ਬਾਬਰੀ ਤੋਂ ਬਾਅਦ ਪਾਕਿਸਤਾਨ 'ਚ ਟੁੱਟੇ ਸਨ ਕਈ ਮੰਦਿਰ

    • ਲੇਖਕ, ਸ਼ੀਰਾਜ਼ ਹਸਨ
    • ਰੋਲ, ਬੀਬੀਸੀ ਪੱਤਰਕਾਰ, ਇਸਲਾਮਾਬਾਦ

ਜਦੋਂ ਹਿੰਦੂ ਕੱਟੜਪੰਥੀਆਂ ਨੇ ਅਯੁੱਧਿਆ 'ਚ ਬਾਬਰੀ ਮਸਜਿਦ ਢਾਈ ਸੀ ਤਾਂ ਘੱਟ ਹੀ ਲੋਕਾਂ ਨੇ ਸੋਚਿਆ ਹੋਵੇਗਾ ਕਿ ਗੁਆਂਢੀ ਮੁਲਕਾਂ 'ਚ ਇਸ ਦੀ ਕੀ ਪ੍ਰਤੀਕਿਰਿਆ ਹੋਵੇਗੀ।

ਹਿੰਦੂਆਂ ਦੀ ਘੱਟ ਗਿਣਤੀ ਅਬਾਦੀ ਪਾਕਿਸਤਾਨ 'ਚ ਵੀ ਰਹਿੰਦੀ ਹੈ ਅਤੇ ਇੱਥੇ ਉਨ੍ਹਾਂ ਧਾਰਮਿਕ ਸਥਾਨ ਵੀ ਹਨ, ਜਿੱਥੇ ਉਹ ਈਸ਼ਵਰ ਦੀ ਪੂਜਾ-ਅਰਚਨਾ ਕਰਦੇ ਹਨ।

ਪਰ 6 ਦਸੰਬਰ 1992 ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ ਤਾਂ ਪਾਕਿਸਤਾਨ 'ਚ ਇਸ 'ਤੇ ਪ੍ਰਤੀਕਿਰਿਆ ਹੋਣ 'ਚ ਜ਼ਿਆਦਾ ਸਮਾਂ ਨਹੀਂ ਲੱਗਾ।

ਬਾਬਰੀ ਮਸਜਿਦ ਤੋਂ ਪਾਕਿਸਤਾਨ 'ਚ ਤਕਰੀਬਨ 100 ਮੰਦਿਰਾਂ ਨੂੰ ਜਾਂ ਜ਼ਮੀਂਦੋਜ਼ ਕਰ ਦਿੱਤਾ ਗਿਆ ਜਾਂ ਫਿਰ ਉਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।

ਹਾਲਾਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਮੰਦਿਰ ਅਬਾਦ ਨਹੀਂ ਸਨ, ਮਸਲਨ ਇੱਥੇ ਰੋਜ਼ਾਨਾ ਵਾਂਗ ਪੂਜਾ-ਅਰਚਨਾ ਨਹੀਂ ਹੁੰਦੀ ਸੀ।

ਇਨਾਂ ਵਿੱਚ ਕੁਝ ਮੰਦਿਰਾਂ 'ਚ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਆਏ ਲੋਕਾਂ ਨੇ ਸ਼ਰਨ ਲਈ ਸੀ।

ਮੈਨੂੰ ਇਨਾਂ ਮੰਦਿਰਾਂ 'ਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਸਾਲ 1992 ਦੇ ਦਸੰਬਰ 'ਚ ਮੰਦਿਰਾਂ ਨੂੰ ਬਰਬਾਦ ਕਰਨ ਆਈ ਭੀੜ ਨੂੰ ਉਨ੍ਹਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਇਨਾਂ ਮੰਦਿਰਾਂ ਨੂੰ ਛੱਡ ਦਿਓ।

ਉਸ ਵੇਲੇ ਨੂੰ ਯਾਦ ਕਰਦਿਆਂ ਲੋਕਾਂ ਨੇ ਦੱਸਿਆ, "ਅਸੀਂ ਉਨ੍ਹਾਂ ਨੂੰ ਕਿਹਾ...ਇਹ ਸਾਡੇ ਘਰ ਹਨ, ਸਾਡੇ 'ਤੇ ਹਮਲਾ ਨਾ ਕਰੋ।"

ਰਾਵਲਪਿੰਡੀ ਦੇ ਕ੍ਰਿਸ਼ਣ ਮੰਦਿਰ 'ਚ ਅੱਜ ਵੀ ਹਿੰਦੂ ਪੂਜਾ-ਪਾਠ ਕਰਨ ਆਉਂਦੇ ਹਨ।

ਸਰਕਾਰ ਚਾਹੁੰਦੀ ਤਾਂ ਇਸ ਦਾ ਸਿਖ਼ਰ ਫਿਰ ਤੋਂ ਬਣਾਇਆ ਜਾ ਸਕਦਾ ਹੈ।

ਸਕੂਲ ਦੇ ਅਧਿਕਾਰੀਆਂ ਨੇ ਦੱਸਿਆ ਕਿ 1992 'ਚ ਇੱਕ ਭੀੜ ਨੇ ਇਸ ਮੰਦਿਰ 'ਤੇ ਹਮਲਾ ਕਰ ਦਿੱਤਾ ਸੀ ਪਰ ਉਹ ਇਸ ਦੀ ਇਮਾਰਤ ਨੂੰ ਬਚਾਉਣ ਲਈ ਕਿਸੇ ਤਰ੍ਹਾਂ ਨਾਲ ਸਫਲ ਹੋ ਗਏ।

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਸ ਮੰਦਿਰ ਨੂੰ ਜਿਸ ਨੇ ਵੀ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੂੰ ਖ਼ੁਦ ਇਸ ਦਾ ਨੁਕਸਾਨ ਚੁੱਕਣਾ ਪਿਆ।

ਕਦੀ ਹਮਲਾਵਰ ਜਖ਼ਮੀ ਹੋਇਆ ਤਾਂ ਕਦੀ ਉਸ ਦੀ ਮੌਤ ਹੋ ਗਈ।

ਸਾਲ 1992 'ਚ ਕੁਝ ਲੋਕਾਂ ਨੇ ਇਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਦੇ ਉਪਰਲੇ ਸਿਰੇ ਤੋਂ ਹੇਠਾਂ ਡਿੱਗ ਗਏ।

ਇਸ ਤੋਂ ਫਿਰ ਕਿਸੇ ਨੇ ਮੰਦਿਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।

ਲਾਹੌਰ ਦੇ ਅਨਾਰਕਲੀ ਬਜ਼ਾਰ 'ਚ ਬੰਸੀਧਰ ਮੰਦਿਰ ਨੂੰ 1992 'ਚ ਥੋੜਾ ਜਿਹਾ ਨੁਕਸਾਨ ਪਹੁੰਚਾਇਆ ਗਿਆ ਸੀ।

ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਪਾਕਿਸਤਾਨ 'ਚ ਭੀੜ ਦੇ ਗੁੱਸੇ ਦਾ ਸ਼ਿਕਾਰ ਬਣਾਉਣ ਵਾਲੇ ਮੰਦਿਰਾਂ 'ਚ ਇਹ ਵੀ ਇੱਕ ਹੈ।

ਉਨ੍ਹਾਂ ਦੇ ਹਮਲੇ 'ਚ ਮੰਦਿਰ ਨੂੰ ਥੋੜਾ ਜਿਹਾ ਨੁਕਸਾਨ ਪਹੁੰਚਿਆ ਸੀ। ਅੱਜ ਕਲ੍ਹ ਇਸ ਵਿੱਚ 1947 ਦੀ ਵੰਡ ਤੋਂ ਬਾਅਦ ਭਾਰਤ ਤੋਂ ਆਏ ਸ਼ਰਨਾਰਥੀ ਪਰਿਵਾਰ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)