You’re viewing a text-only version of this website that uses less data. View the main version of the website including all images and videos.
ਪੁਤਿਨ ਨੇ ਰੂਸੀ ਸੈਨਿਕਾਂ ਨੂੰ ਸੀਰੀਆ ਤੋਂ ਵਾਪਸ ਲੈਣ ਦਾ ਕੀਤਾ ਐਲਾਨ
ਰੂਸ ਦੇ ਰੱਖਿਆ ਮੰਤਰੀ ਸਰਗਈ ਸ਼ੋਇਗੂ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਰੂਸ ਨੇ ਆਪਣੇ ਕੁਝ ਸੈਨਿਕ ਸੀਰੀਆ ਵਿੱਚੋਂ ਵਾਪਿਸ ਬੁਲਾਉਣੇ ਸ਼ੁਰੂ ਕਰ ਦਿੱਤੇ ਹਨ।
ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਅਚਾਨਕ ਕੀਤੇ ਦੌਰੇ ਦੌਰਾਨ ਇਹ ਹੁਕਮ ਜਾਰੀ ਕੀਤੇ।
ਪੁਤਿਨ ਨੇ ਪਿਛਲੇ ਸਾਲ ਵੀ ਇਸ ਤਰ੍ਹਾਂ ਦੀ ਵਾਪਸੀ ਦਾ ਐਲਾਨ ਕੀਤਾ ਸੀ ਪਰ ਰੂਸੀ ਫ਼ੌਜ ਨੇ ਆਪਰੇਸ਼ਨ ਜਾਰੀ ਰੱਖਿਆ।
ਕੀ ਪੁਤਿਨ ਨੇ ਸੀਰੀਆ ਵਿੱਚੋਂ ਫ਼ੌਜਾਂ ਵਾਪਸ ਬੁਲਾਉਣ ਦਾ ਐਲਾਨ ਰੂਸੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਹੈ ?
ਇੱਕ ਹਫ਼ਤੇ ਤੋਂ ਵੀ ਪਹਿਲਾਂ ਰੂਸ ਦੇ ਰਾਸ਼ਟਰਪਤੀ ਦੀਆਂ ਚੋਣਾਂ ਲੜਨ ਦਾ ਐਲਾਨ ਕਰਨ ਮਗਰੋਂ ਅਚਾਨਕ ਪੁਤਿਨ ਸੀਰੀਆ ਪਹੁੰਚੇ ਹਨ। ਉੱਥੇ ਜਾ ਕੇ ਉਨ੍ਹਾਂ ਨੇ ਦੇਸ ਵਿੱਚ ਰੂਸ ਦੀ ਜਿੱਤ ਦਾ ਐਲਾਨ ਕਰ ਦਿੱਤਾ। ਜੇ ਇਹ ਕਥਿਤ ਜੰਗੀ ਜਿੱਤ ਦਾ ਐਲਾਨ ਸੰਜੋਗ ਮਾਤਰ ਹੈ ਤਾਂ ਵੀ ਇਹ ਭਰੋਸੇਯੋਗ ਨਹੀਂ ਲਗਦਾ।
ਸੀਰੀਆ ਵਿੱਚੋਂ ਫ਼ੌਜ ਵਾਪਸ ਬੁਲਾਉਣ ਦਾ ਐਲਾਨ ਰੂਸੀ ਵੋਟਰਾਂ ਨੂੰ ਪ੍ਰਭਾਵਿਤ ਕਰੇਗਾ?
ਚੋਣਾਂ ਦੇ ਇਲਾਵਾ ਵੀ ਮਾਸਕੋ ਸੀਰੀਆ ਵਿੱਚਲੀ ਆਪਣੀ ਮੁਹਿੰਮ ਨੂੰ ਕਾਮਯਾਬੀ ਵਜੋਂ ਵੇਖਦਾ ਹੈ।
ਰੂਸ ਨੇ ਸੀਰੀਆ ਵਿੱਚ ਆਪਣੇ ਲਈ ਜ਼ਮੀਨ ਤਲਾਸ਼ ਲਈ ਹੈ ਤੇ ਮੱਧ ਏਸ਼ੀਆ ਵਿੱਚ ਉਸਦਾ ਪ੍ਰਭਾਵ ਵੀ ਵਧਿਆ ਹੈ।
ਹੁਣ ਤੱਕ 3,46,612 ਮੌਤਾਂ
ਇਸ ਦੇ ਨਾਲ ਹੀ ਮਨੁੱ ਖੀ ਹੱਕਾਂ ਲਈ ਸੀਰੀਆਈ ਨਿਗਰਾਨ ਕਮੇਟੀ ਦੀ ਰਿਪੋਰਟ ਮੁਤਾਬਕ ਦੇਸ ਵਿੱਚ ਰੂਸੀ ਹਵਾਈ ਹਮਲਿਆਂ ਵਿੱਚ 1,537 ਬੱਚਿਆਂ ਸਮੇਤ ਹੁਣ ਤੱਕ 6,328 ਸ਼ਹਿਰੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਬਰਤਾਨਵੀਂ ਮੂਲ ਦੇ ਇੱਕ ਨਿਗਰਾਨ ਗਰੁੱਪ ਮੁਤਾਬਕ ਰਾਸ਼ਟਰਪਤੀ ਅਸਦ ਵਿਰੁੱਧ 2011 ਤੋਂ ਲੈ ਕੇ ਚੱਲ ਰਹੀ ਬਗਾਵਤ ਵਿੱਚ ਹੁਣ ਤੱਕ 3,46,612 ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਹੈ।
ਜਦੋਂ ਪੁੱਛਿਆ ਗਿਆ ਕਿ ਰੂਸ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਵਿੱਚ ਕਿੰਨਾ ਸਮਾਂ ਲਾਏਗਾ ਤਾਂ ਸ਼ੋਇਗੂ ਨੇ ਕਿਹਾ ਕਿ ਇਹ ''ਸੀਰੀਆ ਦੇ ਹਾਲਾਤ 'ਤੇ ਨਿਰਭਰ ਕਰੇਗਾ ''।
ਰੂਸੀ ਰਾਸ਼ਟਰਪਤੀ ਨੇ ਰੂਸੀ ਹੀਮੈਮੀਮ ਏਅਰਬੇਸ ਦੌਰੇ ਦੌਰਾਨ ਅਲ ਅਸੱਦ ਨਾਲ ਮੁਲਾਕਾਤ ਕੀਤੀ।
ਰੂਸੀ ਆਰਆਈਏ ਨੋਵੋਸਤੀ ਨਿਊਜ਼ ਏਜੰਸੀ ਮੁਤਾਬਕ ਪੁਤਿਨ ਨੇ ਕਿਹਾ, ''ਮੈਂ ਰੱਖਿਆ ਮੰਤਰੀ ਅਤੇ ਜਨਰਲ ਸਟਾਫ਼ ਦੇ ਮੁਖੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਪੱਕੇ ਤੌਰ 'ਤੇ ਰੂਸੀ ਸੈਨਿਕਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕਰ ਦੇਣ।
ਉਨ੍ਹਾਂ ਨੇ ਅੱਗੇ ਦੱਸਿਆ, ''ਮੈਂ ਫੈਸਲਾ ਕੀਤਾ ਹੈ ਕਿ ਸੀਰੀਆ ਵਿੱਚ ਤਾਇਨਾਤ ਰੂਸੀ ਫੌਜ ਦਾ ਇੱਕ ਮਹੱਤਵਪੂਰਨ ਦਸਤਾ ਵਾਪਸ ਜਾ ਰਿਹਾ ਹੈ।''
ਪੁਤਿਨ ਨੇ ਕਿਹਾ ਕਿ ਜੇਕਰ ''ਦਹਿਸ਼ਤਗਰਦਾਂ ਨੇ ਮੁੜ ਤੋਂ ਸਿਰ ਚੁੱਕਿਆ'' ਤਾਂ ਰੂਸ ਵੱਲੋਂ ਅਜਿਹੀ ਕਾਰਵਾਈ ਕੀਤੀ ਜਾਵੇਗੀ ਜੋ ਉਨ੍ਹਾਂ ਨੇ ਕਦੇ ਨਹੀਂ ਦੇਖੀ ਹੋਵੇਗੀ।
ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਖ਼ਿਲਾਫ਼ ਰੂਸ ਅਤੇ ਸੀਰੀਆ ਦੀ ਲੜਾਈ ਵਿੱਚ ਪੀੜਤਾਂ ਨੇ ਜੋ ਨੁਕਸਾਨ ਝੱਲਿਆ, ਉਹ ਉਸਨੂੰ ਕਦੀ ਨਹੀਂ ਭੁੱਲ ਸਕਦੇ।
ਉਨ੍ਹਾਂ ਨੇ ਰਾਸ਼ਟਰਪਤੀ ਅਸਦ ਨੂੰ ਕਿਹਾ ਕਿ ਸੀਰੀਆ ਵਿੱਚ ਸ਼ਾਂਤੀ ਲਿਆਉਣ ਲਈ ਰੂਸ ਈਰਾਨ ਅਤੇ ਤੁਰਕੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ।
ਰੂਸ ਨੇ ਸਤੰਬਰ 2015 ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਿਸਦਾ ਉਦੇਸ਼ ਅਸਦ ਸਰਕਾਰ ਨੂੰ ਲੜੀਵਾਰ ਮਿਲੀ ਹਾਰ ਤੋਂ ਬਾਅਦ ਸਥਿਰ ਕਰਨਾ ਸੀ।