ਅਮਰੀਕਾ ਨੇ ਉੱਤਰੀ ਕੋਰੀਆ ਨੂੰ 'ਦਹਿਸ਼ਤਗਰਦੀ ਦਾ ਪ੍ਰਾਯੋਜਕ' ਮੁਲਕ ਕਰਾਰ ਦਿੱਤਾ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਨੂੰ ਸੂਚੀ 'ਚੋਂ 9 ਸਾਲਾ ਪਹਿਲਾਂ ਹਟਾਏ ਜਾਣ ਤੋਂ ਬਾਅਦ ਫਿਰ ਇਸ ਨੂੰ 'ਦਹਿਸ਼ਤਗਰਦੀ ਨੂੰ ਪ੍ਰਾਯੋਜਕ' ਕਰਨ ਵਾਲਾ ਮੁਲਕ ਐਲਾਨਿਆ ਹੈ।

ਕੈਬਨਿਟ ਮੀਟਿੰਗ 'ਚ ਉਨ੍ਹਾਂ ਨੇ ਕਿਹਾ ਇਸ ਕਦਮ ਨਾਲ ਮੰਗਲਵਾਰ ਨੂੰ ਐਲਾਨੀਆਂ ਜਾਣ ਵਾਲੀਆਂ "ਬਹੁਤ ਵੱਡੀਆਂ" ਪਾਬੰਦੀਆਂ ਨੂੰ ਗਤੀ ਮਿਲੇਗੀ।

ਪਰ ਬਾਅਦ ਵਿੱਚ ਸੈਕੇਟਰੀ ਆਫ ਸਟੇਟ ਰੇਕਸ ਟਿਲਰਸਨ ਦੇ ਸਵੀਕਾਰ ਕੀਤਾ, " ਇਸ ਦੇ ਵਿਹਾਰਕ ਪ੍ਰਭਾਵ ਸ਼ਾਇਦ ਸੀਮਤ ਹੋ ਸਕਦੇ ਹਨ।"

ਟਰੰਪ ਨੇ ਉੱਤਰੀ ਕੋਰੀਆ 'ਤੇ ਪਰਮਾਣੂ ਪ੍ਰੋਗਰਾਮਾਂ ਲਈ ਅਤੇ ਕੌਮਾਂਤਰੀ ਦਹਿਸ਼ਤਗਰਦ ਨੂੰ ਸਹਿਯੋਗ ਦੇਣ ਦੇ ਦੋਸ਼ ਲਗਾਏ।

ਵ੍ਹਾਇਟ ਹਾਊਸ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, "ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ।"

ਸਤੰਬਰ 'ਚ ਅਮਰੀਕਾ ਨੇ ਉੱਤਰੀ ਕੋਰੀਆ ਦੇ ਖ਼ਿਲਾਫ਼ ਤੇਲ ਦੀ ਪਾਬੰਦੀ ਤੇ ਕਿਮ ਜੋਂਗ ਅਨ ਦੀ ਜਾਇਦਾਦ ਸਥਿਰ ਕਰਨ ਸਣੇ ਸੰਯੁਕਤ ਰਾਸ਼ਟਰ ਨੇ ਕੁਝ ਪਾਬੰਦੀਆਂ ਦੀ ਤਜਵੀਜ਼ ਰੱਖੀ ਸੀ।

ਇਹ ਉੱਤਰੀ ਕੋਰੀਆ ਦੇ ਛੇਵੇਂ ਪਰਮਾਣੂ ਪਰੀਖਣ ਅਤੇ ਲਗਾਤਾਰ ਮਿਜ਼ਾਇਲਾਂ ਜਾਰੀ ਕਰਨ ਦੇ ਮੱਦੇਨਜ਼ਰ ਲਿਆ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)