ਚੀਨ ਬਾਰੇ ਉਹ ਗੱਲਾਂ ਜੋ ਸ਼ਾਇਦ ਤੁਹਾਨੂੰ ਪਤਾ ਨਾ ਹੋਣ

China

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਦੇ ਘੱਟ ਗਿਣਤੀ ਭਾਈਚਾਰੇ ਨਾਲ ਸੰਬਧਿਤ ਕੁਝ ਔਰਤਾਂ, ਦੇਸ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੇ ਸਾਹਮਣੇ ਤਸਵੀਰ ਖਿਚਵਾਉਂਦੀਆਂ ਹੋਈਆਂ।

ਚੀਨ ਦੀ ਕਮਾਂਡ ਇੱਕ ਵਾਰ ਫੇਰ ਸ਼ੀ ਜਿਨਪਿੰਗ ਦੇ ਹੱਥਾਂ ਵਿੱਚ ਆ ਗਈ ਹੈ। ਉਹ ਸੰਸਾਰ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਵਿੱਚ ਸ਼ੁਮਾਰ ਹੋਣ ਲੱਗ ਪਏ ਹਨ। ਚੀਨ ਵਿੱਚ ਉਹ ਕਮਿਊਨਿਸਟ ਪਾਰਟੀ ਦੇ ਪਹਿਲੇ ਆਗੂ ਮਾਓ ਦੇ ਬਰਾਬਰ ਹੋ ਗਏ ਹਨ।

ਇਸ ਸਾਰੀ ਬਹਿਸ ਦੇ ਚਲਦਿਆਂ ਅਸੀਂ ਤੁਹਾਨੂੰ ਚੀਨ ਬਾਰੇ 13 ਅਣਸੁਣੀਆਂ ਗੱਲਾਂ ਦੱਸ ਰਹੇ ਹਾਂ।

  • ਜਿੰਨਾ ਸੀਮੈਂਟ ਅਮਰੀਕਾ ਨੇ ਸੌ ਸਾਲਾਂ ਵਿੱਚ ਵਰਤਿਆ ਸੀ ਚੀਨ ਨੇ ਸਿਰਫ ਤਿੰਨ ਸਾਲਾਂ (2011 ਤੋਂ 2013 ) ਵਿੱਚ ਹੀ ਵਰਤ ਲਿਆ ਹੈ। ਭਾਵ, 6615 ਮਿਲੀਅਨ ਟਨ।
  • ਆਈਸਕ੍ਰੀਮ ਲਗਭਗ 2000 ਬੀ.ਸੀ. ਦੇ ਆਲੇ ਦੁਆਲੇ ਚੀਨ ਵਿੱਚ ਖੋਜੀ ਗਈ ਸੀ। ਪਹਿਲੀ ਆਈਸ ਕ੍ਰੀਮ ਦੁੱਧ ਅਤੇ ਚੌਲਾਂ ਤੋਂ ਬਣਾਈ ਗਈ ਸੀ।
China

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨੀ ਫੂਡ ਐਕਸਪੋ ਦੌਰਾਨ ਆਈਸਕ੍ਰੀਮ ਦਾ ਸਵਾਦ ਲੈਂਦੀ ਇੱਕ ਦਰਸ਼ਕ, ਇਸ ਸਾਲ ਇਹ ਮੇਲਾ 17 ਤੋਂ 21 ਅਗਸਤ ਦਰਮਿਆਨ ਹੋਇਆ
  • ਇੰਨਾ ਵਿਸ਼ਾਲ ਖਿੱਤਾ ਹੋਣ ਦੇ ਬਾਵਜੂਦ, ਚੀਨ ਵਿੱਚ ਸਿਰਫ ਇੱਕ ਟਾਈਮ ਜ਼ੋਨ ਹੈ।
  • ਚੀਨ ਵਿਚ ਹਵਾ-ਪ੍ਰਦੂਸ਼ਣ ਦੇ ਵਧਣ ਕਰਕੇ ਸ਼ੁੱਧ ਹਵਾ ਦੇ ਕੈਨ ਵੇਚੇ ਜਾਂਦੇ ਹਨ। ਹਵਾ ਦੀ ਇੱਕ ਕਿਸਮ ਹੈ, ਤਿੱਬਤ ਦੀ 'ਅਸਲੀ ਹਵਾ' ਦੂਸਰੀ ਹੈ ਕ੍ਰਾਂਤੀਕਾਰੀ ਯਾਹਯਾਨ ਅਤੇ ਤੀਸਰੀ ਹੈ ਪੋਸਟ ਇੰਡਸਟਰੀਅਲ ਤਾਇਵਾਨ। ਇਹ ਹਵਾ ਪੰਜ ਯੂਆਨ ਪ੍ਰਤੀ ਕੈਨ ਵੇਚੀ ਜਾਂਦੀ ਹੈ।
  • ਕੈੱਚਪ ਵੀ ਚੀਨ ਤੋਂ ਹੀ ਆਇਆ ਹੈ ਅਤੇ ਇਸੇ ਤਰ੍ਹਾਂ ਮਸਾਲੇਦਾਰ ਮੱਛੀ ਦੀ ਚਟਣੀ ਵੀ ਇੱਥੋਂ ਦੀ ਹੀ ਹੈ।
China

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੈਨਜਿੰਗ ਵਿਖੇ ਉਲੰਪਿਕ ਸਪੋਰਟਸ ਸੈਂਟਰ (ਫੁੱਟਬਾਲ ਮੈਦਾਨ) ਦਾ ਇੱਕ ਨਜ਼ਾਰਾ
  • ਫੁੱਟਬਾਲ ਖੇਡ ਦਾ ਸਿਹਰਾ ਵੀ ਚੀਨ ਨੂੰ ਜਾਂਦਾ ਹੈ। ਫੀਫਾ ਦੇ ਅੱਠਵੇਂ ਪ੍ਰਧਾਨ ਸੇਪ ਬਲੱਟਰ ਨੇ ਵੀ ਫੁੱਟਬਾਲ ਲਈ ਚੀਨ ਨੂੰ ਸਿਹਰਾ ਦਿੱਤਾ। ਕਿਹਾ ਜਾਂਦਾ ਹੈ ਕਿ ਫੁੱਟਬਾਲ ਦੀ ਖੋਜ, ਚੀਨ ਵਿੱਚ, ਦੂਜੀ ਅਤੇ ਤੀਜੀ ਸਦੀ ਵਿੱਚ ਹੋਈ ਸੀ।
  • ਚੀਨ ਆਧਿਕਾਰਿਕ ਤੌਰ 'ਤੇ ਇੱਕ ਨਾਸਤਿਕ ਦੇਸ਼ ਹੈ, ਪਰ ਇੱਥੇ ਈਸਾਈ ਧਰਮ ਨੂੰ ਮੰਨਣ ਵਾਲੇ ਇਟਲੀ ਤੋਂ ਵੱਧ ਹਨ। ਇਟਲੀ ਵਿੱਚ ਲਗਭਗ 4.7 ਮਿਲੀਅਨ ਲੋਕ ਈਸਾਈ ਹਨ ਜਦ ਕਿ ਚੀਨ ਵਿੱਚ ਇਹ ਗਿਣਤੀ 5.4 ਮਿਲੀਅਨ ਹੈ। ਕਿਹਾ ਜਾਂਦਾ ਹੈ ਕਿ ਚੀਨ ਛੇਤੀ ਹੀ ਦੁਨੀਆਂ ਦਾ ਸਭ ਤੋਂ ਵੱਡਾ ਈਸਾਈ ਦੇਸ ਬਣ ਜਾਵੇਗਾ।
China

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਇੱਕ ਮੀਟ ਦੀ ਦੁਕਾਨ ਦੇ ਬਾਹਰ ਪਿੰਜਰੇ ਵਿੱਚ ਬੰਦ ਕਤੂਰੇ
  • ਚੀਨੀ ਲੋਕ ਕੁੱਤੇ ਦਾ ਮੀਟ ਵੀ ਖਾਂਦੇ ਹਨ, ਪਰ ਪਿਛਲੇ ਸਾਲਾਂ ਦੌਰਾਨ ਇਸ ਵਿੱਚ ਕਮੀ ਆਈ ਹੈ। ਹੁਣ ਲੋਕ ਕੁੱਤੇ ਅਤੇ ਬਿੱਲੀਆਂ ਪਾਲਦੇ ਹਨ। ਸੱਪ ਹਾਲੇ ਵੀ ਚੀਨੀਆਂ ਦੀ ਪਸੰਦ ਹੈ।
  • ਚੀਨ ਵਿੱਚ ਹਰ ਰੋਜ 17 ਲੱਖ ਸੂਰ ਔਸਤ ਖਪ ਜਾਂਦੇ ਹਨ। ਚੀਨੀ ਲੋਕ ਸੂਰ ਦਾ ਮੀਟ ਸਭ ਤੋਂ ਵੱਧ ਪਸੰਦ ਕਰਦੇ ਹਨ। ਇਹ ਮੀਟ ਪ੍ਰਾਪਤ ਕਰਨਾ ਸੌਖਾ ਨਹੀਂ ਹੈ।
China

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਚੀਨੀ ਸੂਬੇ ਹਿਨਾਨ ਦੀ ਕੈਰੀਅਰ ਐਂਡ ਇੰਟਰਪਰਿਨੇਓਰਸ਼ਿਪ ਕੋਂਪਰੀਹੈਨਸਿਵ ਬੇਸ ਆਫ਼ ਯੂਨੀਵਰਸਟੀ ਆਫ਼ ਗਰੈਜੂਏਟਸ ਦਾ ਇੱਕ ਹਵਾਈ ਨਜ਼ਾਰਾ। ਇਹ ਇਮਾਰਤ ਆਪਣੀ ਟਾਇਲਟ ਵਰਗੀ ਬਣਤਰ ਲਈ ਪਰਸਿੱਧ ਹੈ। ਚੀਨ ਵਿੱਚ ਅਜਿਹੀਆਂ ਕੁਝ ਦਾ ਕੁਝ ਦਿਖਣ ਵਾਲੀਆਂ ਇਮਾਰਤਾਂ ਉਸਾਰਨ ਦਾ ਵੱਖਰਾ ਹੀ ਰੁਝਾਨ ਹੈ।
  • ਹਾਂਗਕਾਂਗ ਦੇ ਚੀਨੀ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਸਾਫ ਕਰਨ ਲਈ ਇੱਕ ਦਿਨ ਦੀ ਛੁੱਟੀ ਲੈਂਦੇ ਹਨ।
  • ਰਵਾਇਤੀ ਤੌਰ 'ਤੇ, ਚੀਨੀ ਔਰਤਾਂ ਲਾਲ ਕੱਪੜਿਆਂ ਵਿੱਚ ਵਿਆਹ ਕਰਦੀਆਂ ਹਨ। ਲਾਲ ਰੰਗ ਨੂੰ ਚੀਨ ਵਿਚ ਖੁਸ਼ਕਿਸਮਤੀ ਦਾ ਰੰਗ ਮੰਨਿਆ ਜਾਂਦਾ ਹੈ, ਜਦਕਿ ਚਿੱਟੇ ਨੂੰ ਮੌਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
  • ਦੁਨੀਆਂ ਵਿੱਚ ਹਰ ਪੰਜਵਾਂ ਵਿਅਕਤੀ ਚੀਨੀ ਹੈ।
China

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਰਹੂਮ ਚੀਨੀ ਆਗੂ ਮਾਓ ਜ਼ਿਡੋਂਗ ਦੇ ਪੋਸਟਰ ਸਾਹਮਣੇ ਚੀਨੀ ਮੁਦਰਾ ਯੁਆਨ ਦੇ ਨੋਟ
  • 1978 ਵਿਚ ਚੀਨ ਦੀ ਕਮਿਊਨਿਸਟ ਪਾਰਟੀ ਨੇ ਪੂੰਜੀਵਾਦੀ ਬਾਜ਼ਾਰ ਸਿਧਾਂਤ ਪੇਸ਼ ਕੀਤਾ। 1980 ਵਿੱਚ ਜਦੋਂ ਚੀਨ ਨੇ ਆਪਣਾ ਬਾਜ਼ਾਰ ਖੋਲ੍ਹਿਆ ਤਾਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਦੇਸ ਬਣ ਗਿਆ। ਪਿਛਲੇ ਤਿੰਨ ਦਹਾਕਿਆਂ ਦੌਰਾਨ 2010 ਤੱਕ ਚੀਨੀ ਅਰਥਚਾਰਾ 10 ਫੀਸਦੀ ਦੀ ਔਸਤ ਦਰ ਨਾਲ ਵੱਧਦਾ ਰਿਹਾ ਹੈ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)