ਨੁਪੁਰ ਸ਼ਰਮਾ : ਮੁਸਲਿਮ ਵਿਰੋਧੀ ਸਟੈਂਡ ਦੇ ਮੌਕੇ, ਜੋ ਮੋਦੀ ਰਾਜ ਦੌਰਾਨ ਭਾਰਤ ਲਈ ਨਮੋਸ਼ੀ ਦਾ ਕਾਰਨ ਬਣੇ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਸਾਲ 2020 ਵਿੱਚ ਮੁਸਲਾਮਾਨਾਂ ਦੇ ਇੱਕ ਧਾਰਮਿਕ ਇਕੱਠ ਉੱਪਰ ਦੇਸ਼ ਵਿੱਚ ਕੋਰੋਨਾਵਾਇਰਸ ਫੈਲਾਉਣ ਦੇ ਇਲਜ਼ਾਮ ਲਗਾਏ ਗਏ। ਮਾਮਲਾ ਜਲਦੀ ਹੀ ਮੁਸਲਮਾਨਾਂ ਖਿਲਾਫ਼ ਨਫ਼ਰਤ ਫੈਲਾਉਣ ਅਤੇ ਭੈਅ ਦਾ ਮਾਹੌਲ ਸਿਰਜਣ ਦਾ ਔਜਾਰ ਬਣ ਗਿਆ।

ਇਹ ਇਸਲਾਮੋਫੋਬੀਆ ਦੀ ਇੱਕ ਮਿਸਾਲ ਸੀ।

ਤਬਲੀਗੀ ਜਮਾਤ ਇਸਲਾਮਿਕ ਪ੍ਰਚਾਰ ਨਾਲ ਜੁੜੀ ਲਗਭਗ 100 ਸਾਲ ਪੁਰਾਣੀ ਲਹਿਰ ਹੈ। ਤਬਲੀਗੀ ਜਮਾਤ ਦੇ ਉਸ ਇਕੱਠ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਮੁਸਲਿਮ ਵਿਦਵਾਨ ਸ਼ਾਮਲ ਹੋਣ ਪਹੁੰਚੇ ਸਨ।

ਤਬਲੀਗੀ ਭਾਈਚਾਰੇ ਖ਼ਿਲਾਫ਼ ਭੰਡੀ ਪ੍ਰਚਾਰ

ਇਸਲਾਮੋਫ਼ੋਬੀਆ ਨਾਲ ਜੁੜੇ ਮੀਮ ਅਤੇ ਹੈਸ਼ਟੈਗ ਜਿਨ੍ਹਾਂ ਵਿੱਚ ਗਰੁੱਪ ਦੇ ਮੈਂਬਰਾਂ ਉੱਪਰ ਕੋਰੋਨਾ ਫੈਲਾਉਣ ਦੇ ਇਲਜ਼ਾਮ ਲਗਾਏ ਗਏ ਸਨ।

ਸੋਸ਼ਲ ਮੀਡੀਆ, ਖ਼ਬਰ ਚੈਨਲਾਂ ਉੱਪਰ ਭੜਕਾਊ ਸੁਰਖੀਆਂ ਨਾਲ ਚਲਾਏ ਗਏ।

ਮਿਸਾਲ ਵਜੋਂ ਕਿਹਾ ਗਿਆ, ''ਦੇਸ ਨੂੰ ਕੋਰੋਨਾ ਜਿਹਾਦ ਤੋਂ ਬਚਾਓ।''

ਭਾਰਤ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਮੁਸਲਿਮ ਪ੍ਰਚਾਰਕਾਂ ਉੱਪਰ ਲੌਕਡਾਊਨ ਦੀ ਉਲੰਘਣਾ ਦੇ ਕੇਸ ਚਲਾਏ ਗਏ।

(ਅੱਠ ਮਹੀਨਿਆਂ ਬਾਅਦ ਅਦਾਲਤਾਂ ਨੇ ਹਿਰਾਸਤ ਵਿੱਚ ਲਏ ਗਏ ਆਖਰੀ ਪ੍ਰਚਾਰਕਾਂ ਨੂੰ ਰਿਹਾ ਕਰਨ ਦੇ ਹੁਕਮ ਦਿੱਤੇ।) ਅਦਾਲਤ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਸਰਕਾਰੀ ਇਸ਼ਾਰੇ ਉੱਪਰ ''ਬਦਨੀਅਤੀ ਨਾਲ ਫ਼ਸਾਇਆ ਗਿਆ''।

ਜ਼ਿਆਦਾਤਰ ਪ੍ਰਚਾਰਕ ਇੰਡੋਨੇਸ਼ੀਆ ਤੋਂ ਆਏ ਸਨ। ਇੰਡੋਨੇਸ਼ੀ ਭਾਰਤ ਦਾ ਚਿਰੋਕਣਾ ਤਿਜਾਰਤੀ ਸਾਂਝੇਦਾਰ ਹੈ। ਇੰਡੋਨੇਸ਼ੀਆ ਨੇ ਵੱਖ ਵੱਖ ਪਲੇਟਫਾਰਮਾਂ ਉੱਪਰ ਇਸ ਕਾਰਵਾਈ ਬਾਰੇ ਇਤਰਾਜ਼ ਜਾਹਰ ਕੀਤਾ।

ਵੀਡੀਓ: ਭਾਜਪਾ ਆਗੂ ਦੀ ਟਿੱਪਣੀਤੇ ਭਾਰਤੀ ਵਸਤਾਂ ਦਾ ਬਾਈਕਾਟ

ਇੰਡੋਨੇਸ਼ੀਆ ਦੇ ਕੂਟਨੀਤਿਕਾਂ ਨੇ ਇਲਜ਼ਾਮ ਲਾਏ ਕਿ ਲੈ ਕੇ ਹਿੰਦੂ ਬਹੁਗਿਣਤੀ ਦੇਸ਼ ਵਿੱਚ ਮੁਸਲਾਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ।

ਇੱਕ ਸਾਬਕਾ ਭਾਰਤੀ ਕੂਟਨੀਤੀਵਾਨ ਨੇ ਕਿਹਾ ਕਿ ''ਘਰੇਲੂ ਮਸਲਿਆਂ ਦੇ ਬਾਹਰੀਕਰਨ ਦੀ ਇੱਕ ਮਿਸਾਲ'' ਸੀ।

ਭਾਜਪਾ ਦੇ ਦੋ ਆਗੂਆਂ ਵੱਲੋਂ ਇਸਲਾਮ ਧਰਮ ਅਤੇ ਮੁਸਲਮਾਨਾਂ ਬਾਰੇ ਵਿਦਵਾਦਿਤ ਬਿਆਨ ਦੇਣਾ ਕੋਈ ਪਹਿਲੀ ਵਾਰ ਨਹੀਂ ਵਾਪਰਿਆ ਹੈ।

ਕੋਈ ਨਵੀਂ ਗੱਲ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਉੱਪਰ ਇਸਲਾਮੋਫੋਬੀਆ ਦੇ ਇਲਜ਼ਾਮ ਝੱਲਣੇ ਪਏ ਹੋਣ ਅਤੇ ਭਾਰਤ ਨੂੰ ਕੌਮਾਂਤਰੀ ਪੰਚਾਇਤ ਵਿੱਚ ਨਮੋਸ਼ੀ ਝੱਲਣੀ ਪਈ ਹੋਵੇ।

ਭਾਜਪਾ ਆਗੂ ਤੇਜਸਵੀ ਸੂਰਿਆ ਵਿਵਾਦ

ਦੋ ਸਾਲ ਪਹਿਲਾਂ ਭਾਜਪਾ ਐਮਪੀ ਤੇਜਸਵੀ ਸੂਰਿਆ ਅਚਾਨਕ ਵਿਵਾਦਾਂ ਵਿੱਚ ਘਰ ਗਏ ਜਦੋਂ ਉਨ੍ਹਾਂ ਦਾ ਸਾਲ 2015 ਵਿੱਚ ਕੀਤਾ ਗਿਆ ਇੱਕ ਟਵੀਟ ਵਾਇਰਲ ਹੋ ਗਿਆ।

ਦੁਬਈ ਅਤੇ ਕੁਵੈਤ ਦੇ ਉੱਘੇ ਕਾਰੋਬਾਰੀਆਂ, ਵਕੀਲਾਂ ਅਤੇ ਟਿੱਪਣੀਕਾਰਾਂ ਨੇ ਸੂਰਿਆ ਦੀ ਟਿੱਪਣੀ ਉੱਪਰ ਨਰਾਜ਼ਗੀ ਜਾਹਰ ਕੀਤੀ। (ਸੂਰਿਆ ਨੂੰ ਆਖਰਕਾਰ ਉਹ ਟਵੀਟ ਡਿਲੀਟ ਕਰਨਾ ਪਿਆ)

ਅਮਿਤ ਸ਼ਾਹ ਦੇ ਬਿਆਨ ਉੱਤੇ ਵਿਵਾਦ

ਸਾਲ 2018 ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਲਾਦੇਸ਼ ਤੋਂ ਭਾਰਤ ਵਿੱਚ ਆਕੇ ਵਸੇ ਲੋਕਾਂ ਬਾਰੇ ਟਿੱਪਣੀ ਕੀਤੀ ਕਿ ਇਨ੍ਹਾਂ ਲੋਕਾਂ ਨੇ ਭਾਰਤ ਨੂੰ ਸਿਉਂਕ ਵਾਂਗ ਖਾ ਲਿਆ ਹੈ।

ਇਹ ਵੀ ਪੜ੍ਹੋ:

ਇਸ ਬਿਆਨ ਨਾਲ ਬੰਗਲਾਦੇਸ਼ ਵਿੱਚ ਤੂਫ਼ਾਨ ਆ ਗਿਆ। ਇੱਕ ਸੀਨੀਅਰ ਮੰਤਰੀ ਨੇ ਕਿਹਾ ਕਿ ਭਾਰਤ ਦੇ ਦੂਜੇ ਸਭ ਤੋਂ ਤਾਕਤਵਰ ਵਿਅਕਤੀ ਵੱਲੋਂ ਦਿੱਤਾ ਅਜਿਹਾ ਬਿਆਨ ਬੇਲੋੜਾ ਅਤੇ ਅਗਿਆਨਤਾ ਵਾਲਾ ਹੈ।

ਬੰਗਲਾਦੇਸ਼ ਦੇ ਇੱਕ ਕਾਲਮਨਵੀਸ ਨੇ ਲਿਖਿਆ ਕਿ ਅਮਿਤ ਸ਼ਾਹ ਦਾ ਬੰਗਲੇ ਦੇਸ਼ ਬਾਰੇ ਅਜਿਹੀਆਂ ਬੇਇੱਜ਼ਤੀ ਵਾਲੀਆਂ ਟਿੱਪਣੀਆਂ ਕਰਨ ਦਾ ਇੱਕ ਇਤਿਹਾਸ ਰਿਹਾ ਹੈ।

ਪਿਛਲੇ ਇੱਕ ਸਾਲ ਤੋਂ ਲਗਾਤਾਰ ਭਾਰਤ ਦੀ ਭਗਵਾਂਧਾਰੀ ਪਾਰਟੀ ਵੱਲੋਂ ਦੇਸ਼ ਦੀ 20 ਕਰੋੜ ਮੁਸਲਿਮ ਅਬਾਦੀ ਦੇ ਖਿਲਾਫ਼ ਲਗਾਤਾਰ ਨਫ਼ਰਤੀ ਭਾਸ਼ਣ ਦਾਗੇ ਜਾ ਰਹੇ ਹਨ।

ਕੁਝ ਆਗੂਆਂ ਨੇ ਤਾਂ ਸਿੱਧੇ ਤੌਰ ਤੇ ਹਿੰਦੂਆਂ ਨੂੰ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਲਈ ਹਥਿਆਰ ਚੁੱਕਣ ਲਈ ਉਕਸਾਇਆ ਹੈ।

ਅਤੀਤ ਵਿੱਚ ਹਿੰਦੂ ਕੱਟੜਵਾਦੀਆਂ ਨੇ ਕਥਿਤ ਲਵਜਿਹਾਦ ਖਿਲਾਫ਼ ਝੰਡਾ ਚੁੱਕਿਆ ਹੋਇਆ ਸੀ।

ਇਸ ਅਧਾਰਹੀਣ ਸਾਜਿਸ਼ੀ ਸਿਧਾਂਤ ਵਿੱਚ ਮੁਸਲਮਾਨ ਪੁਰਸ਼ਾਂ ਉੱਪਰ ਇਲਜ਼ਾਮ ਲਗਾਏ ਗਏ ਕਿ ਉਹ ਹਿੰਦੂ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦਾ ਧਰਮ ਬਦਲੀ ਕਰਵਾ ਰਹੇ ਹਨ।

ਕੁਝ ਹਿੰਦੂ ਸੰਗਠਨਾਂ ਨਾਲ ਜੁੜੇ ਲੋਕਾਂ ਵੱਲੋਂ ਕਾਨੂੰਨ ਹੱਥ ਵਿੱਚ ਲਿਆ ਅਤੇ ਕਈ ਮੁਸਲਮਾਨਾਂ ਨੂੰ ਕਥਿਤ ਗਊ ਤਸਕਰ ਕਹਿ ਕੇ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਅਤੇ ਕਤਲ ਕਰ ਦਿੱਤਾ ਗਿਆ।

ਇਨ੍ਹਾਂ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਮੁਸਲਿਮ ਕਾਰੋਬਾਰੀਆਂ ਵੱਲੋਂ ਕੀਤੇ ਜਾ ਰਹੇ ਕਾਰੋਬਾਰਾਂ ਦਾ ਬਾਈਕਾਟ ਕੀਤਾ ਜਾਵੇ।

ਨਰਿੰਦਰ ਮੋਦੀ ਦੀ ਚੁੱਪੀ

ਸੋਸ਼ਲ ਮੀਡੀਆ ਉੱਪਰ ਮੁਸਲਮਾਨ ਮਹਿਲਾ ਪੱਤਰਕਾਰਾਂ ਨੂੰ ਨਫ਼ਰਤੀ ਟਿੱਪਣੀਆਂ ਅਤੇ ਟਰੋਲਿੰਗ ਦਾ ਨਿਸ਼ਾਨਾ ਬਣਾਇਆ ਗਿਆ।

ਨਫ਼ਰਤ ਫੈਲਾਉਣ ਵਾਲੇ ਟੀਵੀ ਚੈਨਲਾਂ ਨੇ ਆਪਣੀਆਂ ਬਹਿਸਾਂ ਵਿੱਚ ਕੱਟੜਵਾਦੀ ਰੁਖ ਅਪਣਾਉਂਦਿਆਂ ਬਲਦੀ ਉੱਪਰ ਤੇਲ ਪਾਉਣ ਦਾ ਕੰਮ ਕੀਤਾ।

ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਜਾਂ ਤਾਂ ਇਨ੍ਹਾਂ ਹਰਕਤਾਂ ਉੱਪਰ ਸੋਚੀ-ਸਮਝੀ ਚੁੱਪੀ ਸਾਧ ਕੇ ਰੱਖੀ ਜਾਂ ਬਹੁਤ ਸੁਸਤੀ ਨਾਲ ਕਾਰਵਾਈ ਕੀਤੀ ਜਾਂ ਅਜਿਹਾ ਕਰਨ ਵਾਲਿਆਂ ਨੂੰ ''ਸ਼ਰਾਰਤੀ ਅਨਸਰ '' ਕਹਿ ਕੇ ਪਿੱਛਾ ਛੁਡਾਅ ਲਿਆ।

ਇਸ ਦਾ ਇੱਕ ਸਿੱਟਾ ਇਹ ਨਿਕਲਿਆ ਹੈ ਕਿ ਇਸ ਨਾਲ ਆਮ ਹਿੰਦੂਆਂ ਵਿੱਚ ਵੀ ਮੁਸਲਮਾਨਾਂ ਪ੍ਰਤੀ ਜ਼ਹਿਰ ਉਗਲਣ ਦਾ ਹੌਸਲਾ ਵਧਿਆ ਹੈ। ਹਾਲਾਂਕਿ ਇਸ ਦੇ ਸਿੱਟੇ ਵੀ ਭੁਗਤਣੇ ਪਏ ਹਨ।

ਭਾਰਤੀ ਰਸੋਈਏ ਦਾ ਵਿਵਾਦਤ ਟਵੀਟ

ਸਾਲ 2018 ਵਿੱਚ ਭਾਰਤੀ ਮੂਲ ਦੇ ਇੱਕ ਪ੍ਰਸਿੱਧ ਖਾਨਸਾਮੇ ਨੂੰ ਜੋ ਕਿ ਦੁਬਈ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ, ਇਸਲਾਮ-ਵਿਰੋਧੀ ਟਵੀਟ ਕਰਨ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ।

ਸਾਲ 2020 ਵਿੱਚ ਜਦੋਂ ਦੁਬਈ ਵਿੱਚ ਰਹਿੰਦੇ ਭਾਰਤੀਆਂ ਨੇ ਤਬਲੀਗੀ ਜਮਾਤ ਬਾਰੇ ਨਫ਼ਰਤੀ ਟਵੀਟ ਸਾਂਝੇ ਕਰਨੇ ਸ਼ੁਰੂ ਕੀਤੇ ਤਾਂ ਦੁਬਈ ਦੀ ਇੱਕ ਕਾਰੋਬਾਰੀ ਅਤੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਮਹਿਲਾ ਨੇ ਟਵੀਟ ਕੀਤਾ, ''ਯੂਏਈ ਵਿੱਚ ਜੋ ਕੋਈ ਵੀ ਖੁੱਲ੍ਹੇਆਮ ਨਸਲਵਾਦੀ ਅਤੇ ਵਿਤਕਰੇਪੂਰਨ ਹੈ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਡੀਪੋਰਟ ਕੀਤਾ ਜਾਵੇਗਾ।''

ਇਸ ਸਮੇਂ ਵੀ ਪ੍ਰਤੀਕਿਰਿਆ ਤਿੱਖੀ ਆਈ ਹੈ। ਪੰਦਰਾਂ ਦੇਸ਼ ਜਿਨ੍ਹਾਂ ਵਿੱਚ- ਸਾਊਦੀ ਅਰਬ, ਇਰਾਨ ਅਤੇ ਕਤਰ ਸ਼ਾਮਲ ਹਨ ਨੇ ਭਾਰਤ ਕੋਲ ਆਪਣਾ ਇਤਰਾਜ਼ ਜਾਹਰ ਕੀਤਾ ਹੈ।

ਇੱਕ ਸਾਬਕਾ ਭਾਰਤੀ ਕੂਟਨੀਤਿਕ ਤਲਮੀਜ਼ ਅਹਿਮਦ ਮੁਤਾਬਕ ਪੈਗੰਬਰ ਮੁਹੰਮਦ ਬਾਰੇ ਹਤੱਕਪੂਰਨ ਟਿੱਪਣੀ ਕਰਨਾ ਤਾਂ ''ਲਛਮਣ ਰੇਖਾ ਪਾਰ ਕਰਨ ਵਾਂਗ ਹੈ।''

ਭਾਰਤ ਦੇ ਸਤਿਕਾਰ ਨੂੰ ਧੱਬਾ

ਮੋਦੀ ਸਰਕਾਰ ਨੂੰ ਇਸਲਾਮ ਧਰਮ ਦੇ ਬਾਨੀ ਖਿਲਾਫ਼ ਟਿੱਪਣੀਆਂ ਕਰਨ ਬਦਲੇ ਭਾਜਪਾ ਨੂੰ ਨੁਪੁਰ ਸ਼ਰਮਾ ਨੂੰ ਮੁਅੱਤਲ ਕਰਨਾ ਪਿਆ।

ਉੱਘੇ ਟਿੱਪਣੀਕਾਰ ਪ੍ਰਤਾਪ ਭਾਨੂੰ ਮਹਿਤਾ ਲਿਖਦੇ ਹਨ,''ਇਸ ਦਾ ਮਤਲਬ ਹੈ ਕਿ ਘੱਟਗਿਣਤੀਆਂ ਨੂੰ ਇਮਪਿਊਨਿਟੀ ਅਤੇ ਸਰਕਾਰੀ ਸ਼ਹਿ ਉੱਪਰ ਨਫ਼ਰਤੀ ਭਾਸ਼ਣ ਦਾ ਨਿਸ਼ਾਨਾ ਬਣਾਉਣ ਦੇ ਭਾਰਤ ਦੇ ਕੌਮਾਂਤਰੀ ਸਤਿਕਾਰ ਲਈ ਘਾਤਕ ਸਾਬਤ ਹੋਵੇਗਾ।''

ਹਾਲਾਂਕਿ ਕਈ ਭਾਜਪਾ ਆਗੂਆਂ ਦਾ ਅਜੇ ਵੀ ਮੰਨਣਾ ਹੈ ਕਿ ਅਰਬ ਦੇਸ਼ਾਂ ਦਾ ਗੁੱਸਾ ਵਕਤੀ ਹੈ ਅਤੇ ਕੁਝ ਦਿਨਾਂ ਵਿੱਚ ਹਾਲਾਤ ਮੁੜ ਤੋਂ ਪਹਿਲਾਂ ਵਰਗੇ ਹੋ ਜਾਣਗੇ।

ਆਖਰਕਾਰ ਭਾਰਤ ਦੇ ਖਾੜੀ ਦੇਸ਼ਾਂ ਨੂੰ ਚਿਰੋਕਣੇ ਰਿਸ਼ਤੇ ਰਹੇ ਹਨ। ਲਗਭਗ 85 ਲੱਖ ਭਾਰਤੀ ਛੇ ਖਾੜੀ ਦੇਸ਼ਾਂ ਵਿੱਚ ਰੁਜ਼ਗਾਰ ਕਰ ਰਹੇ ਹਨ। ਇਹ ਅੰਕੜਾ ਪਾਕਿਸਤਾਨ ਨਾਲੋਂ ਦੁੱਗਣਾ ਹੈ।

ਕਾਰੋਬਾਰ ਨੂੰ ਨੁਕਸਾਨ

ਇਹ ਭਾਰਤੀ, ਭਾਰਤ ਦੇ ਵਿਦੇਸ਼ੀ ਮੁੱਦਰਾ ਭੰਡਾਰ ਵਿੱਚ ਸਭ ਤੋਂ ਜ਼ਿਆਦਾਯੋਗਦਾਨ ਦੇਣ ਵਾਲਾ ਸਮੂਹ ਹੈ।

ਇਹ ਲੋਕ ਹਰ ਸਾਲ ਲਗਭਗ 35 ਬਿਲੀਅਨ ਡਾਲਰ ਭਾਰਤ ਰਹਿ ਗਏ ਆਪਣੇ ਚਾਰ ਕਰੋੜ ਪਰਿਵਾਰਾਂ ਨੂੰ ਭੇਜਦੇ ਹਨ।

ਕਈ ਭਾਰਤ ਦੇ ਸਭ ਤੋਂ ਗਰੀਬ ਸੂਬਿਆਂ ਵਿੱਚ ਗਿਣੇ ਜਾਂਦੇ, ਜਿੱਥੇ ਭਾਜਪਾ ਦਾ ਰਾਜ ਹੈ, ਉੱਤਰ ਪ੍ਰਦੇਸ਼ ਤੋਂ ਹਨ।

ਭਾਰਤ ਅਤੇ ਖਾੜੀ ਦੇਸ਼ਾਂ ਦੇ ਸੰਗਠਨ ਵਿੱਚ ਸ਼ਾਮਲ ਦੇਸ਼ਾਂ ਦਰਮਿਆਨ ਕਰਬੀਨ 87 ਖਰਬ ਡਾਲਰ ਦਾ ਕਾਰੋਬਾਰ ਹੈ।

ਭਾਰਤ ਆਪਣੀ ਜ਼ਰੂਰਤ ਦਾ ਸਭ ਤੋਂ ਜ਼ਿਆਦਾ ਤੇਲ ਇਰਾਕ ਤੋਂ ਅਤੇ ਫਿਰ ਸਾਊਦੀ ਅਰਬ ਮੰਗਾਉਂਦਾ ਹੈ।

ਭਾਰਤ ਵਿੱਚ ਆਉਣ ਵਾਲੀ 40 ਫ਼ੀਸਦੀ ਕੁਦਰਤੀ ਗੈਸ ਕਤਰ ਤੋਂ ਆਉਂਦੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਖਾੜੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਆਪਣੀ ਪਹਿਲਤਾ ਦੱਸਿਆ ਹੈ।

ਵੀਡੀਓ: ਦੁਬਈ 'ਚ ਫਸੇ ਅਖੀਰ ਪਰਤੇ ਪੰਜਾਬੀਆਂ ਨੇ ਕੀ ਹੱਡਬੀਤੀ ਦੱਸੀ

ਅਸ਼ੋਕਾ ਯੂਨੀਵਰਸਿਟੀ ਵਿੱਚ ਅਤਿਹਾਸ ਅਤੇ ਕੌਮਾਂਤਰੀ ਸੰਬੰਧਾਂ ਬਾਰੇ ਪ੍ਰੋਫ਼ੈਸਰ, ਸ੍ਰੀਨਾਥ ਰਾਘਵਨ ਮੁਤਾਬਕ,''ਭਾਰਤ ਦੇ ਪੱਛਮ ਏਸ਼ੀਆਈ ਦੇਸ਼ਾਂ ਨਾਲ ਊਰਜਾ ਸੁਰੱਖਿਆ, ਪ੍ਰਵਾਸੀਆਂ ਦੇ ਰੂਪ ਵਿੱਚ ਰੋਜ਼ਾਗਾਰ ਅਤੇ ਪੈਸਾ ਜੋ ਉਹ ਘਰ ਭੇਜਦੇ ਹਨ ਦੇ ਸੰਬਧ ਵਿੱਚ ਮਹੱਤਵਪੂਰਨ ਰਿਸ਼ਤੇ ਹਨ।''

ਭਾਰਤ ਬੇਫਿਕਰ ਨਹੀਂ ਹੋ ਸਕਦਾ ਅਤੇ ਨਾ ਹੀ ਇਹ ਮੰਨ ਸਕਦਾ ਹੈ ਕਿ ਇਹ ਸਭ ਕੁਝ ਇੱਦਾਂ ਹੀ ਰਿਹਾ ਹੈ ਅਤੇ ਇੱਦਾਂ ਹੀ ਚਲਦਾ ਰਹੇਗਾ।

ਅਹਿਮਦ ਇੱਕ ਲੇਖਕ ਹਨ। ਉਹ ਕਹਿੰਦੇ ਹਨ, ਭਾਰਤੀਆਂ ਨੇ ਇਨ੍ਹਾਂ ਦੇਸ਼ਾਂ ਵਿੱਚ ਗੈਰ-ਸਿਆਸੀ, ਕਾਨੂੰਨ ਦਾ ਪਾਲਣ ਕਰਨ ਵਾਲੇ ਅਤੇ ਤਕਨੀਕੀ ਤੌਰ ਤੇ ਨਿਪੁੰਨ ਲੋਕਾਂ ਵਜੋਂ ਆਪਣੀ ਪਛਾਣ ਬਣਾਈ ਹੈ। ਜੇ ਅਜਿਹੀਆਂ ਭੜਕਾਊ ਗੱਲਾਂ ਚਲਦੀਆਂ ਰਹੀਆਂ ਤਾਂ ਖਾੜੀ ਦੇਸ਼ਾਂ ਵਿੱਚ ਲੋਕ ਭਾਰਤੀਆਂ ਨੂੰ ਰੱਖਣ ਤੋਂ ਗੁਰੇਜ਼ ਕਰਨ ਲੱਗਣਗੇ ਉਹ ਕਿਸੇ ਕੱਟੜਪੰਥੀ ਨੂੰ ਕੰਮ ਤੇ ਰੱਖਣਾ ਦਾ ਖ਼ਤਰਾ ਕਿਵੇਂ ਚੁੱਕ ਸਕਦੇ ਸਨ?

ਮਾਹਰਾਂ ਦੀ ਰਾਇ ਮੁਤਾਬਕ ਹਾਲਾਂਕਿ ਇਸ ਵਾਰ ਵੀ ਮੋਦੀ ਸਰਕਾਰ ਦੇਰ ਨਾਲ ਆਈ ਹੈ ਪਰ ਦਰੁਸਤ ਆਈ ਹੈ।

ਰਾਘਵਨ ਮੁਤਾਬਕ, ''ਅਜਿਹਾ ਲਗਦਾ ਹੈ ਕਿ ਇਹ ਮੰਨ ਲਿਆ ਗਿਆ ਹੈ ਕਿ ਜੇ ਅਜਿਹਾ ਕੁਝ ਹੁੰਦਾ ਹੈ ਤਾਂ ਸਿੱਟੇ ਭੁਗਤਣੇ ਪੈ ਸਕਦੇ ਹਨ। ਘਰੇਲੂ ਅਤੇ ਵਿਦੇਸ਼ ਨੀਤੀਆਂ ਵੱਖ-ਵੱਖ ਨਹੀਂ ਚੱਲ ਸਕਦੀਆਂ। ਸਰਕਾਰ ਨੂੰ ਆਪਣਾ ਮਨ ਬਣਾਉਣਾ ਪਵੇਗਾ। ਕੀ ਇਹ ਵਾਕਈ ਨਫ਼ਰਤ ਭੜਕਾਉਣਾ ਚਾਹੁੰਦੀ ਹੈ?''

ਇਹ ਵੀ ਪੜ੍ਹੋ: