ਨੁਸਖ਼ਾ : ਤੁਸੀਂ ਕਿਵੇਂ ਵਧਾ ਸਕਦੇ ਹੋ ਆਪਣੀ ਉਮਰ?

    • ਲੇਖਕ, ਫਰਗੁਸ ਵਾਲੁਸ਼
    • ਰੋਲ, ਬੀਬੀਸੀ ਪੱਤਰਕਾਰ

ਤੁਸੀਂ 80ਵਿਆਂ 'ਚ ਕਿਵੇਂ ਲੱਗਣਾ ਚਾਹੋਗੇ? ਵਿਸ਼ਾਲ ਸਮਾਜਕ ਖੇਤਰ ਵਿੱਚ ਅਜ਼ਾਦ ਰਹਿਣਾ ਚਾਹੋਗੇ ਜਾਂ ਦਿਲ-ਦਿਮਾਗ਼ ਪੱਖੋ ਮਜ਼ਬੂਤ ਰਹਿਣਾ? ਇਨ੍ਹਾਂ ਦੀ ਸਾਂਭ ਸੰਭਾਲ ਕਰੋ ਅਤੇ ਤੁਹਾਡੀ ਉਮਰ ਆਪ ਹੀ ਲੰਬੀ ਹੋਵੇਗੀ।

ਇਹ ਹਰੇਕ ਦੀ ਇੱਛਾ ਹੁੰਦੀ ਹੈ ਪਰ ਅਸਲ 'ਚ ਸਾਡੇ ਨਾਲ ਉਹ ਨਹੀਂ ਹੁੰਦਾ। ਇਹ ਹਕੀਕਤ ਤੋਂ ਪਰੇ ਲੱਗਦਾ ਹੈ।

ਭਾਵੇਂ ਕਿ ਅਸੀਂ ਲੰਬਾ ਸਮਾਂ ਜਿਉਂਦੇ ਹਾਂ ਪਰ ਸਾਡੇ ਜ਼ਿਆਦਾਤਰ ਸਾਲ ਬਿਮਾਰੀ ਅਤੇ ਸਿਹਤ ਸੁਧਾਰ 'ਚ ਨਿਕਲ ਜਾਂਦੇ ਹਨ ਅਤੇ ਅਕਸਰ ਉਨ੍ਹਾਂ 'ਚੋਂ ਵੀ ਕਈ ਬਿਮਾਰੀਆਂ ਤਾਂ ਤਾਉਮਰ ਲਈ ਹੋ ਜਾਂਦੀਆਂ ਹਨ।

ਯੂਕੇ ਦੇ ਕੌਮੀ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਯੂਕੇ ਵਿੱਚ 65 ਮਿਲੀਅਨ ਲੋਕਾਂ ਵਿੱਚੋਂ 8.45 ਮਿਲੀਅਨ ਲੋਕਾਂ ਦਾ ਹੀ 100 ਸਾਲ ਤੱਕ ਜੀਣ ਦਾ ਅਨੁਮਾਨ ਹੈ।

ਅਬਾਦੀ ਦੇ ਹਿਸਾਬ ਨਾਲ ਇਹ 10 'ਚੋਂ ਇੱਕ ਹੈ ਅਤੇ ਅਸੀਂ ਆਪਣੀ ਉਮਰ ਦਾ ਇੱਕ ਤਿਹਾਈ ਹਿੱਸਾ ਬੁਢਾਪੇ 'ਚ ਜਿਉਂਦੇ ਹਾਂ।

ਵੱਧਦੀ ਉਮਰ ਵਿਸ਼ਵਵਿਆਪੀ ਮੁੱਦਾ ਹੈ। 65 ਸਾਲਾਂ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 2050 ਤੱਕ 1.5 ਬਿਲੀਅਨ ਤੋਂ ਲਗਭਗ ਤਿੰਨ ਗੁਣਾ ਵੱਧਣ ਦਾ ਅੰਦਾਜ਼ਾ ਹੈ।

ਕੈਲੀਫੋਰਨੀਆ 'ਚ ਵੱਧਦੀ ਉਮਰ 'ਤੇ ਖੋਜ ਦਾ ਮੁੱਖ ਕੇਂਦਰ ਹੈ ਅਤੇ ਇੱਥੇ ਹੀ ਮੈਂ ਵਿਗਿਆਨਕਾਂ ਅਤੇ ਲੰਮੇਰੀ ਉਮਰ ਦੇ ਲੋਕਾਂ ਨਾਲ ਮਿਲਿਆ।

ਇਨ੍ਹਾਂ 'ਚੋਂ ਇੱਕ ਸੀ ਆਇਰੀਨ ਓਬੇਰਾ, 84 ਸਾਲਾਂ ਦੀ ਆਇਰੀਨ ਆਪਣੀ ਉਮਰ ਦੇ ਹਿਸਾਬ ਨਾਲ ਦੁਨੀਆਂ ਦੀ ਸਭ ਤੋਂ ਫੁਰਤੀਲੀ ਔਰਤ ਹੈ।

ਉਹ ਆਪਣੇ ਜੁੱਸੇ ਅਤੇ ਸੰਤੁਲਨ ਕਰਕੇ ਆਪਣੀ ਉਮਰ ਦੇ ਲੋਕਾਂ ਨਾਲੋਂ ਵੱਖਰੀ ਦਿਸਦੀ ਹੈ।

ਉਸ ਦਾ ਜੀਵਨ ਬਤੀਤ ਕਰਨ ਦਾ ਸਿਧਾਂਤ ਸਾਧਾਰਣ ਹੈ, "ਇੱਕ ਕਮਜ਼ੋਰ ਕਦੀ ਜਿੱਤ ਨਹੀਂ ਸਕਦਾ ਅਤੇ ਜੇਤੂ ਕਦੀ ਹਾਰ ਨਹੀਂ ਮੰਨ ਸਕਦਾ।"

ਇੱਕ ਜੇਤੂ ਹੋਣ ਲਈ ਹੌਂਸਲਾ, ਦ੍ਰਿੜ ਸੰਕਲਪ ਅਤੇ ਅਣਥੱਕ ਮਿਹਨਤ ਦੀ ਲੋੜ ਹੁੰਦੀ ਹੈ।

ਮੈਂ ਆਇਰੀਨ ਅਤੇ ਉਨ੍ਹਾਂ ਦੇ ਕੋਚ ਏਲਨ ਕੋਲਿੰਗ ਨੂੰ ਸੈਂਟ ਫ੍ਰਾਂਸਿਸਕੋ ਨੇੜੇ ਛੇਬੋਟ ਕਾਲਜ 'ਚ ਮਿਲਿਆ।

ਇੱਥੇ ਉਹ ਉਨ੍ਹਾਂ ਨੂੰ ਹਫਤੇ ਵਿੱਚ 3-4 ਵਾਰ ਸਿਖਲਾਈ ਦਿੰਦੇ ਹਨ। ਆਈਰੀਨ ਦਾ ਜਿਮ ਸੈਸ਼ਨ, ਟੈਨਿਸ ਅਤੇ ਗੇਂਜਬਾਜੀ ਸਾਰਾ ਦਿਨ ਚੱਲਦਾ ਹੈ।

ਉਸ ਦਾ ਬਿਮਾਰੀ ਵਾਲਾ ਸਮਾਂ ਇਹ ਸੀ ਜਦੋਂ ਉਸ ਨੇ ਆਪਣਾ ਭਾਰ ਘਟਾਉਣ ਲਈ ਸਖ਼ਤ ਮਿਹਨਤ ਕੀਤੀ ਸੀ।

ਮੈਂ ਜਿੰਨੇ ਵੀ ਵੱਧ ਉਮਰ ਦੇ ਲੋਕਾਂ ਨਾਲ ਮਿਲਿਆ ਉਨ੍ਹਾਂ 'ਚੋਂ ਆਇਰੀਨ ਦਾ ਰਵੱਈਆ ਸਕਾਰਾਤਮਕ ਸੀ। ਉਸ ਦੀ ਉਮਰ ਦੇ ਲਿਹਾਜ਼ ਨਾਲ ਉਸ ਦੇ ਦਿਸਹੱਦੇ ਤੰਗ ਨਹੀਂ ਹਨ।

ਆਈਰੀਨ ਸਮਾਜ ਵਿੱਚ ਵੀ ਵਿਚਰਦੀ ਹੈ ਅਤੇ ਉਹ ਖੇਡ ਦੌਰਾਨ ਜਿੰਨਾਂ ਲੋਕਾਂ ਨਾਲ ਮਿਲਦੀ ਹੈ, ਉਨ੍ਹਾਂ ਨਾਲ ਜੁੜੀ ਰਹਿੰਦੀ ਹੈ।

ਆਈਰੀਨ ਆਪਣੇ ਸਥਾਨਕ ਭਾਈਚਾਰੇ ਲਈ ਵੀ ਸਵੈ ਸੇਵਕ ਵਜੋਂ ਕੰਮ ਕਰਦੀ ਹੈ।

ਲੰਮੇਰੀ ਉਮਰ ਦਾ ਸੁਮੇਲ ਸਰੀਰਕ ਅਤੇ ਦਿਮਾਗ਼ੀ ਕਸਰਤ ਨਾਲ ਵਧਿਆ ਬਣਿਆ ਰਹਿੰਦਾ ਹੈ।

ਜੇ ਲੋਕ ਆਪਣੇ ਜੀਵਨ ਦੌਰਾਨ ਆਪਣੀ ਦਿਮਾਗ਼ੀ ਸਿਹਤ ਦਾ ਪੂਰੀ ਖ਼ਿਆਲ ਰੱਖਣ ਤਾਂ ਤਿੰਨਾਂ 'ਚੋਂ ਇੱਕ ਨੂੰ ਹੋਣ ਵਾਲੇ ਡੀਮੇਨਟੀਆ ਤੋਂ ਬਚਿਆ ਜਾ ਸਕਦਾ ਹੈ।

ਮੈਂ ਫ੍ਰੈਂਚ ਸਾਹਿਤ ਦੀਆਂ ਕਲਾਸਾਂ ਲਈਆਂ, ਜਿੱਥੇ ਸਾਰੇ ਵਿਦਿਆਰਥੀ ਆਪਣੀ ਉਮਰ ਦੇ 70ਵਿਆਂ 'ਚ ਸਨ ਅਤੇ ਉਨ੍ਹਾਂ 'ਚ ਉਹੀ ਜਜ਼ਬਾ ਤੇ ਤਾਂਘ ਸੀ ਜੋ ਲੰਮੇਰੀ ਉਮਰ ਵਾਲਿਆਂ ਦੀ ਵਿਸ਼ੇਸ਼ਤਾ ਦਰਸਾਉਂਦੀ ਸੀ।

ਇੱਕ ਰਿਟਾਇਰਡ ਮਨੋਵਿਗਿਆਨੀ ਪਾਮੇਲਾ ਬਲੇਅਰ ਨੇ ਦੱਸਿਆ, "ਮੈਨੂੰ ਭਾਸ਼ਾ ਅਤੇ ਇਸ ਦੇ ਸਾਹਿਤ ਨਾਲ ਮੁਹੱਬਤ ਹੈ। ਪਰ ਮੈਂ ਇੱਥੇ ਆਪਣੀ ਦਿਮਾਗ਼ੀ ਅਭਿਆਸ ਲਈ ਆਈ ਹਾਂ। ਮੇਰੀ ਮਾਂ ਇਹ ਕਲਾਸ ਲੈ ਚੁੱਕੀ ਹੈ।"

ਕੈਂਸਰ, ਦਿਲ ਦੀਆਂ ਬਿਮਾਰੀਆਂ, ਸਟ੍ਰੋਕ, ਡਿਮੇਨਟੀਆ ਅਤੇ ਗਠੀਏ ਕੀ ਹਨ? ਇਹ ਸਾਰੇ ਆਮ ਹਨ?

ਤੁਹਾਡੀ ਵੱਧਦੀ ਉਮਰ ਦੇ ਨਾਲ ਨਾਲ ਇਨ੍ਹਾਂ ਦੇ ਲੱਗਣ ਦੀਆਂ ਸੰਭਾਵਨਾਵਾਂ ਕਿੰਨੀਆਂ ਹਨ?

ਬੱਕ ਇੰਸਚੀਟਿਊਟ ਦੇ ਪ੍ਰੋ. ਜੂਡੀ ਕੈਂਪੀਸੀ ਮੁਤਾਬਕ "ਸਾਰੀਆਂ ਬਿਮਾਰੀਆਂ ਇਕੋ ਵੇਲੇ ਹੋਣੀਆਂ ਇਤਫ਼ਾਕ ਨਹੀਂ ਹੈ, ਅਸੀਂ ਸੋਚਦੇ ਹਾਂ ਕਿ ਇਹ ਉਮਰ ਦੇ ਲਿਹਾਜ਼ ਨਾਲ ਹੁੰਦਾ ਹੈ।"

ਬੱਕ ਇੰਸਚੀਟਿਊਟ 'ਚ ਹੋਰਨਾਂ ਵਾਂਗ ਪ੍ਰੋ. ਜੂਡੀ ਕੈਂਪੀਸੀ ਵੀ ਮੰਨਦੇ ਹਨ ਕਿ ਵਿਗਿਆਨ ਉਮਰ ਨੂੰ ਸਿਹਤਮੰਦ ਹੋਣ ਲਈ ਮਦਦ ਕਰ ਸਕਦਾ ਹੈ।

ਉਹ ਕਹਿੰਦੇ ਹਨ, "ਅਸੀਂ ਭਵਿੱਖ 'ਚ ਵੱਧਦੀ ਉਮਰ ਲਈ ਦਵਾਈ ਵਰਤ ਸਕਾਂਗੇ ਅਤੇ ਜਿਸ ਦੇ ਸਿੱਟੇ ਵਜੋਂ ਅਸੀਂ ਸਿਹਤਮੰਦ ਜੀਵਨ ਦਾ ਵਿਸਥਾਰ ਕਰਨ ਦੇ ਸਮਰਥ ਹੋਵਾਂਗੇ।"

ਲੰਮੇਰੀ ਉਮਰ ਦੀਆਂ ਰਿਪੋਰਟਾਂ ਦੀ ਲੜੀ 'ਚ ਮੈਂ ਦੋ ਦਵਾਈਆਂ ਦੇਖਾਂਗਾ, ਜਿਸ 'ਚ ਕੁਝ ਵਿਗਿਆਨਕ ਵਿਸ਼ਵਾਸ਼ ਕਰਦੇ ਹੋਣ ਕਿ ਇਨ੍ਹਾਂ ਨਾਲ ਵੱਧਦੀ ਉਮਰ ਦਾ ਟੀਚਾ ਮਿੱਥਿਆ ਜਾ ਸਕੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)