ਮਿਆਂਮਾਰ: ਫੌਜ ਨੇ ਸੂ ਚੀ 'ਤੇ ਗ਼ੈਰ-ਕਾਨੂੰਨੀ ਅਦਾਇਗੀ ਅਤੇ ਸੋਨਾ ਲੈਣ ਦੇ ਇਲਜ਼ਾਮ ਲਗਾਏ

ਤਸਵੀਰ ਸਰੋਤ, EPA
ਮਿਆਂਮਾਰ ਦੇ ਸੈਨਿਕ ਸ਼ਾਸਕਾਂ ਨੇ ਹਟਾਈ ਗਈ ਸ਼ਾਸਕ ਅੰਗ ਸਾਨ ਸੂ ਚੀ 'ਤੇ ਗ਼ੈਰ-ਕਾਨੂੰਨੀ ਢੰਗ ਨਾਲ 6 ਲੱਖ ਡਾਲਰ ਅਤੇ ਸੋਨਾ ਲੈਣ ਦੇ ਇਜ਼ਾਮ ਲਗਾਏ ਹਨ।
ਇੱਕ ਫਰਵਰੀ ਨੂੰ ਸੂ ਚੀ ਅਤੇ ਦੇਸ਼ ਦੀ ਲੋਕਤਾਂਤਰਿਕ ਅਗਵਾਈ ਵਾਲੀ ਸਰਕਾਰ ਦਾ ਤਖ਼ਤਾ ਪਲਟਾਉਣ ਤੋਂ ਬਾਅਦ ਸੈਨਾ ਵੱਲੋਂ ਲਗਾਏ ਗਏ ਇਲਜ਼ਾਮ ਹੁਣ ਤੱਕ ਦੇ ਸਭ ਤੋਂ ਮਜ਼ਬੂਤ ਇਲਜ਼ਾਮ ਹਨ।
ਫਿਲਹਾਲ, ਇਲਜ਼ਾਮ ਲਈ ਅਜੇ ਕੋਈ ਮਜ਼ਬੂਤ ਸਬੂਤ ਨਹੀਂ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ:
ਬ੍ਰਿਗੇਡੀਅਰ ਜਨਰਲ ਜ਼ਾਅ ਮਿਲ ਤੁਨ ਨੇ ਰਾਸ਼ਟਰਪਤੀ ਵਿਨ ਮੀਇੰਤ ਅਤੇ ਕਈ ਹੋਰ ਕੈਬੀਨਟ ਮੰਤਰੀਆਂ 'ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾਇਆ ਹੈ।
ਸੂ ਚੀ ਪਾਰਟੀ, ਦਿ ਨੈਸ਼ਨਲ ਲੀਗ ਫਾਰ ਡੈਮੋਕ੍ਰੇਟਸ (ਐੱਨਐਲਡੀ)ਨੇ ਪਿਛਲੇ ਸਾਲ ਵੱਡੀ ਜਿੱਤ ਦਰਜ ਕਰਵਾਈ ਸੀ ਪਰ ਹੁਣ ਫੌਜ ਦਾਅਵਾ ਕਰ ਰਹੀ ਹੈ ਚੋਣ ਧੋਖਾਧੜੀ ਹੈ।
ਆਜ਼ਾਦ ਕੌਮਾਂਤਰੀ ਨਿਗਰਾਨਕਾਰਾਂ ਦਾ ਸੈਨਾ ਦੇ ਦਾਅਵੇ ਨੂੰ ਲੈ ਕੇ ਵਿਵਾਦ ਹੈ, ਉਹ ਕਹਿੰਦੇ ਹਨ ਕੋਈ ਬੇਨਿਯਮੀਆਂ ਨਹੀਂ ਨਜ਼ਰ ਆਈਆਂ।
ਮਿਆਂਮਾਰ ਵਿੱਚ ਇਸ ਨਨ ਨੇ ਕਿਉਂ ਕਿਹਾ 'ਜੇ ਤੁਸੀਂ ਮਾਰਨਾ ਹੀ ਹੈ ਤਾਂ ਮੈਨੂੰ ਗੋਲ਼ੀ ਮਾਰ ਦਿਓ'

ਤਸਵੀਰ ਸਰੋਤ, MYITKYINA NEWS JOURNAL/Reuters
ਮਿਆਂਮਾਰ ਵਿੱਚ ਮੁਜ਼ਾਹਰਾਕਾਰੀਆਂ ਨੂੰ ਬਚਾਉਣ ਲਈ ਇੱਕ ਨਨ ਸੁਰੱਖਿਆ ਦਸਤਿਆਂ ਦੇ ਸਾਹਮਣੇ ਡਟ ਗਈ ਅਤੇ ਉਨ੍ਹਾਂ ਸਾਹਮਣੇ ਗੋਡੇ ਟੇਕ ਕੇ ਕਹਿਣ ਲੱਗੀ, "ਜੇ ਤੁਸੀਂ ਮਾਰਨਾ ਹੀ ਹੈ ਤਾਂ ਮੈਨੂੰ ਗੋਲ਼ੀ ਮਾਰ ਦਿਓ"
ਕੈਥੋਲਿਕ ਨਨ ਸਿਸਟਰ ਐਨ ਰੋਜ਼ ਨੂੰ ਤਵਾਂਗ, ਮਿਆਂਮਾਰ ਵਿੱਚ ਏਕੇ ਦੇ ਪ੍ਰਤੀਕ ਬਣ ਕੇ ਉੱਭਰੇ ਹਨ। ਉਸ ਦੇਸ਼ ਵਿੱਚ ਜਿਸ ਨੂੰ ਹਾਲ ਦੇ ਫ਼ੌਜੀ ਰਾਜ ਪਲਟੇ ਨੇ ਤੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ "ਮੈਨੂੰ ਲੱਗਿਆ ਕਿ ਮੈਨੂੰ ਕੁਰਬਾਨੀ ਦੇਣ ਦੀ ਲੋੜ ਹੈ।"
ਨਨ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਹਥਿਆਰਾਂ ਨਾਲ ਲੈਸ ਫ਼ੌਜੀਆਂ ਤੋਂ ਬਚਾਉਣ ਲਈ ਲਏ ਗਏ ਸਟੈਂਡ ਦੀ ਮਿਆਂਮਾਰ ਦੇ ਕੈਥੋਲਿਕ ਨਨ ਸਿਸਟਰ ਐਨ ਰੋਜ਼ ਦੀ ਬਹੁਗਿਣਤੀ ਬੋਧੀ ਭਾਈਚਾਰੇ ਵੱਲੋਂ ਤਾਰੀਫ਼ ਕੀਤੀ ਜਾ ਰਹੀ ਹੈ।
ਨਨ ਦੀ ਹਿੰਮਤ ਦੀ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਅਤੇ ਪੂਰੀ ਦੁਨੀਆਂ ਦੇ ਮੀਡੀਆ ਨੇ ਦਿਖਾਈ।
ਗੋਡਣੀਆਂ ਲਗਾ ਕੈ ਬੈਠੀ ਸਿਸਟਰ ਨੇ ਆਪਣੀਆਂ ਬਾਹਾਂ ਫ਼ੌਜੀਆਂ ਵੱਲੋਂ ਉੱਪਰ ਚੁੱਕ ਕੇ ਖੋਲ੍ਹੀਆਂ ਹੋਈਆਂ ਸਨ ਅਤੇ ਕਹਿ ਰਹੇ ਸਨ ਕਿ ਜਦੋਂ ਤੱਕ ਫ਼ੌਜੀ ਚਰਚ ਵਿੱਚੋਂ ਚਲੇ ਨਹੀਂ ਜਾਂਦੇ ਉਹ ਸਿੱਧੇ ਖੜ੍ਹੇ ਨਹੀਂ ਹੋਣਗੇ।

ਤਸਵੀਰ ਸਰੋਤ, EPA
ਉਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ਼ ਕੇ ਦੋ ਫ਼ੌਜੀ ਅਫ਼ਸਰ ਵੀ ਉਨ੍ਹਾਂ ਨਾਲ ਜ਼ਮੀਨ ਉੱਪਰ ਗੋਡਣੀਆਂ ਲਗਾ ਕੇ ਬੈਠ ਗਏ ਪਰ ਉਨ੍ਹਾਂ ਨੇ ਸਿਸਟਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਉਣੀ ਹੈ।
ਇਸ 'ਤੇ ਸਿਸਟਰ ਨੇ ਕਿਹਾ, "ਜੇ ਤੁਸੀਂ ਮਾਰਨਾ ਹੀ ਹੈ ਤਾਂ ਮੈਨੂੰ ਗੋਲੀ ਮਾਰ ਦਿਓ- ਮੈਂ ਆਪਣੀ ਜ਼ਿੰਦਗੀ ਦੇਆਂਗੀ।"
ਪਹਿਲੀ ਫ਼ਰਵਰੀ ਜਦੋਂ ਤੋਂ ਰਾਜ ਪਲਟਾ ਹੋਇਆ ਹੈ ਅਤੇ ਫ਼ੌਜ ਨੇ ਚੁਣੇ ਹੋਏ ਲੀਡਰਾਂ ਸਮੇਤ ਕਈ ਜਣਿਆਂ ਨੂੰ ਹਿਰਾਸਤ ਵਿੱਚ ਰੱਖਇਆ ਹੋਇਆ ਹੈ, ਪੂਰੇ ਬਰਮਾ ਵਿੱਚ ਮੁਜ਼ਾਹਰੇ ਹੋ ਰਹੇ ਹਨ। ਲੋਕ ਔ ਸਾਂ ਸੂ ਚੀ ਸਮੇਤ ਆਗੂਆਂ ਨੂੰ ਰਿਹਾ ਕਰਨ ਅਤੇ ਫ਼ੌਜੀ ਰਾਜ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ।
ਰਾਜ ਪਲਟੇ ਲਈ ਫ਼ੌਜ ਦਾ ਤਰਕ ਹੈ ਕਿ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਫਰਾਡ ਹੋਇਆ ਹੈ।
ਹੁਣ ਤੱਕ ਇਨ੍ਹਾਂ ਮੁਜ਼ਾਹਰਿਆਂ ਵਿੱਚ 52 ਤੋਂ ਵਧੇਰੇ ਮੁਜ਼ਾਹਰਾਕਾਰੀਆਂ ਦੀ ਜਾਨ ਚਲੀ ਗਈ ਹੈ।
ਬੱਚਿਆਂ ਦੀ ਸੁਰੱਖਿਆ
ਘਟਨਾ ਤੋਂ ਬਾਅਦ ਬੀਬੀਸੀ ਬਰਮੀਜ਼ ਸੇਵਾ ਨਾਲ ਗੱਲ ਕਰਦਿਆਂ ਸਿਸਟਰ ਰੋਜ਼ ਨੇ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੇ ਮਨ ਵਿੱਚ ਕੀ ਚੱਲ ਰਿਹਾ ਸੀ।
ਮੈਂ ਉਨ੍ਹਾਂ ਨੂੰ ਕਿਹਾ, 'ਜੇ ਤੁਸੀਂ ਮਾਰਨਾ ਹੈ ਤਾਂ ਮੈਂ ਆਪਣੀ ਜ਼ਿੰਦਗੀ ਦੇ ਸਕਦੀ ਹਾਂ।' ਫ਼ਿਰ ਉਹ ਚਲੇ ਗਏ।
ਉਨ੍ਹਾਂ ਨੇ ਦੱਸਿਆ, "ਉਸ ਸਮੇਂ ਉੱਥੇ ਬੱਚੇ ਫ਼ਸੇ ਹੋਏ ਸਨ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਭੱਜ ਕੇ ਕਿੱਥੇ ਜਾਣ।"
ਮੈਨੂੰ ਲੱਗਿਆ ਮੈਨੂੰ ਕੁਰਬਾਨੀ ਕਰਨ ਦੀ ਲੋੜ ਹੈ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਸਿਸਟਰ ਨੇ ਅੱਗੇ ਦੱਸਿਆ, "ਬੱਚੇ ਮੇਰੇ ਦੁਆਲੇ ਇਕੱਠੇ ਹੋ ਗਏ, ਉਹ ਭੁੱਖੇ-ਪਿਆਸੇ ਸਨ ਅਤੇ ਡਰੇ ਹੋਏ ਸਨ। ਉਨ੍ਹਾਂ ਵਿੱਚ ਘਰ ਜਾਣ ਦੀ ਵੀ ਹਿੰਮਤ ਨਹੀਂ ਸੀ।"
(ਪਰ) ਉਹ ਰਾਜ ਪਲਟੇ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਉੱਪਰ ਗੋਲ਼ੀਆਂ ਚਲਾਉਂਦੇ ਰਹੇ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇੰਝ ਲੱਗ ਰਿਹਾ ਸੀ ਕਿ ਦੁਨੀਆਂ ਢਹਿ ਪਈ ਹੋਵੇ, ਗੋਲ਼ੀਆਂ ਦਾ ਇੰਨਾ ਸ਼ੋਰ ਸੀ ਕਿ ਮੈਨੂੰ ਚਰਚ ਵੱਲ ਜਾਣਾ ਪਿਆ।"
"ਮੈਂ ਲੋਕਾਂ ਨੂੰ ਜ਼ਮੀਨ 'ਤੇ ਲੇਟ ਜਾਣ ਲਈ ਕਹਿ ਰਹੀ ਸੀ ਪਰ ਉਸ ਸਮੇਂ ਕੋਈ ਮੇਰੀ ਅਵਾਜ਼ ਨਹੀਂ ਸੁਣ ਸਕਦਾ ਸੀ।"

ਤਸਵੀਰ ਸਰੋਤ, EPA
ਸਿਸਟਰ ਦੇ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਨੇੜੇ ਹੀ ਇੱਕ ਜਾਨ ਦਾ ਨੁਕਸਾਨ ਹੋ ਹੀ ਗਿਆ।
ਨਨ ਨੇ ਕਿਹਾ ਕਿ ਉਹ ਉਸ ਨੌਜਵਾਨ ਕੋਲ ਭੱਜ ਕੇ ਪਹੁੰਚੇ ਜਿਸ ਦੇ ਸਿਰ ਵਿੱਚ ਗੋਲ਼ੀ ਲੱਗੀ ਸੀ ਅਤੇ "ਉਹ ਖੂਨ ਦੇ ਤਲਾਅ ਵਿੱਚ ਪਿਆ ਸੀ"।
ਮੈਂ ਉਸ ਜ਼ਖ਼ਮੀ ਨੂੰ ਚੁੱਕ ਕੇ ਲਿਜਾਣਾ ਚਾਹੁੰਦੀ ਸੀ ਪਰ ਇਹ ਮੇਰੇ ਇਕੱਲੀ ਦੇ ਵੱਸ ਦਾ ਨਹੀਂ ਸੀ। ਮੈਂ ਮਦਦ ਲਈ ਹੋਰ ਲੋਕਾਂ ਨੂੰ ਬੁਲਾਇਆ ਕਿ ਆਉਣ ਅਤੇ ਮੇਰੀ ਮਦਦ ਕਰਨ।
ਉਸੇ ਦੌਰਾਨ ਸਿਸਟਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਖਾਂ ਵਿੱਚ ਅਥੱਰੂ ਗੈਸ ਦਾ ਸਾੜ ਮਹਿਸੂਸ ਹੋਇਆ।
"ਮੇਰੀਆਂ ਅੱਖਾਂ ਸੜ ਰਹੀਆਂ ਸਨ, ਸਾਡੇ ਸਾਰਿਆਂ ਦਾ ਸਿਰ ਘੁੰਮ ਰਿਹਾ ਸੀ। ਅਸੀਂ ਲਾਸ਼ ਤਾਂ ਲਿਜਾਣ ਵਿੱਚ ਕਾਮਯਾਬ ਹੋ ਗਏ ਪਰ ਸਾਡੇ ਆਲੇ-ਦੁਆਲੇ ਬੱਚੇ ਰੋ ਰਹੇ ਸਨ।"
"ਅਸੀਂ ਸਾਰਿਆਂ ਨੇ ਬਹੁਤ ਕੁਝ ਸਹਿਆ ਹੈ।"
ਖ਼ਬਰਾਂ ਮੁਤਾਬਕ ਸੋਮਵਾਰ ਜਿੱਦਣ ਦੀ ਇਹ ਘਟਨਾ ਹੈ ਉਸ ਦਿਨ ਕਚੀਨ ਸੂਬੇ ਦੇ ਮਿਟਕੀਨੀਆਂ ਵਿੱਚ ਘੱਟੋ-ਘੱਟ ਦੋ ਜਣਿਆਂ ਦੀ ਗੋਲ਼ੀ ਲੱਗਣ ਨਾਲ ਜਾਨ ਚਲੀ ਗਈ।
ਸੰਯੁਕਤ ਰਾਸ਼ਟਰ ਨੇ ਮਿਆਂਮਾਰ ਵਿੱਚ ਦਿਨੋਂ ਦਿਨ ਵੱਧ ਰਹੀ ਹਿੰਸਾ ਦਾ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













