲ ਨਹੀਂ ਹੈ।