ਨੁਪੁਰ ਸ਼ਰਮਾ ਦੇ ਬਿਆਨ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਮੌਤਾਂ: 'ਮੇਰੇ ਇਕਲੌਤੇ ਪੁੱਤ ਦਾ ਕੀ ਕਸੂਰ ਸੀ, ਉਸ ਨੂੰ ਗੋਲੀ ਕਿਉਂ ਮਾਰੀ'

ਰਾਂਚੀ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਝਾਰਖੰਡ ਪੁਲਿਸ ਦੇ ਬੁਲਾਰੇ ਅਮੋਲ ਵੀ ਹੋਮਕਰ ਨੇ ਦੋ ਮੌਤਾਂ ਦੀ ਪੁਸ਼ਟੀ ਕੀਤੀ ਹੈ
    • ਲੇਖਕ, ਰਵੀ ਪ੍ਰਕਾਸ਼
    • ਰੋਲ, ਰਾਂਚੀ ਤੋਂ ਬੀਬੀਸੀ ਲਈ

ਪੈਗੰਬਰ ਮੁਹੰਮਦ ਉੱਤੇ ਵਿਵਾਦਤ ਟਿੱਪਣੀ ਖ਼ਿਲਾਫ਼ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਹੋਏ ਪ੍ਰਦਰਸ਼ਨ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀਂ 15 ਸਾਲ ਦੇ ਮੁਦਸਿਰ ਆਲਮ ਅਤੇ 24 ਸਾਲ ਦੇ ਸਾਹਿਲ ਦੀ ਮੌਤ ਹੋ ਗਈ ਹੈ।

ਗੋਲੀ ਲੱਗਣ ਤੋਂ ਬਾਅਦ ਸਾਰੇ ਜ਼ਖ਼ਮੀਆਂ ਸਣੇ ਇਨ੍ਹਾਂ ਦੋਵਾਂ ਨੂੰ ਰਾਂਚੀ ਦੇ ਰਾਜੇਂਦਰ ਆਯੁਰਵਿਗਿਆਨ ਵਿੱਚ ਭਰਤੀ ਕਰਵਾਇਆ ਗਿਆ ਸੀ, ਇਸ ਹਸਪਤਾਲ ਦੇ ਅਧਿਕਾਰਤ ਸੂਤਰਾਂ ਨੇ ਇਨ੍ਹਾਂ ਦੋਵਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਝਾਰਖੰਡ ਪੁਲਿਸ ਦੇ ਬੁਲਾਰੇ ਅਮੋਲ ਵੀ ਹੋਮਕਰ ਨੇ ਵੀ ਬੀਬੀਸੀ ਨਾਲ ਇਨ੍ਹਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਨੇ ਕਿਹਾ, ''ਕੱਲ ਹੋਈ ਹਿੰਸਾ ਦੌਰਾਨ ਸਾਨੂੰ ਮੁਜ਼ਾਹਰਾਕਾਰੀਆਂ ਵੱਲੋਂ ਵੀ ਫਾਈਰਿੰਗ ਦੀ ਜਾਣਕਾਰੀ ਮਿਲੀ ਹੈ। ਭੜਕੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਵੀ ਫਾਈਰਿੰਗ ਕੀਤੀ। ਇਸ ਦੌਰਾਨ 12 ਪੁਲਿਸ ਕਰਮੀ ਅਤੇ 12 ਮੁਜ਼ਾਹਰਾਕਾਰੀ ਜ਼ਖ਼ਮੀਂ ਹੋਏ। ਇਨ੍ਹਾਂ ਵਿੱਚੋਂ ਇੱਕ ਪੁਲਿਸ ਕਰਮੀ ਸਣੇ ਕੁਝ ਲੋਕਾਂ ਨੂੰ ਬੁਲੇਟ ਇੰਜਰੀ ਹੈ।''

ਵੀਡੀਓ ਕੈਪਸ਼ਨ, ਮੁਸਲਮਾਨਾਂ ਦੇ ਪ੍ਰਦਰਸ਼ਨਾਂ ਮਗਰੋਂ ਕਈ ਥਾਂ ਹਾਲਾਤ ਤਣਾਅਪੂਰਨ, ਦੋ ਮੌਤਾਂ

ਹੋਮਕਰ ਮੁਤਾਬਕ ਮੌਜੂਦਾ ਸਮੇਂ ਵਿੱਚ 22 ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਉਨ੍ਹਾਂ ਨੇ ਕਿਹਾ, ''ਇਨ੍ਹਾਂ ਵਿੱਚੋਂ ਦੋ-ਤਿੰਨ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਕੀ ਲੋਕਾਂ ਦੀ ਸਥਿਤੀ ਡਾਕਟਰਾਂ ਮੁਤਾਬਕ ਠੀਕ ਕਹੀ ਜਾ ਸਕਦੀ ਹੈ।''

15 ਸਾਲ ਦੇ ਮੁਦਸਿਰ ਆਲਮ ਦੇ ਸਿਰ ਵਿੱਚ ਗੋਲੀ ਲੱਗੀ ਸੀ। ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸਨ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਕਾਲੇ ਰੰਗ ਦਾ ਉਨ੍ਹਾਂ ਦਾ ਅਫ਼ਗਾਨੀ ਕੁਰਤਾ ਕੁਝ ਥਾਂਵਾਂ ਤੋਂ ਫਟਿਆ ਹੋਇਆ ਸੀ ਅਤੇ ਉਨ੍ਹਾਂ ਦੀ ਚਿੱਟੀ ਪੈਂਟ ਉੱਤੇ ਖ਼ੂਨ ਦੇ ਲਾਲ ਧੱਬੇ ਲੱਗੇ ਹੋਏ ਸਨ। ਉਨ੍ਹਾਂ ਦੀ ਮਾਂ ਨਿਕਹਤ ਦਾ ਰੋ-ਰੋ ਕੇ ਬੁਰਾ ਹਾਲ ਹੈ।

ਉਨ੍ਹਾਂ ਦਾ ਪਰਿਵਾਰ ਹਿੰਦਪੀੜੀ ਮੁਹੱਲੇ ਵਿੱਚ ਕਿਰਾਏ ਦੇ ਇੱਕ ਘਰ ਵਿੱਚ ਰਹਿੰਦਾ ਹੈ। ਮੁਦਸਿਰ ਨੂੰ ਜਦੋਂ ਗੋਲੀ ਲੱਗੀ ਤਾਂ ਉਨ੍ਹਾਂ ਦੇ ਪਿਤਾ ਪਰਵੇਜ਼ ਆਲਮ ਸਿਮਡੇਗਾ ਵਿੱਚ ਸਨ। ਪੁੱਤ ਦੇ ਜ਼ਖ਼ਮੀਂ ਹੋਣ ਦੀ ਖ਼ਬਰ ਮਿਲਣ 'ਤੇ ਉਹ ਆਨਨ-ਫਾਨਨ ਵਿੱਚ ਰਾਂਚੀ ਆਏ।

ਇਹ ਵੀ ਪੜ੍ਹੋ:

'ਮੇਰਾ ਪੁੱਤ ਬਹੁਤ ਮਿਲਣ ਸਾਰ ਸੀ'

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ''ਮੁਦਸਿਰ ਮੇਰਾ ਇਕਲੌਤਾ ਪੁੱਤਰ ਹੈ। ਗ਼ਰੀਬੀ ਕਾਰਨ ਅਸੀਂ ਉਸ ਨੂੰ ਸਹੀ ਢੰਗ ਨਾਲ ਪੜ੍ਹਾ ਨਹੀਂ ਸਕੇ। ਘਰ ਚਲਾਉਣ ਲਈ ਅਸੀਂ ਦੋਵੇਂ (ਪਿਓ-ਪੁੱਤ) ਕੰਮ ਕਰਦੇ ਸੀ। ਮੇਰਾ ਪੁੱਤ ਬਹੁਤ ਮਿਲਣ ਸਾਰ ਸੀ। ਉਸ ਨੂੰ ਗੋਲੀ ਕਿਉਂ ਮਾਰ ਦਿੱਤੀ। ਉਸ ਦਾ ਕੀ ਕਸੂਰ ਸੀ।''

ਮੁਦਸਿਰ ਦੇ ਚਾਚਾ ਮੁਹੰਮਦ ਸ਼ਾਹਿਬ ਅਯੂਬੀ ਅਸਦੂਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਦੇ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੇ ਭਤੀਜੇ ਨੂੰ ਪੁਲਿਸ ਨੇ ਗੋਲੀ ਮਾਰੀ ਹੈ। ਇਸ ਦੇ ਲਈ ਝਾਰਖੰਡ ਸਰਕਾਰ ਅਤੇ ਉਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ।

ਮੁਦਸਿਰ ਦੇ ਪਿਤਾ ਤੇ ਚਾਚਾ

ਤਸਵੀਰ ਸਰੋਤ, Ravi Prakash/BBC

ਤਸਵੀਰ ਕੈਪਸ਼ਨ, ਮੁਦਸਿਰ ਦੇ ਪਿਤਾ ਤੇ ਚਾਚਾ

ਸ਼ਾਹਿਦ ਅਯੂਬੀ ਨੇ ਬੀਬੀਸੀ ਨੂੰ ਕਿਹਾ, ''ਪੁਲਿਸ ਦੇ ਲੋਕ ਏਕੇ-47 ਅਤੇ ਪਿਸਟਲ ਨਾਲ ਗੋਲੀਆਂ ਚਲਾ ਰਹੇ ਸਨ। ਉਨ੍ਹਾਂ ਨੂੰ ਹਵਾਈ ਫਾਈਰਿੰਗ ਕਰਨੀ ਚਾਹੀਦੀ ਸੀ, ਪਰ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਨਿਸ਼ਾਨੇ ਉੱਤੇ ਲੈ ਕੇ ਗੋਲੀਆਂ ਚਲਾਈਆਂ। ਇਸ ਦੇ ਕਈ ਵੀਡੀਓਜ਼ ਵਾਇਰਲ ਹੋ ਰਹੇ ਹਨ। ਉਨ੍ਹਾਂ ਵਿੱਚ ਤੁਸੀਂ ਪੁਲਿਸ ਕਰਮੀਆਂ ਨੂੰ ਸਾਹਮਣੇ ਤੋਂ ਗੋਲੀਆਂ ਚਲਾਉਂਦੇ ਦੇਖ ਸਕਦੇ ਹੋ।''

''ਮੁਦਸਿਰ ਜਾਂ ਕੋਈ ਵੀ ਮੁਜ਼ਾਹਰਾਕਾਰੀ ਨਾ ਤਾਂ ਅੱਤਵਾਦੀ ਸੀ, ਨਾ ਵੱਖਵਾਦੀ। ਉਨ੍ਹਾਂ ਉੱਤੇ ਪੁਲਿਸ ਨੇ ਗੋਲੀਆਂ ਕਿਉਂ ਚਲਾਈਆਂ। ਇਸ ਦਾ ਹੁਕਮ ਕਿਸ ਨੇ ਦਿੱਤਾ ਸੀ। ਦਰਅਸਲ ਦੇਸ਼ ਅੰਦਰ ਜ਼ਹਿਰ ਫ਼ੈਲਾ ਦਿੱਤਾ ਗਿਆ ਹੈ। ਸਾਡੇ ਨੌਕਰਸ਼ਾਹ ਵੀ ਉਸੇ ਮਾਨਸਿਕਤਾ ਅਧੀਨ ਹੋ ਗਏ ਹਨ। ਇਸੇ ਵਜ੍ਹਾ ਕਾਰਨ ਅਜਿਹੀਆਂ ਘਟਨਾਵਾਂ ਹੋ ਰਹੀਆਂ ਹਨ।''

24 ਸਾਲ ਦੇ ਸਾਹਿਲ ਦੀ ਵੀ ਮੌਤ

ਇਸ ਫਾਈਰਿੰਗ ਵਿੱਚ 24 ਸਾਲ ਦੇ ਸਾਹਿਲ ਦੀ ਵੀ ਮੌਤ ਹੋਈ ਹੈ। ਹਸਪਤਾਲ ਪ੍ਰਬੰਧਨ ਮੁਤਾਬਕ ਉਨ੍ਹਾਂ ਦੀ ਕਿਡਨੀ ਵਿੱਚ ਗੋਲੀ ਲੱਗੀ ਸੀ, ਜਿਸ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਹਾਲਾਂਕਿ ਸਾਹਿਲ ਦੇ ਪਰਿਵਾਰ ਵਿੱਚੋਂ ਕਿਸੇ ਵੀ ਸ਼ਖ਼ਸ ਨਾਲ ਅਜੇ ਤੱਕ ਸੰਪਰਕ ਨਹੀਂ ਹੋ ਸਕਿਆ। ਮੁਜ਼ਾਹਰੇ ਦੌਰਾਨ ਹੋਈ ਫਾਈਰਿੰਗ ਵਿੱਚ ਕਈ ਹੋਰ ਲੋਕ ਜ਼ਖ਼ਮੀਂ ਹੋਏ ਹਨ।

ਰਾਂਚੀ

ਤਸਵੀਰ ਸਰੋਤ, Ravi Prakash/BBC

ਤਸਵੀਰ ਕੈਪਸ਼ਨ, ਹਿੰਸਾ ਤੋਂ ਬਾਅਦ ਸ਼ੁੱਕਰਵਾਰ ਦੀ ਰਾਤ ਰਾਂਚੀ ਦੀ ਇੱਕ ਸੜਕ

ਮੁਜ਼ਾਹਰੇ ਵਿੱਚ ਹੋਈ ਹਿੰਸਾ ਤੋਂ ਬਾਅਦ ਰਾਂਚੀ ਵਿੱਚ ਤਣਾਅ ਦਾ ਮਾਹੌਲ ਹੈ। ਹਾਲਾਂਕਿ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਤੋਂ ਥਾਂ-ਥਾਂ 'ਤੇ ਬੈਰੀਕੇਡ ਲਗਾ ਦਿੱਤੇ ਹਨ।

ਮਹਾਤਮਾ ਗਾਂਧੀ ਮਾਰਗ ਉੱਤੇ ਵਾਹਨਾਂ ਦੀ ਆਵਾਜਾਈ ਬੈਨ ਕਰ ਦਿੱਤੀ ਗਈ ਹੈ। ਅਲਬਰਟ ਏੱਕਾ ਚੌਂਕ ਉੱਤੇ ਬੈਰੀਕੇਡ ਲਗਾ ਕੇ ਬੈਠੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕਾਰਵਾਈ ਸੁਰੱਖਿਆ ਦੇ ਨਜ਼ਰੀਏ ਨਾਲ ਕੀਤੀ ਗਈ ਹੈ।

ਸਾਰੇ ਸੀਨੀਅਰ ਅਧਿਕਾਰੀ ਰੌਲੇ ਵਾਲੀਆਂ ਥਾਂਵਾਂ ਉੱਤੇ ਕੈਂਪ ਕਰ ਰਹੇ ਹਨ ਅਤੇ ਹਾਲਾਤ ਪੂਰੀ ਤਰ੍ਹਾਂ ਕੰਟਰੋਲ ਵਿੱਚ ਹਨ।

ਯੂਪੀ ਵਿੱਚ 230 ਗ੍ਰਿਫ਼ਤਾਰ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਪੁਲਿਸ ਨੇ ਮੁਜ਼ਾਹਰਕਾਰੀਆਂ ਨੂੰ ਹਟਾਉਣ ਲਈ ਲਾਠੀਚਾਰਜ ਵੀ ਕੀਤਾ।

ਪ੍ਰਯਾਗਰਾਜ ਵਿੱਚ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ। ਇੱਥੇ ਰੈਪਿਡ ਐਕਸ਼ਨ ਫੋਰਸ ਨੇ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲੇ ਦਾਗੇ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਉੱਤਰ ਪ੍ਰਦੇਸ਼ ਦੇ ਏਡੀਜੀ (ਲਾਅ ਐਂਡ ਆਰਡਰ) ਪ੍ਰਸ਼ਾਂਤ ਕੁਮਾਰ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ 230 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)