You’re viewing a text-only version of this website that uses less data. View the main version of the website including all images and videos.
ਕਾਰਬਨ ਡਾਈਆਕਸਾਈਡ ਗੈਸ ਵਿੱਚ 2016 'ਚ ਰਿਕਾਰਡ ਵਾਧਾ
ਵਰਲਡ ਮਿਟਰਿਓਲੋਜਿਕਲ ਸੰਸਥਾ ਮੁਤਾਬਕ ਧਰਤੀ ਦੇ ਵਾਤਾਵਰਨ ਵਿਚਲੀ ਕਾਰਬਨ ਡਾਈਆਕਸਾਈਡ ਗੈਸ ਵਿੱਚ ਰਿਕਾਰਡ ਵਾਧਾ ਦਰਜ ਹੋਇਆ ਹੈ।
ਪਿਛਲੇ ਸਾਲ ਇਹ ਵਾਧਾ ਬੀਤੇ ਦਸ ਸਾਲ ਦੇ ਔਸਤ ਵਾਧੇ ਦਾ ਦੁਗਣਾ ਸੀ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਨਸਾਨੀ ਕਾਰਜਾਂ ਅਤੇ ਅਲ ਨੀਨੋ ਨਾਮੀ ਮੌਸਮੀ ਵਰਤਾਰੇ ਕਰਕੇ ਇਹ ਵਾਧਾ ਹੋਇਆ ਹੈ। ਜੋ ਕਿ ਪਿਛਲੇ 800,000 ਸਾਲਾਂ ਦੌਰਾਨ ਨਹੀਂ ਦੇਖਿਆ ਗਿਆ।
ਟੀਚੇ ਪ੍ਰਭਾਵਿਤ ਹੋਣਗੇ
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਖ਼ਤਰੇ ਦੀ ਵਜ੍ਹਾ ਨਾਲ ਗਲੋਬਲ ਤਾਪਮਾਨ ਹੇਠਾਂ ਲਿਆਉਣ ਦੇ ਟੀਚੇ ਹਾਸਲ ਨਹੀਂ ਕੀਤੇ ਜਾ ਸਕਣਗੇ।
ਵਰਲਡ ਮਿਟਰਿਓਲੋਜਿਕਲ ਸੰਸਥਾ ਵੱਲੋਂ ਜਾਰੀ ਸਾਲ ਦੇ ਗ੍ਰੀਨ ਹਾਊਸ ਗੈਸਾਂ ਬਾਰੇ ਬੁਲੇਟਿਨ ਦੇ ਅੰਕੜੇ 51 ਦੇਸ਼ਾਂ ਤੋਂ ਲਏ ਗਏ।
ਇਹ ਅੰਕੜੇ ਸਮੁੰਦਰ ਅਤੇ ਧਰਤੀ ਵੱਲੋਂ ਸੋਖੀਆਂ ਗਈਆਂ ਗੈਸਾਂ ਤੋਂ ਬਾਅਦ ਬਚੀਆਂ ਗੈਸਾਂ 'ਤੇ ਅਧਾਰਤ ਹੈ।
2016 ਵਿੱਚ ਕਾਰਬਨ ਡਾਈਆਕਸਾਈਡ ਵਿੱਚ ਇਹ ਵਾਧਾ 2015 ਦੇ 400 ਹਿੱਸੇ ਪ੍ਰਤੀ ਦਸ ਲੱਖ ਮਗਰ (ਪਾਰਟਸ ਪਰ ਮਿਲੀਅਨ) ਦੇ ਮੁਕਾਬਲੇ 403.3 ਦਰਜ ਕੀਤਾ ਗਿਆ ਹੈ.
ਕੁਦਰਤੀ ਵਰਤਾਰੇ ਤੇ ਇਨਸਾਨੀ ਕੰਮਾਂ ਦਾ ਸਿੱਟਾ
ਸੰਗਠਨ ਦੇ ਮੁਖੀ ਡਾਕਟਰ ਓਕਸਨਾ ਤਾਰਸੋਵਾ ਨੇ ਬੀਬੀਸੀ ਨੂੰ ਦੱਸਿਆ, ''ਪਿਛਲੇ 30 ਸਾਲਾਂ ਦੌਰਾਨ ਵੇਖਿਆ ਗਿਆ ਇਹ ਸਭ ਤੋਂ ਵੱਡਾ ਵਾਧਾ ਹੈ।''
ਪਿਛਲਾ ਅਜਿਹਾ ਸਭ ਤੋਂ ਵੱਡਾ ਵਾਧਾ 1997-1998 ਦੇ ਅਲ ਨੀਨੋ ਨਾਮੀ ਮੌਸਮੀ ਵਰਤਾਰੇ ਸਮੇਂ ਦਰਜ ਕੀਤਾ ਗਿਆ ਸੀ। ਇਹ ਪਿਛਲੇ ਦਹਾਕੇ ਦੇ ਮੁਕਾਬਲੇ ਵੀ 50% ਵੱਧ ਹੈ।
ਅਲ ਨੀਨੋ ਮੌਸਮੀ ਵਰਤਾਰਾ ਸੋਕੇ ਵਰਗੇ ਹਲਾਤ ਪੈਦਾ ਕਰਕੇ ਦਰਖਤਾਂ ਵਲੋਂ ਕਾਰਬਨ ਡਾਈਆਕਸਾਈਡ ਸੋਖਣ ਦੀ ਦਰ ਹੌਲੀ ਕਰਕੇ ਹਵਾ ਵਿੱਚ ਕਾਰਬਨ ਦੀ ਮਾਤਰਾ ਨੂੰ ਪ੍ਰਭਾਵਿਤ ਕਰਦਾ ਹੈ।
ਰਿਪੋਰਟ ਮੁਤਾਬਕ ਪਿਛਲੇ 70 ਸਾਲਾਂ ਦੌਰਾਨ ਵਾਤਾਵਰਨ ਵਿੱਚ ਕਾਰਬਨ ਡਾਈਆਕਸਾਈਡ ਦਾ ਵਾਧਾ ਆਖਰੀ ਬਰਫ ਯੁਗ ਤੋਂ 100 ਗੁਣਾ ਵਧੇਰੇ ਹੈ।
ਅਣਕਿਆਸੇ ਖਦਸ਼ੇ ਅਤੇ ਅਲਾਮਤਾਂ
ਕਾਰਬਨ ਡਾਈਆਕਸਾਈਡ ਵਿੱਚ ਅਜਿਹੇ ਤੇਜ ਵਾਧੇ ਸਦਕਾ, ਅਣਕਿਆਸੀਆਂ ਵਾਤਾਵਰਣਿਕ ਤਬਦੀਲੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਗੰਭੀਰ ਪਾਰਿਸਥਿਤਿਕ ਅਤੇ ਆਰਥਿਕ ਵਿਗਾੜ ਪੈਦਾ ਹੋ ਸਕਦੇ ਹਨ।
ਡਾ. ਤਾਰਾਸੋਵਾ ਮੁਤਾਬਕ ਇਹ ਵਾਤਾਵਰਣ 'ਚ ਗਰਮੀ ਦਾ ਇੱਕ ਵੱਡਾ ਇੰਜੈਕਸ਼ਨ ਲਗਾਉਣ ਵਾਂਗ ਹੈ।
ਉਹ ਕਹਿੰਦੇ ਹਨ, ''ਤਬਦੀਲੀਆਂ ਕੋਈ ਦਸ ਹਜ਼ਾਰ ਵਰ੍ਹੇ ਨਹੀਂ ਲੈਣਗੀਆਂ ਜਿਵੇਂ ਕਿ ਪਹਿਲਾਂ ਲੈਂਦੀਆਂ ਹੁੰਦੀਆਂ ਸੀ ਬਲਕਿ ਫਟਾ ਫਟ ਹੋਣਗੀਆਂ - ਇਸ ਦਿਸ਼ਾ ਵਿੱਚ ਕਿ ਵਾਪਰੇਗਾ ਇਸ ਬਾਰੇ ਸਾਨੂੰ ਕੋਈ ਜਿਆਦਾ ਜਾਣਕਾਰੀ ਨਹੀਂ ਹੈ ਜੋ ਕਿ ਫਿਕਰ ਦੀ ਗੱਲ ਹੈ।''
ਲੰਡਨ ਦੀ ਰੌਇਲ ਹੋਲਵੇਅ ਯੂਨੀਵਰਸਿਟੀ ਦੇ ਪ੍ਰੋ. ਯੁਆਨ ਨਿਸਬਤ ਨੇ ਬੀਬੀਸੀ ਨੂੰ ਦੱਸਿਆ, ''ਇਹ ਘੜੀ ਹੈ ਕਿ ਅਸੀਂ ਪਥਰਾਟ ਬਾਲਣ ਤੋਂ ਕਿਨਾਰਾ ਕਰੀਏ ਅਤੇ ਪੈਰਿਸ ਸਮਝੌਤੇ ਦਾ ਪਾਲਣ ਕਰੀਏ। ਇਸ ਗੱਲ ਦੇ ਸੰਕੇਤ ਹਨ ਕੇ ਤਬਦੀਲੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਹਾਲੇ ਤੱਕ ਹਵਾ ਵਿੱਚ ਬਦਲਾਵ ਦਰਜ ਨਹੀਂ ਹੋਣ ਲੱਗੇ।''
ਇਸ ਰਿਪੋਰਟ ਵਿੱਚ ਇੱਕ ਹੋਰ ਫਿਕਰ ਵਾਤਾਵਰਨ ਵਿਚਲੀ ਮੀਥੇਨ ਗੈਸ ਵਿੱਚ ਰਹੱਸਮਈ ਵਾਧਾ ਹੈ ਜੋ ਕਿ ਪਿਛਲੇ ਦਸ ਸਾਲ ਦੇ ਔਸਤ ਵਾਧੇ ਤੋਂ ਜਿਆਦਾ ਹੈ। ਜੋ ਕਿ ਪਿਛਲੇ ਦਸ ਸਾਲਾਂ ਨਾਲੋਂ ਜ਼ਿਆਦਾ ਹੈ।
ਡਾ. ਨਿਸਬਤ ਮੁਤਾਬਕ ਖ਼ਤਰਾ ਇਸ ਗੱਲ ਦਾ ਹੈ ਕਿ ਕਿਤੇ ਮਾਰੂ ਚੱਕਰ ਨਾ ਚੱਲ ਪਵੇ। ਇਸ ਚੱਕਰ ਨਾਲ ਤਾਪਮਾਨ ਵਧਦਾ ਹੈ ਅਤੇ ਕੁਦਰਤੀ ਸਰੋਤਾਂ ਵਿੱਚੋਂ ਹੋਰ ਮੀਥੇਨ ਗੈਸ ਰਿਸਣ ਲੱਗਦੀ ਹੈ।
ਸੰਜੁਗਤ ਰਾਸ਼ਟਰ ਦੇ ਵਾਤਾਵਰਨ ਮੁਖੀ ਐਰਿਕ ਸੋਲਹਿਮ ਦਾ ਕਹਿਣਾ ਹੈ, "ਅੰਕੜੇ ਝੂਠ ਨਹੀਂ ਬੋਲਦੇ। ਅਸੀਂ ਹਾਲੇ ਵੀ ਬਹੁਤ ਜ਼ਿਆਦਾ ਗੈਸ ਛੱਡ ਰਹੇ ਹਨ ਜੋ ਘਟਾਉਣ ਦੀ ਲੋੜ ਹੈ।"
ਇਹ ਰਿਪੋਰਟ ਬੌਨ ਵਿੱਚ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਸਬੰਧੀ ਗੱਲਬਾਤ ਸ਼ੁਰੂ ਕਰਨ ਦੇ ਇੱਕ ਹਫ਼ਤਾ ਪਹਿਲਾਂ ਆਈ ਹੈ।