ਬਲਾਗ: ਅੱਜ ਦੀ ਸੀਤਾ ਕੀ ਚਾਹੁੰਦੀ ਹੈ?

ਤਸਵੀਰ ਸਰੋਤ, GETTY IMAGES
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਮੇਰੀ ਸਹੇਲੀ ਦਾ ਨਾਂ ਸੀਤਾ ਹੈ ਅਤੇ ਇਹ ਨਾਂ ਹੀ ਉਸ ਦਾ ਕੈਦਖ਼ਾਨਾ ਹੈ।
ਮੈਂ ਹੀ ਨਹੀਂ, ਤਕਰੀਬਨ ਹਰ ਕੋਈ ਉਸ ਬਾਰੇ ਜਾਣਨਾ ਚਾਹੁੰਦਾ ਹੈ। ਉਸ ਨੂੰ ਹਰ ਵੇਲੇ ਉਹ ਫ਼ਲਸਫ਼ੇ ਯਾਦ ਕਰਵਾਏ ਜਾਂਦੇ ਹਨ, ਜਿਨ੍ਹਾਂ ਮੁਤਾਬਕ ਉਸ ਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ।
ਬਲਿਦਾਨੀ, ਆਗਿਆਕਾਰੀ ਅਤੇ ਪਤੀਵਰਤਾ
ਦੋਝੀ, ਜੋ ਸੋਚਦਾ ਹੈ ਕਿ ਉਹ ਸਵੇਰੇ ਨੂੰ ਸੀਤਾ ਦਾ ਚਿਹਰਾ ਵੇਖ ਲਵੇ ਤੇ ਉਸ ਨੂੰ ਪੁੰਨ ਮਿਲੇਗਾ।
ਉਸ ਦੇ ਮਾਪੇ ਜੋ ਹਮੇਸ਼ਾ ਉਸ ਦੀ ਆਉਣ ਅਤੇ ਜਾਣ ਦੀ ਖ਼ਬਰ ਰੱਖਦੇ ਹੋਏ ਪਰੇਸ਼ਾਨ ਰਹਿੰਦੇ ਹਨ।
ਉਸ ਨਾਲ ਕੰਮ ਕਰਨ ਵਾਲੇ ਲੋਕ ਜੋ ਹਰ ਮਰਦ ਨਾਲ ਉਸਦੀ ਗੱਲ-ਬਾਤ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ।
ਫ਼ਰਕ ਸਿਰਫ਼ ਇਨਾਂ ਹੈ ਕਿ ਮੈਂ ਇਹ ਤੁਲਨਾ ਹਾਸੇ ਮਜ਼ਾਕ ਨਾਲ ਕਰਦੀ ਹਾਂ ਅਤੇ ਬਾਕੀ ਸੰਜੀਦਗੀ ਨਾਲ।
ਕੁਝ ਅਰਥਾਂ ਵਿੱਚ ਇਹ ਵੀ ਸਹੀ ਹੈ। ਦੰਤ ਕਥਾਵਾਂ ਬਹੁਤ ਮਹੱਤਵਪੂਰਨ ਹਨ। ਕਿਉਂਕਿ, ਉਹ ਸਾਨੂੰ ਸਾਡੀ ਵਿਰਾਸਤ ਅਤੇ ਇਤਿਹਾਸ ਦਾ ਰਸ ਦੇ ਕੇ ਸਾਨੂੰ ਉਸ ਦਾ ਹਿੱਸਾ ਬਣਾਉਂਦੀਆਂ ਹਨ।
ਅਸੀਂ ਕਿੱਥੋਂ ਆਏ ਹਾਂ, ਸਾਡੇ ਆਦਰਸ਼ ਕੀ ਹਨ ਅਤੇ ਸਾਨੂੰ ਕੀ ਹੋਣਾ ਚਾਹੀਦਾ ਹੈ, ਇਹ ਸਭ ਸਮਝਾਉਂਦੀਆਂ ਹਨ।

ਤਸਵੀਰ ਸਰੋਤ, Getty Images
ਇਮਾਨਦਾਰੀ ਨਾਲ ਕਹਾਂ ਤਾਂ ਅਜਿਹਾ ਨਹੀਂ ਹੈ ਕਿ ਮੇਰੀ ਸੀਤਾ, ਰਾਮ ਦੀ ਸੀਤਾ ਨੂੰ ਬਿਲਕੁਲ ਨਾ ਪਸੰਦ ਕਰਦੀ ਹੈ।
ਉਹ ਤਾਂ ਉਨ੍ਹਾਂ ਨਾਲ ਇੱਤਫ਼ਾਕ ਰੱਖਦੀ ਹੈ, ਸਿਰਫ਼ ਨਜ਼ਰੀਆ ਵੱਖ ਹੈ।
ਉਸ ਨੇ ਆਪਣੀ ਪੀੜ੍ਹੀ ਦੇ ਬਹੁਤੇ ਲੋਕਾਂ ਵਾਂਗ ਰਮਾਇਣ ਨਹੀਂ ਪੜ੍ਹੀ, ਪਰ ਉਸ 'ਤੇ ਆਧਾਰਿਤ ਨਾਟਕ ਜਰੂਰ ਵੇਖਿਆ ਹੈ।
ਨਾਟਕ ਵਿੱਚ ਜੋ ਔਰਤ ਵੇਖੀ ਉਹਮਜ਼ਬੂਤ ਸਿਧਾਂਤ ਵਾਲੀ ਸੀ, ਆਪਣੀ ਗੱਲ 'ਤੇ ਟਿਕੀ ਰਹਿਣ ਵਾਲੀ।
ਮੇਰੀ ਸੀਤਾ ਇਨ੍ਹਾਂ ਸਾਰੀਆਂ ਗੱਲਾਂ 'ਚ ਬੰਨ੍ਹੀ ਨਹੀਂ ਰਹਿਣਾ ਚਾਹੁੰਦੀ।

ਤਸਵੀਰ ਸਰੋਤ, Getty Images
ਉਹ ਨਹੀਂ ਚਾਹੁੰਦੀ ਕਿ ਉਸ ਦਾ ਸਵੰਬਰ ਹੋਵੇ, ਉਸ ਨੂੰ ਪਿੱਛੇ ਤੁਰਨਾ ਪਵੇ। ਇਹ ਮੰਨਿਆ ਜਾਵੇ ਕਿ ਉਸ ਨੂੰ ਅਸਾਨੀ ਨਾਲ ਧੋਖਾ ਦਿੱਤਾ ਜਾ ਸਕਦਾ ਹੈ।
ਸਤੀ-ਸਾਵਿਤਰੀ ਬਣਨ ਬਾਰੇ ਉਸ ਦਾ ਮਨ ਅਜੇ ਆਪਣਾ ਮਨ ਬਣਾ ਹੀ ਰਿਹਾ ਹੈ। ਜਿਵੇਂ ਜਦੋਂ ਉਸ ਨੂੰ ਪਿਆਰ ਹੋਇਆ।
ਅਜੋਕੀ ਸੀਤਾ ਬਰਾਬਰੀ ਚਾਹੁੰਦੀ ਹੈ
ਉਹ ਅਜਿਹ ਸ਼ਖ਼ਸ ਨੂੰ ਪਸੰਦ ਕਰਦੀ ਹੈ ਜਿਸਦੇ ਸੁਭਾਅ 'ਚ ਮਰਦਾਨਗੀ ਵਾਲਾ ਝੂਠਾ ਚੋਗਾ ਨਹੀਂ ਹੈ। ਖ਼ੁਦ 'ਤੇ ਲੋੜੋਂ ਵੱਧ ਘਮੰਡ ਨਹੀਂ ਹੈ।
ਉਹ ਉਸ ਲਈ ਦਰਵਾਜ਼ਾ ਨਹੀਂ ਖੋਲ੍ਹਦਾ। ਰਾਤ ਨੂੰ ਜਦੋਂ ਸੀਤਾ ਦੇਰੀ ਨਾਲ ਆਵੇ ਤਾਂ ਉਹ ਫੋਨ ਕਰਕੇ ਉਸ ਦੀ ਸਾਰ ਨਹੀਂ ਲੈਂਦਾ ਰਹਿੰਦਾ।

ਤਸਵੀਰ ਸਰੋਤ, Alamy
ਉਹ ਸਿਰਫ਼ ਸੀਤਾ ਨੂੰ ਅਜ਼ਾਦੀ ਨਾਲ ਜਿਉਣ ਦਿੰਦਾ ਹੈ। ਉਸ 'ਤੇ ਵਿਸ਼ਵਾਸ਼ ਕਰਦਾ ਹੈ ਤੇ ਓਨਾਂ ਹੀ ਨੇੜੇ ਆਉਂਦਾ ਹੈ ਜਿਸ ਨਾਲ ਰਿਸ਼ਤੇ ਬੋਝ ਨਾ ਬਣ ਜਾਵੇ।
ਸਭ ਤੋਂ ਜ਼ਰੂਰੀ ਇਹ ਹੈ ਕਿ ਉਹ ਉਸ ਦਾ ਵਿਚਾਰ ਪੁੱਛਦਾ ਹੈ, ਉਸ ਨੂੰ ਸੁਣਦਾ ਹੈ ਤੇ ਉਸਦੇ ਫੈਸਲਿਆਂ ਦੀ ਇੱਜ਼ਤ ਕਰਦਾ ਹੈ।
ਆਦਰਸ਼ ਔਰਤ ਉਮੀਦ
ਤੇਰੇ ਪਿਤਾ ਤੇਰੇ ਲਈ ਚੋਣ ਕਰਕੇ ਸਭ ਤੋਂ ਵਧੀਆ ਇਨਸਾਨ ਲੱਭਣਗੇ। ਸੋਹਣਾ-ਸੁਨੱਖਾ, ਪੜ੍ਹਿਆ-ਲਿਖਿਆ ਅਤੇ ਚੰਗੀ ਕਮਾਈ ਵਾਲਾ।
ਉਹ ਤੇਰਾ ਖ਼ਿਆਲ ਰੱਖੇਗਾ, ਤੇਰੀ ਰਾਖੀ ਕਰੇਗਾ, ਸਮਝੇਗਾ ਅਤੇ ਜੇਕਰ ਕੋਈ ਤੇਰੀ ਇੱਜ਼ਤ 'ਤੇ ਹੱਥ ਪਾਵੇ ਤਾਂ ਉਹ ਬਦਲਾ ਲਵੇਗਾ।
ਇਸ ਦੇ ਬਦਲੇ ਤੂੰ ਉਸ ਦੀ ਗੱਲ ਸੁਣੇਂਗੀ, ਸਮਝੇਂਗੀ, ਉਸਦੇ ਮੁਤਾਬਕ ਜੀਵਨ 'ਚ ਬਦਲਾਅ ਲਿਆਵੇਂਗੀ।
ਹੁਣ ਕੋਈ ਰਾਜਾ ਅਤੇ ਰਜਵਾੜੇ ਨਹੀਂ ਹਨ, ਸਮਾਜ ਵਿੱਚ ਵੀ ਸਮੇਂ ਦੇ ਨਾਲ ਤਬਦੀਲੀ ਆਈ ਹੈ, ਪਰ ਔਰਤਾਂ ਕੋਲੋਂ ਉਮੀਦਾਂ ਦੇ ਪੈਮਾਨੇ ਨਹੀਂ ਬਦਲੇ।
ਇਹ ਸੀਤਾ ਨੂੰ ਪ੍ਰੇਸ਼ਾਨ ਕਰਦਾ ਹੈ। ਸ਼ਾਇਦ ਨਹੀਂ ਕਰਨਾ ਚਾਹੀਦਾ। ਆਖ਼ਰਕਾਰ ਲੋਕਾਂ ਨੂੰ ਰਮਾਇਣ ਦੀ ਆਦਰਸ਼ ਔਰਤ ਦੀਆਂ ਕਦਰਾਂ-ਕੀਮਤਾਂ ਦੱਸਣ 'ਚ ਹਰਜ਼ ਹੀ ਕੀ ਹੈ ?
ਪਰ, ਉਹ ਪਰੇਸ਼ਾਨ ਹੈ, ਕਿਉਂਕਿ ਇਹ ਸਾਰੀਆਂ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦਾ ਹੈ।
ਮੇਰੀ ਸੀਤਾ ਆਖ਼ਰ ਮੇਰੀ ਸੀਤਾ ਹੈ। ਉਹ ਬਹਿਸ ਕਰਦੀ ਹੈ। ਉਹ ਨਿਰਾਦਰ ਨਹੀਂ ਕਰਨਾ ਚਾਹੁੰਦੀ ਪਰ ਖ਼ੁਦ ਵੀ ਸਤਿਕਾਰ ਚਾਹੁੰਦੀ ਹੈ।
ਉਹ ਕਹਿੰਦੀ ਹੈ ਕਿ, ਜੇਕਰ ਮੇਰੇ ਕੋਲੋਂ ਉਮੀਦ ਹੈ ਕਿ ਮੈਂ ਸਮਝਾਂ ਅਤੇ ਵਿਸ਼ਵਾਸ ਕਰਾਂ, ਤਾਂ ਮੈਂ ਉਹੀ ਆਪਣੇ ਲਈ ਵੀ ਮੰਗਦੀ ਹਾਂ।
ਮੈਂ ਆਪਣਾ ਖ਼ਿਆਲ ਰੱਖ ਸਕਦੀ ਹਾਂ। ਮੈਨੂੰ ਅਜਿਹਾ ਸਾਥੀ ਚਾਹੀਦਾ ਜਿਸ ਦਾ ਕੱਦ ਮੈਨੂੰ ਦਬਾ ਕੇ ਨਾ ਰੱਖੇ।
ਮੈਂ ਦੋਸਤ ਬਣਾਉਣਾ ਚਾਹੁੰਦੀ ਹਾਂ ਭਾਵੇਂ ਕੋਈ ਵੀ ਹੋਵੇ, ਆਦਮੀ, ਔਰਤ, ਸਮਲਿੰਗੀ, ਟ੍ਰਾਂਸਜੈਂਡਰ।

ਤਸਵੀਰ ਸਰੋਤ, Getty Images
ਚਾਹੁੰਦੀ ਹਾਂ ਕਿ ਮੇਰਾ ਵਿਸ਼ਵਾਸ਼ ਕੀਤਾ ਜਾਵੇ। ਮੈਂ ਨਹੀਂ ਚਾਹੁੰਦੀ ਕਿ ਮੇਰੀ ਰਾਖੀ ਕੀਤੀ ਜਾਵੇ। ਮੈਂ ਚਾਹੁੰਦੀ ਹਾਂ ਕਿ ਮੇਰਾ ਭਰੋਸਾ ਕੀਤਾ ਜਾਵੇ।
ਜਦੋਂ ਮੈਂ ਅਤੇ ਮੇਰਾ ਸਾਥੀ ਇਕੱਠੇ ਜ਼ਿੰਦਗੀ ਬਿਤਾਉਣ ਦਾ ਵਾਅਦਾ ਕਰੀਏ ਤਾਂ ਸਾਡੀਆਂ ਉਂਗਲੀਆਂ ਇੱਕ-ਦੂਜੇ ਵੱਲ ਨਹੀਂ ਬਲਕਿ ਇੱਕ-ਦੂਜੇ ਨਾਲ ਮਿਲ ਕੇ ਜੁੜੀਆਂ ਹੋਣ।
ਅੱਗ 'ਤੇ ਮੈਂ ਇਕੱਲੀ ਨਹੀਂ ਤੁਰਾਂਗੀ, ਅਸੀਂ ਇਕੱਠੇ ਹੋਈਏ।
ਜਦੋਂ ਸਾਡੇ 'ਤੇ ਸਵਾਲ ਉੱਠਣ ਤਾਂ ਅਸੀਂ ਮਿਲ ਕੇ ਜਵਾਬ ਦੇਈਏ।
ਸਾਡੇ ਸਾਹਮਣੇ ਜੋ ਵੀ ਆਵੇ, ਅਸੀਂ ਉਸ ਦਾ ਸਾਹਮਣਾ ਇਕੱਠੇ ਕਰੀਏ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












