ਯੂਪੀ 'ਚ ਹਿੰਸਕ ਮੁਜ਼ਾਹਰੇ -ਕਈ ਮੁਜ਼ਾਹਰਕਾਰੀਆਂ ਦੇ ਘਰਾਂ ਉੱਤੇ ਚੱਲੇ ਬੁਲਜ਼ੋਡਰਾਂ ਬਾਰੇ ਇਹ ਦਿੱਤਾ ਏਡੀਜੀ ਨੇ ਜਵਾਬ
ਉੱਤਰ ਪ੍ਰਦੇਸ਼ ਦੇ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਤ ਕੁਮਾਰ ਮੁਤਾਬਕ ਐਤਵਾਰ ਸ਼ਾਮ ਤੱਕ ਸੂਬੇ ਵਿਚ ਹਿੰਸਕ ਮੁਜ਼ਾਹਰਿਆਂ ਦੇ ਮਾਮਲੇ ਵਿੱਚ 306 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।
ਭਾਜਪਾ ਵਿਧਾਇਕ ਵਲੋਂ ਕੁਝ ਲੋਕਾਂ ਨੂੰ ਥਾਣੇ ਵਿਚ ਪੁਲਿਸ ਦੇ ਕੁੱਟਣ ਵਾਲੇ ਟਵੀਟ ਦੇ ਮਾਮਲੇ ਵਿਚ ਉਨ੍ਹਾਂ ਕਿਹਾ, ''ਇਹ ਸੋਸ਼ਲ ਮੀਡੀਆ ਰਾਹੀ ਸਾਡੇ ਧਿਆਨ ਵਿਚ ਆਇਆ ਹੈ।''
''ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਇਸ ਗੰਭੀਰ ਮੁੱਦਾ ਹੈ ਅਤੇ ਜਾਂਚ ਕਰਨ ਤੋਂ ਬਾਅਦ ਕਰਾਵਾਈ ਕੀਤੀ ਜਾਵੇਗੀ।''
ਪ੍ਰਸ਼ਾਂਤ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੁਝ ਲੋਕਾਂ ਦੇ ਘਰਾਂ ਉੱਤੇ ਬੁਲਡੋਜ਼ਰ ਫੇਰੇ ਜਾਣ ਦੇ ਮਾਮਲੇ ਵਿਚ ਕਿਹਾ ਕਿ ਸਾਰੀ ਕਾਰਵਾਈ ਕਾਨੂੰਨ ਦੀ ਪਾਲਣਾ ਕਰਕੇ ਹੀ ਕੀਤੀ ਗਈ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਯਾਗਰਾਜ ਵਿਕਾਸ ਅਥਾਰਟੀ ਨੇ ਐਤਵਾਰ ਵੀ ਕਾਰਵਾਈ ਜਾਰੀ ਰੱਖੀ ਅਤੇ ਸੂਬੇ ਵਿਚ ਪੂਰੀ ਤਰ੍ਹਾਂ ਅਮਨੋ ਅਮਾਨ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਅਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪਾਉਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕਰ ਰਹੀ ਹੈ।
ਇਸ ਤੋਂ ਪਹਿਲਾਂ ਮਿਲੀਆਂ ਰਿਪੋਰਟਾਂ ਮੁਤਾਬਕ ਸਥਾਨਕ ਪ੍ਰਸਾਸ਼ਨ ਉੱਤਰ ਪ੍ਰਦੇਸ਼ ਵਿਚ ਹੋਏ ਹਿੰਸਕ ਮੁਜ਼ਾਹਰਿਆਂ ਵਿਚ ਸ਼ਾਮਲ ਕੁਝ ਲੋਕਾਂ ਨੂੰ ਮੁੱਖ ਮੁਲਜ਼ਮ ਗਰਦਾਨ ਕੇ ਉਨ੍ਹਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾ ਰਿਹਾ ਹੈ।
ਮੁਜ਼ਾਹਰਿਆਂ ਦਾ ਕਾਰਨ
ਭਾਜਪਾ ਦੀ ਸਾਬਕਾ ਬੁਲਾਰਾ ਨੁਪੁਰ ਸ਼ਰਮਾ ਦੇ ਪੈਗੰਬਰ ਹਜ਼ਰਤ ਮੁਹੰਮਦ ਖ਼ਿਲਾਫ਼ ਬਿਆਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਾਤਰੀ ਦੀ ਮੰਗ ਨੂੰ ਲੈ ਕੇ ਭਾਰਤ ਦੇ ਕਈ ਹਿੱਸਿਆਂ ਵਿਚ ਮੁਜ਼ਾਹਰੇ ਹੋ ਰਹੇ ਹਨ।
ਨੁਪੁਰ ਸ਼ਰਮਾ ਨੇ ਇੱਕ ਟੀਵੀ ਸ਼ੋਅ ਦੌਰਾਨ ਪੈਗੰਬਰ ਮੁਹੰਮਦ ਬਾਰੇ ਇੱਕ ਵਿਵਾਦਤ ਟਿੱਪਣੀ ਕੀਤੀ ਸੀ।
ਇਸ ਮਗਰੋਂ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਸੀ। ਨੁਪੁਰ ਨੂੰ 70 ਹਜ਼ਾਰ ਦੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਹਨ।
ਉਨ੍ਹਾਂ ਵਲੋਂ ਕੀਤੀਆਂ ਗਈਆਂ ਟਿੱਪਣੀਆਂ ਜਿਸ ਨੂੰ ਮੁਸਲਿਮ ਪੈਗੰਬਰ ਮੁਹੰਮਦ ਦੀ ਸ਼ਾਨ ਦੇ ਖਿਲਾਫ਼ ਮੰਨਦੇ ਹਨ, ਬਾਬਤ ਕਈ ਥਾਂ ਕੇਸ ਵੀ ਦਰਜ ਹੋ ਚੁੱਕੇ ਹਨ
ਮੁਜ਼ਾਹਰਿਆਂ ਦੌਰਾਨ ਹੋਈ ਹਿੰਸਾ ਵਿੱਚ ਪ੍ਰਯਾਗਰਾਜ ਪੁਲਿਸ ਵੱਲੋਂ ਮੁੱਖ ਮੁਲਜ਼ਮ ਦੱਸੇ ਜਾ ਰਹੇ ਵਿਅਕਤੀ ਦੇ ਕਰੇਲੀ ਇਲਾਕੇ ਵਿਚਲੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਮੁਹੰਮਦ ਜਾਵੇਦ ਉਰਫ਼ ਜਾਵੇਦ ਪੰਪ ਨੂੰ ਹਿੰਸਾ ਦਾ ਮਾਸਟਰਮਾਈਂਡ ਦੱਸਦਿਆਂ ਪੁਲਿਸ ਨੇ ਉਸ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਪ੍ਰਯਾਗਰਾਜ ਵਿਕਾਸ ਅਥਾਰਟੀ (ਪੀਡੀਏ) ਨੇ ਵੈਲਫੇਅਰ ਪਾਰਟੀ ਦੇ ਆਗੂ ਜਾਵੇਦ ਮੁਹੰਮਦ ਨੂੰ ਐਤਵਾਰ ਸਵੇਰੇ 11 ਵਜੇ ਤੱਕ ਘਰ ਖਾਲ੍ਹੀ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਮੁਤਾਬਕ ਉਸ ਦਾ ਘਰ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ।10 ਮਈ ਨੂੰ ਉਸ ਨੂੰ ਗ਼ੈਰ-ਕਾਨੂੰਨੀ ਉਸਾਰੀ ਦੇ ਮਾਮਲੇ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਉਸ ਨੂੰ 25 ਮਈ ਤੱਕ ਅਥਾਰਟੀ ਅੱਗੇ ਪੇਸ਼ ਹੋਣਾ ਸੀ।
ਪਰ ਅਥਾਰਟੀ ਦੇ ਸਾਹਮਣੇ ਉਸ ਦੀ ਗੈਰਹਾਜ਼ਰੀ ਅਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਨਾ ਦੇਣ ਤੋਂ ਬਾਅਦ ਉਸ ਦਾ ਮਕਾਨ ਢਾਹੁਣ ਦਾ ਆਦੇਸ਼ ਦਿੱਤਾ ਗਿਆ।
ਪੁਲਿਸ ਦਾ ਹਿੰਸਾ ਦੇ ਮਾਸਟਰਮਾਈਂਡ ਦਾ ਦਾਅਵਾ
ਬੁਲਡੋਜ਼ਰ ਦੀ ਕਾਰਵਾਈ ਬਾਰੇ ਜਾਵੇਦ ਮੁਹੰਮਦ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੀਡੀਆ ਵਿੱਚ ਕੋਈ ਬਿਆਨ ਨਹੀਂ ਆਇਆ ਹੈ।
ਯੂਪੀ ਪੁਲਿਸ ਨੇ ਜਾਵੇਦ ਨੂੰ ਸ਼ੁੱਕਰਵਾਰ ਦੀ ਹਿੰਸਾ ਦਾ 'ਮਾਸਟਰਮਾਈਂਡ' ਦੱਸਿਆ ਸੀ।
ਪ੍ਰਯਾਗਰਾਜ ਪੁਲਿਸ ਦਾ ਕਹਿਣਾ ਹੈ ਕਿ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ ਕੀਤੇ ਗਏ ਹਨ।
ਪੁਲਿਸ ਦਾ ਦਾਅਵਾ ਹੈ ਕਿ ਜਾਵੇਦ ਦੇ ਮੋਬਾਈਲ ਫੋਨ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਭਾਰਤ ਬੰਦ ਦੀ ਅਪੀਲ ਕੀਤੀ ਸੀ ਅਤੇ ਜਿੱਥੇ ਹਿੰਸਾ ਹੋਈ ਹੈ, ਉੱਥੇ ਵੀ ਲੋਕਾਂ ਨੂੰ ਪਹੁੰਚਣ ਲਈ ਕਿਹਾ ਸੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਿਕ ਇਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਗੋਵਿੰਦ ਮਾਥੁਰ ਨੇ ਇਸ ਕਾਰਵਾਈ ਨੂੰ ਗ਼ੈਰ-ਕਾਨੂੰਨੀ ਆਖਿਆ ਹੈ।
ਘਰ ਤੋੜਨ ਪਿੱਛੇ ਇਸ ਦੀ ਉਸਾਰੀ ਨੂੰ ਗ਼ੈਰਕਾਨੂੰਨੀ ਦੱਸਿਆ ਗਿਆ ਹੈ ਅਤੇ ਨੋਟਿਸ ਦਿੱਤਾ ਗਿਆ ਸੀ।
ਗੋਵਿੰਦ ਮਾਥੁਰ ਨੇ ਕਿਹਾ, "ਇਹ ਕਾਰਵਾਈ ਪੂਰੇ ਤਰੀਕੇ ਨਾਲ ਗ਼ੈਰ-ਕਾਨੂੰਨੀ ਹੈ। ਜੇ ਅਸੀਂ ਇੱਕ ਵਾਰ ਮੰਨ ਵੀ ਲਈਏ ਕਿ ਉਸਾਰੀ ਗ਼ੈਰ-ਕਾਨੂੰਨੀ ਹੈ ਪਰ ਇਸ ਤਰੀਕੇ ਨਾਲ ਤਾਂ ਕਰੋੜਾਂ ਭਾਰਤੀ ਰਹਿ ਰਹੇ ਹਨ।"
"ਇਸ ਬਿਲਕੁਲ ਵੀ ਪ੍ਰਵਾਨ ਨਹੀਂ ਹੈ ਕਿ ਤੁਸੀਂ ਐਤਵਾਰ ਨੂੰ ਘਰ ਤੋੜੋ ਜਦੋਂ ਉਸ ਵੇਲੇ ਘਰ ਦੇ ਮਾਲਿਕ ਵੀ ਹਿਰਾਸਤ ਵਿੱਚ ਸਨ।"
"ਇਹ ਤਕਨੀਕੀ ਮੁੱਦਾ ਨਹੀਂ ਹੈ ਸਗੋਂ ਕਾਨੂੰਨੀ ਮੁੱਦਾ ਹੈ।"
ਸਾਬਕਾ ਚੀਫ ਜਸਟਿਸ ਦੀ ਇਹ ਟਿੱਪਣੀ ਮਹੱਤਵਪੂਰਨ ਹੈ ਕਿਉਂਕਿ ਜਸਟਿਸ ਗੋਵਿੰਦ ਮਾਥੁਰ ਉਹ ਜੱਜ ਹਨ ਜਿਨ੍ਹਾਂ ਨੇ ਲਖਨਊ ਪ੍ਰਸ਼ਾਸਨ ਦੇ ਵਿਵਾਦਿਤ ਫ਼ੈਸਲੇ ਦਾ ਨੋਟਿਸ ਲਿਆ ਸੀ।
ਮਾਰਚ 2020 ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੇ ਪ੍ਰਸ਼ਾਸਨ ਵੱਲੋਂ ਪੋਸਟਰ ਲਗਾਏ ਗਏ ਸਨ। ਜਸਟਿਸ ਮਾਥੁਰ ਨੇ ਨੋਟਿਸ ਲੈਂਦਿਆਂ ਆਖਿਆ ਸੀ ਕਿ ਇਹ ਨਾਗਰਿਕਾਂ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ।
ਗ੍ਰਿਫ਼ਤਾਰੀਆਂ ਦਾ ਸਿਲਸਿਲਾ
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਯੂਪੀ ਪੁਲਿਸ ਨੇ ਸ਼ੁੱਕਰਵਾਰ ਦੇ ਹਿੰਸਕ ਮੁਜ਼ਾਹਰਿਆਂ ਤੋਂ ਬਾਅਦ ਅੱਠ ਜ਼ਿਲ੍ਹਿਆਂ ਤੋਂ 304 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ 'ਚੋਂ ਸਭ ਜ਼ਿਆਦਾਤਰ ਗ੍ਰਿਫਤਾਰੀਆਂ ਪ੍ਰਯਾਗਰਾਜ ਤੋਂ ਹੋਈਆਂ ਹਨ।ਪ੍ਰਯਾਗਰਾਜ 'ਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਹੋਏ ਮੁਜ਼ਾਹਰਿਆਂ ਦੌਰਾਨ ਹਿੰਸਾ ਅਤੇ ਅਗਜ਼ਨੀ ਤੋਂ ਬਾਅਦ ਪੁਲਿਸ ਨੇ 91 ਲੋਕਾਂ ਨੂੰ ਗ੍ਰਿਫਤਾਰ ਕੀਤਾ।ਜਾਣਕਾਰੀ ਅਨੁਸਾਰ ਐਤਵਾਰ ਸਵੇਰ ਤੱਕ ਫ਼ਿਰੋਜ਼ਾਬਾਦ ਤੋਂ 15, ਅੰਬੇਡਕਰ ਨਗਰ ਤੋਂ 34, ਮੁਰਾਦਾਬਾਦ ਤੋਂ 34, ਸਹਾਰਨਪੁਰ ਤੋਂ 71, ਪ੍ਰਯਾਗਰਾਜ ਤੋਂ 91, ਹਾਥਰਸ ਤੋਂ 51, ਅਲੀਗੜ੍ਹ ਤੋਂ 6 ਅਤੇ ਜਾਲੌਨ ਤੋਂ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਪ੍ਰਸ਼ਾਸਨ ਉਨ੍ਹਾਂ ਖ਼ਿਲਾਫ਼ ਰਾਸੁਕਾ ਕਾਨੂੰਨ ਤਹਿਤ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ।
ਭਾਜਪਾ ਵਿਧਾਇਕ ਵੱਲੋਂ ਸ਼ੇਅਰ ਹੋਇਆ ਕੁੱਟਮਾਰ ਦਾ ਵੀਡੀਓ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਸਾਬਕਾ ਮੀਡੀਆ ਸਲਾਹਕਾਰ ਅਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਤੋਂ ਭਾਜਪਾ ਵਿਧਾਇਕ ਸ਼ਲਭ ਮਨੀ ਤ੍ਰਿਪਾਠੀ ਨੇ ਇੱਕ ਵੀਡੀਓ ਟਵੀਟ ਕੀਤਾ।
ਇਸ ਵਿੱਚ ਪੁਲਿਸ ਇੱਕ ਬੰਦ ਕਮਰੇ ਵਿੱਚ ਹਿਰਾਸਤ ਵਿੱਚ ਲਏ ਕੁਝ ਲੋਕਾਂ ਨੂੰ ਡਾਂਗਾਂ ਨਾਲ ਕੁੱਟ ਰਹੀ ਹੈ।
ਇਸ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ, "ਬਲਵਈਆਂ ਨੂੰ (ਦੰਗਾਈਆਂ) ਰਿਟਰਨ ਗਿਫ਼ਟ।"

ਤਸਵੀਰ ਸਰੋਤ, Twitter/shalabhmani
ਉੱਧਰ ਯੋਗੀ ਆਦਿਤਿਆਨਾਥ ਦੇ ਮੀਡੀਆ ਸਲਾਹਕਾਰ ਮ੍ਰਿਤਯਜੇ ਕੁਮਾਰ ਨੇ ਆਪਣੇ ਟਵੀਟ ਵਿੱਚ ਲਿਖਿਆ, ''ਖੋਰੂ ਪਾਉਣ ਵਾਲੇ ਯਾਦ ਰੱਖਣ, ਹਰ ਸ਼ੁੱਕਰਵਾਰ ਤੋਂ ਬਾਅਦ ਇੱਕ ਸ਼ਨੀਵਾਰ ਜ਼ਰੂਰ ਆਉਂਦਾ ਹੈ।''
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ
ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਵੀ ਇਸੇ ਵੀਡੀਓ ਨੂੰ ਟਵੀਟ ਕਰ ਕੇ ਯੂਪੀ ਵਿੱਚ ਪੁਲਿਸ ਵਲੋਂ ਕੀਤੇ ਜਾ ਰਹੇ ਕਥਿਤ ਤੌਰ 'ਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਉੱਤੇ ਸਵਾਲ ਚੁੱਕੇ ਹਨ।
ਬੀਬੀਸੀ ਨੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਕਿਸ ਜ਼ਿਲ੍ਹੇ ਦਾ ਹੈ। ਪਰ ਇਸ ਬਾਰੇ ਸੂਬੇ ਦੇ ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਇਹ ਵੀਡੀਓ ਅਜੇ ਪੁਲਿਸ ਦੇ ਨੋਟਿਸ ਵਿੱਚ ਨਹੀਂ ਆਇਆ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ''ਮਾਹੌਲ ਖ਼ਰਾਬ ਕਰਨ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਪੂਰੀ ਸਖ਼ਤੀ ਕੀਤੀ ਜਾਵੇਗੀ। ਇਨ੍ਹਾਂ ਲੋਕਾਂ ਲਈ ਸਭਿਅਕ ਸਮਾਜ ’ਚ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇੱਕ ਵੀ ਨਿਰਦੋਸ਼ ਨੂੰ ਤੰਗ ਨਹੀਂ ਕੀਤਾ ਜਾਵੇਗਾ ਅਤੇ ਕੋਈ ਵੀ ਦੋਸ਼ੀ ਛੱਡਿਆ ਨਹੀਂ ਜਾਵੇਗਾ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 3
ਪ੍ਰਯਾਗਰਾਜ ਦੇ ਐੱਸਐੱਸਪੀ ਅਜੇ ਕੁਮਾਰ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ ਸੀ ਕਿ ਪ੍ਰਯਾਗ ਡਿਵਲੈਪਮੈਂਟ ਅਥਾਰਿਟੀ ਵੱਲੋਂ ਮੁਲਜ਼ਮਾਂ ਦੇ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਗੈਂਗਸਟਰ ਐਕਟ ਤਹਿਤ ਮੁਲਜ਼ਮਾਂ ਦੀ ਕਾਲੀ ਕਮਾਈ ਨੂੰ ਜ਼ਬਤ ਕੀਤਾ ਜਾਵੇਗਾ ਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

ਤਸਵੀਰ ਸਰੋਤ, @rakeshs_ips
ਪ੍ਰਯਾਗ ਡਿਵਲੈਪਮੈਂਟ ਅਥਾਰਿਟੀ ਦੇ ਜੁਆਇੰਟ ਸਕੱਤਰ ਅਜੇ ਕੁਮਾਰ ਇਲਾਕੇ ਵਿੱਚ ਗ਼ੈਰ-ਕਾਨੂੰਨੀ ਇਮਾਰਤਾਂ ਦੀ ਪਛਾਣ ਕਰਨ ਲਈ ਸ਼ੁੱਕਰਵਾਰ ਨੂੰ ਹੀ ਪਹੁੰਚ ਗਏ ਸਨ।
ਪੁਲਿਸ ਦਾ ਦਾਅਵਾ ਹੈ ਕਿ ਨਾਬਾਲਗ਼ ਬੱਚਿਆਂ ਨੇ ਵੀ ਪੱਥਰਬਾਜੀ ਵਿੱਚ ਹਿੱਸਾ ਲਿਆ ਸੀ। ਪੁਲਿਸ ਨੇ ਪੰਜ ਹਜ਼ਾਰ ਅਣਪਛਾਤੇ ਮੁਲਜ਼ਮਾਂ ਨੂੰ ਵੀ ਮੁਕਦਮੇ ਵਿੱਚ ਸ਼ਾਮਿਲ ਕੀਤਾ ਹੈ।
ਪ੍ਰਯਾਗਰਾਜ ਹਿੰਸਾ ਦੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਦਾ ਦਾਅਵਾ
ਪ੍ਰਯਾਗਰਾਜ ਪੁਲਿਸ ਨੇ 29 ਗੰਭੀਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਨਾਲ ਹੀ ਦਾਅਵਾ ਕੀਤਾ ਹੈ ਕਿ ਘਟਨਾ ਦੇ ਮਾਸਟਰਮਾਈਂਡ ਮੁਹੰਮਦ ਜਾਵੇਦ ਉਰਫ ਜਾਵੇਦ ਪੰਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਜਾਵੇਦ ਦੇ ਮੋਬਾਈਲ ਫ਼ੋਨ ਤੋਂ ਮਿਲੀ ਜਾਣਕਾਰੀ ਅਨੁਸਾਰ, ਉਸ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਅਤੇ ਟਾਲ-ਮਟੋਲ ਕੀਤੀ, ਜਿਸ ਥਾਂ 'ਤੇ ਹਿੰਸਾ ਹੋਈ, ਉੱਥੇ ਪਹੁੰਚਣ ਲਈ ਵੀ ਕਾਲ ਕੀਤੀ ਗਈ।
ਪ੍ਰਯਾਗਰਾਜ ਦੇ ਐਸਐਸਪੀ ਅਜੇ ਕੁਮਾਰ ਦਾ ਕਹਿਣਾ ਹੈ, "ਪੁੱਛਗਿੱਛ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਲੜਕੀ ਹੈ, ਜੋ ਜੇਐਨਯੂ ਵਿੱਚ ਪੜ੍ਹਦੀ ਹੈ। ਉਹ ਉਨ੍ਹਾਂ ਨੂੰ ਸਲਾਹ ਵੀ ਦਿੰਦੀ ਹੈ।''
"ਪੁਲਿਸ ਇਸ ਪਹਿਲੂ 'ਤੇ ਜਾਂਚ ਕਰ ਰਹੀ ਹੈ ਕਿ ਉਸ ਨੂੰ ਕੀ ਰਾਇ ਦਿੱਤੀ ਗਈ ਸੀ। ਕਈ ਮੋਬਾਈਲ ਤੋਂ ਨੰਬਰ ਵੀ ਡਿਲੀਟ ਕੀਤੇ ਗਏ। ਵਟਸਐਪ ਤੋਂ ਮੋਬਾਈਲਾ ਕਾਲਾਂ ਨੂੰ ਰਿਕਵਰ ਕਰਨ ਲਈ FSL ਨੂੰ ਭੇਜਿਆ ਜਾਵੇਗਾ।''
ਕੀ ਮੁਲਜ਼ਮ ਮੁਹੰਮਦ ਜਾਵੇਦ ਦੀ ਧੀ ਤੋਂ ਵੀ ਹੋਵੇਗੀ ਪੁੱਛਗਿੱਛ?
ਮੀਡੀਆ ਦੇ ਇਸ ਸਵਾਲ ਬਾਰੇ ਐਸਐਸਪੀ ਅਜੇ ਕੁਮਾਰ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ 'ਚ ਮਾਮਲਾ ਸਾਹਮਣੇ ਆਇਆ ਹੈ, ਜੇਕਰ ਠੋਸ ਸਬੂਤ ਮਿਲੇ ਤਾਂ ਗਿ੍ਫ਼ਤਾਰੀ ਕਰਨ 'ਚ ਕੋਈ ਝਿਜਕ ਨਹੀਂ ਰਹੇਗੀ |
ਉਨ੍ਹਾਂ ਕਿਹਾ, "ਪੁਲਿਸ ਦੀਆਂ ਟੀਮਾਂ ਤੁਰੰਤ ਗ੍ਰਿਫ਼ਤਾਰ ਕਰਨ ਲਈ ਦਿੱਲੀ ਜਾਣਗੀਆਂ ਅਤੇ ਦਿੱਲੀ ਪੁਲਿਸ ਨੂੰ ਬੇਨਤੀ ਕੀਤੀ ਜਾਵੇਗੀ।''
ਪ੍ਰਯਾਗਰਾਜ ਪੁਲਿਸ ਦਾ ਦਾਅਵਾ ਹੈ ਕਿ ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਵੱਡੇ ਪੱਧਰ 'ਤੇ ਸਾਜ਼ਿਸ਼ ਰਚੀ ਗਈ ਹੈ। ਇੱਕ ਵਿਅਕਤੀ ਨੂੰ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਐਸਐਸਪੀ ਦਾ ਕਹਿਣਾ ਹੈ ਕਿ ਉਨ੍ਹਾਂ ਬਾਰੇ ਵਿੱਚ ਤਿੰਨ ਜਾਂ ਚਾਰ ਹੋਰ ਲੋਕ ਚਰਚਾ ਵਿੱਚ ਹਨ।
ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੀ ਹੈ।
ਪੁਲਿਸ ਇਨ੍ਹਾਂ ਹਿੰਸਕ ਮੁਜ਼ਾਹਰਿਆਂ ਨੂੰ ਦੰਗੇ ਦੱਸ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਇਸ ਵਿਚ ਨਾਬਾਲਗ ਬੱਚਿਆਂ ਨੇ ਪਥਰਾਅ ਕੀਤਾ।
ਮਾਮਲੇ 'ਚ 5000 ਅਣਪਛਾਤੇ ਲੋਕਾਂ ਨੂੰ ਵੀ ਰੱਖਿਆ ਗਿਆ ਹੈ।ਪ੍ਰਯਾਗਰਾਜ ਪੁਲਿਸ ਇਹ ਵੀ ਦਾਅਵਾ ਕਰ ਰਹੀ ਹੈ ਕਿ ਅਜਿਹਾ ਹੋ ਸਕਦਾ ਹੈ ਕਿ ਸ਼ੱਕੀ ਦੰਗਾਕਾਰੀਆਂ ਨੂੰ ਪੈਸੇ ਮਿਲੇ ਹੋਣ।
ਐਸਐਸਪੀ ਅਜੇ ਕੁਮਾਰ ਦਾ ਕਹਿਣਾ ਹੈ ਕਿ, "ਲੱਗਦਾ ਸੀ ਕਿ ਉਨ੍ਹਾਂ ਨੇ ਕੁਝ ਕਰ ਕੇ ਜਾਣਾ ਹੈ, ਤਾਂ ਹੀ ਉਨ੍ਹਾਂ ਨੂੰ ਪੇਮੈਂਟ ਮਿਲੇਗੀ, ਅਜਿਹੀ ਵਚਨਬੱਧਤਾ ਉਨ੍ਹਾਂ ਵਿੱਚ ਮਹਿਸੂਸ ਕੀਤੀ ਗਈ ਸੀ। ਇਹ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਅਤੇ ਪੁਲਿਸ ਹਰ ਇੱਕ ਨੂੰ ਗ੍ਰਿਫਤਾਰ ਕਰਨ ਲਈ ਕੰਮ ਕਰੇਗੀ।"
ਕਾਨਪੁਰ 'ਚ ਚੱਲਿਆ ਬੁਲਡੋਜ਼ਰ
3 ਜੂਨ ਦੀ ਘਟਨਾ ਤੋਂ ਇਕ ਹਫਤੇ ਬਾਅਦ ਸ਼ਨੀਵਾਰ ਨੂੰ ਕਾਨਪੁਰ 'ਚ ਕਾਨਪੁਰ ਵਿਕਾਸ ਅਥਾਰਿਟੀ ਨੇ ਮੁਹੰਮਦ ਇਸ਼ਤਿਆਕ ਨਾਂ ਦੇ ਵਿਅਕਤੀ ਦੀ ਇਮਾਰਤ 'ਤੇ ਬੁਲਡੋਜ਼ਰ ਚਲਾ ਦਿੱਤਾ।
ਭਾਰੀ ਸੁਰੱਖਿਆ ਵਿਚਕਾਰ ਬੁਲਡੋਜ਼ਰ ਚਲਾਇਆ ਗਿਆ ਅਤੇ ਕਾਨਪੁਰ ਦੇ ਸੰਯੁਕਤ ਸੀਪੀ ਆਨੰਦ ਪ੍ਰਕਾਸ਼ ਤਿਵਾਰੀ ਨੇ ਕਿਹਾ, "ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ, ਦੰਗਿਆਂ (ਹਿੰਸਕ ਮੁਜ਼ਾਹਰੇ) ਦੇ ਮੁੱਖ ਦੋਸ਼ੀ ਜ਼ਫਰ ਹਯਾਤ ਹਾਸ਼ਮੀ ਅਤੇ ਮੁਹੰਮਦ ਇਸ਼ਤਿਆਕ ਦੋਵੇਂ ਇਕ ਦੂਜੇ ਦੇ ਬਹੁਤ ਨੇੜੇ ਹਨ ਅਤੇ ਸਾਡੇ ਕੋਲ ਇਹ ਭਰੋਸਾ ਕਰਨ ਦੇ ਕਈ ਕਾਰਨ ਹਨ।''
ਜਦੋਂ ਸਥਾਨਕ ਮੀਡੀਆ ਨੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਕਿ ਹਿੰਸਾ ਤੋਂ ਬਾਅਦ ਹੀ ਇੱਥੇ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ ਅਤੇ ਕੀ ਕੇ.ਡੀ.ਏ ਨੇ ਪਹਿਲਾਂ ਇਮਾਰਤ ਦੀ ਉਸਾਰੀ ਵੱਲ ਧਿਆਨ ਨਹੀਂ ਦਿੱਤਾ - ਤਾਂ ਇਸ ਦੇ ਜਵਾਬ ਵਿੱਚ ਜੁਆਇੰਟ ਸੀਪੀ ਨੇ ਕਿਹਾ ਕਿ ਇਸ ਮਾਮਲੇ ਵਿਚ ਨਿਯਮਾਂ ਅਤੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ, "ਅਸੀਂ ਸ਼ਹਿਰ ਵਿੱਚ ਕਿਸੇ ਵੀ ਗੈਰ-ਕਾਨੂੰਨੀ ਚੀਜ਼ ਦੀ ਇਜਾਜ਼ਤ ਨਹੀਂ ਦੇਵਾਂਗੇ। ਕਿਸੇ ਵੀ ਘਟਨਾ ਦਾ 360 ਡਿਗਰੀ ਮਾਪ ਹੁੰਦਾ ਹੈ ਅਤੇ ਉਸ ਵਿੱਚ ਫੰਡਿੰਗ ਦਾ ਉਦੇਸ਼ ਹੁੰਦਾ ਹੈ ਅਤੇ ਇਸ ਵਿੱਚ ਹਰ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ।"
ਕੇਡੀਏ ਦੇ ਸਕੱਤਰ ਤ੍ਰਿਭੁਵਨ ਵੈਸ਼ ਨੇ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਉਨ੍ਹਾਂ ਦੀ ਸੁਣਵਾਈ ਕਰਕੇ ਭੂ-ਮਾਫ਼ੀਆ ਦੀਆਂ ਨਾਜਾਇਜ਼ ਜਾਇਦਾਦਾਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ।
ਸਹਾਰਨਪੁਰ ਵਿਚ ਵੀ ਚੱਲਿਆ ਬੁਲਡੋਜ਼ਰ
ਸਹਾਰਨਪੁਰ 'ਚ ਸ਼ੁੱਕਰਵਾਰ ਨੂੰ ਭੜਕੀ ਹਿੰਸਾ 'ਚ ਪੁਲਿਸ ਨੇ ਕੁੱਲ 64 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਪ੍ਰਸ਼ਾਸਨ ਇਨ੍ਹਾਂ ਖ਼ਿਲਾਫ਼ ਰਸੁਕਾ ਐਕਟ ਤਹਿਤ ਕਾਰਵਾਈ ਕਰਨ ਦੀ ਗੱਲ ਕਰ ਰਿਹਾ ਹੈ।ਇਸ ਘਟਨਾ ਵਿੱਚ ਦੋ ਮੁਲਜ਼ਮਾਂ ਮੁਜ਼ੱਮਿਲ ਅਤੇ ਅਬਦੁਲ ਵਕਾਰ ਦੇ ਘਰਾਂ ਉੱਤੇ ਨਗਰ ਨਿਗਮ ਨੇ ਬੁਲਡੋਜ਼ਰ ਚਲਾ ਦਿੱਤਾ ਅਤੇ ਦੋਵਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 4
ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸਹਾਰਨਪੁਰ ਦੀਆਂ ਸੜਕਾਂ 'ਤੇ ਭੜਕੀ ਹਿੰਸਾ ਤੋਂ ਬਾਅਦ ਪੁਲਿਸ ਨੇ ਬਾਜ਼ਾਰ ਨੂੰ ਆਮ ਵਾਂਗ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਵਪਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













