ਜਦ ਤਿੰਨ ਧੀਆਂ ਦੀ ਮਾਂ ਨੂੰ ਬੱਚਿਆਂ ਸਾਹਮਣੇ ਪੁੱਤ ਦੀ ਇੱਛਾ ਹੋਣ ਬਾਰੇ ਪੁੱਛਿਆ ਗਿਆ

ਤਸਵੀਰ ਸਰੋਤ, NATASHA BADHWAR
- ਲੇਖਕ, ਨਤਾਸ਼ਾ ਬਧਵਾਰ
- ਰੋਲ, ਬੀਬੀਸੀ ਲਈ
ਕਈ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਨਿਆਣੇ ਛੋਟੇ ਸਨ। ਪੰਜ ਜੀਆਂ ਦੇ ਪਰਿਵਾਰ ਵਿੱਚ ਅਸੀਂ ਦੋ ਬਾਲਗ ਸੀ - ਮੰਮੀ ਤੇ ਪਾਪਾ - ਤੇ ਸਾਡੇ ਤਿੰਨ ਬੱਚੇ ਯਾਨੀ ਸਾਡੀਆਂ ਧੀਆਂ।
ਦੱਖਣੀ ਦਿੱਲੀ ਵਿੱਚ ਅਸੀਂ ਇੱਕ ਦੋਸਤ ਦੇ ਖ਼ਾਲੀ ਫ਼ਲੈਟ ਵਿੱਚ ਇੱਕ ਜੋੜੇ ਨੂੰ ਮਿਲਣ ਗਏ ਸੀ। ਸਾਡੇ ਦੋਸਤ ਜੋ ਆਪ ਤਾਂ ਦੇਸ ਤੋਂ ਬਾਹਰ ਰਹਿੰਦੇ ਹਨ ਤੇ ਫ਼ਲੈਟ ਇਥੇ ਹੈ, ਜਿਸ ਨੂੰ ਕਿਰਾਏ 'ਤੇ ਚੜਾਉਣ ਵਿੱਚ ਅਸੀਂ ਉਨ੍ਹਾਂ ਦੀ ਮਦਦ ਕਰ ਰਹੇ ਸੀ।
ਉਹ ਦੋਵੇਂ ਕੁਝ ਸਾਡੇ ਵਰਗੇ ਹੀ ਸਨ। ਦਿੱਲੀ ਦੇ ਲੋਕ, ਚੰਗੇ ਸਕੂਲਾਂ ਤੋਂ ਪੜ੍ਹੇ ਹੋਏ। ਦਿੱਲੀ ਯੂਨੀਵਰਸਿਟੀ ਤੋਂ ਐੱਮਬੀਏ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਆਪਣਾ ਕਾਰੋਬਾਰ ਕਰ ਰਹੇ ਸਨ।
ਉਨ੍ਹਾਂ ਨੂੰ ਕਿਰਾਏ ਦੇ ਘਰ ਦੀ ਤਲਾਸ਼ ਸੀ. ਸਾਡੇ ਕੋਲ ਦੋਸਤ ਦੇ ਘਰ ਦੀ ਚਾਬੀ ਤੇ ਅਸੀਂ ਪੰਜੇ ਜੀਅ ਉਨ੍ਹਾਂ ਨੂੰ ਘਰ ਦਿਖਾਉਣ ਪਹੁੰਚ ਗਏ।
ਕੰਮ ਤਾਂ ਆਪਣੇ ਵਿੱਚ ਦਿਲਚਸਪ ਨਹੀਂ ਸੀ ਪਰ ਜਦੋਂ ਕਿਸੇ ਪਰਿਵਾਰ ਵਿੱਚ ਛੋਟੇ-ਛੋਟੇ ਨਿਆਣੇ ਹੋਣ ਤਾਂ ਕਿਸੇ ਵੀ ਕੰਮ ਲਈ ਘਰ ਤੋਂ ਬਾਹਰ, ਰੋਚਕ ਹੀ ਹੁੰਦਾ ਹੈ।
ਪੜ੍ਹੇ-ਲਿਖੇ ਲੋਕਾਂ ਦੀ ਅਗਿਆਨਤਾ
ਮੈਂ ਆਪਣੀ ਜਾਣ-ਪਛਾਣ ਕਰਵਾਉਂਦਿਆਂ ਕਿਹਾ, "ਹੈਲੋ, ਮੈ ਨਤਾਸ਼ਾ ਹਾਂ।" ਉਨ੍ਹਾਂ ਨੇ ਮੇਰੀਆਂ ਧੀਆਂ ਨੂੰ ਦੇਖਿਆ, ਫ਼ਿਰ ਮੇਰੇ ਵੱਲ ਦੇਖਿਆ।
ਉਨ੍ਹਾਂ ਨੇ ਪੁੱਛਿਆ, "ਤੁਸੀਂ ਬੇਟਾ ਚਾਹੁੰਦੇ ਸੀ?"
ਮੈਂ ਉਨ੍ਹਾਂ ਦਾ ਮੂੰਹ ਦੇਖਦੀ ਰਹਿ ਗਈ, ਮੇਰੇ ਚਹਿਰੇ 'ਤੇ ਇੱਕ ਸਵਾਲੀਆਂ ਚਿੰਨ੍ਹ ਉੱਭਰ ਆਇਆ ਸੀ।

ਤਸਵੀਰ ਸਰੋਤ, NATASHA BADHWAR
ਉਨ੍ਹਾਂ ਨੇ ਦੁਬਾਰੇ ਪੁੱਛਿਆ, "ਤੁਸੀਂ ਬੇਟਾ ਚਾਹੁੰਦੇ ਸੀ?"
ਮੈਂ ਥੋੜ੍ਹੀ ਉਲਝਣ ਜਿਹੀ ਨਾਲ ਕਿਹਾ, 'ਨਹੀਂ।'
ਉਹ ਜੋ ਕਹਿ ਰਹੀ ਸੀ, ਉਹ ਮੇਰੀ ਸਮਝ ਵਿੱਚ ਆਉਣ ਲੱਗਿਆ ਸੀ। ਹੁਣ ਉਹ ਮੇਰੀ ਸਬ ਤੋਂ ਛੋਟੀ ਧੀ ਨਸੀਮ ਵੱਲ ਦੇਖ ਰਹੀ ਸੀ। ਨਸੀਮ ਆਪਣੇ-ਆਪ ਵਿੱਚ ਮਗਨ ਸੀ।
ਉਹ ਖ਼ਾਲੀ ਤੇ ਧੂੜ ਨਾਲ ਭਰੇ ਘਰ ਵਿੱਚ ਇੱਧਰ-ਉੱਧਰ ਘੁੰਮ ਰਹੀ ਸੀ ਤੇ ਆਪਣਾ ਹੀ ਕੋਈ ਗਾਣਾ ਗੁਣਗੁਣਾ ਰਹੀ ਸੀ।
ਹੁਣ ਨਸੀਨ ਘਰ ਦੇ ਅੰਦਰ ਬਣੇ ਇੱਕ ਥਮਲੇ ਨੂੰ ਦੋਵਾਂ ਹੱਥਾਂ ਨਾਲ ਚੜਨ ਦੀ ਕੋਸ਼ਿਸ਼ ਕਰ ਰਹੀ ਸੀ, ਜਿਵੇਂ ਲੋਕ ਨਾਰੀਅਲ ਦੇ ਦਰਖ਼ਤ 'ਤੇ ਚੜਦੇ ਹਨ।
ਉਸ ਤੋਂ ਬਾਅਦ ਉਹ ਆਪਣੇ ਪਿਤਾ ਨੂੰ ਥਮਲਾ ਮੰਨ ਉਨ੍ਹਾਂ 'ਤੇ ਚੜਨ ਲੱਗੀ।
ਅਫ਼ਜ਼ਲ (ਨਸੀਮ ਦੇ ਪਿਤਾ) ਦਾ ਸੰਤੁਲਨ ਇਸ ਤਰ੍ਹਾਂ ਵਿਗੜਿਆਂ ਜਿਵੇਂ ਤੁਫ਼ਾਨ ਵਿੱਚ ਕਿਸੇ ਕਮਜ਼ੋਰ ਰੁੱਖ਼ ਦਾ ਵਿਗੜਿਆ ਹੋਵੇ ਪਰ ਉਹ ਜਲਦ ਹੀ ਸੰਭਲੇ।

ਇਹ ਵੀ ਪੜ੍ਹੋ-

ਮਸੀਨ ਉਨ੍ਹਾਂ 'ਤੇ ਝੂਲ ਰਹੀ ਸੀ।
ਉਸ ਔਰਤ ਨੇ ਕਿਹਾ, "ਇਹ ਇੱਕ ਕੁੜੀ ਹੈ। ਸਾਰੀਆਂ ਦੀਆਂ ਸਾਰੀਆਂ ਕੁੜੀਆਂ ਹਨ।"
ਮੈਂ ਉਸ ਔਰਤ ਨੂੰ ਕਿਹਾ, "ਤੁਸੀਂ ਥੋੜੀ ਦੇਰ ਲਈ ਮੇਰੇ ਨਾਲ ਬਾਹਰ ਆ ਸਕਦੇ ਹੋ?"
ਮੈਂ ਘਰ ਦਾ ਮੁੱਖ ਦਰਵਾਜ਼ਾ ਖੋਲ੍ਹਿਆ ਤੇ ਅੱਗੇ ਤੁਰ ਪਈ। ਉਸ ਨੂੰ ਮੇਰੀ ਗੱਲ ਸਮਝ ਨਹੀਂ ਸੀ ਆ ਰਹੀ।
ਮੈਂ ਉਨ੍ਹਾਂ ਨੂੰ ਕਿਹਾ, "ਇਥੇ ਬਾਹਰ ਆਓ।" ਤਾਂ ਉਹ ਬਾਹਰ ਨਿਕਲੀ। ਇਸ ਤੋਂ ਬਾਅਦ ਮੈਂ ਆਪਣੀ ਸਭ ਤੋਂ ਵੱਡੀ ਧੀ ਨੂੰ ਕਿਹਾ, "ਸਹਿਰ, ਮੈਂ ਇਨ੍ਹਾਂ ਨਾਲ ਗੱਲ ਕਰਨ ਲਈ ਇਥੇ ਬਾਹਰ ਹੀ ਹਾਂ।"
ਸਹਿਰ ਉਸ ਸਮੇਂ ਆਪਣੀ ਭੈਣ ਅਲੀਜ਼ਾ ਨਾਲ ਖ਼ਾਲੀ ਅਲਮਾਰੀ ਵਿੱਚ ਬੈਠੀ ਸੀ, ਉਥੋਂ ਹੀ ਉਸ ਨੇ ਪੁੱਛਿਆ, "ਮੰਮੀ, ਕੀ ਹੋਇਆ।"
ਮੈਂ ਉਸ ਨੂੰ ਇਸ਼ਾਰਿਆਂ ਨਾਲ ਦੱਸਿਆ ਕਿ ਇਥੇ ਹੀ ਹਾਂ ਤੇ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਧਿਆਨ ਰੱਖਣਾ, ਸਾਵਧਾਨੀ ਨਾਲ ਖੇਡਣਾ।
ਸਹਿਰ ਉਸ ਸਮੇਂ ਨੌ ਸਾਲ ਦੀ ਸੀ ਤੇ ਅਸੀਂ ਲੋਕ ਇੱਕ ਦੂਜੇ ਦੇ ਚਿਹਰੇ ਦੇ ਮਨੋਭਾਵਾ ਨੂੰ ਬਾਖ਼ੂਬੀ ਸਮਝ ਲੈਂਦੇ ਸੀ।
ਹੁਣ ਮੈਂ ਫ਼ਲੈਟ ਦੇਖਣ ਆਈ ਔਰਤ ਵੱਲ ਮੁੜੀ, ਜਿਸ ਦਾ ਧਿਆਨ ਫ਼ਲੈਟ ਦੀ ਬਜਾਇ ਮੇਰੀਆਂ ਧੀਆਂ 'ਚ ਭਟਕ ਗਿਆ ਸੀ, ਜਾਂ ਕਹੋ ਕਿ ਮੇਰੀਆਂ ਧੀਆਂ ਨੇ ਉਸ ਨੂੰ ਉਲਝਾ ਦਿੱਤਾ ਸੀ।
ਮੈਂ ਪੁੱਛਿਆ, "ਤੁਸੀਂ ਕੀ ਕਹਿ ਰਹੇ ਹੋ?"
ਉਨ੍ਹਾਂ ਕਿਹਾ, "ਮੈਂ ਤਾਂ ਸਿਰਫ਼ ਇਹ ਕਹਿ ਰਹੀ ਹਾਂ ਕਿ ਤੁਸੀਂ ਬੇਟਾ ਚਾਹੁੰਦੇ ਹੋਵੋਂਗੇ। ਇਸੇ ਲਈ ਤਿੰਨ ਵਾਰ ਕੋਸ਼ਿਸ਼ ਕੀਤੀ।"

ਤਸਵੀਰ ਸਰੋਤ, PUNEET BARNALA/BBC
ਪਿਆਰ ਤੇ ਪਰਿਵਾਰ ਦੀ ਅਹਿਮੀਅਤ
ਮੈਂ ਉਨ੍ਹਾਂ ਨੂੰ ਕਿਹਾ, "ਹੋ ਸਕਦਾ ਹੈ ਕਿ ਇਹ ਗੱਲ ਹੁਣ ਤੱਕ ਤੁਹਾਡੇ ਦਿਮਾਗ਼ ਵਿੱਚ ਨਾ ਆਈ ਹੋਵੇ ਪਰ ਕੁਝ ਲੋਕਾਂ ਕੋਲ ਬੱਚੇ ਇਸ ਲਈ ਹੁੰਦੇ ਹਨ ਕਿਉਂਕਿ ਉਹ ਬੱਚੇ ਚਾਹੁੰਦੇ ਹਨ।"
"ਕੁਝ ਲੋਕ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਉਹ ਆਪਣਾ ਪਰਿਵਾਰ ਬਣਾਉਣਾ ਚਾਹੁੰਦੇ ਹਨ। ਹੋ ਸਕਦਾ ਹੈ ਕਿ ਇਹ ਵਿਚਾਰ ਮੂਰਖਤਾ ਭਰਿਆ ਹੋਵੇ ਤੇ ਹਮੇਸ਼ਾਂ ਕਾਰਗਰ ਵੀ ਨਾ ਹੋਵੇ ਪਰ ਸਾਡੇ ਵਿੱਚੋਂ ਕਈਆਂ ਨਾਲ ਅਜਿਹਾ ਹੀ ਹੁੰਦਾ ਹੈ।"
ਉਨ੍ਹਾਂ ਨੇ ਆਪਣੀ ਤਿੰਨ ਉਂਗਲਾਂ ਦਿਖਾਉਂਦਿਆਂ ਫ਼ਿਰ ਪੁੱਛਿਆ, "ਪਰ ਤੁਹਾਡੀਆਂ ਤਿੰਨ ਧੀਆਂ ਹੀ ਹਨ।"
ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਿਹਾ, "ਮੈਂ ਤੁਹਾਡੇ ਬਾਰੇ ਮਾੜਾ ਸੋਚਣ ਲੱਗਾ ਉਸ ਤੋਂ ਪਹਿਲਾਂ ਮੈਂ ਤੁਹਾਡੀ ਬਕਵਾਸ ਬਾਰੇ ਕੁਝ ਕਹਿ ਦਵਾਂ। ਤੁਹਾਨੂੰ ਅੰਦਾਜ਼ਾ ਵੀ ਹੈ ਕਿ ਇਸ ਤਰ੍ਹਾਂ ਬੱਚਿਆਂ ਸਾਹਮਣੇ ਗੱਲ ਕਰਨਾ ਕਿੰਨਾ ਗ਼ਲਤ ਹੈ?"
ਮੈਂ ਅੱਗੇ ਕਿਹਾ, "ਤੁਸੀਂ ਬੱਚਿਆਂ ਸਾਹਮਣੇ ਕਹਿ ਰਹੇ ਹੋ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਨਹੀਂ ਚਾਹੁੰਦੇ। ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦਾ ਅਧਿਕਾਰ ਨਹੀਂ ਹੈ? ਕੋਈ ਵੀ ਅਣਜਾਣ ਵਿਅਕਤੀ ਉਨ੍ਹਾਂ ਪ੍ਰਤੀ ਮਾੜਾ ਵਿਵਹਾਰ ਕਰ ਸਕਦਾ ਹੈ ਇਸ ਲਈ ਕਿ ਉਹ ਕੁੜੀਆਂ ਹਨ?"
ਪਰ ਸਿਰਫ਼ ਪਹਿਲਾਂ ਤੋਂ ਬਣਾਈ ਧਾਰਨਾ, ਉਧਾਰ ਲਏ ਵਿਚਾਰ ਤੇ ਸੁਵਿਧਾ ਦੇ ਅਧਾਰ 'ਤੇ ਪ੍ਰਤੀਕਿਰਿਆ ਜਤਾਉਣ ਵਾਲੀ ਉਹ ਕੋਈ ਇਕੱਲੀ ਔਰਤ ਨਹੀਂ ਹੈ।

ਤਸਵੀਰ ਸਰੋਤ, PUNEET BARNALA/BBC
ਅਸੀਂ ਸਾਰੇ ਇੱਕ ਦੂਜੇ ਤੋਂ ਅਲੱਗ, ਬਿਨ੍ਹਾਂ ਸੋਚੇ ਸਮਝੇ, ਖ਼ੁਦ ਨੂੰ ਸਹੀ ਮੰਨਦਿਆਂ ਫ਼ੈਸਲੇ ਸੁਣਾਉਂਦੇ ਹਾਂ। ਫ਼ੈਸਲੇ ਸੁਣਾਉਣ ਤੋਂ ਪਹਿਲਾਂ ਦੁਬਾਰਾ ਵਿਚਾਰ ਵੀ ਨਹੀਂ ਕਰਦੇ।
ਸਾਡੇ ਕੋਲ ਸਾਰਿਆਂ 'ਤੇ ਚਿਪਕਾਉਣ ਵਾਲੇ ਲੇਬਲ ਹੁੰਦੇ ਹਨ, ਚਾਹੇ ਸਾਡੀ ਆਪਣੀ ਪਸੰਦ ਕਿਵੇਂ ਦੀ ਵੀ ਹੋਵੇ।
ਮੈਂ ਇਹ ਵੀ ਸਿੱਖਿਆ ਕਿ ਮੂਰਖ਼ਾਂ ਦੀਆਂ ਗੱਲਾਂ ਦਬਾਉਣ ਲਈ ਉਨ੍ਹਾਂ ਤੋਂ ਵੀ ਉੱਚੀ ਬੋਲਣਾ ਹੁੰਦਾ ਹੈ।
ਹਾਲਾਂਕਿ ਮੈਂ ਇਹ ਸੁਭਾਵਿਕ ਰੂਪ ਵਿੱਚ ਨਹੀਂ ਕਰ ਪਾਉਂਦੀ।
ਮੈਂਨੂੰ ਗੁੱਸਾ ਆਉਂਦਾ ਹੈ ਪਰ ਮੇਰਾ ਗੁੱਸਾ ਕਿਤੇ ਹਨੇਰੇ ਵਿੱਚ ਗਵਾਚ ਜਾਂਦਾ ਹੈ, ਜਾਂ ਕਹੋ ਅੰਦਰ ਹੀ ਛੁਪ ਜਾਂਦਾ ਹੈ। ਗੁੱਸੇ ਵਿੱਚ ਮੈਂ ਲੜਖੜਾਉਣ ਲੱਗਦੀ ਹਾਂ।
ਪਰ ਮੈਂ ਆਪਣੇ ਗੁੱਸੇ ਨੂੰ ਸੰਭਾਲਣਾ ਸਿੱਖ ਰਹੀ ਹਾਂ। ਇਹ ਔਖਿਆਈਆਂ ਭਰਿਆ ਹੈ ਤੇ ਮੈਨੂੰ ਮੁਸ਼ਕਿਲ ਵਿੱਚ ਪਾਉਣ ਵਾਲਾ ਵੀ ਹੋ ਸਕਦਾ ਹੈ।
ਇਕੱਲਿਆਂ ਗੁੱਸੇ ਵਿੱਚ ਕੰਬਣ ਨਾਲੋਂ ਲੋਕਾਂ ਨੂੰ ਝੰਝੋੜਣਾ ਚੰਗਾ ਹੁੰਦਾ ਹੈ।
ਸਹਿਰ ਤੇ ਅਲੀਜ਼ਾ ਫ਼ਲੈਟ ਦੇ ਬਾਹਰ ਆਕੇ ਬੋਲੇ, "ਮੰਮਾ, ਪਾਪਾ ਤੁਹਾਨੂੰ ਅੰਦਰ ਬੁਲਾ ਰਹੇ ਹਨ।"
ਸਹਿਰ ਨੇ ਮੇਰੇ ਚਹਿਰੇ ਦੇ ਭਾਵਾਂ ਤੋਂ ਪਤਾ ਲਗਾਉਂਦਿਆਂ ਹਿੰਮਤ ਕਰ ਪੁੱਛਿਆ ਵੀ, "ਤੁਸੀਂ ਕੀ ਗੱਲ ਕਰ ਰਹੇ ਸੀ।"
ਮੈਂ ਕਿਹਾ, "ਕੁਝ ਅਹਿਮ ਗੱਲਾਂ ਸਨ, ਜੋ ਮੈਂ ਤੇਰੇ ਤੋਂ ਸਿੱਖੀਆਂ ਹਨ।"

ਇਹ ਵੀ ਪੜ੍ਹੋ-













