ਜਾਣੋ 2017 'ਚ ਇੰਨਾਂ ਲੋਕਾਂ ਨੇ ਕੀ ਵੱਖਰਾ ਕੀਤਾ

ਅਸੀਂ ਤੁਹਾਨੂੰ ਇਸ ਸਾਲ ਦੇ ਉਨ੍ਹਾਂ ਪ੍ਰੇਰਣਾਦਾਇਕ ਲੋਕਾਂ ਨਾਲ ਮਿਲਾਵਾਂਗੇ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਾ ਜਾਣਦੇ ਹੋਵੇ। ਇਨ੍ਹਾਂ ਵਿੱਚ ਸਿਰਫ਼ ਉਹੀ ਲੋਕ ਨਹੀਂ ਜਿਨ੍ਹਾਂ ਨੇ ਸਾਲ 2017 ਵਿੱਚ ਕੁਝ ਵੱਖਰਾ ਕੀਤਾ ਬਲਕਿ ਉਹ ਸਾਡੇ ਪਸੰਦੀਦਾ ਵੀ ਹਨ।

ਤਾਰਾਨਾ ਬਰਕ

ਉਹ ਔਰਤ ਜਿਸਨੇ # Me Too ਦੀ ਮੁਹਿੰਮ ਚਲਾਈ ਸੀ। ਔਰਤਾਂ ਦੀ ਮਦਦ ਕਰਨ ਲਈ # Me Too ਸ਼ੁਰੂ ਕੀਤਾ ਗਿਆ ਸੀ। ਤਾਂ ਜੋ ਉਹ ਆਪਣੇ ਨਾਲ ਹੋ ਰਹੇ ਜ਼ੁਲਮਾਂ ਦੀਆਂ ਕਹਾਣੀਆਂ ਇਸ 'ਤੇ ਸਾਂਝੀਆ ਕਰ ਸਕਣ।

15 ਅਕਤੂਬਰ ਨੂੰ ਅਦਾਕਾਰਾ ਅਲੀਸਿਆ ਮਿਲਾਨੋ ਨੇ # Me Too ਦੀ ਵਰਤੋਂ ਕਰਕੇ ਸੋਸ਼ਲ ਮੀਡੀਆ 'ਤੇ ਆਪਣੇ ਤਜ਼ਰਬੇ ਸਾਂਝੇ ਕੀਤੇ। ਫਿਲਮ ਨਿਰਮਾਤਾ ਹਾਰਵੇ ਵਿਨਸਟੀਨ 'ਤੇ ਉਸ ਵੱਲੋਂ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਗਏ ਸੀ।

ਤਰਾਨਾ ਨੇ ਇਹ ਅਭਿਆਨ 2006 ਵਿੱਚ ਚਲਾਇਆ ਸੀ। ਜਿਸ ਨਾਲ ਔਰਤਾਂ ਨੁੰ ਸਰੀਰਕ ਹਿੰਸਾ ਅਤੇ ਹੋਰ ਜ਼ੁਲਮਾਂ ਦੇ ਤਜ਼ਰਬੇ ਸਾਂਝੇ ਕਰਨ ਲਈ # Me Too ਦੀ ਮਦਦ ਮਿਲੀ ਸੀ।

ਇਸ ਲਈ ਉਨ੍ਹਾਂ ਦੀ ਪੂਰੀ ਟੀਮ ਨੂੰ ਦ ਟਾਈਮ ਮੈਗਜ਼ੀਨ ਵਿੱਚ ਪਰਸਨ ਆਫ਼ ਦਾ ਖ਼ਿਤਾਬ ਮਿਲਿਆ ਸੀ।

ਤਰਾਨਾ ਨੇ ਬੀਬੀਸੀ ਨੂੰ ਕਿਹਾ ਕਿ ਅਸੀਂ ਲਗਾਤਾਰ ਆਪਣੀ ਅਵਾਜ਼ ਚੁੱਕਦੇ ਰਹਾਂਗੇ ਅਤੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਰਹਾਂਗੇ।

ਜੋਨਾਥਨ ਸਮਿਥ

ਉਹ ਸ਼ਖ਼ਸ ਜਿਸਨੇ ਲਾਗ ਵੇਗਾਸ ਦੇ ਹਮਲੇ ਦੌਰਾਨ 30 ਲੋਕਾਂ ਦੀ ਜਾਨ ਬਚਾਈ ਸੀ ਅਤੇ ਇਸ ਦੌਰਾਨ ਉਸਨੂੰ ਖ਼ੁਦ ਨੂੰ ਵੀ ਗੋਲੀ ਲੱਗ ਗਈ।

1 ਅਕਤੂਬਰ ਨੂੰ ਜਦੋਂ ਲਾਸ ਵੇਗਾਸ ਵਿੱਚ ਹਮਾਲਵਾਰ ਨੇ ਹਜ਼ਾਰਾਂ ਲੋਕਾਂ 'ਤੇ ਗੋਲੀਆਂ ਚਲਾਈਆਂ ਤਾਂ ਉਸ ਵੇਲੇ ਜੋਨਾਥਨ ਸਮਿਥ ਲੋਕਾਂ ਦੀ ਮਦਦ ਲਈ ਅੱਗੇ ਆਏ ਸੀ।

ਸਟੀਫ਼ਨ ਪਡੋਕ ਨੇ ਅਮਰੀਕਾ ਵਿੱਚ ਮਾਂਡਲੇ ਬੇਅ ਹੋਟਲ ਦੀ 32ਵੀਂ ਮੰਜ਼ਲ ਤੋਂ ਗੋਲੀਆਂ ਚਲਾਈਆਂ ਸੀ ਜਿਸ ਵਿੱਚ 58 ਲੋਕਾਂ ਦੀ ਮੌਤ ਹੋ ਗਈ ਸੀ ਅਤੇ 546 ਲੋਕ ਜ਼ਖ਼ਮੀ ਹੋਏ ਸੀ। ਬਾਅਦ ਵਿੱਚ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ।

ਹੈਲੇ ਸਿਲਵਾ ਬੈਟਿਸਟਾ

ਉਹ ਅਧਿਆਪਕ ਜਿਸਦੀ ਆਪਣੇ ਵਿਦਿਆਰਥੀਆਂ ਨੂੰ ਬਚਾਉਂਦੇ ਹੋਏ ਗੋਲੀਬਾਰੀ ਵਿੱਚ ਮੌਤ ਹੋ ਗਈ ਸੀ। ਹਮਾਲਾਵਰਾਂ ਵੱਲੋਂ ਬ੍ਰਾਜ਼ੀਲ ਦੇ ਸਕੂਲ ਵਿੱਚ ਗੋਲਾਬਾਰੀ ਕੀਤੀ ਗਈ ਸੀ ਜਿਸ ਵਿੱਚ ਇਸ ਅਧਿਆਪਕਾਂ ਦੀ ਮੌਤ ਹੋਈ ਸੀ।

ਜਦੋਂ ਇੱਕ ਸ਼ਖ਼ਸ ਨਰਸਰੀ ਸਕੂਲ ਵਿੱਚ ਵੜਿਆ ਅਤੇ ਬਿਲਡਿੰਗ ਨੂੰ ਅੱਗ ਲਾਉਣ ਤੋਂ ਪਹਿਲਾਂ ਬੱਚਿਆਂ 'ਤੇ ਅੱਗ ਲਾਉਣ ਵਾਲਾ ਤੇਲ ਛਿੜਕਣਾ ਸ਼ੁਰੂ ਕਰ ਦਿੱਤਾ। ਅਧਿਆਪਕਾ ਹੈਲੇ ਸਿਲਵਾ ਉਥੋਂ ਦੌੜੇ ਨਹੀਂ ਬਲਕਿ ਉਨ੍ਹਾਂ ਨੇ ਇਸਦਾ ਸਾਹਮਣਾ ਕੀਤਾ ਅਤੇ ਬੱਚਿਆਂ ਨੂੰ ਬਚਾਉਣ ਦੀ ਹਰ ਇੱਕ ਕੋਸ਼ਿਸ਼ ਕੀਤੀ ਜਿਸ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ।

ਮਾਰਕਸ ਹੱਚਿਨਸ

ਅਚਾਨਕ ਬਣਿਆ ਹੀਰੋ ਜਿਸ ਨੇ ਵਾਨਾਕ੍ਰਾਈ ਨਾ ਦੇ ਸਾਈਬਰ-ਹਮਲੇ ਨੂੰ ਹਰਾਇਆ

ਇੱਕ ਸਾਈਬਰ ਹਮਲਾ, ਜਿਸ ਨੇ 150 ਮੁਲਕਾਂ ਦੇ 300000 ਕੰਪਿਊਟਰਾਂ ਪ੍ਰਭਾਵਿਤ ਕੀਤਾ, ਨੂੰ ਮਾਰਕਸ ਹੱਚਿਨਸ ਨੇ ਖ਼ਤਮ ਕੀਤਾ।

ਵਾਨਾਕ੍ਰਾਈ ਨਾ ਦੇ ਵਾਇਰਸ ਨੇ 12 ਮਈ ਨੂੰ ਵੱਡੀਆਂ ਸੰਸਥਾਵਾਂ ਜਿਵੇਂ ਬੈਂਕਾਂ ਅਤੇ ਹਸਪਤਾਲਾਂ ਦੇ ਕੰਪਿਊਟਰਾਂ 'ਤੇ ਹਮਲਾ ਕੀਤਾ। ਇਸ ਨਾਲ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਵੀ ਪ੍ਰਭਾਵਿਤ ਹੋਈ ਸੀ।

ਉਸ ਵੇਲੇ 22 ਸਾਲ ਦੇ ਮਾਰਕਸ, ਜੋ ਕਿ ਹੈੱਕਰ ਹੈ, ਨੇ ਆਪ ਹੀ ਇਸ ਨੂੰ ਖ਼ਤਮ ਕੀਤਾ। ਉਸ ਦਿਨ ਤੋਂ ਸਾਰੇ ਹੈੱਕਰ ਮਾਰਕਸ 'ਤੇ ਭਰੋਸਾ ਕਰਦੇ ਹਨ।

ਮਾਰਕਸ ਹੁਣ ਜ਼ਮਾਨਤ 'ਤੇ ਜ਼ੇਲ੍ਹ ਤੋਂ ਬਾਹਰ ਆਇਆ ਹੈ ਕਿਉਂਕਿ ਉਸ ਨੂੰ ਬੈਂਕਾਂ ਵਿੱਚੋਂ ਡਾਟਾ ਚੋਰੀ ਕਰਨ ਦੇ ਜੁਰਮ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਉਹ ਇਸ ਤੋਂ ਇਨਕਾਰ ਕਰਦਾ ਹੈ।

ਬਾਹਤਿਆਰ ਡੂਯਸਕ

ਉਹ ਸ਼ਖ਼ਸ ਜਿਸਨੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟਵੀਟਰ ਅਕਾਊਂਟ ਡਿਲੀਟ ਕਰ ਦਿੱਤਾ।

ਸਾਬਕਾ ਟਵਿਟਰ ਕਰਮਚਾਰੀ ਬਾਹਤਿਆਰ ਡੂਯਸਾਕ ਨੇ 2017 ਵਿੱਚ ਕੁਝ ਅਜਿਹਾ ਕੀਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਉਸਨੇ ਆਪਣੇ ਕੰਮ ਦੇ ਆਖ਼ਰੀ ਦਿਨ ਟਰੰਪ ਦਾ ਟਵਿਟਰ ਅਕਾਊਂਟ ਹੀ ਬੰਦ ਕਰ ਦਿੱਤਾ।

ਟਵਿਟਰ ਨੇ ਕਿਹਾ ਅਸੀਂ ਲਗਾਤਾਰ ਇਸਦੀ ਜਾਂਚ ਕਰ ਰਹੇ ਹਾਂ ਅਤੇ ਇਸ ਲਈ ਅਹਿਮ ਕਦਮ ਚੁੱਕ ਰਹੇ ਹਾਂ ਕਿ ਅੱਗੇ ਤੋਂ ਅਜਿਹਾ ਨਾ ਹੋਵੇ

28 ਸਾਲਾ ਸ਼ਖ਼ਸ ਨੇ ਕਿਹਾ ਉਸਨੇ ਟਰੰਪ ਦਾ ਟਵਿਟਰ ਅਕਾਊਂਟ ਡਿਲੀਟ ਕੀਤਾ ਹੈ ਜਿਸਦੇ 44.6 ਮਿਲੀਅਨ ਫੋਲੋਅਰਸ ਸੀ। ਉਸ ਤੋਂ ਗ਼ਲਤੀ ਨਾਲ ਕਲਿੱਕ ਹੋ ਗਿਆ ਸੀ।

ਨਾਨਮਮਲ ਅੱਮਾ-98 ਸਾਲਾ ਯੋਗਾ ਸਿਖਾਉਣ ਵਾਲੀ

98 ਸਾਲਾ ਨਾਨਮਮਲ ਅੱਮਾ ਅਜੇ ਤੱਕ ਵੀ ਲੋਕਾਂ ਨੂੰ ਯੋਗਾ ਸਿਖਾਉਂਦੀ ਹੈ ਅਤੇ ਉਹ ਵੀ ਨਵੇਂ ਤਰੀਕਿਆਂ ਦੇ ਨਾਲ।

ਅੱਮਾ ਦੀ ਇਹ ਫੋਟੋ ਇਸੇ ਸਾਲ ਅਪ੍ਰੈਲ ਮਹੀਨੇ ਦੀ ਹੈ।

ਤਾਮਿਲਨਾਡੂ ਦੀ ਇਸ ਗਰੈਂਡਮਾਂ ਤੋਂ ਉਨ੍ਹਾਂ ਦੇ ਵਿਦਿਆਰਥੀ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰ ਦੀਆਂ ਅਗਲੀਆਂ ਪੀੜੀਆ ਵੀ ਪ੍ਰੇਰਿਤ ਹੋ ਰਹੀਆਂ ਹਨ।

ਸਾਈਮਨ ਸਮਿਥ

ਜੋ ਬੱਸ ਨਾਲ ਟੱਕਰ ਤੋਂ ਬਾਅਦ ਉਸੇ ਵੇਲੇ ਉੱਠ ਕੇ ਪੱਬ ਚਲਾ ਗਿਆ।

24 ਜੂਨ ਨੂੰ ਸਾਈਮਨ ਸਮਿਥ ਇੰਗਲੈਂਡ ਦੇ ਰੀਡਿੰਗ ਵਿੱਚ ਸੜਕ 'ਤੇ ਜਾ ਰਿਹਾ ਸੀ। ਇੱਕ ਬੇਕਾਬੂ ਬੱਸ ਨੇ ਉਸ ਨੂੰ ਟੱਕਰ ਮਾਰੀ ਤੇ ਦੂਰ ਸੁੱਟਿਆ।

ਜੋ ਅੱਗੇ ਹੋਇਆ ਉਸ 'ਤੇ ਭਰੋਸਾ ਕਰਨਾ ਮੁਸ਼ਕਿਲ ਹੈ।

ਸਾਈਮਨ ਉਸੇ ਵੇਲੇ ਉੱਠਿਆ ਤੇ ਆਪਣੇ ਕੱਪੜੇ ਝਾੜ ਕੇ ਪੱਬ ਵਿਚ ਜਾ ਵੜਿਆ। ਭਾਵੇਂ ਕਿ ਉਸ ਦੇ ਹਲਕੀਆਂ ਸੱਟਾਂ ਵੀ ਲੱਗੀਆਂ।

ਐਟਲਸ- ਉਹ ਰੋਬੋਟ ਜਿਹੜਾ ਟਪੂਸੀਆ ਮਾਰਦਾ ਹੈ

ਅਮਰੀਕੀ ਕੰਪਨੀ ਬੂਸਟਨ ਡਾਇਨਾਮਿਕਸ ਨੇ ਇੱਕ ਐਟਲਸ ਨਾਂ ਦਾ ਰੋਬੋਟ ਬਣਾਇਆ ਹੈ ਜਿਹੜਾ ਬੰਦਿਆਂ ਵਾਂਗ ਲੁੱਡੀਆਂ ਪਾਉਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)