ਉੱਤਰੀ ਕੋਰੀਆ ਬਾਰੇ ਕੀ ਸੋਚਦੇ ਹਨ ਉੱਥੇ ਦੇ ਨੌਜਵਾਨ?

ਡਾਨਬੀ ਕਿਮ
ਤਸਵੀਰ ਕੈਪਸ਼ਨ, ਡਾਨਬੀ ਕਿਮ ਕੱਪੜੇ ਦੇ ਕਾਰੋਬਾਰ ਵਿੱਚ ਹੈ। ਉਸ ਨੂੰ ਦੱਖਣੀ ਕੋਰੀਆ ਤੋਂ ਕਾਫ਼ੀ ਪ੍ਰੇਰਣਾ ਮਿਲੀ, ਫੋਟੋ: ਲਿੰਕ

ਇਹ ਉੱਤਰੀ ਕੋਰੀਆ ਬਾਰੇ ਕੋਈ ਸਧਾਰਨ ਕਹਾਣੀ ਨਹੀਂ ਹੈ।

ਇਸ ਵਿੱਚ ਬਦਲਾਅ ਦੀ ਗੱਲ ਹੈ, ਉਨ੍ਹਾਂ ਨੌਜਵਾਨਾਂ ਦਾ ਜ਼ਿਕਰ ਹੈ ਜੋ ਹਿੰਸਾ ਅਤੇ ਤਸ਼ੱਦਦ ਝੱਲਣ ਦੇ ਬਾਵਜੂਦ ਪੁਰਾਣੀ ਲਕੀਰ ਛੱਡ ਨਵੀਂਆਂ ਕਹਾਣੀਆਂ ਲਿੱਖ ਰਹੇ ਹਨ।

ਇਹ ਉਹ ਪੀੜ੍ਹੀ ਹੈ ਜਿਸ ਨੂੰ ਪਤਾ ਹੈ ਕਿ ਬਾਹਰੀ ਦੁਨੀਆਂ ਵਿੱਚ ਕੀ ਹੋ ਰਿਹਾ ਹੈ। ਇਹ ਉੱਤਰੀ ਕੋਰੀਆਈ ਸਮਾਜ ਦਾ ਉਹ ਹਿੱਸਾ ਹੈ ਜੋ ਆਜ਼ਾਦੀ ਪਸੰਦ ਹੈ।

ਬਾਹਰੀ ਦੁਨੀਆਂ ਲਈ ਇਸ ਬੰਦ ਮੁਲਕ ਵਿੱਚ ਕੀ ਚੱਲ ਰਿਹਾ ਹੈ, ਇਸ ਦੇ ਬਾਰੇ ਜਾਣਨਾ ਬਹੁਤ ਮੁਸ਼ਕਿਲ ਹੈ।

ਉੱਤਰੀ ਕੋਰੀਆ ਬਾਰੇ ਹਾਲ ਹੀ ਵਿੱਚ ਇੱਕ ਨਵੀਂ ਡਾਕੂਮੈਂਟਰੀ ਨੇ ਜਾਣਕਾਰੀ ਨੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ।

ਇਹ ਡਾਕੂਮੈਂਟਰੀ 'ਫ਼੍ਰੀਡਮ ਆਫ਼ ਨੌਰਥ ਕੋਰੀਆ' ਨਾਂ ਦੀ ਇੱਕ ਜਥੇਬੰਦੀ ਨੇ ਬਣਾਈ ਹੈ।

ਇਹ ਅਮਰੀਕੀ ਜਥੇਬੰਦੀ ਉੱਤਰੀ ਕੋਰੀਆਈ ਸ਼ਰਨਾਰਥੀਆਂ ਦੀ ਮਦਦ ਕਰਦਾ ਹੈ।

ਉੱਤਰ ਕੋਰੀਆ
ਤਸਵੀਰ ਕੈਪਸ਼ਨ, ਉੱਤਰ ਕੋਰੀਆ ਦੇ ਜਾਨਲੇਵਾ ਅਕਾਲ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ ਸੀ, ਫੋਟੋ: ਲਿੰਕ

ਇਸ 'ਲਿੰਕ' ਪ੍ਰੋਜੈਕਟ 'ਚ ਉੱਤਰ ਕੋਰੀਆ ਛੱਡਣ 'ਚ ਕਾਮਯਾਬ ਹੋਏ ਲੋਕਾਂ ਨਾਲ ਗੱਲ ਕਰ ਉਸ ਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇਹ ਪੀੜ੍ਹੀ 90 ਦੇ ਦਹਾਕੇ ਚ ਜਵਾਨ ਹੋਈ ਸੀ। ਉਨ੍ਹਾਂ ਖੁਦ ਨੂੰ ਬਚਾਉਣ ਤੇ ਆਪਣੀ ਪਛਾਣ ਗੜ੍ਹਣ ਲਈ ਨਵੇਂ ਪ੍ਰਯੋਗ ਕੀਤੇ।

ਕਾਰੋਬਾਰ ਦਾ ਸਹਾਰਾ ਲਿਆ ਅਤੇ ਇੱਕ ਕਮਊਨਿਸਟ ਦੇਸ਼ ਚ ਨਵੇਂ ਬਾਜ਼ਾਰਾਂ ਚ ਦਸਤਕ ਦਿੱਤੀ।

ਚੀਨ ਦਾ ਰਸਤਾ

ਡਾਕੂਮੈਂਟਰੀ 'ਲਿੰਕ' ਬਣਾਉਣ ਵਾਲੇ ਕਹਿੰਦੇ ਹਨ, ''ਇਹ ਉੱਤਰ ਕੋਰੀਆਈ ਪੀੜ੍ਹੀ ਜੰਗਮਾਦੰਗ ਜੈਨਰੇਸ਼ਨ ਦੇ ਨਾਂ ਤੋਂ ਜਾਣੀ ਜਾਂਦੀ ਹੈ। ਇਸ ਪੀੜ੍ਹੀ ਦੀ ਸ਼ੁਰੂਆਤ ਉੱਤਰ ਕੋਰੀਆ ਦੇ ਬੁਰੇ ਸਮੇਂ ਵਿੱਚ ਹੋਈ ਸੀ। ਅਤੇ ਹੁਣ ਉਹ ਅਜਿਹੀ ਤਾਕਤ ਦੇ ਤੌਰ ਤੇ ਉਭਰ ਰਹੀ ਹੈ ਜੋ ਸ਼ਾਇਦ ਹੀ ਕਦੇ ਉੱਤਰੀ ਕੋਰੀਆ ਨੇ ਵੇਖੀ ਹੋਏ।''

'ਲਿੰਕ' ਦੇ ਨਿਰਦੇਸ਼ਕ ਸੋਕੀਲ ਪਾਰਕ ਨੇ ਬੀਬੀਸੀ ਨੂੰ ਦੱਸਿਆ, ''ਉੱਤਰੀ ਕੋਰੀਆ ਦੇ ਬਦਲਾਅ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁਕੀ ਹੈ।''

ਸਾਲ 2008 ਤੋਂ 2013 ਵਿਚਾਲੇ ਉੱਤਰੀ ਕੋਰੀਆ ਤੋਂ ਬਾਹਰ ਜਾਣ ਵਾਲੇ ਲੋਕਾਂ ਨਾਲ ਇਸ ਡਾਕਿਊਮੈਂਟ੍ਰੀ ਲਈ ਗੱਲਬਾਤ ਕੀਤੀ ਗਈ ਹੈ। ਇਹ ਲੋਕ ਵੱਖ ਵੱਖ ਰਸਤਿਆਂ ਤੋਂ ਮੁਲਕ ਛੱਡਣ ਚ ਕਾਮਯਾਬ ਹੋਏ ਸਨ।

ਜੂ ਯਾਂਗ
ਤਸਵੀਰ ਕੈਪਸ਼ਨ, ਜੂ ਯਾਂਗ ਨੇ ਸਾਲ 2010 'ਚ ਉੱਤਰ ਕੋਰੀਆ ਛੱਡਿਆ ਸੀ, ਫੋਟੋ: ਲਿੰਕ

ਸੋਕੀਲ ਪਾਰਕ ਕਹਿੰਦੇ ਹਨ, ''ਉੱਤਰੀ ਕੋਰੀਆਈ ਅਕਸਰ ਚੀਨ ਦੇ ਰਸਤੇ ਮੁਲਕ ਛੱਡਦੇ ਹਨ। ਚੀਨ 'ਚ ਇਸ ਗੱਲ ਦਾ ਖਤਰਾ ਰਹਿੰਦਾ ਹੈ ਕਿ ਫੜੇ ਜਾਣ ਤੇ ਵਾਪਸ ਉੱਤਰੀ ਕੋਰੀਆ ਭੇਜਿਆ ਜਾ ਸਕਦਾ ਹੈ। ਪਰ ਜੇ ਉਹ ਚੀਨ ਦੇ ਉੱਤਰੀ ਇਲਾਕੇ ਤੋਂ ਦੱਖਣੀ ਇਲਾਕੇ ਵੱਲ ਵਧਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਹ ਦੱਖਣਪੂਰਵੀ ਏਸ਼ੀਆ ਚਲੇ ਜਾਂਦੇ ਹਨ। ਇੱਥੋਂ ਉਨ੍ਹਾਂ ਨੂੰ ਦੱਖਣੀ ਕੋਰੀਆਂ ਜਾਂ ਫਿਰ ਅਮਰੀਕਾ ਜਾਣ ਦਾ ਰਾਹ ਮਿਲ ਜਾਂਦਾ ਹੈ।''

ਅੰਕੜੇ ਕੀ ਕਹਿੰਦੇ ਹਨ?

  • ਸਾਲ 2017 ਤੱਕ ਉੱਤਰੀ ਕੋਰੀਆ ਦੇ 31,339 ਲੋਕਾਂ ਨੇ ਮੁਲਕ ਛੱਡ ਕੇ ਦੱਖਣੀ ਕੋਰੀਆ ਵਿੱਚ ਪਨਾਹ ਲਈ।
  • ਇਕੱਲੇ ਸਾਲ 2017 ਵਿੱਚ 1,127 ਲੋਕਾਂ ਨੇ ਉੱਤਰੀ ਕੋਰੀਆ ਤੋਂ ਦੱਖਣੀ ਕੋਰੀਆ ਵਿੱਚ ਪਨਾਹ ਲਈ
  • ਪਿਛਲੇ ਸਾਲ ਤੋਂ ਇਹ ਗਿਣਤੀ 21 ਫੀਸਦ ਕੋਂ ਘੱਟ ਸੀ।
  • ਪਿਛਲੇ ਸਾਲ ਪਨਾਹ ਲੈਣ ਵਾਲਿਆਂ ਵਿੱਚ 83 ਫੀਸਦ ਔਰਤਾਂ ਸਨ।
Shimom Huh.
ਤਸਵੀਰ ਕੈਪਸ਼ਨ, ਸ਼ਿਮੋਨ ਹੂਦ ਯਾਦ ਕਰਦੇ ਹਨ ਕਿ ਅਸੀਂ ਵਿਦੇਸ਼ੀ ਮੀਡੀਆ ਨੂੰ ਦੇਖਣ ਲਈ ਕਿਸੇ ਦੇ ਘਰ ਵਿੱਚ ਇਕੱਠੇ ਹੋਣ ਲੱਗੇ ਸੀ, ਫੋਟੋ: ਲਿੰਕ

ਕਿਮ ਜੋਂਗ-ਉਨ ਦੇ ਸੱਤਾ ਵਿੱਚ ਆਉਣ ਮਗਰੋਂ ਉੱਤਰੀ ਕੋਰੀਆ ਛੱਡਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ।

ਇਸ ਦੀ ਵਜ੍ਹਾ ਹੈ ਸਰਹੱਦ 'ਤੇ ਸਖ਼ਤ ਇੰਤਜ਼ਾਮਾਂ ਦਾ ਹੋਣਾ।

ਗਰੀਬ ਸਰਕਾਰ

ਉੱਤਰੀ ਕੋਰੀਆ ਛੱਡਣ ਵਾਲਿਆਂ ਦੀਆਂ ਕਹਾਣੀਆਂ ਉੱਥੇ ਦੇ ਹਾਲਾਤਾਂ ਬਾਰੇ ਬਹੁਤ ਕੁਝ ਬਿਆਨ ਕਰਦੀਆਂ ਹਨ।

ਡਾਕੂਮੈਂਟਰੀ ਵਿੱਚ ਜੂ ਯਾਂਗ ਕਹਿੰਦੀ ਹੈ, " ਸਾਨੂੰ ਅਹਿਸਾਸ ਹੋਇਆ ਕਿ ਜੇਕਰ ਅਸੀਂ ਕੁਝ ਨਹੀਂ ਕਰਾਂਗੇ ਤਾਂ ਭੁੱਖੇ ਮਰ ਜਾਵਾਂਗੇ। ਇਸ ਲਈ ਅਸੀਂ ਵਪਾਰ ਕਰਨਾ ਸ਼ੁਰੂ ਕੀਤਾ।

ਕੇਵਲ ਛੇ ਸਾਲਾਂ ਵਿੱਚ ਇਸ ਕੁੜੀ ਨੂੰ ਇਹ ਦਿਖਣ ਲੱਗਾ ਕਿ ਬਹੁਤੇ ਲੋਕ ਭੁੱਖ ਅਤੇ ਠੰਢ ਨਾਲ ਮਰ ਰਹੇ ਹਨ। ਸਰਕਾਰ ਜੋ ਰਾਸ਼ਨ ਦਿੰਦੀ ਹੈ ਉਹ ਖ਼ਤਮ ਹੋ ਜਾਂਦਾ ਹੈ।

ਜੂ ਯਾਂਗ ਕਹਿੰਦੀ ਹੈ, " ਮੈਂ ਕੇਵਲ 14 ਸਾਲ ਦੀ ਉਮਰ ਵਿੱਚ ਵਪਾਰ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ।"

ਜੂ ਯਾਂਗ ਨੇ ਸੋਯਾਬੀਨ ਦੇ ਬੀਜ ਦੇ ਇੱਕ ਕਾਰਖਾਨੇ ਵਿੱਚੋਂ ਬਚਿਆ ਹੋਇਆ ਮਾਲ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉੱਥੋਂ ਹੀ ਕੰਮ ਸ਼ੁਰੂ ਹੋਇਆ।

ਉੱਤਰੀ ਕੋਰੀਆ
ਤਸਵੀਰ ਕੈਪਸ਼ਨ, ਇਹ ਡਾਕੂਮੈਂਟਰੀ 2014 ਤੋਂ 2015 ਦੇ ਵਿਚਾਲੇ ਸ਼ੂਟ ਕੀਤੀ ਗਈ ਸੀ, ਫੋਟੋ: ਲਿੰਕ

ਗੇਉਮਜੁ ਨੇ ਸਾਲ 2008 ਵਿੱਚ ਉੱਤਰੀ ਕੋਰੀਆ ਛੱਡਿਆ ਸੀ।

ਉਹ ਦੱਸਦੇ ਹਨ , "ਸਾਡੀ ਸਰਕਾਰ ਗਰੀਬ ਹੋ ਗਈ ਸੀ। ਅਸੀਂ ਉਮੀਦਾਂ ਛੱਡ ਦਿੱਤੀਆਂ ਸਨ। ਸਾਨੂੰ ਆਪਣੇ ਭਵਿੱਖ ਲਈ ਖੁਦ ਹੀ ਕੁਝ ਕਰਨਾ ਪਵੇਗਾ।"

ਉੱਤਰੀ ਕੋਰੀਆ ਵਿੱਚ ਵਿਦੇਸ਼ੀ ਫ਼ਿਲਮਾਂ

ਗੇਉਮਜੁ ਦੀ ਮਾਂ ਮੁਤਾਬਕ ਉਨ੍ਹਾਂ ਪੀੜ੍ਹੀ ਸਮਾਜਿਕ ਬੰਧਨਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਦੀ।

ਜ਼ਿੰਦਾ ਰਹਿਣਾ ਪਹਿਲੀ ਜ਼ਰੂਰਤ ਹੈ, ਉਹ ਬਹਾਦਰੀ ਤੇ ਹਿੰਮਤ ਨਾਲ ਵੱਡੇ ਹੋਏ ਹਨ।

ਜਗਮਾਦਂਗ ਪੀੜ੍ਹੀ ਲਈ ਹਰ ਕਾਰੋਬਾਰ ਖਾਣ-ਪੀਣ ਦੀਆਂ ਚੀਜ਼ਾਂ ਨਾਲ ਹੀ ਜੁੜਿਆ ਨਹੀਂ ਹੋਇਆ।

ਉੱਤਰੀ ਕੋਰੀਆ
ਤਸਵੀਰ ਕੈਪਸ਼ਨ, ਡਾਕੂਮੈਂਟਰੀ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਛੱਡਣ ਵਾਲੇ ਲੋਕ ਮਿਜ਼ਾਈਲਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ।

30 ਸਾਲ ਦੇ ਸ਼ਿਮੋਨ ਦੱਸਦੇ ਹਨ ਕਿ ਸਾਲ 2007 ਤੱਕ ਉੱਤਰੀ ਕੋਰੀਆ ਵਿੱਚ ਵਿਦੇਸ਼ੀ ਫ਼ਿਲਮਾਂ ਡੀਵੀਡੀ 'ਤੇ ਰਿਲੀਜ਼ ਹੁੰਦੀਆਂ ਸਨ।

ਇਸ ਮਗਰੋਂ ਯੂਐੱਸਬੀ ਡਰਾਈਵ ਦੀ ਸ਼ੁਰੂਆਤ ਹੋਈ। ਸੀਡੀ ਲਿਆਉਣਾ ਤੇ ਲਿਜਾਣਾ ਮੁਸ਼ਕਲ ਸੀ।

ਸਮਾਜਵਾਦੀ ਨਿਯਮ

ਡਾਨਬੀ ਕਿਮ ਮੁਤਾਬਕ , "ਉੱਤਰੀ ਕੋਰੀਆ ਤੋਂ ਬਾਹਰ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ। ਉਹ ਇਹ ਹੈ ਕਿ ਬਾਹਰੀ ਦੁਨੀਆਂ ਵਿੱਚ ਔਰਤ ਦੀ ਇੱਜ਼ਤ ਜ਼ਿਆਦਾ ਹੈ। ਉੱਤਰੀ ਕੋਰੀਆ ਵਿੱਚ ਔਰਤਾਂ ਮੋਟਰ ਸਾਈਕਲ ਦੀ ਪਿਛਲੀ ਸੀਟ 'ਤੇ ਵੀ ਨਹੀਂ ਬੈਠ ਸਕਦੀਆਂ।"

ਜੂ ਯਾਂਗ ਕਹਿੰਦੀ ਹੈ, "ਜੇਕਰ ਕੋਈ ਉੱਤਰੀ ਕੋਰੀਆ ਵਿੱਚ ਸਮਾਜਵਾਦੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ ਭ੍ਰਿਸ਼ਟ ਸਮਝਿਆ ਜਾਂਦਾ ਹੈ। ਤਾਨਾਸ਼ਾਹ ਸਰਕਾਰ ਲੋਕਾਂ ਨੂੰ ਸਬਕ ਸਿਖਾਉਣ ਲਈ ਸ਼ਰੇਆਮ ਮੌਤ ਦੀ ਸਜ਼ਾ ਦਿੰਦੀ ਹੈ। ਮੈਨੂੰ ਅੱਜ ਵੀ ਗੋਲੀਬਾਰੀ ਦੀਆਂ ਆਵਾਜ਼ਾ ਯਾਦ ਹਨ।"

ਡਾਕੂਮੈਂਟਰੀ ਵਿੱਚ ਦਿਖਣ ਵਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਵੇਲੇ ਉੱਤਰੀ ਕੋਰੀਆ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।

ਡਾਨਬੀ ਕਿਮ ਉਨ੍ਹਾਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਆਪਣੇ ਵੱਡੇ ਭਰਾ ਦੀ ਉਸ ਦੇ ਭਰਾ ਨਾਲ ਚੀਨ ਵਿੱਚ ਮੁਲਾਕਾਤ ਦਾ ਇੰਤਾਜ਼ਾਮ ਕਰਾਇਆ ਸੀ।

ਡਾਨਬੀ ਦੇ ਭਰਾ ਨੇ ਸਾਰਾ ਇਲਜ਼ਾਮ ਆਪਣੇ ਸਿਰ ਲੈ ਲਿਆ ਸੀ ਤਾਂ ਜੋ ਉਨ੍ਹਾਂ ਨੂੰ ਰਿਹਾਈ ਮਿਲ ਸਕੇ। ਕਿਮ ਭਿੱਜੀਆਂ ਅੱਖਾਂ ਨਾਲ ਬਿਆਨ ਕਰਦੀ ਹੈ।

ਡਾਨਬੀ ਕਿਮ ਦੇ ਭਰਾ ਅੱਜ ਵੀ ਉੱਤਰੀ ਕੋਰੀਆ ਦੀ ਹਿਰਾਸਤ ਵਿੱਚ ਹਨ।

ਡਾਕੂਮੈਂਟਰੀ ਦੇ ਡਾਇਰੈਕਟਰ ਦੱਸਦੇ ਹਨ ਕਿ ਪੂੰਜੀਵਾਦ ਦੇ ਜ਼ਰੀਏ ਬਚਣ ਦੀਆਂ ਇਹ ਕਹਾਣੀਆਂ ਇੱਕ ਪੀੜ੍ਹੀ ਦੀਆਂ ਹਨ।

ਉਨ੍ਹਾਂ ਨੇ ਜੋ ਮਹਿਸੂਸ ਕੀਤਾ ਉਹ ਕਿਸੇ ਨੇ ਕਿਤੇ ਹੋਰ ਨਹੀਂ ਕੀਤਾ ਹੋਣਾ। ਪੁਰਾਣੀ ਪੀੜ੍ਹੀ ਨੂੰ ਇਹ ਪਤਾ ਹੀ ਨਹੀਂ ਸੀ ਕਿ ਆਜ਼ਾਦੀ ਕੀ ਹੁੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)