ਭਾਰਤ ਨੇ ਇੰਟਰਸੈਪਟਰ ਮਿਜ਼ਾਈਲ ਦਾ ਕੀਤਾ ‘ਸਫ਼ਲ ਪ੍ਰੀਖਣ’, ਕੀ ਚੀਨ ਅਤੇ ਪਾਕਿਸਤਾਨ ਕੋਲ ਇਸ ਦਾ ਕੋਈ ਤੋੜ ਹੈ

ਤਸਵੀਰ ਸਰੋਤ, ANI
- ਲੇਖਕ, ਸ਼ਕੀਲ ਅਖ਼ਤਰ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਨੇ ਹਵਾ ਵਿੱਚ ਪਰਮਾਣੂ ਮਿਜ਼ਾਈਲਾਂ ਅਤੇ ਲੜਾਕੂ ਜਹਾਜਾਂ ਨੂੰ ਨਸ਼ਟ ਕਰਨ ਵਿੱਚ ਸਮਰੱਥ ਇੱਕ ਇੰਟਰ-ਸੈਪਟਰ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ।
ਇਸ ਰੱਖਿਆਤਮਕ ਬੈਲਿਸਟਿਕ ਮਿਜ਼ਾਈਲਾਂ ਨੂੰ ਡੀਆਰਡੀਓ ਨੇ ਬਣਾਇਆ ਹੈ।
ਇਸ ਦਾ ਪ੍ਰੀਖਣ ਉੜੀਸਾ ਵਿੱਚ ਸਮੁੰਦਰ ਦੇ ਇਕ ਟਾਪੂ 'ਤੇ ਸਥਿਤ ਮਿਜ਼ਾਈਲ ਲੈਬ ਤੋਂ ਕੀਤਾ ਗਿਆ ਸੀ। ਅਧਿਕਾਰੀਆਂ ਵੱਲੋਂ ਇਸ ਨੂੰ ਇੱਕ 'ਸਫਲ ਪ੍ਰੀਖਣ' ਦੱਸਿਆ ਗਿਆ ਹੈ। ਇਸ ਮਿਜ਼ਾਈਲ ਨੂੰ 'ਏਡੀ-1' ਨਾਂ ਦਿੱਤਾ ਗਿਆ ਹੈ।
ਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਡੀਆਰਡੀਓ ਨੇ ਦੂਜੇ ਪੜਾਅ ਪ੍ਰੋਗਰਾਮ ਦੇ ਤਹਿਤ ਏਡੀ-1 ਬੈਲਿਸਟਿਕ ਮਿਜ਼ਾਈਲ ਡਿਫੈਂਸ ਇੰਟਰ-ਸੈਪਟਰ ਦਾ ਸਫ਼ਲ ਪ੍ਰੀਖਣ ਕੀਤਾ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਮਿਜ਼ਾਈਲ ਦੋ-ਪੜਾਅ ਵਾਲੀ ਠੋਸ ਮੋਟਰ ਨਾਲ ਚਲਦੀ ਹੈ।
ਇਸ ਵਿੱਚ ਸਹੀ ਨਿਸ਼ਾਨਾ ਲਗਾਉਣ ਲਈ ਭਾਰਤ ਦੇ ਬਣਾਏ ਆਧੁਨਿਕ ਕੰਟਰੋਲ ਸਿਸਟਮ, ਨੇਵੀਗੇਸ਼ਨ ਅਤੇ ਮਾਰਗਦਰਸ਼ਨ ਉਪਕਰਣਾਂ ਨੂੰ ਲਗਾਇਆ ਗਿਆ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਇਹ ਇੰਟਰ-ਸੈਪਟਰ ਮਿਜ਼ਾਈਲ ਉਸ ਆਧੁਨਿਕ ਤਕਨੀਕ ਨਾਲ ਲੈੱਸ ਹੈ, ਜੋ ਪੂਰੀ ਤਰ੍ਹਾਂ ਨਵੀਂ ਹੈ।
ਉਹਨਾਂ ਕਿਹਾ ਕਿ ਇਹ ਸਮਰੱਥਾ ਕੁਝ ਹੀ ਦੇਸ਼ਾਂ ਕੋਲ ਹੈ। ਇਸ ਨਾਲ ਦੇਸ਼ ਦੀ ਬੈਲਿਸਟਿਕ ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਸਮਰੱਥਾ ਵਿੱਚ ਹੋਰ ਸੁਧਾਰ ਹੋਵੇਗਾ।
ਇਹ ਮਿਜ਼ਾਈਲ ਜ਼ਮੀਨ ਦੇ ਅੰਦਰ ਅਤੇ ਬਾਹਰ 15-25 ਕਿਲੋਮੀਟਰ ਦੀ ਉਚਾਈ ਤੋਂ 80-100 ਕਿਲੋਮੀਟਰ ਦੀ ਉਚਾਈ ਤੱਕ ਪ੍ਰਮਾਣੂ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਨੂੰ ਤਬਾਹ ਕਰਨ ਲਈ ਤਿਆਰ ਕੀਤੀ ਗਈ ਹੈ।

- ਪਰਮਾਣੂ ਮਿਜ਼ਾਈਲਾਂ ਤੇ ਲੜਾਕੂ ਜਹਾਜਾਂ ਨੂੰ ਨਸ਼ਟ ਕਰਨ ਵਾਲੀ ਇੰਟਰਸੈਪਟਰ ਮਿਜ਼ਾਈਲਾਂ ਦਾ ਪਰੀਖਣ।
- ਸਹੀ ਨਿਸ਼ਾਨਾ ਲਗਾਉਣ ਲਈ ਭਾਰਤ ਦੇ ਬਣਾਏ ਆਧੁਨਿਕ ਕੰਟਰੋਲ ਸਿਸਟਮ ਤੇ ਨੇਵੀਗੇਸ਼ਨ ਨੂੰ ਵਰਤਿਆ।
- ਫਿਲਹਾਲ ਸਰਕਾਰ ਇਸ ਮਿਜ਼ਾਈਲ ਨੂੰ ਕਿਸੇ ਵੱਡੇ ਬੇਸ 'ਤੇ ਸਥਾਪਿਤ ਕਰਨ ਦੀ ਯੋਜਨਾ ਤੋਂ ਬਚ ਰਹੀ ਹੈ।
- ਇਸ ਰੱਖਿਆਤਮਕ ਬੈਲਿਸਟਿਕ ਮਿਜ਼ਾਈਲਾਂ ਨੂੰ ਡੀਆਰਡੀਓ ਨੇ ਬਣਾਇਆ ਹੈ।
- ਮਾਹਿਰਾਂ ਮੁਤਾਬਕ ਇਸ ਦੀਆਂ ਤਿਆਰੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ।

ਹੁਣ ਪਾਕਿਸਤਾਨ ਕੀ ਕਰੇਗਾ?
ਕੁਝ ਰਿਪੋਰਟਾਂ ਮੁਤਾਬਕ ਫਿਲਹਾਲ ਸਰਕਾਰ ਇਸ ਮਿਜ਼ਾਈਲ ਨੂੰ ਕਿਸੇ ਵੱਡੇ ਬੇਸ 'ਤੇ ਸਥਾਪਿਤ ਕਰਨ ਦੀ ਯੋਜਨਾ ਤੋਂ ਬਚ ਰਹੀ ਹੈ।
ਇਸਦਾ ਇੱਕ ਕਾਰਨ ਇਸਦੇ ਵਿਕਾਸ ਵਿੱਚ ਸ਼ਾਮਲ ਵੱਡੀ ਲਾਗਤ ਹੋ ਸਕਦੀ ਹੈ।
ਇਹ ਵੀ ਸੰਭਵ ਹੈ ਕਿ ਸੰਭਾਵਿਤ ਸਥਾਪਨਾ ਦਾ ਐਲਾਨ ਕਰਨ ਤੋਂ ਇਸ ਲਈ ਬਚਿਆ ਜਾ ਰਿਹਾ ਹੈ ਕਿਉਂਕਿ ਜਵਾਬ ਵਿੱਚ ਪਾਕਿਸਤਾਨ ਹੋਰ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਭਾਰਤ ਦੀ ਇੰਟਰ-ਸੈਪਟਰ ਮਿਜ਼ਾਈਲ ਦਾ ਕੋਈ ਬਦਲ ਹਾਸਿਲ ਕਰਨ ਦੀ ਕੋਸ਼ਿਸ਼ ਕਰੇਗਾ।
ਰੱਖਿਆ ਵਿਸ਼ਲੇਸ਼ਕ ਰਾਹੁਲ ਬੇਦੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਦੀਆਂ ਤਿਆਰੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਨ।
ਪਰ ਕੁਝ ਤਕਨੀਕੀ ਮੁਸ਼ਕਲਾਂ ਅਤੇ ਹੋਰ ਖਰਚਿਆਂ ਕਾਰਨ ਅੰਤਿਮ ਰੂਪ ਦੇਣ ਵਿੱਚ ਦੇਰੀ ਹੋਈ ਸੀ।
ਡੀਆਰਡੀਓ ਦੇ ਫ਼ੇਜ-1 ਇੱਕ ਦੇ ਪਲਾਨ ਮੁਤਾਬਿਕ ਅਜਿਹੀਆਂ ਬੈਲਿਸਟਿਕ ਮਿਜ਼ਾਈਲਾਂ ਵਿਕਸਿਤ ਕੀਤੀਆਂ ਜਾਣੀਆਂ ਹਨ।
ਜੋ 2000 ਕਿਲੋਮੀਟਰ ਦੀ ਰੇਂਜ ਵਿੱਚ ਦੁਸ਼ਮਣ ਦੀ ਮਿਜ਼ਾਈਲ ਨੂੰ ਪਛਾਣ ਕੇ ਹਵਾ ਵਿੱਚ ਹੀ ਨਸ਼ਟ ਕਰਨ ਦੀ ਸਮਰੱਥਾ ਰੱਖਦੀ ਹੈ।

ਇਹ ਵੀ ਪੜ੍ਹੋ-

ਪਰ ਜਿਸ ਮਿਜ਼ਾਈਲ ਦਾ ਫ਼ੇਜ-2 ਦੇ ਤਹਿਤ ਪਰੀਖਣ ਕੀਤਾ ਗਿਆ ਹੈ, ਉਸ ਦੀ ਮਾਰ ਕਰਨ ਦੀ ਸਮਰੱਥਾ 5000 ਕਿਲੋਮੀਟਰ ਦੀ ਹੈ।
ਰਾਹੁਲ ਬੇਦੀ ਦਾ ਕਹਿਣਾ ਹੈ ਕਿ ਇਸ ਨੂੰ ਪਾਕਿਸਤਾਨ ਅਤੇ ਚੀਨ ਦੋਵਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ।
ਭਾਰਤ ਦੁਨੀਆਂ ਦੇ ਇੱਕੋ-ਇੱਕ ਦੇਸ਼ ਹੈ, ਜੋ ਦੋ ਅਜਿਹੇ ਵਿਰੋਧੀ ਦੇਸ਼ਾਂ ਵਿੱਚ ਘਿਰਿਆ ਹੋਇਆ ਹੈ, ਜਿੰਨ੍ਹਾਂ ਕੋਲ ਪਰਮਾਣੂ ਸ਼ਕਤੀਆਂ ਹਨ।
ਸਾਫ਼ ਹੈ ਕਿ ਭਾਰਤ ਦਾ ਨਿਸ਼ਾਨਾ ਇਹੋ ਦੋ ਦੇਸ਼ ਹਨ।

ਤਸਵੀਰ ਸਰੋਤ, Getty Images
ਭਾਰਤ ਦੀ ਆਪਣੀ ਤਕਨੀਕ
ਰਾਹੁਲ ਬੇਦੀ ਦਾ ਕਹਿਣਾ ਹੈ ਕਿ ਮਿਜ਼ਾਈਲ ਤਕਨੀਕ ਇੱਕ ਅਜਿਹੀ ਤਕਨੀਕ ਹੈ, ਜੋ ਕੋਈ ਵੀ ਦੇਸ਼ ਦੂਸਰੇ ਦੇਸ਼ ਨੂੰ ਨਹੀਂ ਦਿੰਦਾ।
ਭਾਰਤ ਨੇ ਆਪਣੀ ਤਕਨੀਕ ਨਾਲ ਕਈ ਅਜਿਹੀਆਂ ਮਿਜ਼ਾਇਲਾਂ ਬਣਾਈਆ ਹਨ।
ਹੁਣ ਇਸ ਨਵੀਂ ਮਿਜ਼ਾਇਲ ਦੇ ਪ੍ਰੀਖਣ ਤੋਂ ਬਾਅਦ ਇਸ ਖੇਤਰ ਵਿੱਚ ਮਿਜ਼ਾਇਲਾਂ ਦੀ ਦੌੜ ਸ਼ੁਰੂ ਹੋ ਗਈ ਹੈ।
ਪਾਕਿਸਤਾਨ ਅਤੇ ਚੀਨ ਵੀ ਆਪਣੇ-ਆਪਣੇ ਤਰੀਕੇ ਨਾਲ ਇਹਨਾਂ ਮਿਜ਼ਾਇਲਾਂ ਦਾ ਤੋੜ ਹਾਸਿਲ ਕਰਨ ਦੀ ਕੋਸ਼ਿਸ਼ ਕਰਨਗੇ।
ਯਾਦ ਰਹੇ ਕਿ ਪਰਮਾਣੂ ਮਿਜ਼ਾਈਲਾਂ ਅਤੇ ਹੌਕਸ ਵਰਗੇ ਲੜਾਕੂ ਜਹਾਜਾਂ ਨੂੰ ਜ਼ਮੀਨੀ ਪੱਧਰ ਉਪਰ ਹੀ ਨਸ਼ਟ ਕਰਨ ਦੀ ਤਕਨੀਕ ਕੇਵਲ ਅਮਰੀਕਾ, ਇਜ਼ਰਾਇਲ, ਰੂਸ ਅਤੇ ਚੀਨ ਕੋਲ ਹੈ।
ਗੌਰਤਲਬ ਹੈ ਕਿ ਭਾਰਤ ਨੇ ਹਾਲ ਹੀ ਵਿੱਚ ਰੂਸ ਦੇ ਬਣੇ ਐੱਸ-400 ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਆਪਣੀ ਸੈਨਾ ਵਿੱਚ ਸ਼ਾਮਿਲ ਕੀਤਾ ਹੈ।
ਇਹ ਆਧੁਨਿਕ ਰੂਸੀ ਮਿਜ਼ਾਈਲ ਦੀ ਹਵਾ ਵਿੱਚ ਲੜਾਕੂ ਜਹਾਜ਼ਾਂ, ਜਾਸੂਸੀ ਜਹਾਜ਼ਾਂ, ਹਮਲਾਵਰ ਡਰੋਨ ਅਤੇ ਮੱਧਮ ਦੂਰੀ ਦੀ ਬੈਲਿਸਟਿਕ ਮਿਜ਼ਾਇਲਾਂ ਨੂੰ ਪਛਾਣ ਕੇ ਹਵਾ ਵਿੱਚ ਨਸ਼ਟ ਕਰਨ ਦੀ ਸਮਰੱਥਾ ਹੈ।
ਡੀਆਰਡੀਓ ਭਾਰਤ ਦੀ ਸਭ ਤੋਂ ਵੱਡੀ ਮਿਜ਼ਾਈਲ ਹੈ ਅਤੇ ਰੱਖਿਆਤਮਕ ਹਥਿਆਰ ਬਣਾਉਣ ਦੀ ਸਮਰੱਥਾ ਵਾਲੀ ਹੈ।
ਧਰਤੀ, ਅਗਨੀ, ਤ੍ਰਿਸ਼ੂਲ, ਅਕਾਸ਼, ਨਾਗ, ਨਿਰਭੈਅ ਅਤੇ ਰੂਸ ਨਾਲ ਮਿਲ ਕੇ ਵਿਕਸਿਤ ਕੀਤੀ ਗਈ ਬ੍ਰਹੋਸ ਮਿਜ਼ਾਇਲਾਂ ਇਸੇ ਸੰਸਥਾ ਨੇ ਬਣਾਈਆਂ ਸਨ।
ਇਹ ਸਾਰੀਆਂ ਮਿਜ਼ਾਈਲਾਂ ਭਾਰਤੀ ਸੈਨਾ ਵਿੱਚ ਸ਼ਾਮਿਲ ਹਨ ਅਤੇ ਸੈਨਾ ਦੀ ਤਾਕਤ ਦਾ ਮੁੱਖ ਹਿੱਸਾ ਹਨ।
ਇਹਨਾਂ ਵਿੱਚੋਂ ਕੁਝ ਮਿਜ਼ਾਈਲਾਂ ਨੂੰ ਦੂਸਰੇ ਦੇਸ਼ਾਂ ਨੇ ਵੀ ਖ਼ਰੀਦਿਆ ਹੈ।

ਇਹ ਵੀ ਪੜ੍ਹੋ-













