You’re viewing a text-only version of this website that uses less data. View the main version of the website including all images and videos.
ਅਮਰੀਕੀ ਅਦਾਕਾਰਾ ਕੇਲੀ ਦੇ ਟਵੀਟ ਕਾਰਨ ਕਿਸ ਨੂੰ ਪਿਆ 8400 ਕਰੋੜ ਦਾ ਘਾਟਾ ?
ਸੋਸ਼ਲ ਮੀਡੀਆ ਐਪ ਸਨੈਪ ਚੈਟ ਦੀ ਸਟਾਕ ਮਾਰਕੀਟ ਕੀਮਤ 1.3 ਬਿਲੀਅਨ ਅਮਰੀਕੀ ਡਾਲਰ ਉਸ ਵੇਲੇ ਘੱਟ ਗਈ ਜਦੋਂ ਰੀਐਲਟੀ ਟੀਵੀ ਸਟਾਰ, ਕੇਲੀ ਜੈਨਰ ਨੇ ਟਵੀਟ ਕਰਕੇ ਲੋਕਾਂ ਨੂੰ ਪੁੱਛ ਲਿਆ ਕਿ ਕੋਈ ਹੋਰ ਵੀ ਹੈ ਜੋ ਇਸਦੀ ਵਰਤੋਂ ਨਹੀਂ ਕਰਦਾ ਕਿਉਂ ਕਿ ਉਹ ਇਹ ਐਪ ਹੁਣ ਨਹੀਂ ਵਰਤਦੀ।
ਅਦਾਕਾਰਾ ਕਿਮ ਕਾਰਦਾਸ਼ਿਆਂ ਦੀ ਮਤਰੇਈ ਭੈਣ ਕੇਲੀ ਨੇ ਲਿਖਿਆ: "ਕੀ ਕੋਈ ਹੋਰ ਵੀ ਹੈ ਜੋ ਸਨੈਪ ਚੈਟ ਨਹੀਂ ਵਰਤਦਾ? ਜਾਂ ਸਿਰਫ਼ ਮੈ ਹੀ... ਬਹੁਤ ਬੁਰਾ।"
ਇਸ ਤੋਂ ਬਾਅਦ ਸਨੈਪ ਚੈਟ ਦੇ ਸ਼ੇਅਰਾਂ ਦੀ ਕੀਮਤ ਹੇਠਾਂ ਆ ਗਈ।
ਦਸ ਲੱਖ ਲੋਕਾਂ ਨੇ ਇੱਕ ਪਟੀਸ਼ਨ ਸਾਈਨ ਕਰ ਕੇ ਸਨੈਪ ਚੈਟ ਨੂੰ ਬਦਲਾਅ ਵਾਪਸ ਲੈਣ ਲਈ ਕਿਹਾ।
ਕਰੀਬ 8 ਫ਼ੀਸਦੀ ਸ਼ੇਅਰ ਹੇਠਾਂ ਡਿੱਗਣ ਤੋਂ ਬਾਅਦ, ਇਹ ਸ਼ੇਅਰ ਵਾਲ ਸਟਰੀਟ 'ਤੇ 6 ਫ਼ੀਸਦੀ 'ਤੇ ਬੰਦ ਹੋਏ।
ਹੁਣ ਇਸ ਦੇ ਸ਼ੇਅਰਾਂ ਦੀ ਕੀਮਤ 17 ਅਮਰੀਕੀ ਡਾਲਰ 'ਤੇ ਆ ਗਈ ਹੈ, ਜੋ ਕਿ ਸ਼ੁਰੂਆਤ ਵਿੱਚ ਸੀ।
ਸਨੈਪ ਚੈਟ ਦਾ ਫੇਸਬੁੱਕ ਅਤੇ ਇੰਸਟਾਗ੍ਰਾਮ ਨਾਲ ਸੈਲੀਬ੍ਰਿਟੀਜ਼ ਨੂੰ ਲੈ ਕਿ ਸਿਰ ਧੜ ਦਾ ਮੁਕਾਬਲਾ ਹੈ।
ਜੈਨਰ ਦਾ ਇਹ ਟਵੀਟ ਉਸ ਵੇਲੇ ਆਇਆ ਜਦੋਂ ਨਿਵੇਸ਼ਕ ਪਹਿਲਾਂ ਤੋਂ ਹੀ ਚਿੰਤਤ ਸਨ।
ਹਾਲਾਂਕਿ ਜੈਨਰ ਨੇ ਬਾਅਦ ਵਿੱਚ ਟਵੀਟ ਕੀਤਾ: "ਸਨੈਪ ਚੈਟ ਨੂੰ ਅਜੇ ਵੀ ਪਿਆਰ ਕਰਦੀ ਹਾਂ। ਮੇਰਾ ਪਹਿਲਾ ਪਿਆਰ।"
ਸਨੈਪ ਚੈਟ ਨੇ ਨਵੰਬਰ ਮਹੀਨੇ ਵਿੱਚ ਕੀਤੀਆਂ ਸੋਧਾਂ 'ਤੇ ਆ ਰਹੀਆਂ ਸ਼ਿਕਾਇਤਾਂ ਤੋਂ ਇਨਕਾਰ ਕੀਤਾ ਹੈ।
ਇਸ ਦੇ ਬੋਸ ਇਵਾਨ ਸਪੀਜਲ ਨੇ ਕਿਹਾ ਕਿ ਵਰਤੋਂ ਕਰਨ ਵਾਲਿਆਂ ਨੂੰ ਇਸ ਨੂੰ ਸਮਝਣ ਵਿੱਚ ਸਮਾਂ ਲੱਗੇਗਾ।
ਸਪੀਜਲ ਦੀ ਪਿਛਲੇ ਸਾਲ ਦੀ ਤਨਖ਼ਾਹ 6378 ਲੱਖ ਸੀ। ਇਹ ਤੀਸਰੀ ਸਭ ਤੋਂ ਵੱਧ ਤਨਖ਼ਾਹ ਮੰਨੀ ਜਾਂਦੀ ਹੈ।