ਉੱਤਰੀ ਕੋਰੀਆ ਦੇ ਆਮ ਜਨਜੀਵਨ ਦੀਆਂ ਤਸਵੀਰਾਂ

ਕੌਮਾਂਤਰੀ ਪਬੰਧੀਆਂ ਨਾਲ ਕਿੰਨਾ ਪ੍ਰਭਾਵਿਤ ਹੋਇਆ ਉੱਤਰੀ ਕੋਰੀਆ, ਦੇਖੋ ਤਸਵੀਰਾਂ

North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਪਿਓਂਗਯਾਂਗ ਮੈਟਰੋ ’ਤੇ ਘਰ ਵਾਪਸ ਆਉਂਦੇ ਹੋਏ ਸਕੂਲੀ ਬੱਚੇ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਸ਼ਹਿਰ ਵੋਂਸਨ ਦੇ ਨਜ਼ਦੀਕ ਉਲਿਮ ਝਰਨੇ ਨੇੜੇ ਪਿਕਨਿਕ ਮਨਾਉਂਦੇ ਹੋਏ ਲੋਕ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਇਹ ਟ੍ਰੈਕ ਸੂਟ ਪਾਏ ਹੋਏ ਬੱਚੇ, ਗ਼ੌਰ ਨਾਲ ਦੇਖੋਗੇ ਤਾਂ ਉਨ੍ਹਾਂ ’ਤੇ ਪੱਛਮੀ ਬ੍ਰਾਂਡ ਦੇ ਨਾਮ ਦਿਖਾਈ ਦਿੰਦੇ ਹਨ। ਸੰਭਵ ਹੈ ਕਿ ਬ੍ਰਾਂਡ ਦੀ ਨਕਲ ਕੀਤੀ ਗਈ ਹੈ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਵੋਂਸਨ ਅਤੇ ਜਪਾਨੀ ਬੰਦਰਗਾਹ ਨਿਗਾਟਾ ਵਿਚਾਲੇ ਆਵਾਜਾਈ ਲਈ ਪਾਣੀ ਦਾ ਜਹਾਜ਼ ਵਰਤਿਆ ਜਾਂਦਾ ਸੀ। ਇਸ ਨੂੰ 2006 ’ਚ ਅੰਤਰਰਾਸ਼ਟਰੀ ਪਾਬੰਦੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ, ਪਰ ਵੋਂਸਨ ’ਚ ਅਜੇ ਵੀ ਇਸ ਦਾ ਸੰਚਾਲਨ ਹੁੰਦਾ ਹੈ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਕਲੈਮਜ਼ ਨਾਂ ਦੀ ਸਮੁੰਦਰੀ ਸੀਪ ਦਾ ਖਾਣਾ ਇੱਥੇ ਬਹੁਤ ਮਸ਼ਹੂਰ ਹੈ। ਹਾਲਾਂਕਿ, ਇਸ ਦੇ ਉਤਪਾਦਨ ਦਾ ਜ਼ਿਆਦਾਤਰ ਹਿੱਸਾ ਬਰਾਮਦ ਕਰ ਦਿੱਤਾ ਜਾਂਦਾ ਹੈ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਜਪਾਨ ਅਤੇ ਚੀਨ ਤੋਂ ਦਰਾਮਦ ਕੀਤੀਆਂ ਇਲੈਕਟ੍ਰਾਨਿਕ ਸਾਈਕਲਾਂ ਲੰਬੇ ਸਮੇਂ ਲਈ ਕੇਵਲ ਰਾਜਧਾਨੀ ਪਿਓਂਗਯਾਂਗ ’ਚ ਨਜ਼ਰ ਆਉਂਦੀਆਂ ਰਹੀਆਂ ਸਨ। ਪਰ ਹੁਣ ਹੋਰ ਛੋਟੇ ਸ਼ਹਿਰਾਂ ’ਚ ਵੀ ਦਿਸਦੀਆਂ ਹਨ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਆਵਾਜਾਈ ਦੀ ਸਥਿਤੀ ਬਹੁਤ ਚੰਗੀ ਨਹੀਂ ਹੈ। ਇਹ ਆਦਮੀ ਬੈਲਗੱਡੀ ਨਾਲ ਕਬਾੜ ਨੂੰ ਰੀਸਾਈਕਲ ਲਈ ਹੈਮਹੰਗ ਸ਼ਹਿਰ ਲੈ ਕੇ ਜਾ ਰਿਹਾ ਹੈ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਵਿਚਾਲੇ ਬੈਠੀ ਔਰਤ ਕੋਲ ਜੋ ਪਲਾਸਟਿਕ ਬੈਗ ਹੈ, ਉਸ ’ਤੇ ਜਪਾਨੀ-ਚੀਨੀ ਬ੍ਰਾਂਡ ਮਿਨਿਸੋ ਲਿਖਿਆ ਹੈ। ਮਿਨਿਸੋ ਨੇ ਆਪਣਾ ਪਹਿਲਾ ਬ੍ਰਾਂਡ ਸਟੋਰ ਪਿਓਂਗਯਾਂਗ ਵਿੱਚ ਖੋਲ੍ਹਿਆ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਇੱਥੇ ਆਮ ਜੀਵਨ ਸਾਧਾਰਣ ਲੱਗਦਾ ਹੈ, ਪਰ ਲਗਦਾ ਹੈ ਕਿ ਲੰਬੇ ਸਮੇਂ ਤੋਂ ਲਾਗੂ ਅੰਤਰਰਾਸ਼ਟਰੀ ਪਾਬੰਦੀਆਂ ਕਾਰਨ ਬਹੁਤ ਸਾਰੇ ਪ੍ਰੋਜੈਕਟ ਬੰਦ ਹਨ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਸਾਰੀਆਂ ਮਾਲੀ ਸਮੱਸਿਆਵਾਂ ਦੇ ਬਾਵਜੂਦ ਵੀ ਰਾਜਧਾਨੀ ’ਚ ਹਰ ਸਾਲ ਵਿਸ਼ਾਲ ਪਰੇਡ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਤਸਵੀਰ ਪਰੇਡ ਤੋਂ ਪਹਿਲਾਂ ਇੰਤਜ਼ਾਰ ਕਰਦੀ ਹੋਈ ਕੁੜੀ ਦੀ ਹੈ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਵਿਦੇਸ਼ੀ ਖ਼ਤਰੇ ਦਾ ਮਾਹੌਲ ਇੱਥੇ ਹਮੇਸ਼ਾ ਬਣਿਆ ਰਹਿੰਦਾ ਹੈ। ਕਈ ਥਾਵਾਂ ’ਤੇ ਅਮਰੀਕਾ ਵਿਰੋਧੀ ਬੈਨਰ ਦਿਸਦੇ ਹਨ, ਜੋ ਦੇਸ਼ ਭਗਤੀ ਦੇ ਨਾਅਰਿਆਂ ਨਾਲ ਭਰੇ ਹੁੰਦੇ ਹਨ। ਪਰ ਤਣਾਅ ਦੇ ਬਾਵਜੂਦ ਵੀ ਲੋਕਾਂ ਦੇ ਚਿਹਰੇ ’ਤੇ ਮੁਸਕਰਾਹਟ ਵੇਖੀ ਜਾ ਸਕਦੀ ਹੈ।
North Korea

ਤਸਵੀਰ ਸਰੋਤ, NK NEWS

ਤਸਵੀਰ ਕੈਪਸ਼ਨ, ਇਸ ਤਸਵੀਰ ’ਚ ਟੈਂਕਾਂ ਨੂੰ ਰੋਕਣ ਵਾਲਾ ਢਾਂਚਾ ਹੈ। ਜਿਸ ਦੀ ਨੀਂਹ ’ਚ ਵਿਸਫੋਟਕ ਹਨ ਤਾਂ ਜੋ ਕਦੀ ਵੀ ਦੇਸ ’ਤੇ ਹਮਲਾ ਹੋਵੇ ਤਾਂ ਵਿਸਫੋਟਕਾਂ ਨਾਲ ਹਮਲਾਵਰਾਂ ਨੂੰ ਤਬਾਹ ਕੀਤਾ ਜਾ ਸਕੇ।