ਅਮਰੀਕਾ: ਲਾਸ ਵੇਗਾਸ ਦੇ ਮਿਊਜ਼ਿਕ ਫੈਸਟੀਵਲ 'ਚ ਫਾਇਰਿੰਗ

ਅਮਰੀਕਾ ਦੇ ਲਾਸ ਵੇਗਾਸ ਵਿੱਚ ਸਨਸੈੱਟ ਸਟ੍ਰਿਪ ਇਲਾਕੇ ਦੇ ਮਾਂਡਲੇ ਬੇਅ ਹੋਟਲ ਵਿੱਚ ਗੋਲੀਬਾਰੀ 'ਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਫਾਇਰਿੰਗ 'ਚ 400 ਤੋਂ ਵੱਧ ਵਿਅਕਤੀ ਜਖ਼ਮੀ ਹੋਏ ਹਨ।

ਲਾਸ ਵੇਗਾਸ ਗੋਲੀਬਾਰੀ ਬਾਰੇ 5 ਗੱਲਾਂ

  • ਓਪਨ ਏਅਰ ਥਿਏਟਰ ਵਿੱਚ ਮਿਊਜ਼ਿਕ ਫੈਸਟੀਵਲ ਦੌਰਾਨ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਹਮਲਾਵਰ ਨੇ ਮਾਂਡਲੇ ਬੇਅ ਹੋਟਲ ਦੀ 32ਵੀਂ ਮੰਜ਼ਿਲ ਤੋਂ ਫਾਇਰਿੰਗ ਸ਼ੁਰੂ ਕੀਤੀ।
  • ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੈਂਕੜੇ ਗੋਲੀਆਂ ਚਲਾਈਆਂ ਗਈਆਂ।
  • ਪੁਲਿਸ ਦੇ ਮੁਤਾਬਕ 64 ਸਾਲਾ ਸਟੀਫਨ ਪੈਡਕ ਹਮਲੇ ਲਈ ਜ਼ਿਮੇਵਾਰ ਹੈ। ਉਸ ਨੇ ਹਮਲੇ ਤੋਂ ਬਾਅਦ ਆਪਣੇ ਆਪ ਨੂੰ ਮਾਰ ਲਿਆ।
  • ਲਾਸ ਵੇਗਾਲ ਦੇ ਸ਼ੈਰਿਫ ਜੋਸਫ ਲੌਮਬਾਰਡੋ ਨੇ ਕਿਹਾ ਕਿ ਜਾਂਚ ਦੌਰਾਨ ਪੈਡਕ ਦੇ ਹੋਟਲ ਦੇ ਕਮਰੇ ਤੋਂ 10 ਰਾਈਫਲ ਮਿਲੇ ਹਨ।
  • ਇਹ ਅਮਰੀਕਾ ਦੇ ਅਜੋਕੇ ਇਤਿਹਾਸ ਦੀ ਸਭ ਤੋਂ ਭਿਆਨਕ ਗੋਲੀਬਾਰੀ ਦੀ ਘਟਨਾ ਹੈ।

ਸਨਸੈੱਟ ਸਟ੍ਰਿਪ ਇਲਾਕੇ 'ਚ ਨਾ ਜਾਣ ਦੀ ਹਿਦਾਇਤ

ਸਥਾਨਕ ਸਮੇਂ ਮੁਤਾਬਕ ਰਾਤ 10.30 ਵਜੇ ਫਾਇਰਿੰਗ ਹੋਈ।

ਸਥਾਨਕ ਪੁਲਿਸ ਨੇ ਸਨਸੈੱਟ ਸਟ੍ਰਿਪ ਇਲਾਕੇ ਵਿੱਚ ਨਾ ਜਾਣ ਦੀ ਹਿਦਾਇਤ ਜਾਰੀ ਕੀਤੀ ਹੈ।

ਸਥਾਨਕ ਹਸਪਤਾਲ ਮੁਤਾਬਕ ਗੋਲੀਬਾਰੀ 'ਚ ਜ਼ਖ਼ਮੀ ਲੋਕਾਂ ਨੂੰ ਹਸਪਤਾਲ 'ਚ ਲਿਆਂਦਾ ਗਿਆ ਹੈ। ਘਟਨਾ ਤੋਂ ਬਾਅਦ ਲਾਸ ਵੇਗਾਸ ਏਅਰਪੋਰਟ 'ਤੇ ਕਈ ਉਡਾਨਾਂ ਦੇ ਰੂਟ ਬਦਲ ਦਿੱਤੇ ਗਏ ਹਨ।

ਮਿਊਜ਼ਿਕ ਫੈਸਟੀਵਲ ਲਾਸ ਵੇਗਾਸ ਦੇ ਕਈ ਹੋਟਲਾਂ ਵਿੱਚ 'ਸ਼ੁੱਕਰਵਾਰ ਤੋਂ ਸ਼ੁਰੂ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)