ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।

ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।

ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।

ਪੰਜਾਬ ਵਿੱਚ ਪਿਛਲੇ ਦਿਨੀਂ ਧਰਮ ਬਦਲੀ ਦਾ ਮੁੱਦਾ ਜਨਤਕ ਬਹਿਸ ਵਿੱਚ ਛਾਇਆ ਰਿਹਾ। ਇਸ ਤੋਂ ਇਲਾਵਾ ਫਰੀਦਕੋਟ ਦੀ ਰਿਆਸਤ ਦਾ ਮੁੱਦਾ ਵੀ ਕਾਫੀ ਚਰਚਾ ਵਿੱਚ ਰਿਹਾ

ਪੰਜਾਬ ਵਿੱਚ ਨਵੇਂ ਚਰਚ ਸਥਾਪਤ ਕਰਨ ਵਾਲੇ ਕੁਝ ਪਾਦਰੀਆਂ ਦਾ ਪਿਛੋਕੜ

ਮਸੀਹੀ ਭਾਈਚਾਰੇ ਨਾਲ ਸਬੰਧਤ ਆਗੂ ਜਬਰੀ ਧਰਮ ਪਰਿਵਰਤਨ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਰੱਦ ਕਰਦੇ ਹਨ। ਮੁੱਖ ਧਾਰਾ ਦੇ ਗਿਰਜਾ ਘਰਾਂ ਨਾਲ ਜੁੜੇ ਆਗੂ ਕਹਿੰਦੇ ਹਨ ਅੰਧ ਵਿਸ਼ਵਾਸ਼ ਰਾਹੀ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਬੀਬੀਸੀ ਪੰਜਾਬੀ ਨੇ ਇੱਕ ਨਜ਼ਰ ਪਾਈ ਉਨ੍ਹਾਂ ਕੁਝ ਪਾਦਰੀਆਂ ਉੱਪਰ ਜਿਨ੍ਹਾਂ ਨੇ ਪੰਜਾਬ ਵਿੱਚ ਚਰਚਾਂ ਸਥਾਪਤ ਕੀਤੀਆਂ ਹਨ। ਪ੍ਰਮੁੱਖ ਪਾਦਰੀ ਹਨ-

ਪੰਜਾਬ ਵਿੱਚ ਇਸ ਸਮੇਂ ਜੇ ਸਥਾਪਤ ਪਾਸਟਰਾਂ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਦੁਆਬਾ ਖੇਤਰ ਵਿੱਚ ਹੀ ਹਨ ਅਤੇ ਬਕਾਇਦਾ ਵੱਡੇ-ਵੱਡੇ ਚਰਚ ਸਥਾਪਤ ਕੀਤੇ ਗਏ ਹਨ।

ਇਨ੍ਹਾਂ ਚਰਚਾਂ ਅਤੇ ਇਨ੍ਹਾਂ ਦੇ ਮੋਢੀਆਂ ਬਾਰੇ ਰਿਪੋਰਟ ਇਸ ਲਿੰਕ ਉੱਪਰ ਕਲਿੱਕ ਕਰਕੇ ਪੜ੍ਹੋ।

ਭਾਜਪਾ 'ਚ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਰਿੰਦਰ ਮੋਦੀ 'ਤੇ ਸ਼ਬਦ ਬਾਣ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ।

ਲੰਮੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਕੈਪਟਨ ਅਮਰਿੰਦਰ ਸਿੰਘ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੰਥਕ ਅਤੇ ਪੰਜਾਬ ਲੋਕ ਕਾਂਗਰਸ ਦਾ ਹਿੱਸਾ ਰਹੇ ਹਨ।

ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਜਦੋਂ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ।

ਰਾਜਨੀਤਕ ਵਿਰੋਧੀ ਹੋਣ ਕਰਕੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਉੱਪਰ ਟਿੱਪਣੀਆਂ ਕੀਤੀਆਂ ਹਨ ਅਤੇ ਪ੍ਰਧਾਨ ਮੰਤਰੀ ਨੇ ਵੀ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੀ ਪਾਰਟੀ ਬਾਰੇ ਅਕਸਰ ਟਿੱਪਣੀਆਂ ਕੀਤੀਆਂ ਹਨ। ਪੜ੍ਹੋ ਇਹ ਰਿਪੋਰਟ

ਫਰੀਦਕੋਟ ਰਿਆਸਤ: 20,000 ਕਰੋੜ ਦੀ ਜਾਇਦਾਦ ਦੀ ਜਾਅਲੀ ਵਸੀਅਤ ਦਾ ਪਾਜ ਉੱਘੜਨ ਦੀ ਪੂਰੀ ਕਹਾਣੀ

ਫਰੀਦਕੋਟ ਰਿਆਸਤ ਦੇ ਮਰਹੂਮ ਰਾਜਾ ਹਰਿੰਦਰ ਸਿੰਘ ਬਰਾੜ ਦੀ ਅਰਬਾਂ ਰੁਪਏ ਦੀ ਜਾਇਦਾਦ ਦੇ ਝਗੜੇ ਦਾ ਅਦਾਲਤ ਨੇ ਆਖ਼ਰਕਾਰ 33 ਸਾਲ ਬਾਅਦ ਨਿਬੇੜਾ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ।

ਪਰ ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਮਾਮਲੇ ਦਾ ਨਿਬੇੜਾ ਹੋਣ ਦੀਆਂ ਖ਼ਬਰਾਂ ਨੇ ਇਸ ਵਿਚ ਲੋਕਾਂ ਦੀ ਰੂਚੀ ਨੂੰ ਹੋਰ ਵਧਾ ਦਿੱਤਾ ਹੈ।

ਫਰੀਦਕੋਟ ਰਿਆਸਤ ਦਾ ਪਿਛਕੋੜ ਕੀ ਹੈ, ਮਹਾਰਾਜਾ ਹਰਿੰਦਰ ਸਿੰਘ ਕੌਣ ਸਨ, ਉਨ੍ਹਾਂ ਕੋਲ ਕਿੰਨੀ ਜਾਇਦਾਦ ਸੀ, ਇਸ ਨੂੰ ਲੈਕੇ ਵਿਵਾਦ ਕਿਵੇਂ ਸ਼ੁਰੂ ਹੋਇਆ ਅਤੇ ਇਸ ਦਾ ਨਿਬੇੜਾ ਕਿੰਝ ਹੋਇਆ।

ਅਜਿਹੇ ਹੀ ਹੋਰ ਸਵਾਲਾਂ ਦੇ ਜਵਾਬ ਇਸ ਰਿਪੋਰਟ ਵਿਚ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਨੂਰ ਇਨਾਇਤ ਖ਼ਾਨ: ਦੁਸ਼ਮਣ ਦੀ ਗੋਲੀ ਲੱਗਣ ਤੋਂ ਪਹਿਲਾਂ ਆਖ਼ਰੀ ਸ਼ਬਦ ਸਨ 'ਆਜ਼ਾਦੀ'

ਨੂਰ ਦੀ ਜੀਵਨੀ ਦੇ ਲੇਖਕ ਆਰਥਰ ਲਿਖਦੇ ਹਨ, "ਉਸ ਉੱਤੇ ਨਜ਼ਰ ਪੈਂਦੇ ਹੀ ਕੋਈ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਉਨ੍ਹਾਂ ਦੇ ਨਾਲ ਟ੍ਰੇਨਿੰਗ ਲੈਣ ਵਾਲੇ ਇੱਕ ਜਸੂਸ ਨੇ ਕਿਹਾ ਸੀ ਕਿ ਨੂਰ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਭੁੱਲ ਨਹੀਂ ਸਕਦਾ ਸੀ।"

ਨੂਰ ਇਨਾਇਤ ਖ਼ਾਨ ਨੇ ਦੂਜੀ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਲਈ ਜਰਮਨੀ ਦੀ ਜਾਸੂਸੀ ਕੀਤੀ ਸੀ।

ਨੂਰ ਦੇ ਪਿਤਾ ਭਾਰਤ ਵਿੱਚ ਪੈਦਾ ਹੋਏ, ਉਨ੍ਹਾਂ ਦਾ ਨਾਮ ਹਜ਼ਰਤ ਇਨਾਇਤ ਖ਼ਾਨ ਸੀ ਜੋ ਇੱਕ ਸੂਫ਼ੀ ਉਪਦੇਸ਼ਕ ਸਨ। ਉਨ੍ਹਾਂ ਦੀ ਮਾਂ ਦਾ ਨਾਂ ਓਰਾ ਰੇਅ ਬੇਕਰ ਸੀ ਜੋ ਅਮਰੀਕਾ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਅਮੀਨਾ ਸ਼ਾਰਦਾ ਬੇਗਮ ਰੱਖ ਲਿਆ ਸੀ।

ਦੂਜੇ ਵਿਸ਼ਵ ਯੁੱਧ ਦੀਆਂ ਸਭ ਤੋਂ ਪ੍ਰੇਰਨਾਦਾਇਕ ਕਹਾਣੀਆਂ ਵਿੱਚੋਂ ਇੱਕ ਤੁਸੀਂ ਇਸ ਲਿੰਕ ਉੱਪਰ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਗੁਰਦਾਸ ਮਾਨ ਨਵੇਂ ਗਾਣੇ 'ਗੱਲ ਸੁਣੋ ਪੰਜਾਬੀ ਦੋਸਤੋ' ਵਿੱਚ ਕਿਹੜੀਆਂ ਗੱਲਾਂ ਕਰ ਰਹੇ ਹਨ

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣਾ ਨਵਾਂ ਗਾਣਾ 'ਗੱਲ ਸੁਣੋ ਪੰਜਾਬੀ ਦੋਸਤੋ' ਆਪਣੇ ਯੂਟਿਊਬ ਚੈਨਲ ਤੋਂ ਜਾਰੀ ਕਰ ਦਿੱਤਾ ਹੈ।

ਗੁਰਦਾਸ ਮਾਨ ਦਾ ਇਹ ਗਾਣਾ ਸਾਲ 2019 ਵਿੱਚ ਪੰਜਾਬੀ ਭਾਸ਼ਾ ਬਾਰੇ ਆਪਣੇ ਬਿਆਨ ਤੋਂ ਪੈਦਾ ਹੋਏ ਵਿਵਾਦ ਅਤੇ ਖ਼ੁਦ ਨੂੰ ਬੁਰਾ-ਭਲਾ ਕਹਿਣ ਵਾਲਿਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਵਜੋਂ ਨਜ਼ਰ ਆ ਰਿਹਾ ਹੈ।

ਯੂਟਿਊਬ ਉੱਪਰ ਜਾਰੀ ਗਾਣੇ ਦੇ ਵੇਰਵੋ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅੱਠ ਭਾਸ਼ਾਵਾਂ ਵਿੱਚ ਦਸਤ ਬਰਦਾਰੀ (ਡਿਸਕਲੇਮਰ) ਦਿੱਤੀ ਗਈ ਹੈ।

ਹੁਣ ਇੱਕ ਸਰਸਰੀ ਨਜ਼ਰ ਵਿੱਚ ਗੁਰਦਾਸ ਮਾਨ ਦੇ ਨਵੇਂ ਗਾਣੇ ਦੇ ਵਿਸ਼ਾ ਵਸਤੂ ਨੂੰ ਦੇਖਦੇ ਹਾਂ—

ਪੂਰੀ ਰਿਪੋਰੋਟ ਪੜ੍ਹਨ ਲਈ ਇਸ ਲਿੰਕ ਉੱਪਰ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)