ਸੋਸ਼ਲ: ਲਹਿੰਦੇ ਪੰਜਾਬ 'ਤੇ 'ਸਮੋਗ' ਦੇ ਬੱਦਲ

ਸਿਰਫ਼ ਭਾਰਤੀ ਪੰਜਾਬ ਹੀ ਹਵਾ ਦੇ ਪ੍ਰਦੂਸ਼ਣ (ਸਮੋਗ) ਦੀ ਸਮੱਸਿਆ ਨਾਲ ਨਹੀਂ ਜੂਝ ਰਿਹਾ, ਬਲਕਿ ਪਾਕਿਸਤਾਨੀ ਪੰਜਾਬ ਵੀ ਇਸ ਨਾਲ ਪੀੜ੍ਹਤ ਜਾਪਦਾ ਹੈ।

ਸੋਸ਼ਲ ਮੀਡੀਆ ਤੇ #smog ਕਰ ਕੇ ਲੋਕ ਸੜਕਾਂ ਦੀਆਂ ਫ਼ੋਟੋਆਂ ਪਾ ਰਹੇ ਹਨ ਅਤੇ ਸਰਕਾਰ ਵੱਲੋਂ ਕੋਈ ਹੱਲ ਲੱਭਣ ਲਈ ਜ਼ੋਰ ਦੇ ਰਹੇ ਹਨ।

ਐੱਮ. ਸਾਅਦ ਅਰਸਲਾਨ ਸਾਦੀਕ ਨਾਂ ਦੇ ਟਵਿੱਟਰ ਹੈਂਡਲੇ ਲਿਖਦੇ ਹਨ, ਪੰਜਾਬ ਦੇ ਕਈ ਸ਼ਹਿਰ ਸਮੋਗ ਦੀ ਗ੍ਰਿਫ਼ਤ 'ਚ। ਕਿਉਂ ਨਾ ਅਸੀਂ ਰੁੱਖ ਲਗਾਈਏ? ਉਹ ਇਹ ਲਈ ਸਰਕਾਰ ਨੂੰ ਵੀ ਦੋਸ਼ੀ ਠਹਿਰਾ ਰਹੇ ਹਨ। "ਅਸੀਂ ਕਦੋਂ ਜਾਗਾਂਗੇ?"

ਇਸ ਦੇ ਜਵਾਬ ਵਿੱਚ ਸਈਦਾ ਸਾਬਾ ਲਿਖਦੇ ਹਨ, ਅਸੀਂ ਨਹੀਂ ਜਾਗਾਂਗੇ। ਉਹ ਵਿਅੰਗ ਮਈ ਢੰਗ ਨਾਲ ਕਹਿੰਦੇ ਹਨ ਕਿ (ਪਾਕਿਸਤਾਨੀ) ਪੰਜਾਬ ਦੇ ਮੁੱਖ ਮੰਤਰੀ ਲਾਹੌਰ ਨੂੰ ਮੈਟਰੋ ਨਾਲ ਪੈਰਿਸ ਬਣਾ ਚੁੱਕੇ ਹਨ। ਸਾਨੂੰ ਹੋਰ ਕੀ ਚਾਹੀਦਾ ਹੈ।

ਸਰਕਾਰ ਦੇ ਰਵੱਈਏ ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਹਾਜਰਾ ਐੱਸ ਲਿਖੇ ਹਨ "ਵਿਕਾਸ ਦੇ ਨਾਂ 'ਤੇ ਪੰਜਾਬ ਸਰਕਾਰ ਦਾ ਬਹੁਤ ਸਾਰੇ ਰੁੱਖ ਕੱਟਣ ਲਈ ਧੰਨਵਾਦ। ਅਸੀਂ ਮਰ ਰਹੇ ਹਾਂ"

ਡਾ. ਸਕਲੈਨ ਸ਼ਾਹ ਚੇਤਾਵਨੀ ਦਿੰਦੇ ਹੋਏ ਲਿਖਦੇ ਹਨ ਇਹ ਤਾਂ ਸਿਰਫ਼ ਇੱਕ ਟ੍ਰੇਲਰ ਹੈ ਡਰਾਉਣੀ ਫ਼ਿਲਮ ਅਜੇ ਆਉਣੀ ਹੈ ਜੋ ਸਾਨੂੰ ਮਾਰ ਦੇਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)