ਸੋਸ਼ਲ: ਫੇਸਬੁੱਕ ’ਤੇ ਦੋਸਤ ਬਣਨ ਦੀ ਇੱਛਾ ਬਣੀ ਪਰੇਸ਼ਾਨੀ

ਕੀ ਫੇਸਬੁੱਕ 'ਤੇ ਦੋਸਤੀ ਦੀ ਬੇਨਤੀ (Friend Request) ਨੂੰ ਵੀ ਪਰੇਸ਼ਾਨੀ ਸਮਝਿਆ ਜਾ ਸਕਦਾ ਹੈ? ਇਸ ਸਵਾਲ 'ਤੇ ਪਾਕਿਸਤਾਨ 'ਚ ਇੱਕ ਫ਼ਿਲਮ ਨਿਰਮਾਤਾ ਨੇ ਬਹਿਸ ਸ਼ੁਰੂ ਕੀਤੀ ਹੈ।

ਇਹ ਬਹਿਸ ਉਸ ਵੇਲੇ ਸ਼ੁਰੂ ਹੋਈ ਜਦੋਂ ਆਸਕਰ-ਪੁਰਸਕਾਰ ਜੇਤੂ ਪਾਕਿਸਤਾਨੀ ਫ਼ਿਲਮ ਨਿਰਮਾਤਾ ਸ਼ਰਮਨ ਓਬੈਦ-ਚਿਨੋਈ ਦੀ ਭੈਣ ਹਸਪਤਾਲ ਗਈ। ਇਲਾਜ ਤੋਂ ਬਾਅਦ ਫ਼ਿਲਮ ਨਿਰਮਾਤਾ ਦੀ ਭੈਣ ਨੂੰ ਉਸਦੇ ਡਾਕਟਰ ਨੇ ਫੇਸਬੁੱਕ 'ਤੇ ਫਰੈਂਡ ਰਿਕਵੈਸਟ ਭੇਜੀ।

ਇਸ ਤੋਂ ਬਾਅਦ ਫ਼ਿਲਮ ਨਿਰਮਾਤਾ ਨੇ ਗ਼ੁੱਸੇ 'ਚ ਟਵੀਟ ਕੀਤਾ।

ਸ਼ਰਮਨ ਓਬੈਦ ਨੇ ਟਵੀਟ ਕੀਤਾ, "ਕੱਲ ਮੇਰੀ ਭੈਣ ਹਸਪਤਾਲ ਗਈ, ਜੋ ਡਾਕਟਰ ਉਸ ਦਾ ਇਲਾਜ ਕਰ ਰਿਹਾ ਸੀ, ਉਸ ਨੇ ਮੇਰੀ ਭੈਣ ਨੂੰ ਫੇਸਬੁੱਕ 'ਤੇ ਦੋਸਤੀ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਹੀ ਇੱਕ ਡਾਕਟਰ ਜੋ ਇਲਾਜ ਕਰ ਰਿਹਾ ਸੀ ਉਹ ਇੱਕ ਔਰਤ ਨੂੰ ਫੇਸਬੁੱਕ 'ਤੇ ਦੋਸਤੀ ਦੀ ਬੇਨਤੀ ਕਿਸ ਤਰ੍ਹਾਂ ਕਰ ਸਕਦਾ ਹੈ?"

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ।

ਸਰ ਸਾਇਥ ਅਬਦੂਲ੍ਹਾ ਨੇ ਸ਼ਰਮਨ ਦੀ ਇੱਕ ਫੋਟੋ ਟਵੀਟ ਕਰਦੇ ਹੋਏ ਲਿਖਿਆ, "ਕੀ ਸ਼ਰਮਨ ਓਬੈਦ ਨੂੰ ਇਸ ਹੌਲੀਵੂਡ ਅਦਾਕਾਰ ਨਾਲ ਪਰੇਸ਼ਾਨੀ ਮਹਿਸੂਸ ਨਹੀਂ ਹੋ ਰਹੀ?"

ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਫੇਸਬੁੱਕ 'ਤੇ ਦੋਸਤੀ ਦੀ ਬੇਨਤੀ ਪਰੇਸ਼ਾਨੀ ਕਿਸ ਤਰ੍ਹਾਂ ਹੋ ਸਕਦੀ ਹੈ?

ਹਮਜ਼ਾ ਅਲੀ ਅੱਬਾਸੀ ਲਿਖਦੇ ਹਨ, ''ਡਾਕਟਰ ਵੱਲੋਂ ਕੀਤਾ ਗਿਆ ਕੰਮ ਹਰਾਸਮੈਂਟ ਨਹੀਂ ਹੈ, ਇਸ ਨਾਲ ਉਸਦੀ ਨੌਕਰੀ ਨਹੀਂ ਜਾਣੀ ਚਾਹੀਦੀ''।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)