You’re viewing a text-only version of this website that uses less data. View the main version of the website including all images and videos.
ਸ਼੍ਰੀਦੇਵੀ ਦਾ ਸਸਕਾਰ ਬੁੱਧਵਾਰ ਨੂੰ ਮੁੰਬਈ 'ਚ ਹੋਏਗਾ
ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਦੀ ਲਾਸ਼ ਭਾਰਤ ਪਹੁੰਚੀ ਚੁੱਕੀ ਹੈ। ਉਨ੍ਹਾਂ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਹੈ।
ਸ਼੍ਰੀਦੇਵੀ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 3.30 ਵਜੇ ਕੀਤਾ ਜਾਵੇਗਾ।
ਸ਼੍ਰੀਦੇਵੀ ਦਾ ਸ਼ਨੀਵਾਰ ਰਾਤ ਦੁਬਈ ਵਿੱਚ ਦੇਹਾਂਤ ਹੋ ਗਿਆ ਸੀ।
ਮੁੰਬਈ ਵਿੱਚ ਲੋਖਨਵਾਲਾ ਕੰਪਲੈਕਸ ਦੇ ਸਪੋਰਟਸ ਕਲੱਬ ਗਾਰਡਨ ਵਿੱਚ ਲੋਕ ਸ਼੍ਰੀਦੇਵੀ ਦੇ ਆਖ਼ਰੀ ਦਰਸ਼ਨਾਂ ਲਈ ਪਹੁੰਚ ਰਹੇ ਹਨ।
ਦੁਬਈ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ, "ਦੁਬਈ ਪਬਲਿਕ ਪ੍ਰੋਸੀਕਿਊਸ਼ਨ ਵੱਲੋਂ ਸ਼੍ਰੀਦੇਵੀ ਦੀ ਮੌਤ ਨਾਲ ਜੁੜੀ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਫੌਰੈਂਸਿਕ ਰਿਪੋਰਟ ਅਨੁਸਾਰ ਸ਼੍ਰੀਦੇਵੀ ਦੀ ਮੌਤ ਡੁੱਬਣ ਕਾਰਨ ਹੋਈ ਹੈ ਅਤੇ ਇਹ ਇੱਕ ਹਾਦਸਾ ਸੀ। ਇਸ ਕੇਸ ਹੁਣ ਬੰਦ ਹੋ ਚੁੱਕਾ ਹੈ।''
ਸ਼ੁਰੂਆਤ ਵਿੱਚ ਪਰਿਵਾਰ ਦੇ ਕਰੀਬੀ ਸੂਤਰਾਂ ਦਾ ਕਹਿਣਾ ਸੀ ਕਿ ਸ਼੍ਰੀਦੇਵੀ ਦੀ ਮੌਤ ਦੀ ਵਜ੍ਹਾ 'ਕਾਰਡੀਅਕ ਅਰੈਸਟ' ਦੱਸੀ ਗਈ ਸੀ।
ਪਰ ਸੋਮਵਾਰ ਨੂੰ ਦੁਬਈ ਪੁਲਿਸ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਸ਼੍ਰੀਦੇਵੀ ਦੀ ਮੌਤ ਦੀ ਵਜ੍ਹਾ ਬਾਥਟਬ ਵਿੱਚ 'ਹਾਦਸੇ ਦੀ ਵਜ੍ਹਾ ਨਾਲ ਡੁੱਬਣ' ਕਰਕੇ ਹੋਈ।
ਦੁਬਈ ਪੁਲਿਸ ਨੇ ਮਾਮਲਾ ਹੁਣ ਦੁਬਈ ਦੇ ਪਬਲਿਕ ਪ੍ਰਾਸੀਕਿਊਟਰ ਨੂੰ ਭੇਜ ਦਿੱਤਾ ਸੀ ਜੋ ਇਸ ਮਾਮਲੇ ਵਿੱਚ ਨਿਯਮਾਂ ਮੁਤਾਬਕ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਾ ਹੈ।
ਇਹੀ ਵਜ੍ਹਾ ਹੈ ਕਿ ਦੇਹ ਭਾਰਤ ਲਿਆਉਣ ਵਿੱਚ ਦੇਰ ਹੋ ਰਹੀ ਸੀ।
ਪਬਲਿਕ ਪ੍ਰੋਸੀਕਿਊਟਰ ਆਫਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, "ਸਾਰੀ ਕਾਨੂੰਨੀ ਪ੍ਰਕਿਰਿਆ ਅਤੇ ਜਾਂਚ ਪੂਰੀ ਕਰਨ ਦੇ ਬਾਅਦ ਹੀ ਸ਼੍ਰੀਦੇਵੀ ਦੀ ਮ੍ਰਿਤਕ ਦੇਹ ਨੂੰ ਸੌਂਪੇ ਜਾਣ ਬਾਰੇ ਫੈਸਲਾ ਲਿਆ ਗਿਆ ਹੈ।''
"ਸਾਡੇ ਵੱਲੋਂ ਇਹ ਪੂਰੀ ਤਰ੍ਹਾਂ ਤੈਅ ਕੀਤਾ ਗਿਆ ਹੈ ਕਿ ਕਾਨੂੰਨ ਅਨੁਸਾਰ ਇਨਸਾਫ਼ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ।''
ਕੀ ਹੋਇਆ ਦੁਬਈ ਵਿੱਚ?
ਸਾਊਦੀ ਨਿਊਜ਼ ਵੈੱਬਸਾਈਟ ਗਲਫ਼ ਨਿਊਜ਼ ਮੁਤਾਬਕ ਦੁਬਈ ਪੁਲਿਸ ਨੇ ਮੰਗਲਾਵਾਰ ਨੂੰ ਸ਼੍ਰੀਦੇਵੀ ਦੇ ਪਤੀ ਬੋਨੀ ਕਪੂਰ ਤੋਂ ਥਾਣੇ ਵਿੱਚ ਪੁੱਛਗਿੱਛ ਕੀਤੀ।
ਪੁਲਿਸ ਨੇ ਉਨ੍ਹਾਂ ਦਾ ਬਿਆਨ ਲਿਆ ਅਤੇ ਇਸਤੋਂ ਬਾਅਦ ਹੀ ਉਨ੍ਹਾਂ ਨੂੰ ਹੋਟਲ ਵਾਪਸ ਪਰਤਨ ਦੀ ਇਜਾਜ਼ਤ ਮਿਲੀ।