ਕਾਤਰਾਂ ਨਾਲ ਬਣੀ ਬਿਕਨੀ ਹੋਈ ਦੁਨੀਆਂ ਭਰ 'ਚ ਮਸ਼ਹੂਰ

ਕਾਤਾਲੀਨਾ ਅਲਵਾਰੇਜ਼ ਆਪਣੇ ਪਾਪਾ ਦੀ ਕੱਪੜਾ ਫੈਕਟਰੀ ਵਿੱਚ ਅਕਸਰ ਜਾਇਆ ਕਰਦੀ ਸੀ।

ਅਜਿਹੇ ਇੱਕ ਦਿਨ ਕਾਤਾਲੀਨਾ ਦੀ ਨਜ਼ਰ ਫੈਕਟਰੀ ਦੇ ਇੱਕ ਕੋਨੇ ਵਿੱਚ ਪਏ ਰੰਗੀਨ ਅਤੇ ਚਮਕੀਲੇ ਕੱਪੜਿਆਂ ਦੀ ਕਾਤਰਾਂ 'ਤੇ ਪਈ।

ਕਾਤਰਾਂ ਦੀ ਢੇਰ ਤੋਂ ਕਾਤਾਲੀਨਾ ਨੂੰ ਅਜਿਹਾ ਵਿਚਾਰ ਆਇਆ ਜਿਸਨੇ ਕੋਲੰਬੀਆ ਦੇ ਰਸਤੇ ਪੂਰੀ ਦੁਨੀਆਂ ਵਿੱਚ ਕਾਤਾਲੀਨਾ ਨੂੰ ਪਛਾਣ ਅਤੇ ਸ਼ੌਹਰਤ ਦਿਵਾਈ।

ਇਸ ਪਲ਼ ਦੇ ਬਾਰੇ ਕਾਤਾਲੀਨਾ ਯਾਦ ਕਰਦੇ ਹੋਏ ਦੱਸਦੀ ਹੈ, "ਇਹ ਮੇਰੇ ਲਈ ਸ਼ਾਨਦਾਰ ਪਲ਼ ਸੀ। ਮੰਨੋ ਜਿਵੇਂ ਖਜ਼ਾਨਾ ਮਿਲ ਗਿਆ ਹੋਵੇ।''

ਕਾਤਰਾਂ ਨੂੰ ਬਿਕਨੀ 'ਚ ਬਦਲਿਆ

ਮੈਨੂੰ ਯਕੀਨ ਸੀ ਕਿ ਮੈਂ ਇਨ੍ਹਾਂ ਕਾਤਰਾਂ ਨਾਲ ਕੁਝ ਵੀ ਕਰ ਸਕਦੀ ਹਾਂ।

ਕਾਤਾਲੀਨਾ ਨੇ ਡਿਜ਼ਾਇਨਿੰਗ ਦੀ ਪੜ੍ਹਾਈ ਕਰ ਰਹੀ ਆਪਣੀ ਦੋਸਤ ਨੂੰ ਇਹ ਆਈਡੀਆ ਦੱਸਿਆ ਅਤੇ ਦਾਦੀ ਦੇ ਘਰ ਸਿਲਾਈ ਮਸ਼ੀਨ ਲੈ ਕੇ ਬਹਿ ਗਈ।

ਸਿਲਾਈ ਮਸ਼ੀਨ ਦੇ ਜ਼ਰੀਏ ਕਾਤਰਾਂ ਨੂੰ ਕਾਤਾਲੀਨਾ ਨੇ ਬਿਕਨੀ ਵਿੱਚ ਬਦਲ ਦਿੱਤਾ।

ਇਹ ਗੱਲ 2003 ਦੀ ਸੀ। ਅੱਜ ਕਾਤਾਲੀਨਾ ਦੀ ਕੰਪਨੀ ਅਗੂਆ ਬੇਡਿੰਟਾ 60 ਮੁਲਕਾਂ ਵਿੱਚ ਬਿਕਨੀ ਸਪਲਾਈ ਕਰਦੀ ਹੈ ਅਤੇ ਇਸ ਦੀ ਸਾਲਾਨਾ ਕਮਾਈ 7.5 ਮਿਲੀਅਨ ਡਾਲਰ ਹੈ।

ਕਾਤਾਲੀਨਾ ਦੀ ਕੰਪਨੀ ਦਾ ਇੱਕ ਡਿਜ਼ਾਈਨ 2007 ਵਿੱਚ ਸਪੋਰਟਸ ਇਲਸਟ੍ਰੇਟਿਡ ਮੈਗਜ਼ੀਨ 'ਤੇ ਵੀ ਨਜ਼ਰ ਆਇਆ। ਇਸ ਦੀ ਅਹਿਮੀਅਤ ਫਿਲਮਾਂ ਵਿੱਚ ਆਸਕਰ ਮਿਲਣ ਵਰਗੀ ਹੈ।

ਇਸ ਵਕਤ ਕੰਪਨੀ ਸਾਲ ਵਿੱਚ ਡੇਢ ਲੱਖ ਬਿਕਨੀ ਵੇਚਦੀ ਹੈ। ਬੀਚ ਦੇ ਲਈ ਕੰਪਨੀ ਨੇ 50 ਹਜ਼ਾਰ ਪੋਸ਼ਾਕਾਂ ਵੀ ਤਿਆਰ ਕੀਤੀਆਂ ਹਨ।

ਕਈ ਲੋਕਾਂ ਲਈ ਰੁਜ਼ਗਾਰ

ਇਹ ਕੰਪਨੀ ਰਿਵਾਜ਼ ਤੋਂ ਵੱਖ ਹੋ ਕੇ ਬਿਕਨੀ ਬਣਾਉਂਦੀ ਹੈ। ਇਨ੍ਹਾਂ ਵਿੱਚ ਪੰਛੀਆਂ ਤੇ ਚਮਕੀਲੇ ਰੰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਮੇਡਲਿਨ ਵਿੱਚ ਕੰਪਨੀ ਦਾ ਮੁੱਖ ਦਫ਼ਤਰ ਹੈ ਅਤੇ 120 ਲੋਕ ਇੱਥੇ ਕੰਮ ਕਰਦੇ ਹਨ।

ਬਿਕਨੀ ਨੂੰ ਫਿਨੀਸ਼ਿੰਗ ਦੇ ਲਈ ਪੇਂਡੂ ਇਲਾਕਿਆਂ ਵਿੱਚ ਰਹਿਣ ਵਾਲੇ ਦਰਜ਼ੀਆਂ ਲਈ ਇੱਕ ਗਰੁੱਪ ਨੂੰ ਭੇਜਿਆ ਜਾਂਦਾ ਹੈ।

ਕੰਪਨੀ ਦਾ ਦਾਅਵਾ ਹੈ ਕਿ ਬਿਕਨੀਆਂ ਬਣਾਉਣ ਦੇ ਲਈ ਕੁਲ 900 ਲੋਕ ਸਿੱਧੇ ਤੇ ਅਸਿੱਧੇ ਤੌਰ ਕੇ ਕੰਮ ਕਰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)