ਸ਼ੀ ਜਿੰਨਪਿੰਗ ਦੀ ਵਿਚਾਰਧਾਰਾ ਹੋਵੇਗੀ ਸੰਵਿਧਾਨ 'ਚ ਸ਼ਾਮਲ

ਤਸਵੀਰ ਸਰੋਤ, AFP/Getty Images
ਪਾਰਟੀ ਨੂੰ ਸ਼ੀ ਜਿਨਪਿੰਗ ਦੀ ਸਿਆਸੀ ਵਿਚਾਰਧਾਰਾ ਸੰਵਿਧਾਨ ਵਿੱਚ ਸ਼ਾਮਲ ਕੀਤੇ ਜਾਣ ਨੂੰ ਹਰੀ ਝੰਡੀ ਮਿਲ ਗਈ ਹੈ। ਜਿਸ ਤੋਂ ਬਾਅਦ ਉਹ ਪਾਰਟੀ ਸੰਸਥਾਪਕ ਮਾਓ ਤੋਂ ਬਾਅਦ ਦੂਜੇ ਪ੍ਰਭਾਵਸ਼ਾਲੀ ਆਗੂ ਬਣ ਗਏ ਹਨ।
2012 ਤੋਂ ਚੀਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸੱਤਾ ਵਿੱਚ ਉਨ੍ਹਾਂ ਦਾ ਅਸਰ ਲਗਾਤਾਰ ਵੱਧਦਾ ਰਿਹਾ।
ਸੰਵਿਧਾਨ ਵਿੱਚ ਸ਼ੀ ਦੀ ਵਿਚਾਰਧਾਰਾ ਨੂੰ ਸ਼ਾਮਲ ਕਰਨ ਲਈ ਸਰਬਸੰਮਤੀ ਨਾਲ ਮਤਦਾਨ ਕੀਤਾ ਗਿਆ।
ਦਰਅਸਲ ਚੀਨ 'ਚ ਬੰਦ ਦਰਵਾਜ਼ਿਆਂ ਪਿੱਛੇ ਹੁੰਦੀ ਇਸ ਸਭ ਤੋਂ ਮਹੱਤਵਪੂਰਨ ਬੈਠਕ ਵਿੱਚ ਇਹ ਫ਼ੈਸਲਾ ਲਿਆ ਜਾਂਦਾ ਹੈ ਕਿ ਅਗਲੇ 5 ਸਾਲਾਂ ਲਈ ਦੇਸ ਦੀ ਕਮਾਨ ਕਿੰਨੇ ਸਾਂਭਣੀ ਹੈ।

ਤਸਵੀਰ ਸਰੋਤ, AFP/Getty Images
ਹੁਣ ਬੁੱਧਵਾਰ ਨੂੰ ਇਹ ਫ਼ੈਸਲਾ ਹੋਵੇਗਾ ਕਿ ਉੱਚ ਪੱਧਰੀ ਪੋਲਿਟ ਬਿਓਰੋ 'ਚ ਕਿਸ ਨੂੰ ਥਾਂ ਮਿਲਦੀ ਹੈ ਅਤੇ ਪੋਲਿਟ ਬਿਓਰੋ ਦੀ ਸਥਾਈ ਕਮੇਟੀ ਦੇ ਮੈਂਬਰ ਕੌਣ ਹੋਣਗੋ।
ਪਿਛਲੇ ਹਫ਼ਤੇ ਹੋਇਆ ਸੀ ਕਾਂਗਰਸ ਦਾ ਆਗਾਜ਼
ਕਾਂਗਰਸ ਦਾ ਆਗਾਜ਼ ਪਿਛਲੇ ਹਫ਼ਤੇ ਸ਼ੀ ਜਿਨਪਿੰਗ ਦੇ 3 ਘੰਟੇ ਦੇ ਭਾਸ਼ਣ ਨਾਲ ਹੋਇਆ ਸੀ। ਜਿਸ ਦੌਰਾਨ ਉਨ੍ਹਾਂ ਨੇ "ਇੱਕ ਨਵੇਂ ਯੁੱਗ ਵਿੱਚ ਚੀਨੀ ਵਿਸ਼ੇਸ਼ਤਾਵਾਂ ਨਾਲ ਸਮਾਜਵਾਦ" ਦੇ ਸਿਰਲੇਖ ਹੇਠ ਆਪਣੇ ਫ਼ਲਸਫ਼ੇ ਨਾਲ ਰੂ-ਬ-ਰੂ ਕਰਵਾਇਆ।
ਜਿਸ ਦਾ ਜ਼ਿਕਰ "ਸ਼ੀ ਜਿਨਪਿੰਗ ਦੀ ਵਿਚਾਰ" ਦੇ ਨਾ ਨਾਲ ਅਧਿਕਾਰੀਆਂ ਅਤੇ ਸਟੇਟ ਮੀਡੀਆ ਵੱਲੋਂ ਵਾਰ-ਵਾਰ ਕੀਤਾ ਗਿਆ। ਇਸ ਦੇ ਨਾਲ ਹੀ ਸ਼ੀ ਜਿਨਪਿੰਗ ਨੇ ਪਾਰਟੀ 'ਤੇ ਮਜ਼ਬੂਤ ਪ੍ਰਭਾਵ ਛੱਡਿਆ।

ਤਸਵੀਰ ਸਰੋਤ, Reuters
ਇਸ ਤੋਂ ਪਹਿਲਾ ਵੀ ਚੀਨ ਦੇ ਆਗੂ ਆਪੋ-ਆਪਣੇ ਸਿਆਸੀ ਵਿਚਾਰ ਲੈ ਕੇ ਆਏ ਸਨ। ਜਿਸ ਨੂੰ ਪਾਰਟੀ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ।
ਸੰਵਿਧਾਨ ਵਿੱਚ ਪਾਰਟੀ ਆਗੂਆਂ ਦੀ ਵਿਚਾਰਧਾਰਾ ਨੂੰ ਸ਼ਾਮਲ ਕੀਤੇ ਜਾਣ ਨਾਲ ਉਨ੍ਹਾਂ ਦੀ ਅਹਿਮੀਅਤ ਨੂੰ ਹੋਰ ਵਧਾ ਦਿੰਦਾ ਹੈ।
ਇਸ ਤੋਂ ਪਹਿਲਾ ਪਾਰਟੀ ਸੰਸਥਾਪਕ ਮਾਓ ਦੀ ਵਿਚਾਰਧਾਰਾ ਨੂੰ "ਵਿਚਾਰ" ਵਜੋਂ ਦਰਸਾਇਆ ਗਿਆ ਅਤੇ ਇਸ ਨੂੰ ਸਿਖਰ 'ਤੇ ਰੱਖਿਆ ਜਾਂਦਾ ਹੈ।
ਸਿਰਫ਼ ਮਾਓ ਜ਼ੀਡੋਗ ਅਤੇ ਡੇਂਗ ਜਿਓਪਿੰਗ ਦੇ ਨਾ ਹੀ ਉਨ੍ਹਾਂ ਦੀਆਂ ਵਿਚਾਰਧਾਰਾ ਨਾਲ ਜੁੜੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)












