ਮਿਆਂਮਾਰ : ਜ਼ਖ਼ਮੀ ਖਾੜਕੂਆਂ ਦਾ ਇਲਾਜ ਕਰਨ ਦੀ ਕੀਮਤ ਜਾਨ ਦੇ ਕੇ ਤਾਰਨ ਵਾਲੀ ਨਰਸ ਦੀ ਕਹਾਣੀ

ਮਿਆਂਮਾਰ ਦਾ ਵਿਦਰੋਹ
ਤਸਵੀਰ ਕੈਪਸ਼ਨ, ਜ਼ਰਲੀ ਨਾਇੰਗ (27)
    • ਲੇਖਕ, ਜੋਨਾਥਨ ਹੈੱਡ ਅਤੇ ਬਰਮੀ ਸਰਵਿਸ
    • ਰੋਲ, ਬੀਬੀਸੀ

14 ਜੂਨ ਨੂੰ ਲਗਭਗ ਦੁਪਹਿਰ ਇੱਕ ਵਜੇ ਵਾਲੰਟੀਅਰ ਪੀਪਲਜ਼ ਡਿਫੈਂਸ ਫੋਰਸ ਦੇ ਮੈਂਬਰ ਮੱਧ ਮਿਆਂਮਾਰ ਵਿੱਚ ਚਿੰਦਵਿਨ ਨਦੀ ਦੇ ਬਿਲਕੁਲ ਪੱਛਮ ਵਿੱਚ ਦੋ ਪਿੰਡਾਂ ਦੇ ਵਿਚਕਾਰ ਖੇਤਾਂ ਵਿੱਚ ਪਹੁੰਚੇ।

ਉਨ੍ਹਾਂ ਨੂੰ ਇੱਕ ਆਜੜੀ ਨੇ ਸੁਚੇਤ ਕੀਤਾ। ਜਿਸ ਨੇ ਕਾਵਾਂ ਨੂੰ ਇੱਕ ਲਾਸ਼ ਦੇ ਹਿੱਸੇ ਨੂੰ ਚੁੱਗਦੇ ਵੇਖਿਆ ਸੀ। ਵਲੰਟੀਅਰਾਂ ਨੇ ਇੱਕ ਮਨੁੱਖੀ ਹੱਥ ਨੂੰ ਧਰਤੀ ਤੋਂ ਬਾਹਰ ਨਿਕਲਦਾ ਦੇਖਿਆ।

ਇਹ ਉਨ੍ਹਾਂ ਦੇ ਗਰੁੱਪ ਦੇ ਇੱਕ ਨੌਜਵਾਨ ਲੜਾਕੂ ਵੂ ਖੋਂਗ ਦਾ ਹੱਥ ਸੀ, ਜੋ ਚਾਰ ਦਿਨ ਪਹਿਲਾਂ ਫੌਜ ਦੇ ਹਮਲੇ ਦੌਰਾਨ ਜ਼ਖ਼ਮੀ ਹੋ ਗਿਆ ਸੀ ਅਤੇ ਲਾਪਤਾ ਹੋ ਗਿਆ ਸੀ।

ਉਸ ਦੇ ਨਾਲ ਹੀ ਇੱਕ ਹੋਰ ਕਬਰ ਵਿੱਚ ਚਾਰ ਲਾਸ਼ਾਂ ਸਨ, ਜੋ ਨੁਕਸਾਨੀਆਂ ਅਤੇ ਸੜੀਆਂ ਹੋਈਆਂ ਸਨ।

ਜ਼ਰਲੀ ਨਾਇੰਗਨ ਦੀ ਲਾਸ਼ ਦੀ ਸ਼ਨਾਖ਼ਤ

ਨੇੜਿਓਂ ਮਿਲੇ ਕੱਪੜਿਆਂ ਜਿੰਨ੍ਹਾਂ ਵਿੱਚ ਇੱਕ ਘੜੀ ਅਤੇ ਇੱਕ ਮੈਡੀਕਲ ਬੈਗ਼ ਸੀ।

ਉਨ੍ਹਾਂ ਨੇ 27 ਸਾਲਾਂ ਜ਼ਰਲੀ ਨਾਇੰਗਨ ਨਾਂ ਇੱਕ ਨਰਸ ਦੀ ਵੀ ਪਛਾਣ ਵੀ ਕੀਤੀ ਜੋ ਪਿਛਲੇ ਸਾਲ ਬਾਗੀਆਂ ਅਤੇ ਸਥਾਨਕ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਮੈਗਵੇ ਖੇਤਰ ਵਿੱਚ ਆਈ ਸੀ।

ਉਹ ਮਿਆਂਮਾਰ ਦੀ ਫੌਜ ਦਾ ਵਿਰੋਧ ਕਰ ਰਹੇ ਸਨ। ਜਿਸ ਨੇ 1 ਫਰਵਰੀ 2021 ਨੂੰ ਔ ਸਾਂ ਸੂ ਚੀ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟ ਕੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ।

ਬੀਬੀਸੀ ਨੇ ਇਸ ਦਲੇਰ ਮੁਟਿਆਰ ਦੀ ਕਹਾਣੀ ਨੂੰ ਲੱਭਿਆ, ਜਿਸਦਾ ਤਖ਼ਤਾ ਪਲਟ ਦੇ ਵਿਰੋਧ ਕਰਨ ਦਾ ਫ਼ੈਸਲਾ ਦੁਖਾਂਤ ਵਿੱਚ ਖ਼ਤਮ ਹੋ ਗਿਆ।

ਇਸ ਲਈ ਜ਼ਰਲੀ ਨਾਇੰਗ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਜਿੰਨ੍ਹਾਂ ਵਿੱਚ ਉਸ ਨੂੰ ਸਿਖਲਾਈ ਦੇਣ ਵਾਲੇ ਅਤੇ ਉਸ ਦੀ ਮੌਤ ਤੱਕ ਨਾਲ ਰਹਿਣ ਵਾਲੇ ਪਿੰਡ ਵਾਸੀਆਂ ਅਤੇ ਖਾੜਕੂਆਂ ਨਾਲ ਇੰਟਰਵਿਊ ਕੀਤੀ ਗਈ।

ਇਹ ਮਿਆਂਮਾਰ ਦੇ ਇੱਕ ਗਰੀਬ ਅਤੇ ਸੋਕੇ ਵਾਲੇ ਖੁਸ਼ਕ ਖੇਤਰ ਦੇ ਵੱਡੇ ਹਿੱਸੇ ਵਿੱਚ ਲੋਕਾਂ ਵੱਲੋਂ ਫੌਜੀ ਦਸਤਿਆਂ ਦੇ ਵਿਰੁੱਧ ਕੀਤੇ ਜਾ ਰਹੇ ਵਿਰੋਧ ਦੀ ਵੀ ਕਹਾਣੀ ਹੈ।

ਮਿਆਂਮਾਰ ਦਾ ਵਿਦਰੋਹ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਜ਼ਰਲੀ ਨਾਇੰਗ ਮੈਗਵੇ ਖੇਤਰ ਵਿੱਚ ਦੇ ਪਿੰਡਾਂ ਅਤੇ ਵੱਡੀ ਗਿਣਤੀ ਗਰੀਬ ਲੋਕਾਂ ਲਈ ਕੰਮ ਕਰ ਰਹੀ ਸੀ।

ਜ਼ਰਲੀ ਨਾਇੰਗ ਦਾ ਪਿਛੋਕੜ ਤੇ ਕਰਮਭੂਮੀ

ਜ਼ਰਲੀ ਨਾਇੰਗ ਇੱਕ ਗਰੀਬ ਕਿਸਾਨ ਪਰਿਵਾਰ ਦੀਆਂ ਚਾਰ ਕੁੜੀਆਂ ਵਿੱਚੋਂ ਸਭ ਤੋਂ ਛੋਟੀ ਸੀ।

ਉਹ ਬਾਗਾਨ ਦੇ ਵੱਡੇ ਮੰਦਿਰ ਕੰਪਲੈਕਸ ਦੇ ਨੇੜੇ ਰਹਿੰਦੀ ਸੀ। ਆਪਣੀਆਂ ਭੈਣਾਂ ਵਿੱਚੋਂ ਉਹੀ ਪੜ੍ਹੀ ਲਿਖੀ ਸੀ ਅਤੇ ਇੱਕ ਨਰਸ ਵਜੋਂ ਰਾਜਧਾਨੀ ਨੇਈ ਪਈਤੋ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਸੀ।

ਤਖ਼ਤਾ ਪਲਟ ਵੇਲੇ ਵੀ ਉਹ ਉੱਥੇ ਹੀ ਕੰਮ ਕਰਦੀ ਸੀ।

ਦੇਸ਼ ਵਿੱਚ ਹਜ਼ਾਰਾਂ ਹੋਰ ਸਿਹਤ ਕਾਮਿਆਂ ਵਾਂਗ ਜ਼ਰਲੀ ਨਾਇੰਗ ਨੇ ਫੌਜੀ-ਕੰਟਰੋਲ ਵਾਲੇ ਪ੍ਰਸ਼ਾਸਨ ਨਾਲ ਕੰਮ ਕਰਨ ਤੋਂ ਇਨਕਾਰ ਕੀਤਾ।

ਉਹ ਸਿਵਲ ਨਾਫਰਮਾਨੀ ਅੰਦੋਲਨ (ਸੀਡੀਐੱਮ) ਵਿੱਚ ਸ਼ਾਮਲ ਹੋ ਗਈ।

ਤਖ਼ਤਾ ਪਲਟ ਤੋਂ ਮਹੀਨਾ ਬਾਅਦ ਉਸ ਨੇ ਨੇਈ ਪਈਤੋ ਛੱਡ ਦਿੱਤਾ ਸੀ। ਉਹ ਆਪਣੇ ਪਿੰਡ ਵਾਪਸ ਆ ਗਈ ਸੀ।

Banner

ਮਿਆਂਮਾਰ 'ਤੇ ਇੱਕ ਨਜ਼ਰ

  • ਮਿਆਂਮਾਰ ਦੱਖਣ ਪੂਰਬੀ ਏਸ਼ੀਆ ਵਿੱਚ 54 ਮਿਲੀਅਨ ਲੋਕਾਂ ਦੀ ਅਬਾਦੀ ਵਾਲਾ ਦੇਸ਼ ਹੈ। ਇਸ ਦੀਆਂ ਹੱਦਾਂ ਬੰਗਲਾਦੇਸ਼, ਭਾਰਤ, ਚੀਨ, ਥਾਈਲੈਂਡ ਅਤੇ ਲਾਓਸ ਨਾਲ ਸਾਂਝੀਆਂ ਹਨ।।
  • ਇਹ 1962 ਤੋਂ 2011 ਤੱਕ ਇੱਕ ਦਮਨਕਾਰੀ ਫੌਜੀ ਸਰਕਾਰ ਅਧੀਨ ਰਿਹਾ।
  • ਇਥੇ ਪ੍ਰਗਟਾਵੇ 'ਤੇ ਪਾਬੰਦੀ ਸੀ। ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦੇ ਦੋਸ਼ਾਂ ਕਾਰਨ ਕੌਮਾਂਤਰੀ ਪੱਧਰ ਉਪਰ ਨਿੰਦੀ ਵੀ ਹੋਈ ਸੀ।
  • ਆਂਗ ਸਾਨ ਸੂ ਕੀ ਨੇ ਲੋਕਤੰਤਰੀ ਸੁਧਾਰਾਂ ਲਈ ਕਈ ਸਾਲ ਪ੍ਰਚਾਰ ਕੀਤਾ। ਹੌਲੀ-ਹੌਲੀ ਉਦਾਰੀਕਰਨ 2010 ਵਿੱਚ ਸ਼ੁਰੂ ਹੋਇਆ। ਹਾਲਾਂਕਿ ਫੌਜ ਨੇ ਅਜੇ ਵੀ ਕਾਫ਼ੀ ਪ੍ਰਭਾਵ ਬਰਕਰਾਰ ਰੱਖਿਆ ਹੈ।
  • ਸੂ ਕੀ ਦੀ ਅਗਵਾਈ ਵਾਲੀ ਸਰਕਾਰ 2015 ਵਿੱਚ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਈ ਸੀ।
  • ਪਰ ਦੋ ਸਾਲ ਬਾਅਦ ਰੋਹਿੰਗਿਆ ਮੁਸਲਮਾਨਾਂ ਉੱਤੇ ਇੱਕ ਘਾਤਕ ਫੌਜੀ ਕਾਰਵਾਈ ਨੇ ਹਜ਼ਾਰਾਂ ਲੋਕਾਂ ਨੂੰ ਬੰਗਲਾਦੇਸ਼ ਭੱਜਣ ਲਈ ਮਜਬੂਰ ਕਰ ਦਿੱਤਾ।
  • ਇਸ ਨਾਲ ਸੂ ਕੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਦਰਾਰ ਪੈਦਾ ਹੋ ਗਈ।
Banner

ਉਹ ਘਰ ਵਿੱਚ ਪ੍ਰਸਿੱਧ ਰਹੀ ਹੈ। ਉਸਦੀ ਪਾਰਟੀ ਨੇ 2020 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਤੋਂ ਜਿੱਤ ਪ੍ਰਾਪਤ ਕੀਤੀ ਹੈ। ਪਰ ਫੌਜ ਨੇ ਹੁਣ ਇਕ ਵਾਰ ਫਿਰ ਕੰਟਰੋਲ ਕਰਨ ਲਈ ਕਦਮ ਰੱਖਿਆ ਹੈ।

ਪਰ ਉਸ ਦੀ ਰਾਜਨੀਤਿਕ ਸਰਗਰਮੀ ਕਾਰਨ ਉਸ ਦੇ ਪਰਿਵਾਰ ਨੂੰ ਖ਼ਤਰਾ ਨਾ ਪੈਦਾ ਹੋ ਜਾਵੇ ਇਸ ਡਰੋਂ ਉਸ ਨੇ ਮੈਗਵੇ ਦੇ ਉੱਤਰ ਵਿੱਚ ਇੱਕ ਸੁਰੱਖਿਅਤ ਜ਼ੋਨ ਵਿੱਚ ਜਾਣ ਦਾ ਫ਼ੈਸਲਾ ਕੀਤਾ।

ਇਹ ਜ਼ਿਆਦਾਤਰ ਵਿਰੋਧੀ ਤਾਕਤਾਂ ਜਿਵੇਂ ਕਿ ਪੀਪਲਜ਼ ਡਿਫੈਂਸ ਫੋਰਸ ਦੇ ਕਬਜ਼ੇ ਵਿੱਚ ਹੈ।

ਉੱਥੇ ਉਹ ਹਜ਼ਾਰਾਂ ਡਾਕਟਰਾਂ ਅਤੇ ਨਰਸਾਂ ਵੱਲੋਂ ਚਲਾਏ ਜਾ ਰਹੇ ਇੱਕ ਵੱਡੇ ਅੰਡਰ-ਗਰਾਊਂਡ ਸਿਹਤ ਸੰਭਾਲ ਨੈੱਟਵਰਕ ਦਾ ਹਿੱਸਾ ਬਣ ਗਈ।

ਇਹਨਾਂ ਸਿਹਤ ਕਾਮਿਆਂ ਨੇ ਤਖ਼ਤਾ ਪਲਟ ਦੇ ਵਿਰੋਧ ਵਿੱਚ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਸਨ।

ਉਹ ਮਾਂਡਲੇ ਦੀ ਨਾਮੀ ਯੂਨੀਵਰਸਿਟੀ ਆਫ ਨਰਸਿੰਗ ਤੋਂ ਔਨਲਾਈਨ ਡਿਗਰੀ ਕੋਰਸ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਉਸ ਨੇ 2020 ਦੇ ਸ਼ੁਰੂ ਵਿੱਚ ਕੋਰਸ ਸ਼ੁਰੂ ਕੀਤਾ ਸੀ ਪਰ ਕਰੋਨਾ ਮਹਾਂਮਾਰੀ ਕਾਰਨ ਇਸ ਵਿੱਚ ਵਿਘਨ ਪੈ ਗਿਆ ਸੀ।

ਉਸ ਦੇ ਇੱਕ ਔਨਲਾਈਨ ਸੁਪਰਵਾਈਜ਼ਰ ਮੁਤਾਬਕ, "ਜਦੋਂ ਮੈਂ ਇੱਕ ਮਹੀਨਾ ਪਹਿਲਾਂ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਦੱਸਿਆ ਸੀ ਕਿ ਉਹ ਉੱਥੇ ਜਾ ਕੇ ਕਿੰਨੀ ਖੁਸ਼ ਸੀ।"

"ਉਹ ਖ਼ਾਸ ਤੌਰ 'ਤੇ ਇਸ ਲਈ ਖੁਸ਼ ਸੀ ਕਿ ਉਹ ਆਪਣੇ ਖੇਤਰ ਵਿੱਚ ਪੀਡੀਐੱਫ ਖਾੜਕੂਆਂ ਨੂੰ ਮੁੱਢਲੀ ਸਹਾਇਤਾ ਦੀ ਸਿਖਲਾਈ ਦੇ ਸਕਦੀ ਹੈ ਕਿਉਂਕਿ ਉੱਥੇ ਕੋਈ ਹੋਰ ਸਿਹਤ ਸੰਭਾਲ ਸਟਾਫ਼ ਨਹੀਂ ਹੈ। ਉਹ ਇਕੱਲੀ ਹੀ ਸੀ ਜੋ ਉਨ੍ਹਾਂ ਨੂੰ ਇਹ ਸੇਵਾ ਦੇਣ ਸਕਦੀ ਸੀ।"

ਮਿਆਂਮਾਰ ਦਾ ਵਿਦਰੋਹ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਔ ਸਾਂ ਸੂ ਚੀ

ਜ਼ਰਲੀ ਨਾਇੰਗ ਨੇ ਪਿਛਲੇ 14 ਮਹੀਨੇ ਦਾਨ ਬਿਨ ਗਨ ਨਾਂ ਦੇ ਪਿੰਡ ਵਿੱਚ ਬਿਤਾਏ ਸਨ। ਉਸ ਨੂੰ ਉੱਥੇ ਇੱਕ ਦੋਸਤ ਖਿਨ ਹਨਿਨ ਵਾਈ ਨੇ ਬੁਲਾਇਆ ਸੀ, ਜੋ ਉਸ ਦੇ ਹਾਣ ਦੀ ਸੀ ਅਤੇ ਅਧਿਆਪਕ ਸੀ।

ਉਹ ਮੁੱਖ ਅਧਿਆਪਕ ਵਿਨ ਕਯਾਵ ਵੱਲੋਂ ਚਲਾਏ ਜਾ ਰਹੇ ਇੱਕ ਸਕੂਲ ਵਿੱਚ ਕੰਮ ਕਰ ਹੀ ਸੀ।

ਵਿਨ ਕਯਾਵ ਇੱਕ ਪ੍ਰਮੁੱਖ ਸਥਾਨਕ ਸੀਡੀਐੱਮ ਨੇਤਾ ਸੀ, ਜਿਸ ਨੇ ਸਮਾਨਾਂਤਰ ਰਾਸ਼ਟਰੀ ਏਕਤਾ ਸਰਕਾਰ ਦਾ ਸਮਰਥਨ ਕੀਤਾ ਜੋ ਕਿ ਪਿਛਲੇ ਸਾਲ ਮਿਲਟਰੀ ਦੇ ਸ਼ਾਸਨ ਨੂੰ ਚੁਣੌਤੀ ਦੇਣ ਲਈ ਬਣਾਈ ਗਈ ਸੀ।

ਡੈਨ ਬਿਨ ਗਨ ਅਸਲ ਵਿੱਚ ਇੱਕ ਆਜ਼ਾਦ ਜ਼ੋਨ ਸੀ। ਇਸ ਦਾ ਇੱਕ ਸਰਗਰਮ ਪੀਡੀਐੱਫ ਵਿੰਗ ਸੀ। ਜਿਸ ਨੇ ਪਿੰਡ ਦੇ ਕੇਂਦਰ ਵਿੱਚ ਆਪਣਾ ਅਧਾਰ ਸਥਾਪਿਤ ਕੀਤਾ ਸੀ।

ਇੱਥੇ 2500 ਵਸਨੀਕਾਂ ਵਿੱਚੋਂ ਜ਼ਿਆਦਾਤਰ ਕਿਸਾਨ ਹਨ, ਜੋ ਆਪਣੇ ਪਸ਼ੂਆਂ ਨੂੰ ਚਾਰਨ ਲਈ ਫਲੀਆ, ਤਿਲ, ਮੂੰਗਫਲੀ ਅਤੇ ਥੋੜ੍ਹੀ ਜਿਹੀ ਮੱਕੀ ਦੀ ਕਾਸ਼ਤ ਕਰਕੇ ਗੁਜ਼ਾਰਾ ਕਰਦੇ ਹਨ।

ਇਹ ਵੀ ਪੜ੍ਹੋ:

ਮਿਆਂਮਾਰ ਦਾ ਇਹ ਹਿੱਸਾ ਔ ਸਾਂ ਸੂ ਚੀ ਅਤੇ ਉਸ ਦੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ ਪ੍ਰਤੀ ਵਫ਼ਾਦਾਰ ਹੋਣ ਲਈ ਜਾਣਿਆ ਜਾਂਦਾ ਹੈ। ਨੈਸ਼ਨਲ ਲੀਗ ਫਾਰ ਡੈਮੋਕਰੇਸੀ ਨੇ ਪਿਛਲੀਆਂ ਚੋਣਾਂ ਵਿੱਚ ਕੌਮੀ ਅਤੇ ਸਥਾਨਕ ਸੰਸਦਾਂ ਵਿੱਚ ਮੈਗਵੇ ਦੀ ਹਰ ਸੀਟ ਜਿੱਤੀ ਸੀ।

ਇੱਥੇ ਅਤੇ ਨਾਲ ਲੱਗਦੇ ਦੱਖਣੀ ਸਾਗੈਂਗ ਖੇਤਰ ਵਿੱਚ ਤਖ਼ਤਾ ਪਲਟ ਦਾ ਵਿਰੋਧ ਮਿਆਂਮਾਰ ਵਿੱਚ ਹੋਰਾਨਾਂ ਥਾਵਾਂ ਵਾਂਗ ਮਜ਼ਬੂਤ ਸੀ।

ਇਸ ਵਿੱਚ ਦਰਜਨਾਂ ਸਵੈਸੇਵੀ ਖਾੜਕੂਆਂ ਨੇ ਕਬਜ਼ੇ ਵਿੱਚ ਕੀਤੀਆਂ ਅਤੇ ਘਰੇਲੂ ਬਣੀਆਂ ਬੰਦੂਕਾਂ, ਅਤੇ ਸੁਰੰਗਾਂ ਦੀ ਵਰਤੋਂ ਕਰਕੇ ਫੌਜ ਦਾ ਸਾਹਮਣਾ ਕੀਤਾ ਸੀ।

ਜ਼ਰਲੀ ਨਾਇੰਗ ਕੀ ਸੇਵਾਵਾਂ ਦਿੰਦੀ ਸੀ

ਨਾਇੰਗ ਨੇ ਉਹਨਾਂ ਲੋਕਾਂ ਲਈ ਡਾਕਟਰੀ ਇਲਾਜ ਦੀ ਪੇਸ਼ਕਸ਼ ਕੀਤੀ ਹੁਣ ਤੱਕ ਸਥਾਨਕ ਹਸਪਤਾਲ ਦੀ ਵਰਤੋਂ ਕਰਨ ਦੇ ਯੋਗ ਨਹੀਂ ਸਨ।

ਇਹ ਇਹ ਇਲਾਕਾ ਫੌਜੀ ਕੰਟਰੋਲ ਅਧੀਨ ਸੀ । ਤਖਤਾ ਪਲਟ ਤੋਂ ਬਾਅਦ ਬਹੁਤ ਸਾਰੀਆਂ ਨਰਸਾਂ ਅਤੇ ਡਾਕਟਰਾਂ ਨੇ ਸਰਕਾਰੀ ਸੰਸਥਾਵਾਂ ਨੂੰ ਛੱਡ ਦਿੱਤਾ ਸੀ।

ਮਿਆਂਮਾਰ ਦਾ ਵਿਦਰੋਹ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਔ ਸਾਂ ਸੂ ਚੀ ਦੀ ਗ੍ਰਿਫਤਾਰੀ ਨੇ 2021 ਵਿੱਚ ਮਿਆਂਮਾਰ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਨੂੰ ਜਨਮ ਦਿੱਤਾ

ਖਾੜਕੂਆਂ ਅਤੇ ਦੋਸਤਾ ਦਾ ਕਹਿਣਾ ਹੈ ਕਿ ਉਹ ਹਥਿਆਰਬੰਦ ਸੰਘਰਸ਼ ਲਈ ਪੂਰੀ ਤਰ੍ਹਾਂ ਵਚਨਬੱਧ ਸੀ ਅਤੇ ਜੰਗ ਵਿੱਚ ਕੁੱਦੇ ਲੋਕਾਂ ਲਈ ਫਸਟ ਏਡ ਕਲਾਸਾਂ ਚਲਾਉਂਦੀ ਸੀ।

ਉਸ ਦੇ ਇੱਕ ਹੋਰ ਸੁਪਰਵਾਇਜ਼ਰ ਦਾ ਕਹਿਣਾ ਹੈ ਕਿ, "ਜ਼ਰਲੀ ਬਹੁਤ ਬਹਾਦਰ ਸੀ।" ਨਾਇੰਗ ਦਾ ਇਹ ਅਧਿਆਪਕ ਬ੍ਰਿਟੇਨ ਵਿੱਚ ਰਹਿੰਦਾ ਹੈ। ਇਥੇ ਦੇ ਕੁਝ ਡਾਕਟਰ ਗੁਪਤ ਸਿਹਤ ਸੇਵਾਵਾਂ ਦਾ ਮੀਆਂਮਾਰ ਵਿੱਚ ਸਮਰਥਨ ਕਰ ਰਹੇ ਹਨ।

"ਉਹ ਹਮੇਸ਼ਾਂ ਜ਼ੋਸ ਵਿਚ ਰਹਿੰਦੀ ਸੀ। ਉਹ ਕਦੇ ਵੀ ਆਪਣੀਆਂ ਸਮੱਸਿਆਵਾਂ ਬਾਰੇ ਨਹੀਂ ਬੋਲਦੀ ਸੀ।

ਉਹ ਸਿਰਫ਼ ਚੰਗੇ ਸਵਾਲ ਕਰਦੀ ਸੀ, ਜਦੋਂ ਉਸ ਨੂੰ ਕੁਝ ਤੈਅ ਕਰਨਾ ਹੁੰਦਾ ਸੀ। ਗੁਪਤ ਤਰੀਕੇ ਨਾਲ ਸਿਹਤ ਸੇਵਾਵਾਂ ਦੇ ਰਹੇ ਲੋਕ ਸਾਹਮਣੇ ਆ ਰਹੀਆਂ ਸਮੱਸਿਆਵਾਂ ਨੂੰ ਦੇਖ ਕੇ ਨਿਰਾਸ਼ ਹੋ ਸਕਦੇ ਹਨ।"

"ਬਹੁਤ ਸਾਰੇ ਮਰੀਜ ਰਸਤੇ ਬੰਦ ਹੋਣ ਕਾਰਨ ਅਤੇ ਲੜਾਈ ਕਰਕੇ ਸਿਹਤ ਕਾਮਿਆਂ ਕੋਲ ਪਹੁੰਚ ਨਹੀਂ ਪਾਉਂਦੇ। ਜੇਕਰ ਮਰੀਜ ਨੂੰ ਸਰਜਰੀ ਦੀ ਜਰੂਰਤ ਹੈ ਤਾਂ ਉਹ ਉਹਨਾਂ ਨੂੰ ਹਸਪਤਾਲ ਨਹੀਂ ਭੇਜ ਸਕਦੇ। ਇਹ ਉਹਨਾਂ ਲਈ ਬਹੁਤ ਔਖਾ ਹੈ।ਇਹਨਾਂ ਵਿੱਚੋਂ ਬਹੁਤ ਸਾਰੇ ਮਰੀਜ ਬਚ ਨਹੀਂ ਸਕਦੇ।"

ਵੀਡੀਓ ਕੈਪਸ਼ਨ, ‘ਮੈਂ ਪੁੱਤਰ ਦੀ ਲਾਸ਼ ਫੇਸਬੁੱਕ ’ਤੇ ਦੇਖੀ’ : ਮਿਆਂਮਾਰ ਦੇ ਰਫ਼ਿਊਜੀਆਂ ਦਾ ਦਰਦ

ਜ਼ਰਲੀ ਨਾਇੰਗ ਦੇ ਇੱਕ ਦੋਸਤ ਦਾ ਕਹਿਣਾ ਹੈ, "ਉਸ ਨੂੰ ਆਪਣੇ ਚੁਣੇ ਹੋਏ ਰਸਤੇ ਦਾ ਕੋਈ ਅਫ਼ਸੋਸ ਨਹੀਂ ਸੀ।"

"ਬਹੁਤ ਵਾਰ ਉਹ ਆਪਣੇ ਪਰਿਵਾਰ ਨੂੰ ਯਾਦ ਕਰਦੀ ਸੀ। ਉਹ ਉਹਨਾਂ ਨੂੰ ਕਦੇ ਨਾ ਦੱਸਦੀ ਕਿ ਅਸਲ ਵਿੱਚ ਉਹ ਕੀ ਕਰ ਰਹੀ ਹੈ। ਇਸ ਗੱਲ ਦਾ ਪਤਾਂ ਲੱਗਣ 'ਤੇ ਕੇ ਉਹ ਸੀਡੀਐੱਮ ਲਈ ਕੰਮ ਕਰਦੀ ਹੈ ਉਹਨਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਸੀ।"

"ਅਸੀਂ ਆਪਣੇ ਜਾਣ ਪਛਾਣ ਵਾਲੇ ਲੋਕਾਂ ਤੋਂ ਦਾਨ ਮੰਗਦੇ ਸੀ। ਸਾਨੂੰ ਲੋੜੀਂਦੀਆਂ ਦਵਾਈਆਂ ਲਈ ਭੁਗਤਾਨ ਕਰਨਾ ਹੁੰਦਾ ਸੀ। ਅਸੀਂ ਅਕਸਰ ਫ਼ੋਨ 'ਤੇ ਗੱਲ ਕਰਦੇ ਸੀ ਜਿਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਜਾਂ ਸੀਡੀਐੱਮ ਲਈ ਸਾਡੀ ਸਹਾਇਤਾ ਬਾਰੇ ਚਰਚਾ ਹੁੰਦੀ ਸੀ।"

ਕਿਤਾਬਾਂ ਪੜ੍ਹਨ ਵਾਲੀ ਕੁੜੀ

ਉਸ ਦੇ ਫੇਸਬੁਕ ਪੇਜ ਤੋਂ ਲੱਗਦਾ ਹੈ ਕਿ ਉਹ ਕਿਤਾਬਾਂ ਪੜ੍ਹਨ ਵਿੱਚ ਬਹੁਤ ਰੂਚੀ ਰੱਖਦੀ ਸੀ ਅਤੇ ਅਕਸਰ ਬਰਮੇ ਦੇ ਨਾਵਲਾਂ ਦੀਆਂ ਪੋਸਟਾਂ ਪਾਉਂਦੀ ਰਹਿੰਦੀ ਸੀ।

ਆਪਣੀਆਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਉਸਨੂੰ ਪੜ੍ਹਦੇ ਹੋਏ ਜਾਂ ਅਪਵਾਦ ਦੇ ਤਿੰਨ-ਉਂਗਲਾਂ ਵਾਲੇ ਪ੍ਰਤੀਕ ਵਿੱਚ ਆਪਣਾ ਹੱਥ ਖੜਾ ਕਰਦੇ ਹੋਏ ਦੇਖਿਆ ਗਿਆ।

ਇਹ ਪ੍ਰਤੀਕ ਹਾਲ ਹੀ ਦੇ ਸਾਲਾਂ ਵਿੱਚ ਦੱਖਣ ਪੂਰਬੀ ਏਸ਼ੀਆ ਵਿੱਚ ਬਹੁਤ ਮਸ਼ਹੂਰ ਹੋ ਗਿਆ ਹੈ।

ਇੱਕ ਪੋਸਟ ਵਿੱਚ ਬ੍ਰਿਟੇਨ 'ਚ ਆਪਣੇ ਪਰਿਵਾਰ ਨਾਲ ਬਹੁਤ ਛੋਟੀ ਉਮਰ ਦੀ ਔ ਸਾਂ ਸੂ ਚੀ ਦੀਆਂ ਤਸਵੀਰਾਂ ਦੀ ਇੱਕ ਲੜੀ ਹੈ।

ਮਿਆਂਮਾਰ ਦਾ ਵਿਦਰੋਹ

9 ਜੂਨ ਨੂੰ ਯਾਨੀ ਨਾਇੰਗ ਦੀ ਮੌਤ ਤੋਂ ਇਕ ਦਿਨ ਪਹਿਲਾਂ ਤਿੰਨ ਪੀਡੀਐਫ ਗਰੁੱਪਾਂ ਨੇ ਮਿਲ ਕੇ ਸਿਨ ਪਿਊ ਸ਼ਿਨ ਪੁਲ ਦੀ ਰਾਖੀ ਕਰਨ ਵਾਲੀ ਫੌਜੀ ਚੌਕੀ 'ਤੇ ਹਮਲਾ ਕੀਤਾ।

ਇਸ ਵਿੱਚ ਤਿੰਨ ਸੈਨਿਕਾਂ ਦੀ ਮੌਤ ਹੋ ਗਈ ਅਤੇ ਕੁਝ ਘੰਟਿਆਂ ਲਈ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।

ਜਵਾਬੀ ਫੌਜੀ ਹਮਲਾ ਦੀ ਵੀ ਪੱਕੀ ਸੰਭਾਵਨਾ ਸੀ ਅਤੇ 10 ਜੂਨ ਦੇ ਸ਼ੁਰੂਆਤੀ ਘੰਟਿਆਂ ਵਿੱਚ ਚਾਰ ਵਾਹਨਾਂ ਵਿੱਚ ਲਗਭਗ 30 ਸਿਪਾਹੀ ਪੂਰਬ ਤੋਂ ਡੈਨ ਬਿਨ ਗਨ ਲਈ ਕੂਚ ਕਰਦੇ ਦੇਖੇ ਗਏ ਸਨ।

ਸਾਰੇ ਸਿਪਾਹੀ ਵਰਦੀ ਵਿੱਚ ਨਹੀਂ ਸਨ ਪਰ ਇਨ੍ਹਾਂ ਦੀ ਪਛਾਣ ਉਨ੍ਹਾਂ ਦੇ ਮੋਢੇ ਦੇ ਬੈਜਾਂ ਤੋਂ ਕੀਤੀ ਜਾ ਸਕਦੀ ਸੀ।

ਕਿਵੇਂ ਗਈ ਜਾਨ

ਉਹ ਪੈਦਲ ਬਟਾਲੀਅਨ 256, 257 ਅਤੇ 258 ਤੋਂ ਆ ਰਹੇ ਸਨ। ਇਹ ਦੱਖਣ ਵਿੱਚ ਲਗਭਗ 25 ਕਿਲੋਮੀਟਰ ਦੂਰ ਯੇਸਾਗਯੋ ਕਸਬੇ ਦੇ ਨੇੜੇ ਐਚਪੂ ਲੋਨ ਵਿੱਚ ਸਥਿਤ ਸਨ।

ਸਵੇਰੇ ਕਰੀਬ 3 ਵਜੇ ਡੈਨ ਬਿਨ ਗਨ ਦੇ ਲੋਕ ਪਿੰਡ ਛੱਡ ਕੇ ਪੱਛਮ ਵੱਲ ਖੁੱਲ੍ਹੇ ਦੇਸ਼ ਨੂੰ ਜਾਣ ਲੱਗੇ। ਜ਼ਰਲੀ ਨਾਇੰਗ ਵੀ ਉਨ੍ਹਾਂ ਵਿੱਚ ਸ਼ਾਮਲ ਸੀ।

ਫੌਜ ਨੂੰ ਹੌਲੀ ਕਰਨ ਲਈ ਪੀਡੀਐਫ ਲੜਾਕਿਆਂ ਨੇ ਦਾਨ ਬਿਨ ਗਾਨ ਵਿੱਚ ਸੜਕ ਦੇ ਨਾਲ ਘਰੇਲੂ ਸੁਰੰਗਾਂ ਵਿਛਾ ਦਿੱਤੀਆਂ।

ਇਨ੍ਹਾਂ 'ਚੋਂ ਇਕ ਵੂ ਖੋਂਗ ਦੀ ਲੱਤ ਡਿੱਗਣ ਕਰਕੇ ਜ਼ਖਮੀ ਹੋ ਗਈ ਸੀ। ਜ਼ਰਲੀ ਨਾਇੰਗ ਉਸ ਦਾ ਇਲਾਜ ਕਰਨ ਲਈ ਨਾਲ ਰਹੀ।

ਨੌਜਵਾਨ ਨਰਸ ਦੀ ਸੁਰੱਖਿਆ ਕਰ ਰਿਹਾ ਵਿਨ ਕਯਾਵ ਪਿੱਛੇ ਹੀ ਰਿਹਾ। ਜ਼ਰਲੀ ਨਾਇੰਗ ਦੇ ਦੋਸਤ ਖਿਨ ਹਨਿਨ ਵਾਈ ਜੋ ਗਰਭਵਤੀ ਸੀ ਅਤੇ ਇੱਕ ਹੋਰ ਲੜਾਕੂ ਔਰਤ ਥੀਏ ਈਈ ਵਿਨ ਵੀ ਉਸ ਦੇ ਨਾਲ ਹੀ ਰਹੇ।

ਚਸ਼ਮਦੀਦਾਂ ਮੁਰਾਬਕ ਉਹ ਡੈਨ ਬਿਨ ਗਾਨ ਦੇ ਪੱਛਮੀ ਕਿਨਾਰੇ ਵੱਲ ਭੱਜੇ ਸਨ। ਉਹ ਵੂ ਖੋਂਗ ਦੀ ਸੱਟ ਕਰਕੇ ਜ਼ਰਲੀ ਨਾਇੰਗ ਵਾਸਤੇ ਰੁਕੇ ਸੀ ਜਦੋਂ ਉਨ੍ਹਾਂ ਨੂੰ ਸਿਪਾਹੀਆਂ ਵੱਲੋਂ ਰੋਕਿਆ ਗਿਆ।

ਇੱਕ ਮੁਖਬਰ ਦੇ ਕਹਿਣ ਉਪਰ ਸਿਪਾਹੀ ਖਾਨਾਂ ਤੋਂ ਬਚਣ ਲਈ ਪਿੰਡ ਦੇ ਦੱਖਣ ਵੱਲ ਆ ਗਏ ਸਨ।

ਸਿਪਾਹੀਆਂ ਨੇ ਜ਼ਰਲੀ ਨਾਇੰਗ ਅਤੇ ਉਸ ਦੇ ਦੋਸਤਾਂ ਨੂੰ ਫੜ ਲਿਆ।

ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ ਅਤੇ ਹਿਰਾਸਤ ਵਿੱਚ ਲਏ ਗਏ 9 ਹੋਰ ਲੋਕਾਂ ਸਮੇਤ ਉਨ੍ਹਾਂ ਨੂੰ ਉੱਤਰ ਵੱਲ ਲਗਭਗ ਇੱਕ ਘੰਟੇ ਲਈ ਥਿਤ ਗੀ ਤਾਵ ਪਿੰਡ ਵੱਲ ਮਾਰਚ ਕੀਤਾ।

ਚਸ਼ਮਦੀਦਾਂ ਨੇ ਸਿਪਾਹੀਆਂ ਨੂੰ ਫੜੇ ਗਏ ਲੋਕਾਂ ਨੂੰ ਪੁੱਛਦੇ ਸੁਣਿਆ ਕਿ ਕੀ ਉਹ ਸੀਡੀਐਮ ਦੇ ਮੈਂਬਰ ਹਨ।

ਉਹਨਾਂ ਨੂੰ ਜੇਲ੍ਹ ਜਾਣ ਜਾਂ ਗੋਲੀ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ।

ਫੌਜ ਦੇ ਕਹਿਣ ਦੀ ਕਹਾਣੀ

ਉਹ ਕਹਿੰਦੇ ਹਨ ਕਿ ਸਿਪਾਹੀਆਂ ਨੇ ਬੰਦੀਆਂ ਨੂੰ ਵਾਰ-ਵਾਰ ਕੁੱਟਿਆਂ ਅਤੇ ਲੱਤਾਂ ਮਾਰੀਆਂ । ਉਹਨਾਂ ਨੇ ਪਿੰਡਾਂ ਵਿੱਚ ਹੁਣ ਖਾਲੀ ਪਏ ਘਰਾਂ ਵਿੱਚੋਂ ਖਾਣਾ ਅਤੇ ਸ਼ਰਾਬ ਚੋਰੀ ਕਰ ਲਈ।

ਮਿਆਂਮਾਰ ਦਾ ਵਿਦਰੋਹ
ਤਸਵੀਰ ਕੈਪਸ਼ਨ, ਲੋਕਾਂ ਨੇ ਜ਼ਰਲੀ ਨਾਇੰਗ ਅਤੇ ਉਸ ਰਾਤ ਮਾਰੇ ਗਏ ਹੋਰ ਲੋਕਾਂ ਲਈ ਇੱਕ ਯਾਦਗਾਰ ਬਣਾਈ ਹੈ

ਪੀਡੀਐਫ ਸੂਤਰਾਂ ਦੇ ਅਨੁਸਾਰ ਉਨ੍ਹਾਂ ਨੇ ਥਿਤ ਗੀ ਤੌ ਵਿੱਚ 70 ਘਰਾਂ ਨੂੰ ਵੀ ਅੱਗ ਲਗਾ ਦਿੱਤੀ। ਇਸ ਨਾਲ ਖੇਤਾਂ ਵਿੱਚ ਕਾਲੇ ਧੂੰਏਂ ਦਾ ਇੱਕ ਅੰਬਾਰ ਫੈਲ ਗਿਆ।

ਦੁਪਹਿਰ ਨੂੰ ਇਹਨਾਂ ਬੰਦੀਆਂ ਨੂੰ ਥੋੜਾ ਜਿਹਾ ਦੱਖਣ ਵੱਲ ਪੇਕ ਥਿਤ ਕਾਨ ਨਾਮ ਦੇ ਇੱਕ ਪਿੰਡ ਦੇ ਮੰਦਰ ਵੱਲ ਲਿਜਾਇਆ ਗਿਆ।

ਉਨ੍ਹਾਂ ਵਿੱਚੋਂ 9 ਲੋਕਾਂ ਨੂੰ ਛੱਡ ਦਿੱਤਾ ਗਿਆ। ਸਿਪਾਹੀਆਂ ਨੇ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣ ਵਾਸਤੇ ਕਿਹਾ ਸੀ। ਉਨ੍ਹਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਬਾਕੀ ਪੰਜ ਉਸ ਸਮੇਂ ਜਿੰਦਾ ਸਨ।

ਇਹ ਸਪੱਸ਼ਟ ਨਹੀਂ ਹੈ ਕਿ ਜ਼ਰਲੀ ਨਾਇੰਗ ਅਤੇ ਬਾਕੀ ਚਾਰ ਕੈਦੀਆਂ ਨਾਲ ਅਸਲ ਵਿੱਚ ਕੀ ਹੋਇਆ।

ਰਾਤ ਸਮੇਂ ਉਹਨਾਂ ਨੂੰ ਪੀਕ ਥਿਟ ਕਾਨ ਦੇ ਦੱਖਣ ਵੱਲ ਲਿਜਾਇਆ ਗਿਆ ਜਿੱਥੇ ਅਗਵਾਕਾਰਾਂ ਵੱਲੋਂ ਮਾਰ ਦਿੱਤਾ ਗਿਆ।

ਵੀਡੀਓ ਕੈਪਸ਼ਨ, BBC exclusive:ਮਿਆਂਮਾਰ ਦੀ ਫੌਜ ਖਿਲਾਫ਼ ਲੋਕ ਗਦਰ ਦੀ ਫੁਟੇਜ, ਜੋ ਤੁਸੀਂ ਨਹੀਂ ਦੇਖੀ ਹੋਵੇਗੀ

ਕੁਝ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਮਦਦ ਲਈ ਰੌਲਾ ਦੀ ਜਾਣਕਾਰੀ ਮਿਲੀ ਪਰ ਇਹ ਸਾਫ ਨਹੀਂ ਹੈ ਕਿ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਦੋਂ ਅਤੇ ਕਿਉਂ ਸਾੜਿਆ ਗਿਆ ਸੀ।

ਸਥਾਨਕ ਪੀਡੀਐਫ ਲੜਾਕਿਆਂ ਦਾ ਮੰਨਣਾ ਹੈ ਕਿ ਫੌਜ ਨੇ ਡੈਨ ਬਿਨ ਗਨ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਇਹ ਤਖ਼ਤਾ ਪਲਟ ਦੇ ਵਿਰੋਧ ਦੇ ਕੇਂਦਰ ਵੱਜੋਂ ਜਾਣਿਆ ਜਾਂਦਾ ਸੀ।

ਇਸ ਦੇ ਨਾਲ ਹੀ ਕਿ ਵਿਨ ਕਯਾਵ ਵੱਲੋਂ ਉੱਥੇ ਸਕੂਲ ਸਥਾਪਿਤ ਕੀਤਾ ਗਿਆ ਸੀ।

ਸਕੂਲ ਮਈ ਵਿੱਚ ਹੀ ਖੁੱਲ੍ਹਿਆ ਸੀ। ਇਹ ਪਹਿਲਾਂ ਹੀ 250 ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਚੁੱਕਾ ਸੀ।

ਜਿਸ ਦੀ ਸਫਲਤਾ ਨੇ ਇਸ ਨੂੰ ਸਮਾਨਾਂਤਰ ਪ੍ਰਸ਼ਾਸਨ ਦੇ ਪ੍ਰਦਰਸ਼ਨ ਦਾ ਇੱਕ ਰੂਪ ਦਿੱਤਾ। ਰਾਸ਼ਟਰੀ ਏਕਤਾ ਸਰਕਾਰ ਇਸ ਨੂੰ ਕੰਟਰੋਲ ਹੇਠਲੇ ਖੇਤਰਾਂ ਤੋਂ ਬਾਹਰ ਚਲਾਉਣ ਦੀ ਕੋਸ਼ਿਸ਼ ਕੀਤੀ ਜੀ ਰਹੀ ਹੈ।

"ਉਸਨੇ ਹਮੇਸ਼ਾ ਇੱਕ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ।"

ਪੀਡੀਐਫ ਦਾ ਮੰਨਣਾ ਹੈ ਕਿ ਸਿਪਾਹੀਆਂ ਨਾਲ ਮੌਜੂਦ ਮੁਖਬਰ ਨੇ ਵਿਨ ਕਯਾਵ, ਜ਼ਾਰਲੀ ਨਾਇੰਗ ਅਤੇ ਖਿਨ ਹਨਿਨ ਵਾਈ ਨੂੰ ਡੈਨ ਬਿਨ ਗਨ ਵਿੱਚ ਮਹੱਤਵਪੂਰਣ ਸ਼ਖਸੀਅਤਾਂ ਵਜੋਂ ਪਛਾਣਿਆ।

ਉਨ੍ਹਾਂ ਨੂੰ ਮਾਰ ਕੇ ਪਿੰਡ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਲੁੱਟ ਲਿਆ ਗਿਆ ਜਿਨ੍ਹਾਂ ਨੇ ਬਗਾਵਤ ਨੂੰ ਕਾਇਮ ਰੱਖਣ ਵਿੱਚ ਮਦਦ ਕੀਤੀ ਸੀ।

ਜ਼ਾਰਲੀ ਦੀ ਔਨਲਾਈਨ ਇੰਸਟ੍ਰਕਟਰ ਕਹਿੰਦੀ ਹੈ, "ਮੈਨੂੰ ਯਕੀਨ ਹੈ ਕਿ ਉਹ ਇੱਕ ਸ਼ਾਨਦਾਰ ਨਰਸ ਸੀ।"

"ਉਸਨੇ ਹਮੇਸ਼ਾ ਇੱਕ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕੀਤੀ।"

"ਜ਼ਰਾ ਕਲਪਨਾ ਕਰੋ ਕਿ ਉਹ ਪਿੰਡ ਦੇ ਲੋਕਾਂ ਨੂੰ ਸਿਹਤ ਸੰਭਾਲ ਪ੍ਰਦਾਨ ਕਰ ਰਹੀ ਸੀ । ਹਾਲਾਂਕਿ ਉਹ ਸਾਡੇ ਸਾਰੇ ਔਨਲਾਈਨ ਕੋਰਸ ਵੀ ਲੈ ਰਹੀ ਸੀ। ਭਾਵੇਂ ਕਿ ਉੱਥੇ ਕੋਈ ਭਰੋਸੇਯੋਗ ਇੰਟਰਨੈਟ ਪਹੁੰਚ ਨਹੀਂ ਸੀ ਪਰ ਉਹ ਬੈਚਲਰ ਡਿਗਰੀ ਕੋਰਸ ਵੀ ਕਰ ਰਹੀ ਸੀ। ਕੰਮ ਦਾ ਬੋਝ ਬਹੁਤ ਜ਼ਿਆਦਾ ਸੀ।"

ਵੀਡੀਓ ਕੈਪਸ਼ਨ, Myanmar ਦੀ ਨਨ ਜਿਸ ਨੇ ਫੌਜ ਅੱਗੇ ਗੋਡੇ ਟੇਕੇ ਤੇ ਫੌਜ ਨੇ ਉਨ੍ਹਾਂ ਅੱਗੇ

ਉਹ ਕਹਿੰਦੇ ਹਨ, "ਮੈਂ ਵੀ ਇਹ ਸਭ ਨਹੀਂ ਕਰ ਸਕਦੀ। ਉਹ ਬਹੁਤ ਹੀ ਸ਼ਾਨਦਾਰ ਸੀ। ਉਸਦੇ ਇੱਕ ਅਧਿਆਪਕ ਨੇ ਮੈਨੂੰ ਦੱਸਿਆ ਕਿ ਉਸਦੇ ਇਮਤਿਹਾਨ ਦੇ ਨਤੀਜੇ ਅਸਲ ਵਿੱਚ ਵਧੀਆ ਸਨ।"

ਜ਼ਰਲੀ ਨਾਇੰਗ ਨੇ ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਆਪਣੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਪੂਰੀ ਕੀਤੀ ਸੀ।

ਲਿਖਣ ਦੇ ਇਸ ਸਮੇਂ ਤੱਕ ਦਾਨ ਬਿਨ ਗਨ ਦੇ ਵਾਸੀ ਅਜੇ ਵੀ ਪਿੰਡ ਦੇ ਪੱਛਮ ਵੱਲ ਜੰਗਲੀ ਖੇਤਰ ਵਿੱਚ ਲੁਕੇ ਹੋਏ ਹਨ।

ਉੱਤਰੀ ਮੈਗਵੇ ਅਤੇ ਦੱਖਣੀ ਸਾਗਾਇੰਗ ਵਿੱਚ ਹਜ਼ਾਰਾਂ ਘਰ ਫੌਜ ਵੱਲੋਂ ਤਬਾਹ ਕਰ ਦਿੱਤੇ ਗਏ ਹਨ। ਇੱਥੋਂ ਤੱਕ ਕਿ ਜਦੋਂ ਲੋਕ ਵਾਪਸ ਜਾਣ ਲਈ ਸੁਰੱਖਿਅਤ ਮਹਿਸੂਸ ਕਰਦੇ ਹਨ ਤਾਂ ਵੀ ਉਹਨਾਂ ਕੋਲ ਆਪਣੇ ਘਰਾਂ ਨੂੰ ਦੁਬਾਰਾ ਬਣਾਉਣ ਲਈ ਸਰੋਤ ਨਹੀਂ ਹੁੰਦੇ ਹਨ।

ਪਿਛਲੇ ਸਾਲ ਦੇ ਤਖ਼ਤਾਪਲਟ ਨੇ ਬਰਮਾ ਦੇ ਦਿਲ ਦੀ ਇਸ ਜ਼ਮੀਨ ਉਪਰ ਬੇਰਹਿਮੀ ਦੀ ਇੱਕ ਜੰਗ ਛੇੜ ਦਿੱਤੀ ਹੈ ਜਿਸ ਵਿੱਚ ਅਣਗਿਣਤ ਜਾਨਾਂ ਦਾ ਨੁਕਸਾਨ ਹੋਇਆ ਹੈ।

ਜ਼ਰਲੀ ਨਾਇੰਗ ਦੀ ਕਹਾਣੀ ਕਈਆਂ ਵਿੱਚੋਂ ਇੱਕ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।