ਪਬਜੀ ਵਰਗੀ ਇੱਕ ਹੋਰ ਗੇਮ ਬੀਜੀਐੱਮਆਈ ਨੂੰ ਭਾਰਤ ਵਿੱਚ ਬੈਨ ਕਰਨ ਬਾਰੇ ਕੀ-ਕੀ ਪਤਾ ਹੈ

ਪਬਜੀ (PUBG) ਵਰਗੀ ਹੀ ਇੱਕ ਹੋਰ ਮਸ਼ਹੂਰ ਮੋਬਾਈਲ ਗੇਮ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।

ਬੈਟਲ ਗ੍ਰਾਊਂਡਸ ਮੋਬਾਈਲ ਇੰਡੀਆ (ਬੀਜੀਐੱਮਆਈ) ਨਾਮ ਦੀ ਇਸ ਗੇਮ ਨੂੰ ਗੂਗਲ ਅਤੇ ਐਪਲ ਦੇ ਐਪ ਸਟੋਰਾਂ ਤੋਂ ਹਟਾ ਦਿੱਤਾ ਗਿਆ ਹੈ।

ਗੇਮ 'ਤੇ ਪਾਬੰਦੀ ਲਗਾਉਣ ਬਾਰੇ ਗੂਗਲ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਰਕਾਰ ਦੇ ਕਹਿਣ ’ਤੇ ਗੇਮ ਨੂੰ ਐਪ ਸਟੋਰ ਤੋਂ ਹਟਾ ਦਿੱਤਾ ਹੈ।

ਗੇਮ ਬਣਾਉਣ ਵਾਲੀ ਕਰਾਫਟੋਨ ਫਰਮ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਕਦਮ ਦੀ ਵਜ੍ਹਾ ਸਮਝਣ ਲਈ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ।

ਪਬਜੀ ਬੈਨ ਹੋਣ ਤੋਂ ਬਾਅਦ ਲਾਂਚ ਹੋਈ ਸੀ ਬੀਜੀਐੱਮਆਈ

ਸਾਲ 2020 ਵਿੱਚ ਭਾਰਤ ਸਰਕਾਰ ਵੱਲੋਂ ਪਬਜੀ ਗੇਮ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਬੀਜੀਐੱਮਆਈ ਭਾਰਤ ਵਿੱਚ ਲਾਂਚ ਕੀਤੀ ਗਈ ਸੀ।

ਅਸਲ ਮਾਅਨਿਆਂ ਵਿੱਚ ਇਹ ਗੇਮ ਪਬਜੀ ਦਾ ਹੀ ਬਦਲਿਆ ਰੂਪ ਹੈ।

ਪਬਜੀ ਗੇਮ ਨੂੰ ਸਾਊਥ ਕੋਰੀਅਨ ਕੰਪਨੀ ਕਰਾਫਟੋਨ ਦੀ ਇੱਕ ਸਹਾਇਕ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ।

ਇਸ ਨੂੰ ਭਾਰਤ ਵਿੱਚ ਚੀਨ ਦੀ ਬਹੁਕੌਮੀ ਟੈਨਸੈਂਟ ਮਲਟੀਨੈਸ਼ਨਲ ਹੋਲਡਿੰਗਸ ਦੀ ਡਿਵੀਜ਼ਨ ਟੈਨਸੈਂਟ ਗੇਮਜ਼ ਵੱਲੋਂ ਚਲਾਇਆ ਜਾ ਰਿਹਾ ਸੀ।

ਜਦੋਂ ਭਾਰਤ ਸਰਕਾਰ ਵੱਲੋਂ ਪਬਜੀ ਉੱਪਰ ਰੋਕ ਲਗਾ ਦਿੱਤੀ ਗਈ ਤਾਂ ਕੋਰੀਅਨ ਕੰਪਨੀ ਕਰਾਫਟੋਨ ਨੇ ਟੈਨਸੈਂਟ ਨਾਲੋਂ ਨਾਤਾ ਤੋੜ ਲਿਆ।

ਕਰਾਫ਼ਟੋਨ ਨੇ 2021 ਵਿੱਚ ਬੀਜੀਐੱਮਆਈ ਜਾਰੀ ਕੀਤੀ ਅਤੇ ਇੱਕ ਸਾਲ ਬਾਅਦ ਕੰਪਨੀ ਦੇ ਦਾਅਵੇ ਮੁਤਾਬਕ ਇਸ ਨੂੰ ਖੇਡਣ ਵਾਲਿਆਂ ਦੀ ਸੰਖਿਆ 10 ਕਰੋੜ ਸੀ।

ਪਬਜੀ 'ਤੇ ਕਿਉਂ ਲੱਗਿਆ ਸੀ ਬੈਨ

ਸਾਲ 2020 ਵਿੱਚ ਚੀਨ ਨਾਲ ਲੱਗਦੇ ਬਾਰਡਰ ਉੱਪਰ, ਚੀਨ ਨਾਲ ਫ਼ੌਜੀ ਝੜੱਪ ਤੋਂ ਬਾਅਦ ਭਾਰਤ ਸਰਕਾਰ ਨੇ ਪਬਜੀ ਸਮੇਤ ਹੋਰ ਕਈ ਐਪਲੀਕੇਸ਼ਨਾਂ ਨੂੰ ਬੈਨ ਕਰ ਦਿੱਤਾ ਸੀ।

29 ਜੂਨ, 2020 ਨੂੰ ਭਾਰਤ ਸਰਕਾਰ ਨੇ ਸ਼ਾਰਟ ਵੀਡੀਓ ਪਲੇਟਫ਼ਾਰਮ ਟਿੱਕਟੌਕ ਸਣੇ 59 ਚੀਨੀ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾ ਦਿੱਤੀ ਸੀ।

ਜਿਸ ਤੋਂ ਕੁਝ ਸਮੇਂ ਬਾਅਦ, ਸਤੰਬਰ 2020 ਵਿੱਚ 118 ਹੋਰ ਚੀਨੀ ਐਪਲੀਕੇਸ਼ਨਾਂ 'ਤੇ ਪਾਬੰਦੀ ਲਗਾਈ ਗਈ, ਜਿਨ੍ਹਾਂ ਵਿੱਚ ਮਸ਼ਹੂਰ ਮੋਬਾਈਲ ਗੇਮ ਪਬਜੀ ਵੀ ਸ਼ਾਮਿਲ ਸੀ।

ਭਾਰਤ ਸਰਕਾਰ ਦੇ ਸਬੰਧਿਤ ਮੰਤਰਾਲੇ ਨੇ ਇਸ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਅਧੀਨ ਸ਼ਕਤੀ ਦੀ ਪਾਲਣਾ ਕਰਦਿਆਂ (ਜਨਤਕ ਤੌਰ 'ਤੇ ਜਾਣਕਾਰੀ ਪਹੁੰਚਣ 'ਤੇ ਰੋਕ ਲਗਾਉਣ ਲਈ ਕਾਰਜਪ੍ਰਣਾਲੀ ਅਤੇ ਨਿਯਮ) ਅਤੇ ਧਮਕੀਆਂ ਦੇ ਉਭਰ ਰਹੇ ਸੁਭਾਅ ਕਾਰਨ 118 ਮੋਬਾਈਲ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਵੀਡੀਓ: PUBG 'ਤੇ ਪਾਬੰਦੀ ਤੋਂ ਬਾਅਦ ਪੰਜਾਬ ਦੇ ਕੁਝ ਗੇਮਰ ਕੀ ਕਹਿੰਦੇ

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੂੰ ਵੱਖ-ਵੱਖ ਸਰੋਤਾਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਐਂਡਰਾਇਡ ਅਤੇ ਆਈਓਐੱਸ ਪਲੇਟਫਾਰਮਸ 'ਤੇ ਉਪਲੱਬਧ ਕੁਝ ਮੋਬਾਈਲ ਐਪਸ ਦੀ ਦੁਰਵਰਤੋਂ ਕਰਨ ਬਾਰੇ ਕਈ ਰਿਪੋਰਟਾਂ ਹਨ।

ਉਹ ਚੋਰੀ ਅਤੇ ਗੁਪਤ ਤਰੀਕੇ ਨਾਲ ਉਪਭੋਗਤਾਵਾਂ ਦੇ ਡਾਟਾ ਨੂੰ ਅਣਅਧਿਕਾਰਤ ਢੰਗ ਨਾਲ ਸਰਵਰਾਂ 'ਤੇ ਪਹੁੰਚਾਉਂਦੀਆਂ ਹਨ ਜੋ ਭਾਰਤ ਤੋਂ ਬਾਹਰਲੇ ਹਨ।

ਇਨ੍ਹਾਂ ਅੰਕੜਿਆਂ ਨੂੰ ਇਕੱਠਾ ਕਰਨਾ ਰਾਸ਼ਟਰੀ ਸੁਰੱਖਿਆ ਅਤੇ ਭਾਰਤ ਦੀ ਰੱਖਿਆ ਦੇ ਵਿਰੋਧੀ ਹੈ, ਜੋ ਆਖਰਕਾਰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ 'ਤੇ ਅਸਰ ਪਾਉਂਦੀ ਹੈ, ਇਹ ਬਹੁਤ ਡੂੰਘੀ ਅਤੇ ਤੁਰੰਤ ਚਿੰਤਾ ਦਾ ਵਿਸ਼ਾ ਹੈ ਜਿਸ ਲਈ ਐਮਰਜੈਂਸੀ ਉਪਾਵਾਂ ਦੀ ਜ਼ਰੂਰਤ ਹੈ।

ਤਕਨੀਕੀ ਵਿਸ਼ਲੇਸ਼ਕ ਪ੍ਰੰਸਨਤੋ ਕੇ ਰੋਏ ਮੁਤਾਬਕ, ''ਸਰਕਾਰ ਨੇ ਇਨ੍ਹਾਂ ਐਪਸ ਨੂੰ ਸੁਰੱਖਿਆ ਕਾਰਨਾਂ, ਭਾਰਤੀ ਨਾਗਰਿਕਾਂ ਦੀ ਜਾਣਕਾਰੀ ਬਾਹਰ ਜਾਣ ਵਰਗੇ ਕਾਰਨ ਦੱਸਦਿਆਂ ਬੈਨ ਕਰ ਦਿੱਤਾ ਸੀ ਹਾਲਾਂਕਿ ਲਾਜ਼ਮੀ ਤੌਰ ’ਤੇ ਇਹ ਸਰਹੱਦੀ ਤਣਾਅ ਤੋਂ ਬਾਅਦ ਚੀਨ ਉੱਪਰ ਦਬਾਅ ਪਾਉਣ ਲਈ ਸੀ।''

ਪਬਜੀ ਗੇਮ ਨੂੰ ਸਾਊਥ ਕੋਰੀਅਨ ਕੰਪਨੀ ਕਰਾਫਟੋਨ ਦੀ ਇੱਕ ਸਹਾਇਕ ਕੰਪਨੀ ਵੱਲੋਂ ਵਿਕਸਿਤ ਕੀਤਾ ਗਿਆ ਸੀ। ਇਸ ਨੂੰ ਭਾਰਤ ਵੱਚ ਚੀਨ ਦੀ ਬਹੁਕੌਮੀ ਟੈਨਸੈਂਟ ਮਲਟੀਨੈਸ਼ਨਲ ਹੋਲਡਿੰਗਸ ਦੀ ਡਿਵੀਜ਼ਨ ਟੈਨਸੈਂਟ ਗੇਮਜ਼ ਵੱਲੋਂ ਚਲਾਇਆ ਜਾ ਰਿਹਾ ਸੀ

ਜਦੋਂ ਭਾਰਤ ਸਰਕਾਰ ਵੱਲੋਂ ਪਬਜੀ ਉੱਪਰ ਰੋਕ ਲਗਾ ਦਿੱਤੀ ਗਈ ਤਾਂ ਕੋਰੀਅਨ ਕੰਪਨੀ ਕਰਾਫਟੋਨ ਨੇ ਟੈਨਸੈਂਟ ਨਾਲੋਂ ਨਾਤਾ ਤੋੜ ਲਿਆ।

ਇਹ ਵੀ ਪੜ੍ਹੋ:

ਕਰਾਫ਼ਟੋਨ ਨੇ ਬੀਜੀਐਮਆਈ 2021 ਵਿੱਚ ਜਾਰੀ ਕੀਤੀ ਅਤੇ ਇੱਕ ਸਾਲ ਬਾਅਦ ਕੰਪਨੀ ਦੇ ਦਾਅਵੇ ਮੁਤਾਬਕ ਇਸ ਨੂੰ 10 ਕਰੋੜ ਖੇਡਣ ਵਾਲੇ ਸਨ।

ਇਸੇ ਸਾਲ ਜੂਨ ਵਿੱਚ ਪਬਜੀ ਖੇਡ ਇੱਕ ਵਾਰ ਫਿਰ ਚਰਚਾ ਵਿੱਚ ਆਈ ਜਦੋਂ ਉੱਤਰ ਪ੍ਰਦੇਸ਼ ਵਿੱਚ ਇੱਕ 16 ਸਾਲਾ ਮੁੰਡੇ ਨੇ ਆਪਣੀ ਮਾਂ ਨੂੰ ਗੇਮ ਖੇਡਣ ਤੋਂ ਰੋਕਣ ਕਾਰਨ ਗੋਲੀ ਮਾਰ ਦਿੱਤੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਵਿੱਚ ਮੈਂਬਰਾਂ ਨੇ ਸਰਕਾਰ ਨੂੰ ਸਵਾਲ ਪੁੱਛੇ ਗਏ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਉਹ ਪਾਬੰਦੀਸ਼ੁਦਾ ਚੀਨੀ ਐਪਲੀਕੇਸ਼ਨਾਂ ਦੇ ਬਦਲਵੇਂ ਰੂਪਾਂ ਬਾਰੇ ਮਿਲ ਰਹੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ।

'ਚੀਨੀ ਮੂਲ ਦੀਆਂ ਐਪਲੀਕੇਸ਼ਨਾਂ 'ਤੇ ਸਰਕਾਰ ਦੀ ਕੜੀ ਨਜ਼ਰ'

ਇਸੇ ਸਾਲ ਜੂਨ ਵਿੱਚ ਪਬਜੀ ਖੇਡ ਇੱਕ ਵਾਰ ਫਿਰ ਚਰਚਾ ਵਿੱਚ ਆਈ ਜਦੋਂ ਉੱਤਰ ਪ੍ਰਦੇਸ਼ ਵਿੱਚ ਇੱਕ 16 ਸਾਲਾ ਮੁੰਡੇ ਨੇ ਆਪਣੀ ਮਾਂ ਨੂੰ ਗੇਮ ਖੇਡਣ ਤੋਂ ਰੋਕਣ ਕਾਰਨ ਗੋਲੀ ਮਾਰ ਦਿੱਤੀ।

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੰਸਦ ਵਿੱਚ ਮੈਂਬਰਾਂ ਨੇ ਸਰਕਾਰ ਨੂੰ ਸਵਾਲ ਪੁੱਛੇ। ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਨੇ ਕਿਹਾ ਕਿ ਉਹ ਪਾਬੰਦੀਸ਼ੁਦਾ ਚੀਨੀ ਐਪਲੀਕੇਸ਼ਨਾਂ ਦੇ ਬਦਲਵੇਂ ਰੂਪਾਂ ਬਾਰੇ ਮਿਲ ਰਹੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ।

ਰੌਏ ਕਹਿੰਦੇ ਹਨ ਕਿ ਬੀਜੀਐੱਮਆਈ ਦਾ ਸਬੰਧ ਬੈਨ ਕੀਤੀਆਂ ਗਈਆਂ ਚੀਨੀ ਐਪਲੀਕੇਸ਼ਨਾਂ ਨਾਲ ਜੁੜਦਾ ਲੱਗਦਾ ਹੈ।

ਉਹ ਕਹਿੰਦੇ ਹਨ, ''ਸਾਲ 2020 ਤੋਂ ਬਾਅਦ ਸਰਕਾਰ ਨੇ ਇਨ੍ਹਾਂ ਐਪਲੀਕੇਸ਼ਨਾਂ ਦੀ ਉਸ ਦੇਸ ਤੋਂ ਆਉਂਦੀ ਫੰਡਿੰਗ ਵਿੱਚ ਸੁਰੱਖਿਆ ਦੀਆਂ ਹੋਰ ਪਰਤਾਂ ਜੋੜੀਆਂ ਹਨ, ਜਿਸ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ।''

''ਸਰਕਾਰ ਚੀਨੀ ਮੂਲ ਦੀਆਂ ਐਪਲੀਕੇਸ਼ਨਾਂ ਉੱਪਰ ਸਖਤ ਨਜ਼ਰ ਰੱਖ ਰਹੀ ਹੈ।''

ਇਸੇ ਸਾਲ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਲੋਨ ਦੇਣ ਵਾਲੀਆਂ ਐਪਲੀਕੇਸ਼ਨਾਂ ਖਿਲਾਫ਼ ਕਾਰਵਾਈ ਕੀਤੀ ਹੈ।

ਰੌਏ ਕਹਿੰਦੇ ਹਨ ਕਿ ''ਇਹ ਐਪਲੀਕੇਸ਼ਨਾਂ ਰੈਗੂਲੇਟਡ ਨਹੀਂ ਹਨ ਅਤੇ ਇਨ੍ਹਾਂ ਨੇ ਕੁੱਝ ਅਮਲੀ ਮੁੱਦਿਆ ਨੂੰ ਛੇੜਿਆ ਪਰ ਸੁਰੱਖਿਆ ਨਾਲ ਜੁੜੇ ਮੁੱਦਿਆਂ ਦਾ ਅਸਲ ਲੈਣਦੇਣ ਚੀਨ ਨਾਲ ਹੈ।''

ਹਾਲਾਂਕਿ ਚੀਨ ਬੀਜੀਐੱਮਆਈ ਨੂੰ ਦੱਖਣੀ ਕੋਰੀਆ ਦੀ ਕੰਪਨੀ ਕਰਾਫਟੋਨ ਵੱਲੋਂ ਚਲਾਇਆ ਜਾਂਦਾ ਹੈ ਪਰ ਇਸ ਵਿੱਚ ਚੀਨੀ ਕੰਪਨੀ ਟੈਨਸੈਂਟ ਦਾ 13.6% ਹਿੱਸਾ ਇਸ ਦੀ ਸਹਾਇਕ ਕੰਪਨੀ ਫਰੇਮ ਇਨਵੈਸਟਮੈਂਟ ਰਾਹੀਂ ਹੈ।

ਰੌਏ ਕਹਿੰਦੇ ਹਨ ਕਿ ਸਰਕਾਰ ਦੀ ਤਿੱਖੀ ਨਜਰ ਸਾਨ੍ਹੀ ਹੇਠ ਚੀਨੀ ਮੂਲ ਦੀਆਂ ਜਾਂ ਚੀਨ ਨਾਲ ਕਿਸੇ ਕਿਸਮ ਦਾ ਸਰੋਕਾਰ ਰੱਖਣ ਵਾਲੀਆਂ ਐਪਲੀਕੇਸ਼ਨਾਂ ਲਈ ਭਾਰਤ ਵਿੱਚ ਕੰਮ ਕਰਨਾ ਮੁਸ਼ਕਿਲ ਹੀ ਹੋਵੇਗਾ।

ਖੇਡ ਬਾਜ਼ਾਰ ਕਿੰਨਾ ਵੱਡਾ ਹੈ

ਦੁਨੀਆਂ ਦੀ ਗੱਲ ਕਰੀਏ ਤਾਂ 2019 ਵਿੱਚ ਖੇਡ ਬਜ਼ਾਰ 16.9 ਅਰਬ ਡਾਲਰ ਦਾ ਸੀ। ਇਸ ਵਿੱਚ 4.2 ਅਰਬ ਡਾਲਰ ਦੀ ਹਿੱਸੇਦਾਰੀ ਨਾਲ ਚੀਨ ਸਭ ਤੋਂ ਅੱਗੇ ਹੈ। ਦੂਜੇ ਨੰਬਰ 'ਤੇ ਅਮਰੀਕਾ, ਤੀਜੇ ਨੰਬਰ 'ਤੇ ਜਪਾਨ, ਫਿਰ ਬ੍ਰਿਟੇਨ ਅਤੇ ਦੱਖਣੀ ਕੋਰੀਆ ਦਾ ਨੰਬਰ ਆਉਂਦਾ ਹੈ।

ਇਹ ਅੰਕੜੇ statista.com ਦੇ ਹਨ। ਭਾਰਤ ਵਿੱਚ ਵੀ ਇਸ ਸਨਅਤ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਹੈ ਪਰ ਹੁਣ ਵੀ ਇਹ ਇੱਕ ਅਰਬ ਡਾਲਰ ਤੋਂ ਵੀ ਘੱਟ ਦਾ ਹੈ।

ਰੈਵੇਨਿਊ ਦੇ ਮਾਮਲੇ ਵਿੱਚ ਭਾਰਤ ਗੇਮਿੰਗ ਦੇ ਪਹਿਲੇ ਪੰਜ ਦੇਸਾਂ ਵਿੱਚ ਨਹੀਂ ਹੈ, ਪਰ ਬਾਕੀ ਦੇਸਾਂ ਲਈ ਇੱਕ ਉੱਭਰਦਾ ਹੋਇਆ ਬਜ਼ਾਰ ਜ਼ਰੂਰ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)