You’re viewing a text-only version of this website that uses less data. View the main version of the website including all images and videos.
ਪੱਛਮੀ ਮੀਡੀਆ 'ਚ ਸਭ ਤੋਂ ਵੱਧ ਵਿਵਾਦਤ ਬਣੀ ਇਸ ਤਸਵੀਰ 'ਚ ਗਲਤ ਕੀ ਹੈ?
ਰੀਜ਼ ਵਿਦਰਸਪੂਨ ਦੀ ਵੈਨਿਟੀ ਫੇਅਰ ਦੇ ਮੁੱਖ ਪੰਨੇ 'ਤੇ ਤਿੰਨ ਲੱਤਾਂ ਵਾਲੀ ਤਸਵੀਰ ਛਪੀ ਹੈ। ਇਸ ਮਗਰੋਂ ਅਦਾਕਾਰਾ ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਨੂੰ ਇਸੇ ਤਰਾਂ ਸਵੀਕਾਰ ਕਰ ਲੈਣ।
ਵਿਦਰਸਪੂਨ ਉਨ੍ਹਾਂ ਬਾਰਾਂ ਅਦਾਕਾਰਾਂ ਵਿੱਚੋਂ ਹਨ ਜਿਨ੍ਹਾਂ ਦੀਆਂ ਤਸਵੀਰਾਂ ਰਸਾਲੇ ਦੇ ਮੁੱਖ ਪੰਨੇ ਲਈ ਖਿੱਚੀਆਂ ਗਈਆਂ। ਇਹ ਤਸਵੀਰਾਂ ਫ਼ੋਟੋਗ੍ਰਾਫ਼ਰ ਐਨੀ ਲਿਬੋਵਿਟਜ਼ ਨੇ ਲਈਆਂ ਹਨ।
ਹਾਲੀਵੁੱਡ ਵਿੱਚ ਇਨਾਮਾਂ ਦੀ ਰੁੱਤ ਵਿੱਚ ਅਜਿਹਾ ਅੰਕ ਹਰ ਸਾਲ ਛਾਪਿਆ ਜਾਂਦਾ ਹੈ।
ਵੈਨਿਟੀ ਫੇਅਰ ਰਸਾਲੇ ਨੇ ਕਿਹਾ ਹੈ ਕਿ ਵਿਦਰਸਪੂਨ ਦੀ ਤੀਜੀ ਲੱਤ ਅਸਲ ਵਿੱਚ ਉਨ੍ਹਾਂ ਦੀ ਡਰੈਸ ਦਾ ਕੱਪੜਾ ਹੈ।
ਇਸ ਤਸਵੀਰ ਵਿੱਚ ਰੀਜ਼ ਵਿਦਰਸਪੂਨ ਨੂੰ ਹੀ ਵਾਧੂ ਅੰਗ ਨਹੀਂ ਮਿਲਿਆ।
ਇੱਕ ਹੋਰ ਤਸਵੀਰ ਵਿੱਚ ਓਪਰਾਹ ਦਾ ਤੀਜਾ ਹੱਥ ਦਿਖਾਈ ਦੇ ਰਿਹਾ ਸੀ। ਇਸ ਤਸਵੀਰ ਨੂੰ ਰਸਾਲੇ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਹੈ।
ਬਾਅਦ ਵਿੱਚ ਦੋਹਾਂ ਕਲਾਕਾਰਾਂ ਨੇ ਇਸ ਬਾਰੇ ਸ਼ੁਗਲ ਵੀ ਕੀਤਾ।
ਰੀਜ਼ ਵਿਦਰਸਪੂਨ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੈਂ ਸਮਝਦੀ ਹਾਂ ਕਿ ਹੁਣ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣੈ ਕਿ ਮੇਰੀਆਂ ਤਿੰਨ ਲੱਤਾਂ ਹਨ। ਮੈਨੂੰ ਉਮੀਦ ਹੈ ਕਿ ਸਾਰੇ ਮੈਨੂੰ ਮੇਰੇ ਇਸ ਰੂਪ ਵਿੱਚ ਅਪਨਾਉਣਗੇ।
ਓਪਰਾਹ ਨੇ ਲਿਖਿਆ ਕਿ ਮੈਂ ਤੁਹਾਡੀਆਂ ਤਿੰਨ ਲੱਤਾਂ ਸਵੀਕਾਰ ਕਰਦੀ ਹਾਂ ਕਿਉਂਕਿ ਤੁਸੀਂ ਮੇਰਾ ਤੀਜਾ ਹੱਥ ਸਵੀਕਾਰ ਕੀਤਾ ਹੈ।
ਵੈਨਿਟੀ ਫੇਅਰ ਨੇ ਵੀ ਇਸ ਦਾ ਮਜ਼ਾਕ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਓਪਰਾਹ ਦੋ ਹੱਥਾਂ ਨਾਲ ਚੀਜਾਂ ਉਛਾਲਦੇ ਕਿਵੇਂ ਲੱਗਣਗੇ।
ਜੇਮਸ ਫਰੈਂਕੋ ਦੀ ਤਸਵੀਰ ਉਨ੍ਹਾਂ ਉੱਪਰ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਚਲਦਿਆਂ ਮੁੱਖ ਪੰਨੇ ਤੋਂ ਹਟਾ ਦਿੱਤੀ ਗਈ ਸੀ। ਹਾਲਾਂਕਿ ਉਨ੍ਹਾਂ ਦੀ ਇੰਟਰਵਿਊ ਵੀ ਲਈ ਗਈ ਸੀ।
ਜੇਮਸ ਫਰੈਂਕੋ ਉੱਪਰ ਉਨ੍ਹਾਂ ਦੇ ਐਕਟਿੰਗ ਸਕੂਲ ਦੀਆਂ ਪੰਜ ਔਰਤਾਂ ਤੇ ਵਿਦਿਆਰਥੀਆਂ ਨੇ ਜਿਨਸੀ ਦੁਰ-ਵਿਵਹਾਰ ਦੇ ਇਲਜ਼ਾਮ ਲਾਏ ਸਨ।
ਇਸ ਗਲਤੀ ਮਗਰੋਂ ਦੁਬਾਰਾ ਤਸਵੀਰਾਂ ਲੈਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਸਾਰੀਆਂ ਹਸਤੀਆਂ ਦੀਆਂ ਤਸਵੀਰਾਂ ਅਲੱਗ-ਅਲੱਗ ਲਈਆਂ ਗਈਆਂ ਸਨ।