You’re viewing a text-only version of this website that uses less data. View the main version of the website including all images and videos.
ਲੰਡਨ :ਅਮੀਰਾਂ ਦੇ ਚੈਰਿਟੀ ਫੰਡ ਸਮਾਗਮ ਦਾ ਮਹਿਲਾ ਅੰਡਰ-ਕਵਰ ਰਿਪੋਟਰ ਨੇ ਭੰਨਿਆ ਭਾਂਡਾ!
ਫਾਈਨੈਂਸ਼ੀਅਲ ਟਾਇਮਜ਼ ਦੀ ਰਿਪੋਟਰ ਮੈਡਿਸਨ ਮੈਰੇਜ ਨੇ ਲੰਡਨ ਵਿਚ ਪ੍ਰੈਜ਼ੀਡੈਂਟ ਕਲੱਬ ਚੈਰਿਟੀ ਡਿਨਰ ਦੌਰਾਨ ਉਸ ਨਾਲ ਜਿਨਸੀ ਦੁਰ-ਵਿਵਹਾਰ ਕੀਤੇ ਜਾਣ ਦਾ ਦੋਸ਼ ਲਗਾਇਆ ਹੈ।
ਮੈਡਿਸਨ ਪ੍ਰੈਜੀਡੈਂਟ ਕਲੱਬ ਦੀ ਡਿਨਰ ਪਾਰਟੀ ਵਿੱਚ ਜਿਨਸੀ ਦੁਰ-ਵਿਵਹਾਰ ਹੋਣ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਇੱਕ ਅੰਡਰ-ਕਵਰ ਰਿਪੋਰਟਰ ਬਣ ਕੇ ਗਈ ਸੀ।
ਇਹ ਸਮਾਗਮ ਹਰ ਸਾਲ ਲੰਡਨ ਵਿਚ ਹੁੰਦਾ ਹੈ। ਇਸ ਸਮਾਗਮ ਵਿੱਚ ਸਿਆਸੀ ਅਤੇ ਕਾਰੋਬਾਰੀ ਜਗਤ ਦੀਆਂ ਮਹੱਤਵਪੂਰਣ ਸ਼ਖ਼ਸੀਅਤਾਂ ਸ਼ਿਰਕਤ ਕਰਦੀਆਂ ਹਨ। ਇਸ ਸਾਲ ਇਸ ਸਮਾਗਮ ਵਿੱਚ 360 ਵਿਅਕਤੀਆਂ ਨੇ ਹਿੱਸਾ ਲਿਆ ਸੀ।
ਇਸ ਸਮਾਗਮ ਦਾ ਉਦੇਸ਼ ਲੰਡਨ ਦੇ ਗਰੇਟ ਔਰਮੈਂਡ ਸਟਰੀਟ ਚਾਈਲਡ ਹਸਪਤਾਲ ਲਈ ਪੈਸਾ ਇਕੱਠਾ ਕਰਨਾ ਹੁੰਦਾ ਹੈ।
ਹਾਲਾਂਕਿ ਅੰਡਰਕਵਰ ਰਿਪੋਟਰ ਨੇ ਬੀਬੀਸੀ ਨਿਊਜ਼ ਨਿਉਜ਼ ਨੂੰ ਦੱਸਿਆ ਕਿ ਬੰਦਿਆਂ ਲਈ ਕਰਵਾਏ ਜਾਂਦੇ ਇਸ ਸਮਾਗਮ ਲਈ 130 ਤੀਵੀਆਂ ਨੂੰ ਮੇਜ਼ਬਾਨ ਦੇ ਤੌਰ ਉੱਤੇ ਬੁਲਾਇਆ ਗਿਆ ਸੀ।
ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉੱਥੇ ਮੌਜੂਦ ਬੰਦਿਆਂ ਤੋਂ ਕੋਈ ਸਮੱਸਿਆਵਾਂ ਹੋਵੇਗੀ।
ਗਲਤ ਤਰੀਕੇ ਨਾਲ ਛੂਹਿਆ
ਮੈਡਿਸਨ ਨੇ ਕਿਹਾ ਕਿ ਉਸ ਸਮੇਂ ਦੌਰਾਨ ਉਸਨੂੰ ਗਲਤ ਤਰੀਕੇ ਨਾਲ ਕਈ ਵਾਰ ਛੂਹਿਆ ਗਿਆ।ਉਸਨੇ ਬੀਬੀਸੀ ਨੂੰ ਦੱਸਿਆ, "ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਹੈ।"
ਉਸ ਨੇ ਕਿਹਾ, "ਮੇਰੀ ਸਕਰਟ ਦੇ ਹੇਠਾਂ, ਪਿੱਠ, ਕੁੱਲ੍ਹੇ, ਪੇਟ, ਹੱਥ ਅਤੇ ਕਮਰ ਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ ਗਿਆ।" ਸਮਾਗਮ ਦੇ ਆਯੋਜਕਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਬੀਬੀਸੀ ਨੂੰ ਦਿੱਤੀ ਇਕ ਇੰਟਰਵਿਊ ਵਿਚ ਮੈਡਿਸਨ ਨੇ ਘਟਨਾ ਨੂੰ ਵਿਸਥਾਰ ਵਿਚ ਦੱਸਿਆ ਕਿ ਉਸਨੂੰ ਅਤੇ ਹੋਰ ਔਰਤਾਂ ਨੂੰ ਬੀਤੇ ਵੀਰਵਾਰ ਨੂੰ ਇਕ ਲੰਡਨ ਦੇ ਲਗਜ਼ਰੀ ਹੋਟਲ ਵਿਚ ਹੋਈ ਮੀਟਿੰਗ ਦੌਰਾਨ ਪਰੇਸ਼ਾਨ ਕੀਤਾ ਗਿਆ ਸੀ।
ਜਾਂਚ ਕੀਤੀ ਜਾਵੇਗੀ
ਇਸ ਇਲਜ਼ਾਮ ਤੋਂ ਬਾਅਦ ਪ੍ਰੈਜ਼ੀਡੈਂਟ ਕਲੱਬ ਨੇ ਬੁੱਧਵਾਰ ਨੂੰ ਬੰਦ ਦਾ ਐਲਾਨ ਕੀਤਾ ਅਤੇ ਕਿਹਾ ਕਿ ਬਚੇ ਹੋਏ ਪੈਸਿਆਂ ਨੂੰ ਬੱਚਿਆਂ ਲਈ ਕੰਮ ਕਰ ਰਹੀਆਂ ਸੰਸਥਾਵਾਂ ਵਿੱਚ ਵੰਡ ਦਿੱਤਾ ਜਾਵੇਗਾ।
ਇੱਕ ਬਿਆਨ ਵਿੱਚ ਕਿਹਾ ਗਿਆ ਕਿ ਇਹ ਸੰਸਥਾ ਇਲਜ਼ਾਮਾਂ ਤੋਂ ਨਿਰਾਸ਼ ਹੈ ਅਤੇ ਅਜਿਹੇ ਵਰਤਾਓ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ, "ਇਲਜ਼ਾਮਾਂ ਦੀ ਪੂਰੀ ਅਤੇ ਜਲਦੀ ਜਾਂਚ ਕੀਤੀ ਜਾਵੇਗੀ।"
ਇਨ੍ਹਾਂ ਔਰਤਾਂ ਨੂੰ ਨਿਯੁਕਤ ਕਰਨ ਵਾਲੀ ਏਜੰਸੀ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਿਸੇ ਵੀ ਜਿਨਸੀ ਦੁਰ-ਵਿਵਹਾਰ ਦੇ ਇਲਜ਼ਾਮਾਂ ਦਾ ਨਹੀਂ ਪਤਾ। ਉਸ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦਾ ਸੁਭਾਅ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ।
ਪ੍ਰੈਜ਼ੀਡੈਂਟ ਕਲੱਬ ਦੇ ਪ੍ਰਧਾਨ ਅਤੇ ਸਿੱਖਿਆ ਵਿਭਾਗ ਦੇ ਇੱਕ ਮੈਂਬਰ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ੇ ਦੇ ਦਿੱਤੇ ਹਨ।
"ਔਰਤ ਤੋਂ ਪੁੱਛਿਆ- ਕੀ ਉਹ ਵੇਸਵਾ ਹੈ?"
ਸਿੱਖਿਆ ਮੰਤਰੀ ਏਨ ਮਿਲਟਨ ਨੇ ਕਿਹਾ, "ਡੇਵਿਡ ਮੇਲਰ ਨੇ ਸਿੱਖਿਆ ਵਿਭਾਗ ਦੇ ਗੈਰ-ਕਾਰਜਕਾਰੀ ਮੈਂਬਰ ਦਾ ਆਪਣਾ ਅਹੁਦਾ ਛੱਡ ਦਿੱਤਾ ਹੈ ਅਤੇ ਮੈਂ ਜਾਣਦਾ ਹਾਂ ਕਿ ਸਿੱਖਿਆ ਸਕੱਤਰ ਸਹੀ ਫ਼ੈਸਲੇ ਨੂੰ ਲੈ ਕੇ ਸਪੱਸ਼ਟ ਹਨ।"
ਇਸ ਸਮਾਗਮ ਦੌਰਾਨ ਇੱਕ ਟੇਬਲ ਪ੍ਰਾਯੋਜਤ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਇਸ਼ਤਿਹਾਰ ਏਜੰਸੀ ਡਬਲਿਯੂਪੀਪੀ ਨੇ ਐਲਾਨ ਕੀਤਾ ਕਿ ਇਲਜ਼ਾਮਾਂ ਤੋਂ ਬਾਅਦ ਉਹ ਆਪਣਾ ਸਮਰਥਨ ਵਾਪਸ ਲੈ ਰਹੀ ਹੈ।
ਹਾਲਾਂਕਿ ਇਸ ਦੇ ਕਾਰਜਕਾਰੀ ਨਿਰਦੇਸ਼ਕ ਮਾਰਟਿਨ ਸੋਰੇਲ ਨੇ ਬੀਬੀਸੀ ਨੂੰ ਦੱਸਿਆ ਕਿ ਸਮਾਗਮ ਦੇ ਮਹਿਮਾਨਾਂ ਨੇ ਮੈਰੇਜ ਵੱਲੋਂ ਦੱਸੀਆਂ ਹਰਕਤਾਂ ਨੂੰ ਇਸ ਸਮਾਗਮ ਦੌਰਾਨ ਨਹੀਂ ਵੇਖਿਆ।
ਮੈਰੇਜ ਨੇ ਕਿਹਾ, "ਉਨ੍ਹਾਂ ਨੇ ਮੈਨੂੰ ਗ਼ਲਤ ਤਰੀਕੇ ਨਾਲ ਕਈ ਵਾਰ ਫੜਿਆ ਅਤੇ ਮੈਂ ਅਜਿਹੇ ਕਈ ਅਤੇ ਲੋਕਾਂ ਨੂੰ ਜਾਣਦੀ ਹਾਂ, ਜਿਨ੍ਹਾਂ ਨਾਲ ਅਜਿਹਾ ਦੁਰ-ਵਿਵਹਾਰ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ, "ਤੁਸੀਂ ਕਿਸੇ ਵਿਅਕਤੀ ਨਾਲ ਗੱਲ ਕਰਦੇ ਹੋ ਅਤੇ ਉਹ ਅਚਾਨਕ ਹੀ ਤੁਹਾਡਾ ਹੱਥ ਫੜ ਲੈਂਦਾ ਹੈ। ਇਸ ਔਰਤ ਪੱਤਰਕਾਰ ਨੂੰ ਇਸ ਤਰ੍ਹਾਂ ਦੇ ਦੁਰ-ਵਿਵਹਾਰ ਦੀਆਂ ਕਹਾਣੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਂਚ ਕਰਨ ਦਾ ਫ਼ੈਸਲਾ ਕੀਤਾ।
ਮੈਰੇਜ ਨੇ ਕਿਹਾ, "ਮੈਨੂੰ ਦੱਸਿਆ ਗਿਆ ਸੀ ਕਿ ਉੱਥੇ ਮਰਦ ਖਿਝ ਸਕਦੇ ਹਨ। ਮੈਂ ਜਾਣਦੀ ਸੀ ਕਿ ਉਸ ਰਾਤ ਕੁਝ ਹੋਵੇਗਾ, ਪਰ 100 ਫ਼ੀਸਦੀ ਯਕੀਨ ਨਹੀਂ ਸੀ।"
ਉਨ੍ਹਾਂ ਕਿਹਾ, "ਇੱਕ ਔਰਤ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਉਹ ਵੇਸਵਾ ਹੈ।"
ਹਾਜ਼ਰ ਲੋਕਾਂ ਨੇ ਇਲਜ਼ਾਮਾਂ ਦੀ ਪੁਸਟੀ ਨਹੀਂ ਕੀਤੀ
ਮੈਰੇਜ ਮੁਤਾਬਕ ਇਸ ਪ੍ਰੋਗਰਾਮ ਵਿੱਚ ਕੰਮ ਕਰਨ ਵਾਲੀਆਂ 130 ਔਰਤਾਂ ਵੱਲੋਂ ਸੈਕਸੀ ਪਹਿਰਾਵੇ ਦੇ ਨਾਲ ਹੀ ਕਾਲੀ ਹੀਲਸ ਅਤੇ ਅੰਡਰ-ਵਿਅਰ ਇੱਕੋ ਰੰਗ ਦੇ ਪਹਿਨਣ ਨੂੰ ਕਿਹਾ ਗਿਆ ਸੀ।
ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਸ਼ਰਾਬ ਪੀਣ ਦੀ ਵੀ ਖੁੱਲ ਸੀ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੂੰ ਘਰ ਵਾਪਸ ਜਾਣ ਲਈ 175 ਪੌਂਡ (ਕਰੀਬ 15,907 ਰੁਪਏ) ਟੈਕਸੀ ਦਾ ਕਿਰਾਏ ਦੇ ਤੌਰ 'ਤੇ ਦਿੱਤੇ ਗਏ।
ਡਬਲਿਯੂਪੀਪੀ ਗਰੁੱਪ ਦੇ ਕਾਰਜਕਾਰੀ ਨਿਰਦੇਸ਼ਕ ਨੇ ਕਿਹਾ ਕਿ ਕੰਪਨੀਆਂ ਦੇ ਪ੍ਰਾਯੋਜਤ ਟੇਬਲ 'ਤੇ ਬੈਠੇ ਲੋਕਾਂ ਨੇ ਮੈਰੇਜ ਦੇ ਇਨ੍ਹਾਂ ਇਲਜ਼ਾਮਾਂ ਵਰਗਾ ਹੁੰਦੇ ਹੋਏ ਨਹੀਂ ਵੇਖਿਆ।
ਇਸ ਸਾਲ ਪ੍ਰਬੰਧ ਵਿੱਚ ਸ਼ਾਮਿਲ ਨਹੀਂ ਹੋਏ ਮਾਰਟਿਨ ਸੋਰੇਲ ਨੇ ਕਿਹਾ ਕਿ ਮੈਂ ਪਹਿਲਾਂ ਕਦੇ ਅਜਿਹਾ ਹੁੰਦੇ ਨਹੀਂ ਵੇਖਿਆ।
ਉਨ੍ਹਾਂ ਕਿਹਾ, "ਅਸੀਂ ਆਪਣੇ ਟੇਬਲ 'ਤੇ ਆਏ ਲੋਕਾਂ ਤੋਂ ਪੁੱਛਿਆ ਸੀ ਪਰ ਕਿਸੇ ਨੇ ਵੀ ਅਜਿਹਾ ਹੁੰਦੇ ਨਹੀਂ ਵੇਖਿਆ। ਪਰ ਹੁਣ ਅਸੀਂ ਇੱਕ ਬਿਆਨ ਜਾਰੀ ਕਰ ਕੇ ਇਹ ਸਾਫ਼ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਇਸ ਚੈਰਿਟੀ ਦੀ ਮਦਦ ਨਹੀਂ ਕਰਨਗੇ। ਹਾਲਾਂਕਿ ਇਹ ਬਹੁਤ ਅਫ਼ਸੋਸਜਨਕ ਹੈ ਕਿਉਂਕਿ ਇਹ ਸੰਸਥਾ ਬੱਚਿਆਂ ਦੀਆਂ ਕਈ ਸੰਸਥਾਵਾਂ ਦੀ ਮਦਦ ਕਰਦੀ ਹੈ।"
ਮਨੋਰੰਜਨ ਲਈ ਔਰਤਾਂ ਨੂੰ ਰੱਖਣਾ ਨਾ-ਮਨਜ਼ੂਰ
ਬ੍ਰਿਟਿਸ਼ ਸਰਕਾਰ ਵੱਲੋਂ ਆਏ ਬਿਆਨ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਟੈਰਿਜ਼ਾ ਮਏ ਨੂੰ ਇਸ ਪ੍ਰੋਗਰਾਮ ਦੌਰਾਨ ਹੋਈ ਇਸ ਹਰਕਤ ਨਾਲ ਧੱਕਾ ਲੱਗਾ ਹੈ। ਹਾਲਾਂਕਿ ਬੁਲਾਰੇ ਨੇ ਕਿਹਾ ਕਿ ਇਸ ਪ੍ਰਬੰਧ ਵਿੱਚ ਉਨ੍ਹਾਂ ਨੂੰ ਵੀ ਨਹੀਂ ਬੁਲਾਇਆ ਗਿਆ।
ਔਰਤ ਅਤੇ ਸਮਾਨਤਾ ਕਮੇਟੀ ਦੇ ਪ੍ਰਧਾਨ ਮਾਰਿਆ ਮਿਲਰ ਨੇ ਬੀਬੀਸੀ ਨੂੰ ਕਿਹਾ ਕਿ ਇਹ ਮਾਮਲਾ ਚਿੰਤਾ ਦਾ ਕਾਰਨ ਹੈ ਪਰ ਨਾਲ ਹੀ ਸਵਾਲ ਕੀਤਾ ਕਿ ਕੀ ਇਸ ਮਾਮਲੇ ਨਾਲ ਜੁੜੇ ਕਾਨੂੰਨ ਇੰਨੇ ਸਖ਼ਤ ਹਨ।
ਲੇਬਰ ਪਾਰਟੀ ਦੀ ਔਰਤ ਐੱਮਪੀ ਜੇਸ ਫਿਲਿਪਸ ਨੇ ਬੀਬੀਸੀ ਨੂੰ ਕਿਹਾ, "ਅਮੀਰ ਮਰਦਾਂ ਦੇ ਇੱਕ ਸਮੂਹ ਦੇ ਮਨੋਰੰਜਨ ਲਈ ਔਰਤਾਂ ਨੂੰ ਕੰਮ ਉੱਤੇ ਰੱਖਿਆ ਜਾਣਾ ਪੂਰੀ ਤਰ੍ਹਾਂ ਨਾਲ ਨਾ-ਮਨਜ਼ੂਰ ਹੈ।"