#SexEducation: ਸ਼ੁਕਰਾਣੂ ਅਸਰਦਾਰ ਰੱਖਣੇ ਨੇ ਤਾਂ ਇਹ ਕੰਮ ਅੱਜ ਤੋਂ ਹੀ ਬੰਦ ਕਰ ਦਿਓ

ਦੁਨੀਆਂ ਭਰ ਦੇ ਕਈ ਦੇਸਾਂ ਵਿੱਚ ਪੁਰਸ਼ਾਂ ਦੇ ਸ਼ੁਕਰਾਣੂ ਦੀ ਸੰਖਿਆ 'ਚ ਆ ਰਹੀ ਗਿਰਾਵਟ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੁਕਰਾਣੂਆਂ ਦੀ ਗਿਣਤੀ 'ਚ ਗਿਰਾਵਟ ਦਾ ਸਿੱਧਾ ਸਬੰਧ ਪ੍ਰਜਨਣ ਸਮਰੱਥਾ ਨਾਲ ਹੈ।

ਤੁਹਾਡਾ ਸਪਰਮ ਕਾਊਂਟ ਯਾਨਿ ਸ਼ੁਕਰਾਣੂਆਂ ਦੀ ਸੰਖਿਆ ਕਿੰਨੀ ਹੈ, ਇਸ ਦਾ ਸਬੰਧ ਖਾਣ ਦੀਆਂ ਆਦਤਾਂ ਨਾਲ ਵੀ ਹੈ। ਤੁਸੀਂ ਜੋ ਖਾਂਦੇ ਹੋ, ਉਸ ਨਾਲ ਹੀ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਤੈਅ ਹੁੰਦੀਆਂ ਹਨ।

ਜੇਕਰ ਤੁਹਾਡੇ ਖਾਣੇ ਵਿੱਚ ਵਸਾ ਦੀ ਮਾਤਰਾ ਵੱਧ ਹੈ ਤਾਂ ਸਪਰਮ ਕਾਊਂਟ 'ਚ ਨਿਸ਼ਚਿਤ ਤੌਰ 'ਤੇ ਗਿਰਾਵਟ ਆ ਜਾਂਦੀ ਹੈ।

ਅਮਰੀਕਾ ਦੇ ਇੱਕ ਪ੍ਰਜਨਣ ਕਲੀਨਿਕ ਨੇ 99 ਪੁਰਸ਼ਾਂ 'ਤੇ ਅਧਿਐਨ ਕੀਤਾ ਗਿਆ। ਇਸ ਵਿੱਚ ਪਤਾ ਲੱਗਾ ਕਿ ਜੋ ਜੰਕ ਫੂਡ ਵੱਧ ਖਾਂਦੇ ਹਨ ਤਾਂ ਉਨ੍ਹਾਂ ਦੇ ਸ਼ੁਕਰਾਣੂ ਦੀ ਗੁਣਵੱਤਾ ਕਮਜ਼ੋਰ ਸੀ।

ਜਿੰਨ੍ਹਾਂ ਦੇ ਸਰੀਰ ਵਿੱਚ ਓਮੈਗਾ-3 ਫੈਟੀ ਐਸਿਡ ਦੀ ਮਾਤਰਾ ਕਾਫੀ ਹੁੰਦੀ ਹੈ, ਉਨ੍ਹਾਂ ਦੇ ਸ਼ੁਕਰਾਣੂ ਦੀ ਗੁਣਵੱਤਾ ਬਿਹਤਰੀਨ ਹੁੰਦੀ ਹੈ। ਇਹ ਐਸਿਡ ਮੱਛੀ ਅਤੇ ਬਨਸਪਤੀ ਤੇਲ ਵਿੱਚ ਹੁੰਦਾ ਜਾਂਦਾ ਹੈ।

ਇਸ ਅਧਿਐਨ ਮੁਤਾਬਕ ਜੋ ਵੱਧ ਖਾਂਦੇ ਹਨ ਉਨ੍ਹਾਂ ਦੇ ਸਪਰਮ ਕਾਊਂਟ 43 ਫੀਸਦੀ ਘੱਟ ਹੁੰਦਾ ਹੈ ਅਤੇ ਸ਼ੁਕਰਾਣੂ ਦੀ ਇਕਾਗਰਤਾ ਵੀ ਘੱਟ ਹੁੰਦੀ ਹੈ। ਜੋ ਓਮੇਗਾ-3 ਫ਼ੈਟ ਐਸਿਡ ਨੂੰ ਪੂਰੀ ਮਾਤਰਾ ਵਿੱਚ ਲੈਂਦੇ ਹਨ ਉਨ੍ਹਾਂ ਦੇ ਸਪਰਮ ਦੀ ਗੁਣਵੱਤਾ ਬਹੁਤ ਵਧੀਆ ਹੁੰਦੀ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਮਿਲੀਲੀਟਰ ਵੀਰਜ 'ਚ ਸ਼ੁਕਰਾਣੂਆਂ ਦੀ ਗਿਣਤੀ 1.5 ਤੋਂ 3.9 ਕਰੋੜ ਹੋਵੇ ਤਾਂ ਉਸ ਨੂੰ ਸਾਧਾਰਨ ਮੰਨਿਆ ਜਾਂਦਾ ਹੈ।

ਕਈ ਅਧਿਐਨਾਂ ਦਾ ਤਾਂ ਇਹ ਕਹਿਣਾ ਹੈ ਕਿ ਜੇਕਰ ਸਪਰਮ ਕਾਊਂਟ 'ਚ ਗਿਰਾਵਟ ਨਹੀਂ ਰੁਕੀ ਤਾਂ ਮਨੁੱਖ ਦੁਰਲਭ ਪ੍ਰਜਾਤੀ ਦੀ ਸੂਚੀ 'ਚ ਸ਼ਾਮਿਲ ਹੋ ਜਾਵੇਗਾ।

ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉੱਤਰੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਪੁਰਸ਼ਾਂ 'ਚ ਪਿਛਲੇ 40 ਸਾਲਾਂ ਤੋਂ ਘੱਟ ਸਮੇਂ ਦੌਰਾਨ ਸਪਰਮ ਕਾਊਂਟ ਅੱਧਾ ਹੋ ਗਿਆ ਹੈ।

ਜਦੋਂ ਇੱਕ ਪੁਰਸ਼ ਦੇ ਵੀਰਜ ਵਿੱਚ ਪੰਜ ਕਰੋੜ ਤੋਂ 15 ਕਰੋੜ ਤੱਕ ਸ਼ੁਕਰਾਣੂਆਂ ਦੀ ਗਿਣਤੀ ਹੁੰਦੀ ਹੈ ਤਾਂ ਉਹ ਔਰਤਾਂ ਦੇ ਫਲੋਪੀਅਨ ਟਿਊਬ 'ਚ ਤਤਕਾਲ ਤੈਰਨ ਲਗਦੇ ਹਨ।

ਹਾਲਾਂਕਿ, ਇਹ ਸਭ ਕੁਝ ਇੰਨਾ ਸੌਖਾ ਨਹੀਂ ਹੁੰਦਾ ਹੈ। ਕਈ ਵਾਰ ਇੱਕ ਹੀ ਸਪਰਮ ਔਰਤਾਂ ਦੇ ਅੰਡਾਣੂ ਲਈ ਕਾਫੀ ਹੁੰਦਾ ਹੈ।

ਸਪਰਮ ਕਾਊਂਟ ਸਹੀ ਰੱਖਣਾ ਹੈ ਤਾਂ ਇਹ ਕੰਮ ਜਰੂਰ ਕਰੋ-

  • ਬਹੁਤ ਟਾਈਟ ਅੰਡਰਵੀਅਰ ਨਾ ਪਾਓ ਅਤੇ ਗਰਮ ਪਾਣੀ ਨਾਲ ਨਹਾਉਣ ਤੋਂ ਵੀ ਪਰਹੇਜ਼ ਕਰੋ।
  • ਜਿਨਸੀ ਲਾਗ ਤੋਂ ਵੀ ਬਚ ਕੇ ਰਹੋ।
  • ਸ਼ਰਾਬ ਪੀਣਾ ਬਿਲਕੁਲ ਬੰਦ ਕਰੋ। ਸ਼ਰਾਬ ਪੀਣ ਨਾਲ ਤੁਹਾਡੇ ਟੈਸਟਾਸਟੋਨ ਹਾਰਮੋਨਜ਼ ਦੀ ਸਿਹਤ 'ਚ ਗਿਰਾਵਟ ਆਉਂਦੀ ਹੈ। ਇਸ ਹਾਰਮੋਨ ਦਾ ਸਿੱਧਾ ਸਬੰਧ ਜਿਨਸੀ ਸਮਰਥਾ ਨਾਲ ਹੁੰਦਾ ਹੈ।
  • ਖ਼ੁਦ ਨੂੰ ਫਿੱਟ ਰੱਖੋ ਅਤੇ ਢਿੱਡ ਨਾ ਨਿਕਲਣ ਦਿਉ।
  • ਕਸਰਤ ਕਰੋ ਪਰ ਬਹੁਤ ਜ਼ਿਆਦਾ ਨਹੀਂ।
  • ਤੁਸੀਂ ਕਿੰਨੀ ਨੀਂਦ ਲੈਦੇ ਹੋ, ਇਸ ਦਾ ਸਿੱਧਾ ਸਬੰਧ ਤੁਹਾਡੀ ਸਿਹਤ ਨਾਲ ਹੈ। ਜੇਕਰ ਤੁਸੀਂ ਹਰ ਦਿਨ 8 ਘੰਟੇ ਨਹੀਂ ਸੌਂਦੇ ਤਾਂ ਤੁਹਾਡੀ ਪ੍ਰਜਨਣ ਸਮਰਥਾ ਦੇ ਬੁਰੇ ਦਿਨ ਸ਼ੁਰੂ ਹੋ ਜਾਂਦੇ ਹਨ।
  • ਇੱਕ ਅਧਿਐਨ ਮੁਤਾਬਕ ਜੋ ਹਰ ਦਿਨ 6 ਘੰਟੇ ਤੋਂ ਵੀ ਘੱਟ ਨੀਂਦ ਲੈਂਦੇ ਹਨ, ਉਨ੍ਹਾਂ ਦਾ ਪ੍ਰਜਨਣ ਸਮਰਥਾ 'ਚ 31 ਫੀਸਦ ਸੰਭਾਵਨਾ ਘੱਟ ਦੇਖਣ ਨੂੰ ਮਿਲੀ ਹੈ। ਚੰਗੀ ਨੀਂਦ ਤੁਹਾਡੀ ਸਿਹਤ ਨਾਲ ਪ੍ਰਜਨਣ ਸਮਰਥਾ ਨੂੰ ਵੀ ਸਹੀ ਰੱਖਣ ਲਈ ਕਾਫੀ ਜਰੂਰੀ ਹੈ।
  • ਗਰਮ ਪਾਣੀ ਨਾਲ ਨਹਾਉਣ ਤੋਂ ਪਰਹੇਜ਼ ਕਰੋ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਪਰਮ ਪ੍ਰੋਡਕਸ਼ਨ ਲਈ ਘੱਟ ਤਾਪਮਾਨ ਦਾ ਹੋਣਾ ਉਸ ਲਈ ਚੰਗਾ ਹੁੰਦਾ ਹੈ। ਗਰਮ ਪਾਣੀ ਨਾਲ ਨਹਾਉਣ ਵੇਲੇ ਤੁਹਾਡੇ ਅੰਡਕੋਸ਼ ਦੇ ਤਾਪਮਾਨ 'ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਇਸ ਦਾ ਸਪਰਮ ਕਾਊਂਟ 'ਤੇ ਸਿੱਧਾ ਅਸਰ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)